Wednesday, September 03, 2014

ਸੁਖਬੀਰ ਬਾਦਲ ਵੱਲੋਂ ਆਉਣ ਵਾਲੀ ਸਿਆਸੀ ਜੰਗ ਦੀਆਂ ਚੁਣੌਤੀਆਂ ਸਵੀਕਾਰ

ਹੰਢੇ-ਵਰਤੇ ਸਾਥੀ ਆਗੂਆਂ ਨਾਲ ਰਚਿਆ ਚੱਕਰ-ਵਿਯੂਹ 
ਚੰਡੀਗੜ੍ਹ, 3 ਸਤੰਬਰ 2014: (ਪੰਜਾਬ ਸਕਰੀਨ ਬਿਉਰੋ):
ਸਿਆਸੀ ਅਤੇ ਜੱਥੇਬੰਦਕ ਮਾਮਲਿਆਂ ਵਿੱਚ ਕਈ ਚੁਣੌਤੀਆਂ ਦਾ ਸਫਲਤਾ ਪੂਰਬਕ ਸਾਹਮਣਾ ਕਰ ਚੁੱਕੇ ਸੁਖਬੀਰ ਸਿੰਘ ਬਾਦਲ ਹੁਣ ਚੋਣ ਨਤੀਜਿਆਂ ਤੋਂ ਬਾਅਦ ਬਦਲੀਆਂ ਹੋਈਆਂ ਸਿਆਸੀ ਹਾਲਤਾਂ ਵਿੱਚ ਇੱਕ ਵਾਰ ਫੇਰ ਆਪਣਾ ਲੋਹਾ ਮਨਵਾਉਣ ਦੀਆਂ ਤਿਆਰੀਆਂ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਜੋ ਕਈ ਨਵੀਆਂ ਪਿਰਤਾਂ ਪਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਦਾ ਯੂਥ ਵਿੰਗ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਪ੍ਰਵਾਨ ਕਰਕੇ, ਉਸਨੂੰ ਪਾਰਟੀ ਵਿੱਚ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਅਸਲ ਵਿੱਚ ਸਰਦਾਰ ਮਜੀਠੀਆ ਨੂੰ ਆਉਣ ਵਾਲੀ ਸਿਆਸੀ ਜੰਗ ਵਿੱਚ ਮੁੱਖ ਸੈਨਾਪਤੀ ਦੀ ਭੂਮਿਕਾ ਸੌੰਪੀ ਗਈ ਹੈ। 
ਪਾਰਟੀ ਦੇ 7 ਸੀਨੀਅਰ ਮੀਤ ਪ੍ਰਧਾਨਾਂ ਵਿੱਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਗੁਰਦੇਵ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਬਲਵੰਤ ਸਿੰਘ ਰਾਮੂਵਾਲੀਆ ਤੇ ਡਾ. ਉਪਿੰਦਰਜੀਤ ਕੌਰ ਸ਼ਾਮਲ ਹਨ। ਸੁਖਦੇਵ ਸਿੰਘ ਢੀਂਡਸਾ ਪਹਿਲਾਂ ਦੀ ਤਰ੍ਹਾਂ ਸਕੱਤਰ ਜਨਰਲ ਅਤੇ ਡਾ. ਦਲਜੀਤ ਸਿੰਘ ਚੀਮਾ ਲਗਾਤਾਰ ਤੀਜੀ ਵਾਰ ਦਲ ਦੇ ਸਕੱਤਰ ਤੇ ਬੁਲਾਰੇ ਨਿਯੁਕਤ ਕੀਤੇ ਗਏ ਹਨ। ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਕਾਹਲੋਂ, ਨਰੇਸ਼ ਗੁਜਰਾਲ, ਸੇਵਾ ਸਿੰਘ ਸੇਖਵਾਂ, ਅਵਤਾਰ ਸਿੰਘ ਬਰਾੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਡਾ. ਰਤਨ ਸਿੰਘ ਅਜਨਾਲਾ, ਸਰਵਣ ਸਿੰਘ ਫਿਲੌਰ ਤੇ ਹੀਰਾ ਸਿੰਘ ਗਾਬੜੀਆ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਹ ਸਾਰੇ ਵੀ ਆਪੋ ਆਪਣੇ ਤੌਰ 'ਤੇ ਕਿਸੇ ਮਹਾਂਰਥੀ ਨਾਲੋਂ ਘੱਟ ਨਹੀਂ। ਇਸ ਨਾਵੇੰ ਢਾਂਚੇ ਵਿੱਚ ਪੁਰਾਣੇ ਆਗੂ ਸ਼ਾਮਿਲ ਹੋਣ ਦੇ ਬਾਵਜੂਦ ਇੱਕ ਨਵੇਂ ਚੱਕਰ-ਵਿਯੂਹ ਦੀ ਰਚਨਾ ਕਰ ਲਈ ਗਈ ਹੈ। 
ਨਵੇਂ ਢਾਂਚੇ ਵਿੱਚ ਕਈ ਵਾਰ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੇ ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਬੁਲਾਰੇ ਹੋਣਗੇ। ਦਿੱਲੀ ਵਿੱਚ ਨਰੇਸ਼ ਗੁਜਰਾਲ ਅਤੇ ਮਨਜੀਤ ਸਿੰਘ ਜੀ.ਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ। ਜਦਕਿ ਐਨ.ਕੇ.ਸ਼ਰਮਾ ਪਹਿਲਾਂ ਦੀ ਤਰ੍ਹਾਂ ਪਾਰਟੀ ਦੇ ਖ਼ਜ਼ਾਨਚੀ ਹੋਣਗੇ। ਆਪਣੀ ਜ਼ਿੱਦ ਅਤੇ ਸ਼ਕਤੀ ਲਈ ਮੰਨੀ ਹੋਈ ਸ਼ਖਸੀਅਤ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਗਈ ਹੈ। ਗੁਲਜਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਅਤੇ ਸੁਰਿੰਦਰ ਸਿੰਘ ਪਹਿਲਵਾਨ ਪਹਿਲਾਂ ਦੀ ਤਰ੍ਹਾਂ ´ਮਵਾਰ ਐਸ.ਸੀ. ਵਿੰਗ, ਬੀ.ਸੀ. ਵਿੰਗ ਤੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਹੋਣਗੇ। ਵਪਾਰੀ ਵਿੰਗ ਦੀ ਜ਼ਿੰਮੇਵਾਰੀ ਸਰੂੁਪ ਚੰਦ ਸਿੰਗਲਾ ਅਤੇ ਟਰਾਂਸਪੋਰਟ ਵਿੰਗ ਦੀ ਪ੍ਰਧਾਨਗੀ ਟਰਾਂਸਪੋਰਟਰ ਚਰਨ ਸਿੰਘ ਲੁਹਾਰਾ ਨੂੰ ਦਿੱਤੀ ਗਈ ਹੈ। ਸਿੰਗਲਾ ਅਤੇ ਲੁਹਾਰਾ ਵੀ ਬਹੁਤ ਵੱਡੇ ਥੰਮ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਦਲ ਦੀ ਪੀ.ਏ.ਸੀ, ਵਰਕਿੰਗ ਕਮੇਟੀ, ਸਿਆਸੀ ਸਲਾਹਕਾਰ, ਜਨਰਲ ਕੌਂਸਲ ਤੇ ਹੋਰ ਵਿੰਗਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯੂਥ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਅਲੱਗ-ਅਲੱਗ ਪ੍ਰਧਾਨ ਬਣਾ ਕੇ ਸੂਬਾ ਪੱਧਰ ’ਤੇ ਇਕ ਕੁਆਰਡੀਨੇਟਰ ਬਣਾਇਆ ਜਾਵੇਗਾ।  ਇਨ੍ਹਾਂ ਖੇਤਰਾਂ ਵਿੱਚ ਮਾਝੇ ਦਾ ਇਕ, ਦੁਆਬੇ ਦਾ ਇਕ ਅਤੇ ਮਾਲਵੇ ਦੇ 14 ਜ਼ਿਲ੍ਹਿਆਂ ਨੂੰ 7-7 ਵਿੱਚ ਵੰਡ ਕੇ ਯੂਥ ਵਿੰਗ ਦੇ 2 ਪ੍ਰਧਾਨ ਬਣਾਏ ਜਾਣਗੇ। ਬਾਹਰਲੇ ਸੂੁਬਿਆਂ ਵਿੱਚੋਂ ਜਗਜੀਤ ਸਿੰਘ ਗੋਰਾ ਕੰਗ ਚੰਡੀਗੜ੍ਹ, ਮਨਜੀਤ ਸਿੰਘ ਜੀ.ਕੇ. ਦਿੱਲੀ ਅਤੇ ਸ਼ਰਨਜੀਤ ਸਿੰਘ ਸੋਥਾ ਨੂੰ ਹਰਿਆਣਾ ਸੂਬੇ ਦਾ ਪ੍ਰਧਾਨ ਐਲਾਨਿਆ ਗਿਆ ਹੈ। ਪਾਰਟੀ ਦੇ 21 ਨਵੇਂ ਮੀਤ ਪ੍ਰਧਾਨਾਂ ਵਿੱਚ ਸੰਤ ਜਗਜੀਤ ਸਿੰਘ ਲੋਪੋ, ਬੀਬੀ ਪਰਮਜੀਤ ਕੌਰ ਗੁਲਸ਼ਨ, ਹਰੀ ਸਿੰਘ ਜੀਰਾ, ਗੋਬਿੰਦ ਸਿੰਘ ਲੌਂਗੋਵਾਲ, ਚੌਧਰੀ ਨੰਦ ਲਾਲ, ਪ੍ਰਕਾਸ਼ ਚੰਦ ਗਰਗ, ਰਜਿੰਦਰ ਸਿੰਘ ਕਾਂਝਲਾ, ਉਂਕਾਰ ਸਿੰਘ ਥਾਪਰ ਦਿੱਲੀ, ਸ਼ਰਨਜੀਤ ਸਿੰਘ ਢਿੱਲੋਂ, ਅਮਰੀਕ ਸਿੰਘ ਆਲੀਵਾਲ, ਭਗਵਾਨ ਦਾਸ ਜੁਨੇਜਾ, ਅਵਤਾਰ ਸਿੰਘ ਹਿੱਤ ਦਿੱਲੀ, ਇਜ਼ਹਾਰ ਆਲਮ, ਮੁਨੱਵਰ ਮਸੀਹ, ਵਰਿੰਦਰ ਸਿੰਘ ਬਾਜਵਾ, ਭਾਈ ਰਾਮ ਸਿੰਘ, ਹੰਸ ਰਾਜ ਹੰਸ, ਸ਼ੇਰ ਸਿੰਘ ਘੁਬਾਇਆ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਅਮਰੀਕ ਸਿੰਘ ਵਰਪਾਲ ਤੇ ਰਮਨਦੀਪ ਸਿੰਘ ਭਰੋਵਾਲ ਸ਼ਾਮਲ ਹਨ। ਇਸੇ ਤਰ੍ਹਾਂ 11 ਜਥੇਬੰਦਕ ਸਕੱਤਰਾਂ ਵਿੱਚ ਸਰਬਜੀਤ ਸਿੰਘ ਮੱਕਡ਼, ਡਾ. ਹਰਜਿੰਦਰ ਸਿੰਘ ਜੱਖੂ, ਅਮਰੀਕ ਸਿੰਘ ਮੁਹਾਲੀ, ਡਾ. ਤਜਿੰਦਰਪਾਲ ਸਿੰਘ,  ਨਰੇਸ਼ ਕਟਾਰੀਆ, ਨਿਧੜਕ ਸਿੰਘ ਬਰਾੜ, ਕਰਨ ਘੁਮਾਣ ਤੇ ਬਲਜੀਤ ਸਿੰਘ ਕੁੰਭਡ਼ਾ ਸ਼ਾਮਲ ਹਨ। ਪਰਮਜੀਤ ਸਿੰਘ ਸਿੱਧਵਾਂ ਤੇ ਚਰਨਜੀਤ ਸਿੰਘ ਬਰਾੜ ਨੂੰ ਦਫ਼ਤਰ ਸਕੱਤਰ ਬਣਾਇਆ ਗਿਆ ਹੈ। ਚੌਧਰੀ ਅਬਦੁਲ ਗਫਾਰ, ਦਰਸ਼ਨ ਲਾਲ ਜੇਠੂਮਜਾਰਾ, ਪਵਨ ਕੁਮਾਰ ਟੀਨੰੂ ਤੇ ਸੁਖਵੰਤ ਸਿੰਘ ਸਰਾਓ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ।
ਜ਼ਿਲ੍ਹਾ ਪ੍ਰਧਾਨਾਂ ਵਿੱਚ ਉਪਕਾਰ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ, ਵੀਰ ਸਿੰਘ ਲੋਪੋਕੇ ਨੂੰ ਅੰਮ੍ਰਿਤਸਰ ਦਿਹਾਤੀ, ਸਿਕੰਦਰ ਸਿੰਘ ਮਲੂਕਾ ਨੂੰ ਬਠਿੰਡਾ ਦਿਹਾਤੀ, ਪਰਮਜੀਤ ਸਿੰਘ ਖਾਲਸਾ ਨੂੰ ਬਰਨਾਲਾ ਦਿਹਾਤੀ, ਮਨਤਾਰ ਸਿੰਘ ਬਰਾਡ਼ ਨੂੰ ਫ਼ਰੀਦਕੋਟ ਦਿਹਾਤੀ, ਅਸ਼ੋਕ ਅਨੇਜਾ ਨੂੰ ਫ਼ਾਜ਼ਿਲਕਾ ਸ਼ਹਿਰੀ, ਅਵਤਾਰ ਸਿੰਘ ਮਿੰਨਾ ਨੂੰ ਫਿਰੋਜ਼ਪੁਰ ਦਿਹਾਤੀ, ਨਵਨੀਤ ਖੁਰਾਣਾ ਨੂੰ ਫਿਰੋਜ਼ਪੁਰ ਸ਼ਹਿਰੀ, ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦਿਹਾਤੀ, ਸ਼ੁਭਾਸ਼ ਉਹਰੀ ਨੂੰ ਗੁਰਦਾਸਪੁਰ ਸ਼ਹਿਰੀ, ਸੁਰਿੰਦਰ ਸਿੰਘ ਠੇਕੇਦਾਰ ਨੂੰ ਹੁਸ਼ਿਆਰਪੁਰ ਦਿਹਾਤੀ, ਗੁਰਚਰਨ ਸਿੰਘ ਚੰਨੀ ਨੂੰ ਜਲੰਧਰ ਸ਼ਹਿਰੀ, ਅਜੀਤ ਸਿੰਘ ਕੋਹਾਡ਼ ਨੂੰ ਜਲੰਧਰ ਦਿਹਾਤੀ, ਜਰਨੈਲ ਸਿੰਘ ਵਾਹਦ ਨੂੰ ਕਪੂਰਥਲਾ ਦਿਹਾਤੀ, ਸੰਤਾ ਸਿੰਘ ਉਮੈਦਪੂੁਰ ਨੂੰ ਲੁਧਿਆਣਾ ਦਿਹਾਤੀ, ਮਦਨ ਲਾਲ ਬੱਗਾ ਨੂੰ ਲੁਧਿਆਣਾ ਸ਼ਹਿਰੀ 1, ਹਰਭਜਨ ਸਿੰਘ ਡੰਗ ਨੂੰ ਲੁਧਿਆਣਾ ਸ਼ਹਿਰੀ 2, ਪ੍ਰੇਮ ਕੁਮਾਰ ਕਬਾੜੀਆ ਨੂੰ ਮਾਨਸਾ ਸ਼ਹਿਰੀ, ਗੁਰਮੇਲ ਸਿੰਘ ਫਫਡ਼ੇ ਭਾਈ ਕੇ ਨੂੰ ਮਾਨਸਾ ਦਿਹਾਤੀ, ਤੀਰਥ ਸਿੰਘ ਮਾਹਲਾ ਨੂੰ ਮੋਗਾ ਦਿਹਾਤੀ, ਜਥੇਦਾਰ ਉਜਾਗਰ ਸਿੰਘ ਵਡਾਲੀ ਨੂੰ ਮੁਹਾਲੀ ਦਿਹਾਤੀ, ਦਿਆਲ ਸਿੰਘ ਕੋਲਿਆਂਵਾਲੀ ਨੂੰ ਮੁਕਤਸਰ ਦਿਹਾਤੀ, ਬਾਬਾ ਰਾਮ ਸਿੰਘ ਨੂੰ ਨਵਾਂਸ਼ਹਿਰ ਦਿਹਾਤੀ, ਦੀਪਇੰਦਰ ਸਿੰਘ ਢਿੱਲੋਂ ਨੂੰ ਪਟਿਆਲਾ ਦਿਹਾਤੀ, ਪਰਮਜੀਤ ਸਿੰਘ ਮੱਕਡ਼ ਨੂੰ ਰੋਪਡ਼ ਸ਼ਹਿਰੀ, ਜਥੇਦਾਰ ਮੋਹਣ ਸਿੰਘ ਢਾਹੇ ਨੂੰ ਰੋਪੜ ਦਿਹਾਤੀ, ਤੇਜਾ ਸਿੰਘ ਕਮਾਲਪੁਰ ਨੂੰ ਸੰਗਰੂਰ ਦਿਹਾਤੀ ਤੇ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਤਰਨ ਤਾਰਨ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਨਵੇਂ ਜਥੇਬੰਦਕ ਢਾਂਚੇ ਦੇ ਕੁਝ ਅਹਿਮ ਪੱਖ ਇਹ ਵੀ ਹਨ। 
* ਦਲੀਲਬਾਜ਼ੀ ਅਤੇ ਖਾੜਕੂ ਸੁਭਾਅ ਲਈ ਪ੍ਰਸਿਧ ਬੀਬੀ ਜਗੀਰ ਕੌਰ ਨੂੰ ਦੋ ਅਹੁਦਿਆਂ ਦੀ ਜ਼ਿੰਮੇਵਾਰੀ,ਪਾਰਟੀ ਦੀ ਜਨਰਲ ਸਕੱਤਰ ਅਤੇ ਇਸਤਰੀ ਵਿੰਗ ਦੀ ਪ੍ਰਧਾਨ। ਇਸ ਨਿਯੁਕਤੀ ਦੀ ਅਹਿਮੀਅਤ ਬਹੁਤ ਛੇਤੀ ਹੀ ਸਭ ਦੇ ਸਾਹਮਣੇ ਆਉਣ ਵਾਲੀ ਹੈ। ਸ਼ਾਇਦ ਉਸਦੇ ਮੁਕਾਬਲੇ ਵਾਲੀ ਹੋਰ ਸ਼ਖਸੀਅਤ ਕੋਈ ਹੈ ਵੀ ਨਹੀਂ। ਅਕਾਲੀ ਦਲ ਨੂੰ ਦਰਪੇਸ਼ ਸਿਆਸੀ ਜੰਗ ਵਿੱਚ ਬੀਬੀ ਜਾਗੀਰ ਕੌਰ ਇੱਕ ਮਹਾਂਰਥੀ ਸਾਬਿਤ ਹੋਵੇਗੀ। 
* ਚੀਮਾ, ਗਰੇਵਾਲ ਤੇ ਚੰਦੂਮਾਜਰਾ ਮੁੱਖ ਬੁਲਾਰੇ ਹੋਣਗੇ। ਇਹ ਵੀ ਆਪਣੀ ਤਰਕ ਸ਼ਕਤੀ ਅਤੇ ਗਿਆਨ ਦਾ ਸਬੂਤ ਕਈ ਵਾਰ ਦੇ ਚੁੱਕੇ ਹਨ। 
* ਯੂਥ ਵਿੰਗ ਮਜ਼ਬੂਤ ਕਰਨ ਲਈ ਹੋਣਗੇ ਚਾਰ ਪ੍ਰਧਾਨ ਤੇ ਇਕ ਕੋਆਰਡੀਨੇਟਰ ਜਿਸ ਨਾਲ ਪਾਰਟੀ ਦੀ ਨਵੀਂ ਭਰਤੀ ਦਾ ਰਾਹ ਵੀ ਸਫਲਤਾ ਨਾਲ ਤਿਆਰ ਹੋਵੇਗਾ। 
* 21 ਨਵੇਂ ਮੀਤ ਪ੍ਰਧਾਨਾਂ ਵਿੱਚ ਭਗਵਾਨ ਦਾਸ ਜੁਨੇਜਾ ਵੀ ਸ਼ਾਮਲ। ਇਹਨਾਂ ਮੀਤ ਪ੍ਰਧਾਨਾਂ ਨਾਲ ਪਾਰਟੀ ਦਾ ਸੁਰੱਖਿਆ ਖੇਤਰ ਅਤੇ ਹਮਲਾਵਰ ਸ਼ਕਤੀ ਦੋਵੇਂ ਹੀ ਮਜਬੂਤ ਹੋਣਗੇ। 
* ਜਗਜੀਤ ਸਿੰਘ ਗੋਰਾ ਨੂੰ ਚੰਡੀਗੜ੍ਹ ਦਾ ਪ੍ਰਧਾਨ ਬਣਾਇਆ। ਨਿਯੁਕਤੀ ਨੇ ਵੀ ਨੇੜ ਭਵਿੱਖ ਵਿਚਹ ਆਪਣੀ ਅਹਿਮੀਅਤ ਸਾਬਿਤ ਕਰਨੀ ਹੈ। ਇਹ ਇੱਕ ਅਤਿ ਸੰਵੇਦਨਸ਼ੀਲ ਨਿਯੁਕਤੀ ਹੈ। 
* ਦੀਪਇੰਦਰ ਸਿੰਘ ਢਿਲੋਂ ਪਟਿਆਲਾ ਦਿਹਾਤੀ ਦੇ ਪ੍ਰਧਾਨ ਬਣਾਏ ਗਏ ਜੋ ਕੀ ਮਹਾਰਾਜਾ ਪਟਿਆਲਾ ਦਾ ਗ੍ਰਹਿ ਕੇਂਦਰ ਵੀ ਹੈ। ਇਸ ਨਿਯੁਕਤੀ ਨਾਲ ਵੀ ਕਈ ਅਹਿਮ ਚੈਲੰਜ ਸਵੀਕਾਰ ਕੀਤੇ ਜਾਣੇ ਹਨ। 

No comments: