Friday, September 12, 2014

ਪਾਣੀ ਰੇ ਪਾਣੀ ਤੇਰਾ ਰੰਗ ਕੈਸਾ !

ਤੇਜ਼ ਬਰਸਾਤ ਅਤੇ ਹੜ੍ਹਾਂ ਵਰਗੀ ਹਾਲਤ ਦੇ ਬਾਵਜੂਦ ਚਲਦਾ ਰਿਹਾ ਜਨ-ਜੀਵਨ
ਲੁਧਿਆਣਾ: 12 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਿਸੇ ਵੇਲੇ ਇੱਕ ਹਿੰਦੀ ਗੀਤ ਬਹੁਤ ਹਿੱਟ ਹੋਇਆ ਸੀ---ਇਹ ਗੀਤ ਹਰ ਗਲੀ ਮੁਹੱਲੇ ਵਿੱਚ ਗੂੰਜਦਾ ਸੁਣਿਆ ਜਾ ਸਕਦਾ ਸੀ। ਰੇਡੀਓ ਦੇ ਉਸ ਜਮਾਨੇ ਵਿੱਚ ਇਹ ਗੀਤ ਲੋਕਾਂ ਦੇ ਦਿਲਾਂ ਤੱਕ ਉਤਰ ਗਿਆ ਸੀ। ਇਹ ਗੀਤ ਸੀ-
ਪਾਣੀ ਰੇ ਪਾਣੀ ਤੇਰਾ ਰੰਗ ਕੈਸਾ? 
ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ। 
ਬਾਰ ਬਾਰ ਸੁਨਣ ਦੀ ਤਮੰਨਾ ਪੈਦਾ ਕਰਨ ਵਾਲੇ ਇਸ ਗੀਤ ਵਿੱਚ ਇੱਕ ਪੂਰੇ ਫਿਲਾਸਫੀ ਦਿੱਤੇ ਗਈ ਹੈ ਬੜੇ ਹੀ ਸੰਗੀਤਮਈ ਢੰਗ ਨਾਲ---ਬੜੀ ਹੀ ਸਾਦਗੀ ਨਾਲ ਇਸ ਵਿੱਚ ਜੋ ਆਖਿਆ ਗਿਆ ਉਹ ਅੱਜ ਵੀ ਪ੍ਰਸੰਗਿਕ ਹੈ। । ਇਸ ਵਿੱਚ ਦੋ ਸਤਰਾਂ ਆਉਂਦੀਆਂ ਹਨ ਜਿਹਨਾਂ ਵਿੱਚ ਕਿਹਾ ਗਿਆ ਹੈ--
ਵੈਸੇ ਤੋ ਹਰ ਰੰਗ ਮੇਂ ਤੇਰਾ ਜਲਵਾ ਰੰਗ ਜਮਾਏ; 
ਜਬ ਤੂ ਫਿਰੇ ਉਮੀਦੋਂ ਪਰ ਤੇਰਾ ਰੰਗ ਸਮਝ ਨ ਆਏ। 
ਜਦ ਜਦ ਵੀ ਬਰਸਾਤ ਆਪਣਾ ਕਹਿਰ ਦਿਖਾਉਂਦੀ ਹੈ ਤਾਂ ਇਸ ਗੀਤ ਦੇ ਬੋਲ ਯਾਦ ਆਉਂਦੇ ਹਨ। ਇਸ ਗੀਤ  ਵਿੱਚ ਦਿਖਾਏ ਗਾਏ ਸੀਨ ਅੱਖਾਂ ਅੱਗੇ ਸਾਕਾਰ ਹੋ ਉੱਠਦੇ ਹਨ। ਹੁਣ ਜਦੋਂ ਅੱਜ ਸ਼ੁੱਕਰਵਾਰ 12 ਸਤੰਬਰ ਨੂੰ ਤੇਜ਼ ਧੁੱਪ ਵਿੱਚ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋਈ ਤਾਂ ਇਸ ਗੀਤ ਦੇ ਬੋਲ ਫਿਰ ਕੰਨਾਂ ਵਿੱਚ ਗੂੰਜਣ ਲੱਗੇ।
ਬਾਰਿਸ਼ ਦੇ ਨਾਲ ਤੇਜ਼ ਹਨੇਰੀ ਸੀ। ਬਿਜਲੀ ਦੇ ਖੰਭਿਆਂ ਤੋਂ ਥੋਹੜੀ ਥੋਹੜੀ ਦੇਰ ਮਗਰੋਂ ਚਿੰਗਾਰੀਆਂ ਡਿੱਗਦੀਆਂ ਤਾਂ ਸਾਰੇ ਪਾਸੇ ਭਗਦੜ ਮਚ ਜਾਂਦੀ। ਪ੍ਰਤਾਪ ਬਾਜ਼ਾਰ ਚੋਂਕ ਵਿੱਚ ਸਬਜੀਆਂ ਅਤੇ ਫਲਾਂ ਵਾਲੀਆਂ ਨੇ ਝੱਟਪੱਟ ਤਰਪਾਲਾਂ ਤਾਂ ਲਈਆਂ ਸਨ। ਓਹ ਤਰਪਾਲਾਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਸਨ।ਗਿਆ-ਅੱਜ ਤਿੰਨ ਹਜ਼ਾਰ  ਉਹਨਾਂ ਵਿੱਚ ਮੋਰੀਆਂ ਹੋ ਚੁੱਕੀਆਂ ਸਨ। ਧੁੱਪ ਰੋਕਣ ਲਈ ਤਾਂ ਇਹ ਛੱਤ ਕਾਫੀ ਸੀ ਪਰ ਬਰਸਾਤ ਰੋਕਣ ਵਿੱਚ ਬੇਬਸ। ਇੱਕ ਕੇਲਿਆਂ ਵਾਲਾ ਉਦਾਸ ਹੋ ਗਿਆ ਸੀ। ਪੁਛਿਆ ਤਾਂ ਕਹਿਣ ਲੱਗਿਆ--ਅੱਜ ਸਵੇਰੇ ਮੰਡੀ ਜਾ ਕੇ ਤਿੰਨ  ਹਜ਼ਾਰ ਦਾ ਸਮਾਂ ਪਾਇਆ---ਉਦੋਂ ਮੌਸਮ ਬੜਾ ਚੰਗਾ ਭਲਾ ਸੀ---ਚ ਰਿਹਾ ਸਾਂ ਅਸੀਂ ਅਜੇ ਤੱਕ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਕਰ ਸਕੇ?ਤੇਜ਼ ਧੁੱਪ ਸੀ ਪਰ ਹੁਣ ਸਭ ਕੁਝ ਉਲਟ ਪੁਲਟ ਹੋ ਗਿਆ। ਅੱਜ ਸਾਰਾ ਦਿਨ ਜੇ ਇਹ ਮਾਲ ਨਾ ਵਿਕਿਆ ਤਾਂ ਕਲ੍ਹ ਨੂੰ ਕਾਫੀ ਘਾਟਾ ਖਾ ਕੇ ਵੇਚਣਾ ਪਵੇਗਾ।
ਆਪਣਾ ਦੁੱਖ ਸੁਣਾਉਂਦਿਆਂ ਵੀ ਉਸਦਾ ਧਿਆਨ ਆਪਣੇ ਰੇਹੜੀ ਦੇ ਨਾਲ ਲੱਗੇ ਬਿਜਲੀ ਦੇ ਖੰਭੇ ਵੱਲ ਸੀ ਜਿਸ ਤੋਂ ਰਹਿ ਰਹਿ ਕੇ ਚਿੰਗਾਰੀਆਂ ਦੀ ਵਰਖਾ ਵੀ ਨਾਲ ਹੀ ਹੋਣ ਲੱਗ ਪੈਂਦੀ ਸੀ। ਉਹ ਪੂਰਾ ਧਿਆਨ ਰੱਖ ਰਿਹਾ ਸੀ ਕਿ ਕਿਤੇ ਕੋਈ ਰਾਹੀ, ਬੱਚਾ ਜਾਂ ਜਾਨਵਰ ਉਸ ਖੰਭੇ ਨਾਲ ਨਾ ਲੱਗ ਜਾਵੇ।  ਉਹ ਦੂਰੋਂ ਹੀ ਬੋਲ ਪੈਂਦਾ ਇਸ ਵਿੱਚ ਕਰੰਟ ਹੈ ਨੇੜੇ ਨਾ ਆਇਓ।  ਉਸ ਨੇ ਦੱਸਿਆ ਇਸ ਖੰਭੇ ਦੀ ਇਹ ਸਮੱਸਿਆ ਕਈ ਦਿਨਾ ਪੁਰਾਨੀ ਹੈ ਪਰ ਅੱਜ ਮਾਮਲਾ ਜਿਆਦਾ ਵਿਗੜ ਗਿਆ ਹੈ। ਬਿਜਲੀ ਵਾਲਿਆਂ ਨੂੰ ਕਈ ਵਾਰ ਆਖਿਆ ਪਰ ਕੋਈ ਨਹੀਂ ਸੁਣਦਾ।
ਪਾਣੀ ਨੇ ਆਪਣਾ ਇਹ ਕਹਿਰੀ ਰੂਪ ਹਰ ਥਾਂ ਦਿਖਾਇਆ ਸੀ। ਗਲੀਆਂ ਮੁਹੱਲਿਆਂ ਤੋਂ ਲੈ ਕੇ ਡੀਸੀ ਦਫਤਰ ਤੱਕ ਇਹੀ ਰੰਗ ਸੀ। ਵਿਕਾਸ ਦੇ ਦਾਅਵਿਆਂ ਨੂੰ ਯਾਦ ਕਰਦਿਆਂ ਮੈਂ ਸੋਚ  ਰਿਹਾ  ਸਾਂ ਅਸੀਂ ਅਜੇ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਵੀ ਨਹੀਂ ਕਰ ਸਕੇ। ਇੱਕ ਘੰਟੇ ਦੀ ਬਾਰਿਸ਼ ਜਨ ਜੀਵਨ ਠਪਪ ਕਰ ਦੇਂਦੀ ਹੈ। ਧੰਨ ਹਨ ਓਹ ਗਰੀਬ ਲੋਕ ਜਿਹੜੇ ਇਸ   ਬਾਰਿਸ਼ ਵਿੱਚ ਵੀ ਬਾਹਰ ਨਿਕਲਦੇ ਹਨ ਅਤੇ ਜਨ ਜੀਵਨ ਨੂੰ ਚਲਦਿਆਂ ਰੱਖਦੇ ਹਨ ਭਾਵੇਂ ਆਪਣੀ ਰੋਜ਼ੀ ਰੋਟੀ ਦੀ ਮਜਬੂਰੀ ਕਾਰਣ ਹੀ ਸਹੀ। ਮੈਨੂੰ ਲੱਗਿਆ ਇਹ ਲੋਕ ਅਸਲ ਵਿੱਚ ਕ੍ਰਿਸ਼ਨ ਭਗਵਾਨ ਦੇ ਸੱਚੇ ਭਗਤ ਹਨ ਜਿਹੜੇ ਇੰਦਰ ਨੂੰ ਚੁਨੌਤੀ ਦੇ ਸਕਦੇ ਹਨ ਅਤੇ ਲੋੜ ਪੈਣ ਤੇ ਗੋਵਰਧਨ ਪਰਬਤ ਵੀ ਚੁੱਕ ਸਕਦੇ ਹਨ।