Tuesday, September 30, 2014

ਤਮਿਲ ਸਾਹਿਤ ਨਾਲ ਕੌਮੀ ਪੱਧਰ ਦਾ ਸੰਵਾਦ 12 ਅਕਤੂਬਰ ਨੂੰ

Tue, Sep 30, 2014 at 12:58 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਇੱਕ ਹੋਰ ਵਿਸ਼ੇਸ਼ ਆਯੋਜਨ
ਲੁਧਿਆਣਾ: 30 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ, ਚੇਨੱਈ ਦੇ ਸਹਿਯੋਗ ਨਾਲ ਤਮਿਲ ਸਾਹਿਤ ਬਾਰੇ ਪ੍ਰਸਿੱਧ ਵਿਦਵਾਨਾਂ ਵਲੋਂ ਵਿਚਾਰ ਚਰਚਾ ਹੋਵੇਗੀ ਅਤੇ 12 ਅਕਤੂਬਰ, ਦਿਨ ਐਤਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰਸਿੱਧ ਤਮਿਲ ਗ੍ਰੰਥ 'ਤਿਰੂਕੁਰਲ' ਜਿਸ ਦਾ ਪੰਜਾਬੀ ਅਨੁਵਾਦ  ਸ.
ਤਰਲੋਚਨ ਸਿੰਘ ਬੇਦੀ ਵਲੋਂ ਕੀਤਾ ਗਿਆ ਹੈ ਲੋਕ ਅਰਪਣ ਕੀਤਾ ਜਾਵੇਗਾ। ਇਹ ਜਾਣਕਾਰੀ ਅਕਾਦਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦਿੱਤੀ ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਦਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ-ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਕਰਨਗੇ ਜਦਕਿ ਸ੍ਰੀਮਤੀ ਵੀ. ਜੀ. ਭੂਮਾ (ਆਈ.ਆਰ.ਪੀ.ਐਮ.) ਰਜਿਸਟਰਾਰ, ਆਈ.ਆਈ.ਟੀ.ਮਦਰਾਸ, ਚੇਨੱਈ ਮੁੱਖ ਮਹਿਮਾਨ ਹੋਣਗੇ।
ਉਨ੍ਹਾਂ ਦਸਿਆ ਸ੍ਰੀ ਸੰਜੀਵ ਕਾਲੜਾ (ਆਈ.ਪੀ.ਐਸ.), ਏ.ਡੀ.ਜੀ.ਪੀ., ਪੀ.ਏ.ਪੀ., ਜਲੰਧਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਤਿਰੂਕੁਰਲ ਅਤੇ ਤਮਿਲ ਸਾਹਿਤ ਬਾਰੇ ਡਾ. ਤਰਲੋਚਨ ਸਿੰਘ ਬੇਦੀ ਅਤੇ ਡਾ. ਮੁਥੂਵੇਲੂ (ਰਜਿਸਟਰਾਰ, ਸੀ.ਆਈ.ਸੀ.ਟੀ.ਚੇਨੱਈ) ਵਿਸ਼ੇਸ਼ ਪ੍ਰਵਚਨ ਕਰਨਗੇ ਅਤੇ ਡਾ. ਇਜ਼ੀਲਵੇਂਦਨ ਤਮਿਲ ਕਵਿਤਾ-ਪਾਠ ਕਰਨਗੇ।
ਅਕਾਡਮੀ ਵਲੋਂ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।No comments: