Saturday, September 06, 2014

25 ਗਰਾਮ ਹੈਰੋਇਨ ਸਮੇਤ ਆਰੋਪੀ ਕਾਬੂ

 Sat, Sep 6, 2014 at 5:53 PM
ਪੁਲਿਸ ਰਿਮਾਂਡ ਦੌਰਾਨ ਮਿਲੇਗੀ ਹੋਰ ਜਾਣਕਾਰੀ 
ਲੁਧਿਆਣਾ 6 ਸਤੰਬਰ 2014: (ਸਤ ਪਾਲ ਸੋਨੀ//ਪੰਜਾਬ ਸਕਰੀਨ):

ਸੀ.ਆਈ.ਏ 2 ਦੇ ਇੰਚਾਰਜ ਸਬ-ਇੰਸਪੈਕਟਰ ਰਜੇਸ਼ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ ਪਾਖਰ ਸਿੰਘ ਸਮੇਤ ਪੁਲਿਸ ਪਾਰਟੀ ਨੇ  ਸ਼ਿੰਗਾਰ ਸਿਨੇਮਾ ਰੋਡ ਵਿੱਖੇ ਨਾਕਾਬੰਦੀ ਦੌਰਾਨ ਸ਼ੱਕ ਦੀ ਬਿਨਾਹ 'ਤੇ ਇਕ ਨੌਜਵਾਨ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਆਰੋਪੀ ਦੇ ਕਬਜ਼ੇ ' ਚੋਂ 25 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛ-ਗਿੱਛ ਦੌਰਾਨ ਆਰੋਪੀ ਨੇ ਆਪਣਾ ਨਾਮ ਅਸ਼ੋਕ ਕੁਮਾਰ ਉਰਫ ਸੋਕਾ ਵਾਸੀ ਅੰਬਦੇਕਰ ਨਗਰ, ਬਾਬਾ ਥਾਨ ਸਿੰਘ ਚੌਂਕ ਦਸਿਆ। ਆਰੋਪੀ ਦੇ ਖਿਲਾਫ ਥਾਨਾ ਡਵੀਜ਼ਨ ਨੰ: ੩ ਵਿੱਖੇ ਐਨ.ਡੀ.ਪੀ.ਐਸ ਐਕਟ ਦੇ ਅਧੀਨ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ। ਆਰੋਪੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ  ਰਿਮਾਂਡ ਹਾਸਿਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਆਰੋਪੀ ਇਹ ਹੈਰੋਇਨ ਕਿਥੋਂ ਲੈਕੇ ਆਇਆ ਸੀ, ਕਿਸ ਨੂੰ ਵੇਚਣੀ ਸੀ ਅਤੇ ਉਸ ਦੇ ਨਾਲ ਇਸ ਗੈਰ ਕਾਨੂੰਨੀ ਧੰਦੇ 'ਚ ਹੋਰ ਕੌਣ-ਕੌਣ ਸ਼ਾਮਿਲ ਹੈ। ਹੁਣ ਦੇਖਣਾ ਇਹ ਹੈ ਪੁਲਿਸ ਦੀ ਇਸ ਸਖਤੀ ਨਾਲ ਪੰਜਾਬ ਕਿੰਨੀ ਜਲਦੀ ਨਸ਼ਾ ਮੁਕਤ ਹੋ ਕੇ ਆਪਣੇ ਪੁਰਾਣੇ ਰੰਗੀਨ ਜਲਵਿਆਂ ਦੀ ਗੱਲ ਕਰਦਾ ਹੈ?

No comments: