Thursday, September 11, 2014

ਨਗਰ ਨਿਗਮ ਦੇ ਪੀਲੇ ਪੰਜੇ ਨਾਲ ਹੁਣ ਟਰੱਕ ਵੀ ਸ਼ਾਮਿਲ

UPdated on September 11 2014 at 10: 10 AM
ਰਸੀਦਾਂ ਦਿਖਾਉਣ ਦੇ ਬਾਵਜੂਦ ਤੋੜਿਆ ਪਾਨ ਵਾਲਾ ਖੋਖਾ 
ਲੁਧਿਆਣਾ, 10 ਸਤੰਬਰ (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਜਾਰੀ ਹੈ। ਇਸ ਕਾਰਵਾਈ ਤਹਿਤ ਤਹਿਬਜ਼ਾਰੀ ਸ਼ਾਖਾ ਵੱਲੋਂ ਫਿਰੋਜ਼ਪੁਰ ਰੋਡ ਅਤੇ ਫੁਆਰਾ ਚੌੰਕ ਵਿਚੋਂ ਵੀ ਨਾਜਾਇਜ਼ ਕਬਜ਼ੇ ਹਟਾਏ ਗਏ। ਤਹਿਬਾਜ਼ਾਰੀ ਨਿਰੀਖਕ ਨੇ ਦੱਸਿਆ ਕਿ ਫਿਰੋਜ਼ਪੁਰ ਰੋਡ ਤੇ ਢਾਬਾ ਮਾਲਕ ਅਤੇ ਦੂਸਰੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਨਾਜਾਇਜ਼ ਕਬਜ਼ਾ ਕਰਕੇ ਕੁਰਸੀਆਂ, ਮੇਜ਼ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਫੁਆਰਾ ਚੌਕ ਮਾਰਕੀਟ ਪਾਰਕਿੰਗ ਸਥਾਨ ਵਿਚ ਬਿਨਾ ਮਨਜ਼ੂਰੀ ਲੱਗਿਆ ਖੋਖਾ ਚੁੱਕ ਦਿੱਤਾ ਗਿਆ.ਉਨ੍ਹਾਂ ਦੱਸਿਆ ਕਿ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ। ਫਵਾਰਾ ਚੌੰਕ ਵਾਲੀ ਚੌਪਾਟੀ ਵਿਖੇ ਜਿਸ ਖੋਖੇ 'ਤੇ ਐਕਸ਼ਨ ਕੀਤਾ ਗਿਆ ਉਸ ਖੋਖੇ ਦੇ ਮਾਲਿਕ ਨੇ ਬਾਰ ਬਾਰ ਰਸੀਦਾਂ ਵੀ ਦਿਖਾਈਆਂ ਪਰ ਉਸਦੀ ਇੱਕ ਨਾ ਸੁਣੀ ਗਈ। ਉਸਨੂੰ ਬਾਰ ਬਾਰ ਇਹੀ ਸਮਝੀ ਗਿਆ ਕਿ ਹੁਣ ਉਹ ਅੜਿੱਕਾ ਨਾ ਬਣੇ ਅਤੇ ਸਵੇਰੇ ਆ ਕੇ ਵੱਡੇ ਸਾਹਬ ਨਾਲ ਗੱਲ ਕਰੇ। ਇਸ ਐਕਸ਼ਨ ਨੂੰ ਪੂਰਾ ਕਰਨ ਲਈ ਆਏ ਕਾਰਪੋਰੇਸ਼ਨ ਮੁਲਾਜਮਾਂ ਨੇ ਵੀ ਇਹੀ ਕਿਹਾ ਕਿ ਉਹ ਹੁਕਮ ਦੇ ਬਧੇ ਹੋਏ ਹਨ ਇਸ ਲਈ ਲਿਹਾਜ਼ ਨਹੀਂ ਕਰ ਸਕਦੇ। ਸ਼ਾਇਦ ਇਸੇ ਲਈ ਉਹਨਾਂ ਸਾਰੇ ਕਾਗਜ਼ ਦੇਖ ਕੇ ਉਸ ਨਾਲ ਸਹਿਮਤੀ ਤਾਂ ਪ੍ਰਗਟਾਈ ਪਰ ਫਿਰ  ਵੀ ਐਕਸ਼ਨ ਪੂਰਾ ਕਰਕੇ ਹੀ ਹਟੇ। 
ਇਸ ਇੱਕ ਖੋਖੇ ਨੂੰ ਹਟਾਏ ਜਾਨ ਨਾਲ ਪੂਰੀ ਮਾਰਕੀਟ ਸਹਿਮੀ ਹੋਈ ਸੀ। ਹਰ ਕਿਸੇ ਦੇ ਚਿਹਰੇ 'ਤੇ ਡਰ ਸੀ। ਉਹਨਾਂ ਨੂੰ ਕੁਰਸੀਆਂ ਮੇਜਾਂ ਹਟਾਉਣ ਦਾ ਬੁਕ੍ਮ ਮਿਲ ਚੁੱਕਿਆ ਹੈ ਅਤੇ ਨਾਲ ਹੀ ਬਰਾਂਡੇ ਖਾਲੀ ਕਰਨ ਦਾ ਸੁਨੇਹਾ ਵੀ। ਇਹਨਾਂ ਕੁਰਸੀਆਂ ਮੇਜ਼ਾਂ ਦੇ ਹਟ ਜਾਣ ਨਾਲ ਇਸ ਥਾਂ ਦੀ ਚੌਪਾਟੀ ਵਾਲੀ ਵੱਖਰੀ ਦਿੱਖ ਖਤਮ ਹੋ ਜਾਵੇਗੀ। ਕਈ ਦਹਾਕਿਆਂ ਤੋਂ ਮਧ ਵਰਗੀ ਲੋਕਾਂ ਨੂੰ ਸਸਤੇ ਭਾਅ ਚੌਪਾਟੀ ਵਰਗੇ ਮਾਹੌਲ ਵਿੱਚ ਬੈਠ ਕੇ ਭੋਜਨ ਕਰਨ ਦੀ ਖੁਸ਼ੀ ਦਾ ਭਰਮ ਵੀ ਹੁਣ ਟੁੱਟ ਜਾਵੇਗਾ। ਤਕਰੀਬਨ ਦੋ-ਢਾਈ ਸੋ ਰੁਪਏ ਵਿੱਚ ਚਾਰ-ਪੰਜ ਵਿਅਕਤੀਆਂ ਵਾਲੇ ਪਰਿਵਾਰ ਨੂੰ ਮਿਲਣ ਵਾਲੀ ਖੁਸ਼ੀ ਹੁਣ ਸ਼ਾਇਦ ਨਹੀਂ ਮਿਲ ਸਕੇਗੀ। ਇੱਕ ਤਰਾਂ ਨਾਲ ਇੱਕ ਲੈਂਡਮਾਰਕ ਬਣ ਚੁੱਕੀ ਥਾਂ ਵੀ ਸ਼ਾਇਦ ਹੁਣ ਅਤੀਤ ਬਣ ਜਾਵੇ। ਆਖਿਰ ਵੱਡੇ ਵੱਡੇ ਮਾਲ ਅਤੇ ਰੈਸਟੋਰੈਂਟ ਕਿਵੇਂ ਚੱਲਣਗੇ? ਇੱਕ ਵਾਰ ਫੇਰ ਵੱਡੀ ਮਛੀ ਛੋਟੀ ਮਛੀ ਨੂੰ ਖਾ ਰਹੀ ਹੈ। 
ਇਸ ਖੋਖੇ ਦੇ ਐਨ ਨਾਲ ਇੱਕ ਬਜੁਰਗ ਮਾਈ ਚਾਹ ਵੇਚਦੀ ਹੈ। ਨਾਮ ਹੈ ਸਵਿੱਤਰੀ ਅਤੇ ਉਮਰ ਹੈ ਤਕਰੀਬਨ 60 ਸਾਲ।ਪਤੀ ਦੀ ਮੌਤ ਤੋਂ ਬਾਅਦ ਉਸਨੇ ਕਾਲੀ ਬੋਲੀ ਰਾਤ ਵਰਗੀ ਜਿੰਦਗੀ ਇਸੇ ਤਰਾਂ ਗੁਜ਼ਾਰੀ। ਉਸ ਕੋਲ ਵੀ ਬਾਕਾਇਦਾ ਇਸ ਦੀ ਸਰਕਾਰੀ ਇਜ਼ਾਜ਼ਤ ਹੈ। ਸਵੇਰੇ ਸਾਢ਼ੇ ਕੁ ਅਠ ਵਜੇ ਇਥੇ ਪਹੁੰਚ ਜਾਣਾ ਅਤੇ ਫਿਰ ਰਾਤ ਦੇ ਅਠ ਵਜੇ ਤੱਕ ਇਥੇ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਇਸ ਵਿਧਵਾ ਔਰਤ ਨੇ ਬੁਢਾਪੇ ਦੇ ਬਾਵਜੂਦ ਪਹਾੜ ਵਰਗੀਆਂ ਮੁਸੀਬਤਾਂ ਨਾਲ ਮੱਥਾ ਲਾ ਕੇ ਆਪਣੇ ਸੰਕਲਪ ਅਤੇ ਸ਼ਕਤੀ ਦਾ ਸਬੂਤ ਦਿੱਤਾ ਹੈ। ਉਹ ਕਿਸੇ ਤੇ ਨਿਰਭਰ ਨਹੀਂ ਹੋਈ। ਸ਼ਿਵਪੁਰੀ ਵਿੱਚ ਟੂਟੀਆਂ ਵਾਲੇ ਮੰਦਿਰ ਕੋਲ ਰਹਿਣ ਵਾਲੀ ਇਹ ਮੈ ਹਰ ਰੋਜ਼ ਇਥੇ ਆਉਂਦੀ ਹੈ ਫਵਾਰਾ ਚੋਂਕ ਦੀ ਚੌਪਾਟੀ ਵਿੱਚ। ਇਥੇ ਆ ਕੇ ਸਾਰਾ ਸਾਰਾ ਦਿਨ ਕੰਮ ਕਰਦੀ ਹੈ ਪਰ ਕਿਸੇ ਅੱਗੇ ਹੱਥ ਨਹੀਂ ਅੱਡਦੀ। ਚਾਹ ਲਈ ਅਤੇ ਬਰਤਨ ਧੋਣ ਲਈ ਪਾਣੀ ਦੀ ਲੋੜ ਪੈਂਦੀ ਹੈ ਪਰ ਪਾਣੀ ਇਥੇ ਨਹੀਂ ਹੈ। ਉਹ ਖੁਦ ਜਾ ਕੇ ਬਸੰਤ ਰੈਸਟੋਰੈਂਟ ਵਾਲਿਆਂ ਕੋਲੋਂ ਕਈ ਕਈ ਵਾਰ ਵਾਰ ਪਾਣੀ ਦੀ ਬਾਲ੍ਟੀ ਭਰ ਕੇ ਲਿਆਉਂਦੀ ਹੈ। ਸਵੈ ਨਿਰਭਰਤਾ ਅਤੇ ਹਿੰਮਤ ਦੀ ਮਿਸਾਲ ਬਣੀ ਹੋਈ ਇਸ ਔਰਤ ਦਾ ਸਨਮਾਣ ਕਰਨਾ ਹੀ ਬਣਦਾ ਸੀ ਪਰ ਅੱਜ ਉਸਦੀ ਹਿੰਮਤ ਜਵਾਬ ਦੇ ਰਹੀ ਹੈ। ਉਸਨੇ ਏਨੇ ਸਾਲਾਂ ਵਿੱਚ ਪੀਲੇ ਪੰਜੇ ਦਾ ਕਹਿਰ ਸ਼ਾਇਦ ਪਹਿਲੀ ਵਾਰ ਦੇਖਿਆ ਹੈ। ਮੁਸੀਬਤਾਂ ਭਰੀ ਜਿੰਦਗੀ ਦੌਰਾਨ ਕਿਸੇ ਅੱਗੇ ਨਾ ਝੁਕਨ ਵਾਲਾ ਉਸਦਾ ਸਿਰ ਅੱਜ ਹਰ ਕਿਸੇ ਅੱਗੇ ਝੁਕ ਰਿਹਾ ਹੈ ਕਿ ਉਸਦੀ ਰੋਜ਼ੀ ਰੋਟੀ ਦਾ ਇਹ ਵਸੀਲਾ ਬਚਾ ਲਿਆ ਜਾਵੇ। ਹਾਲਾਂਕਿ ਇਇੱਕ ਵੱਡੇ ਦਰਖਤ ਥੱਲੇ ਬਣਿਆ ਉਸਦਾ ਇਹ ਥੜ੍ਹਾ ਅਜੇ ਕਾਇਮ ਸੀ। ਨਗਰ ਨਿਗਮ ਵਾਲਿਆਂ ਨੇ ਉਸਨੂੰ ਢਾਹੁਣ ਲਈ ਕੁਝ ਨਹੀਂ ਕੀਤਾ---ਸ਼ਾਇਦ ਕੁਝ ਕਿਹਾ ਵੀ ਨਹੀਂ ਪਰ ਥੜ੍ਹੇ ਉੱਪਰ ਪਈ ਤਰਪਾਲ ਦੇ ਹੁਕਮ ਕਰ ਦਿੱਤੇ। ਅੱਜਕਲ੍ਹ ਬਰਸਾਤ ਦੇ ਮੌਸਮ ਵਿੱਚ ਉਹ ਤਰਪਾਲ ਬਿਨਾ ਚਾਹ ਦਾ ਇਹ ਛੋਟਾ ਜਿਹਾ ਕਾਰੋਬਾਰ ਕਿਵੇਂ ਚਲੇਗੀ--ਸਮਝ ਤੋਂ ਬਾਹਰ ਹੈ। 

No comments: