Monday, September 22, 2014

ਸੜਕਾਂ ਤੇ ਮੌਜੂਦ ਹੈ ਬਾਲ ਭਿਖਾਰੀਆਂ ਦੀ ਫੌਜ

ਭੀਖ ਦੇ ਬਦਲੇ ਅਕਸਰ ਮਿਲਦੀਆਂ ਹਨ ਝਿੜਕਾਂ ਪਰ ਫਿਰ ਵੀ ਖੁਸ਼ ਹਨ 
ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਇਹ ਤਵੀਰ 22 ਸਤੰਬਰ 2014 ਨੂੰ ਸ਼ਾਮੀ ਚਾਰ ਕੁ ਵਜੇ ਖਿੱਚੀ ਗਈ 
ਲੁਧਿਆਣਾ: 22 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਅਰੇ ਬੜੇ ਲੁਭਾਵਨੇ ਲੱਗਦੇ ਹਨ। ਮੇਰਾ ਭਾਰਤ ਮਹਾਨ---ਅੱਜ ਦੇ ਬੱਚੇ ਕਲ੍ਹ ਦੇ ਨੇਤਾ---ਪਰ ਹਕੀਕਤ  ਵਿੱਚ ਲੀਡਰਾਂ ਦੇ ਬੱਚੇ ਹੀ ਲੀਡਰ ਬਣਦੇ ਨਜਰ ਆ ਰਹੇ ਹਨ ਬਾਕੀਆਂ ਦਾ ਰੱਬ  ਰਾਖਾ। ਮਜਦੂਰੀ ਕਰਨ ਵਾਲਾ ਮਜਦੂਰੀ ਹੀ ਕਰਦਾ ਹੈ ਅਤੇਉਸਦਾ ਬਚਚਾ ਵੀ ਮਜਦੂਰੀ ਕਰਦਾ ਹੈ। ਭਿਖਾਰੀਆਂ ਦੇ ਬੱਚੇ ਵੀ ਭੀਖ ਮੰਗਦੇ ਹਨ।  ਇਹਨਾਂ ਨੂੰ ਕਿਸੇ ਕੰਮ-ਕਾਰ ਲਾਉਣ ਦੀਆਂ ਸਕੀਮਾਂ ਕਾਗਜਾਂ ਵਿੱਚ ਹੀ ਰਹੀ ਜਾਂਦੀਆਂ ਹਨ। ਸੜਕ ਤੇ ਆਉਂਦੀਆਂ ਜਾਂਦੀਆਂ ਤੇਜ਼ ਮੋਟਰਾਂ--ਕਾਰਾਂ ਦਰਮਿਆਨ ਕਦੇ ਇਹ ਇਧਰ ਜਾਂਦੇ ਹਨ ਕਦੇ ਓਧਰ। ਜਿਆਦਾਤਰ ਇਹਨਾਂ ਨੂੰ ਝਿੜਕਾਂ ਹੀ ਮਿਲਦੀਆਂ ਹਨ--ਕਦੇ ਕਦੇ ਥੱਪੜ-ਚਪੇੜਾਂ ਵੀ ਪਰ ਫਿਰ ਵੀ ਇਹ ਪਲ ਕੁ ਮਗਰੋਂ ਹੀ ਹੱਸਦੇ ਨਜਰ ਆ ਜਾਂਦੇ ਹਨ।  ਮੰਗਣ ਦੇ ਮਾਮਲੇ ਵਿੱਚ ਵੀ ਉਹੀ ਜੋਸ਼---ਉਹੀ ਉਤਸ਼ਾਹ--ਉਹੀ ਹਿੰਮਤ। ਕਦੇ ਸੁਣਿਆ ਸੀ ਮੰਗਣ ਗਿਆ ਸੋ ਮਰ ਗਿਆ---ਪਰ ਇਹ ਬੱਚੇ ਤਾਂ ਰੋਜ਼ ਮੰਗਦੇ ਹਨ। ਆਖਿਆ ਜਾਂਦਾ ਹੈ ਇਹਨਾਂ ਪਿਛੇ ਕੋਈ ਮਾਫੀਆ ਹੈ। ਕੋਈ ਗੈੰਗ ਹੈ। ਉਹ ਗਿਰੋਹ ਇਹਨਾਂ ਨੂੰ ਮੰਗਣ ਲਾਉਂਦਾ ਹੈ। ਇਹ ਗੱਲ ਸਚ ਵੀ ਲੱਗਦੀ ਹੈ ਪਰ ਇਸਦੇ ਨਾਲ ਹੀ ਇਹ ਇਤਬਾਰ ਕਰਨਾ ਬੜਾ ਔਖਾ ਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਡੇ ਕਨੂੰਨ ਦੇ ਲੰਮੇ ਹਥ ਉਸ ਗੈਂਗ ਤੱਕ ਪਹੁੰਚ ਸਕਣ ਤੋਂ ਅਸਮਰਥ ਹਨ। ਕੀ ਇਹਨਾਂ ਬੱਚਿਆਂ ਨੂੰ ਬਚਾ ਕੇ ਕਿਸੇ ਚੰਗੇ ਪਾਸੇ ਲਾ ਕੇ ਅਸੀਂ ਮਨੁੱਖੀ ਸ਼ਕਤੀ ਨੂੰ ਕਿਸੇ ਚੰਗੇ ਮੰਤਵ ਲਈ ਨਹੀਂ ਵਰਤ ਸਕਦੇ?  

No comments: