Sunday, September 21, 2014

ਭਾਈ ਘਨਈਆ ਜੀ ਦੀ ਸੋਚ ਨੂੰ ਸਮਰਪਿਤ 115ਵਾਂ ਮਹਾਨ ਖੂਨਦਾਨ ਕੈਂਪ

ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਆਯੋਜਨ 
ਹਜਾਰਾਂ ਲੋਕਾਂ ਕੀਤਾ ਖੂਨਦਾਨ-ਮੇਅਰ ਸਾਹਿਬ ਨੇ ਕੀਤੀ ਨਵੀਂ ਮਿਸਾਲ ਕਾਇਮ
ਲੁਧਿਆਣਾ: 21 ਸਤਬੰਰ 2014:(ਸਤ ਪਾਲ ਸੋਨੀ//ਪੰਜਾਬ ਸਕਰੀਨ):
ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਿਕ ਅੰਬੈਸੀ ਪੈਲੇਸ ਵਿੱਚ ਭਾਈ ਘਨਈਆ ਜੀ ਦੀ ਸੋਚ ਨੂੰ ਸਮਰਪਿਤ ਲਗਾਏ ਗਏ ਮਹਾਨ ਖੂਨਦਾਨ ਕੈਂਪ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਦੇਕੇ ਭਾਈ ਘਨਈਆ ਜੀ ਦੀ ਸੋਚ ਨੂੰ ਅਪਨਾਉਣ ਦਾ ਸਾਰਥਕ ਯਤਨ ਕੀਤਾ। ਨਾਨਕਸਰ ਸੰਪਰਦਾਇ ਦੇ ਸੰਤ ਜਸਵੰਤ ਸਿੰਘ ਸਮਰਾਲਾ ਚੌਕ ਵੱਲੋਂ ਕੀਤੀ ਅਰਦਾਸ ਨਾਲ ਸ਼ੁਰੂ ਹੋਇਆ ਖੂਨਦਾਨ ਕੈਂਪ ਦਾ ਉਦਘਾਟਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ਹਸਪਤਾਲਾਂ ਦੀਆਂ 8 ਮੈਡੀਕਲ ਟੀਮਾਂ ਨੇ ਖੂਨਦਾਨੀਆਂ ਪਾਸੋਂ ਖੂਨ ਇੱਕਠਾ ਕੀਤਾ। ਇਸ ਕੈਂਪ ਦੀ ਸਰਪ੍ਰਸਤੀ ਕਰਨ ਵਾਲੇ ਮਹੰਤ ਕਾਹਨ ਸਿੰਘ ਜੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਸ ਤਰਾਂ ਦੇ ਕੈਂਪ ਲਗਾ ਮਨੁੱਖਤਾ ਦੀ ਸੇਵਾ ਕਰਨਾ ਗੁਰੂ ਨਾਨਕ ਦੇ ਅਨੁਆਈ ਅਤੇ ਭਾਈ ਘਨਈਆ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਲੋਕਾਂ ਦੇ ਜਿੰਮੇ ਆਇਆ ਹੈ। ਇਸ ਖੂਨਦਾਨ ਕੈਂਪ ਵਿੱਚ ਮਹਾਨਗਰ ਦੇ ਮੇਅਰ ਦੇ 2 ਸਾਲ ਪੂਰੇ ਹੋਣ ਜਾ ਰਹੇ ਹਨ ਉਨ੍ਹਾਂ ਨੇ ਇਸ ਮੌਕੇ ਖੂਨਦਾਨ ਦੇ ਕੇ ਨਵੀਂ ਮਿਸਾਲ ਕਾਇਮ ਕੀਤੀ। ਇਸ ਖੂਨਦਾਨ ਕੈਂਪ ਵਿੱਚ ਸੁਪਰੀਡੈਂਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ, ਐਮ.ਐਲ.ਏ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਬੱਗਾ, ਹਰਭਜਨ ਸਿੰਘ ਡੰਗ, ਸੀਨੀਅਰ ਬੀ.ਜੀ.ਪੀ ਨੇਤਾ ਰਜਿੰਦਰ ਭੰਡਾਰੀ, ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ, ਬੀਬੀ ਸੁਰਿੰਦਰ ਕੌਰ ਦਿਆਲ ਐਸ.ਐਸ.ਬੋਰਡ, ਕੰਵਲਇੰਦਰ ਸਿੰਘ ਠੇਕੇਦਾਰ ਮੈਂਬਰ, ਐਸ.ਜੀ.ਪੀ.ਸੀ ਜਤਿੰਦਰਪਾਲ ਸਿੰਘ ਸਲੂਜਾ ਅਕਾਲੀ ਆਗੂ, ਗੁਰਿੰਦਰਪਾਲ ਸਿੰਘ ਪੱਪੂ, ਚਰਨਜੀਤ ਸਿੰਘ ਮੈਂਬਰ ਐਸ.ਜੀ.ਪੀ.ਸੀ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋਹੜੀ ਹੈ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਘਨਈਆ ਜੀ ਵੱਲੋਂ ਪਾਈ ਪਿਰਤ ਜੋ 1704 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮਨੁੱਖਤਾ ਦੀ ਖਾਤਰ ਹੋਏ ਜੰਗ ਯੁੱਧ ਵਿੱਚ ਆਪਣੇ ਪਰਾਏ ਨੂੰ ਪਾਸੇ ਛੱਡ ਜਖਮੀ ਅਤੇ ਪਿਆਸੇ ਮਨੁੱਖਾ ਨੂੰ ਪਾਣੀ ਪਿਲਾ ਅਤੇ ਜਖਮਾਂ 'ਤੇ ਮਰਹਮ ਲਗਾ ਸੇਵਾ ਨਿਭਾਈ ਸੀ ਜਿਸ ਤੋਂ ਸੇਧ ਲੈ ਕੇ 155 ਸਾਲ ਬਾਅਦ ਸੰਸਾਰ ਪੱਧਰ ਦੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਰੈਡਕਰਾਸ ਸੁਸਾਇਟੀ ਹੌਦ ਵਿੱਚ ਆਈ ਸੀ। ਅੱਜ ਉਸੇ ਸੋਚ ਨੂੰ ਸਮਰਪਿਤ ਹੋ ਇਹ ਸੁਸਾਇਟੀ ਮਨੁੱਖਤਾ ਦੀ ਸੇਵਾ ਖਾਤਰ ਅਜਿਹੇ ਕੈਂਪ ਲਗਾ ਭਾਈ ਘਨਈਆ ਜੀ ਦੀ ਸੋਚ ਨੂੰ ਅੱਗੇ ਵਧਾ ਰਹੀ ਹੈ ਜਿਸ ਲਈ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ। ਇਸ ਸੁਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਸਰਬੱਤ ਦੇ ਭਲੇ ਨੂੰ ਅਮਲੀਯਾਮਾ ਪਹਿਨਾਉਣ ਵਾਲੀ ਸਖਸ਼ੀਅਤ ਭਾਈ ਘਨਈਆ ਜੀ ਦੀ ਮਨੁੱਖਤਾ ਲਈ ਕੀਤੀ ਸੇਵਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਇਸ ਸੁਸਾਇਟੀ ਨੇ ਮਨੁੱਖਤਾ ਦੀ ਸੇਵਾ ਲਈ ਇਹ ਸਮਾਜਿਕ ਸੇਵਾ ਦੇ ਕੰਮ ਕਰਨੇ ਆਰੰਭੇ ਹਨ ਜੋ ਨਿਰੰਤਰ ਜਾਰੀ ਹਨ ਭਾਵੇਂ ਸੰਸਾਰ ਪੱਧਰ 'ਤੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੀ ਰੈਡਕਰਾਸ ਸੁਸਾਇਟੀ ਦਾ ਨਾਂ ਤਾਂ ਮਨੁੱਖਤਾ ਦੀ ਸੇਵਾ ਲਈ ਲਿਆ ਜਾਂਦਾ ਹੈ ਪਰ ਇਸ ਸੁਸਾਇਟੀ ਦੇ ਬਾਨੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨਿਨ ਸੇਵਕ ਭਾਈ ਘਨਈਆ ਜੀ ਦਾ ਨਾਂ ਸੰਸਾਰ ਪੱਧਰ 'ਤੇ ਮਨੁੱਖਤਾ ਪ੍ਰਤੀ ਦਿੱਤੀ ਵੱਡਮੁੱਲੀ ਦੇਣ ਅਤੇ ਸੇਵਾ ਦੇ ਸਿਧਾਂਤ ਨੂੰ ਸਾਰੇ ਸੰਸਾਰ ਵਿੱਚ ਪ੍ਰਚਾਰਨ ਲਈ ਇਹ ਸੁਸਾਇਟੀ ਯਤਨਸ਼ੀਲ ਹੈ। ਇਸ ਮੋਕੇ ਬਲਜੀਤ ਸਿੰਘ ਛੱਤਵਾਲ, ਪਰਵਿੰਦਰ ਸਿੰਘ ਗਿੰਦਰਾ ਨੇ ਦੱਸਿਆ ਕਿ ਅਜਿਹੇ ਕੈਂਪ ਆਉਣ ਵਾਲੇ  ਸਮੇਂ ਵਿੱਚ ਵੀ ਮਨੁੱਖਤਾ ਦੀ ਭਲਾਈ ਲਈ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਵੱਖ-ਵੱਖ ਹਸਪਤਾਲਾਂ ਦੀਆਂ 8 ਟੀਮਾਂ ਜਿਨ੍ਹਾਂ ਵਿੱਚ ਡੀ.ਐਮ.ਸੀ, ਸੀ.ਐਮ.ਸੀ, ਸਿਵਲ ਹਸਪਤਾਲ, ਰੈਡ ਕਰਾਸ ਸੁਸਾਇਟੀ, ਗੁਰੂ ਤੇਗ ਬਹਾਦਰ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਦੀਪ ਹਸਪਤਾਲ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੀਆਂ ਟੀਮਾਂ ਨੇ ਖੂਨਦਾਨੀਆਂ ਪਾਸੋਂ ਖੂਨ ਇੱਕਠਾ ਕੀਤਾ ਅਤੇ 1080 ਯੂਨਿਟ ਖੂਨ ਦੁੱਖੀ ਦੁਖਿਆਰਿਆਂ ਲਈ ਇਸ ਕੈਂਪ ਵਿੱਚ ਇੱਕਠਾ ਹੋਇਆ। ਇਸ ਖੂਨਦਾਨ ਕੈਂਪ ਵਿੱਚ ਬੀਬੀਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਬੀਬੀ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਵਿੱਚ ਬੀਬੀਆਂ ਨੇ ਖੂਨ ਦਾਨ ਕਰ ਨਵੀਂ ਪ੍ਰਿਤ ਪਾਈ। ਇਸ ਮੌਕੇ ਕੁਲਦੀਪ ਸਿੰਘ ਲਾਂਬਾਂ, ਜਗਜੀਤ ਸਿੰਘ ਅਹੂਜਾ, ਹਰਪਾਲ ਸਿੰਘ ਨਿਮਾਣਾ, ਪ੍ਰੋ: ਗੁਰਮੀਤ ਸਿੰਘ, ਇੰਦਰਪਾਲ ਸਿੰਘ ਬਿੰਦਰਾ, ਜਸਵਿੰਦਰ ਸਿੰਘ ਧਾਲੀਵਾਲ, ਕੁਲਜੀਤ ਸਿੰਘ ਖੁਰਾਣਾ, ਗੁਰਇੰਦਰ ਸਿੰਘ ਸੋਨੂੰ, ਰਮਨਦੀਪ ਸਿੰਘ, ਸਰਬਜੀਤ ਸਿੰਘ ਰਾਜਪਾਲ, ਸੁਖਮਿੰਦਰ ਸਿੰਘ ਕੈਰੋਂ, ਇੰਦਰਜੀਤ ਸਿੰਘ ਡਿੰਪਲ, ਪਰਵਿੰਦਰ ਸਿੰਘ ਬੱਤਰਾ ਐਡਵੋਕੇਟ, ਅੰਮ੍ਰਿਤਪਾਲ ਸਿੰਘ ਡੀ.ਸੈਂਟ, ਚੰਨਪ੍ਰੀਤ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਲਾਲੀ, ਚਰਨਜੀਤ ਸਿੰਘ ਚੰਨਾ, ਜਸਵਿੰਦਰ ਕੁਮਾਰ ਗੁੰਬਰ, ਰੁਪਿੰਦਰ ਸਿੰਘ ਗੁਜਰਾਲ, ਭੁਪਿੰਦਰ ਸਿੰਘ ਬੋਬੀ, ਗੁਰਸਾਹਿਬ ਸਿੰਘ, ਜਸਕਰਨ ਸਿੰਘ, ਬਲਜਿੰਦਰ ਸਿੰਘ ਗੋਲੂ ਦਾਖਾ, ਬਲਬੀਰ ਸਿੰਘ ਦਾਖਾ, ਮਨਜੀਤ ਸਿੰਘ ਬੁਟਾਰੀ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿਘ ਮਾਨ ਆਦਿ ਹਾਜਰ ਸਨ। 

ਕੈਪਸ਼ਨ- ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਵੱਲੋਂ 115ਵਾਂ ਖੂਨਦਾਨ ਕੈਂਪ ਮੌਕੇ ਸ਼ਾਮਿਲ ਮਹੰਤ ਕਾਹਨ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੰਸਥਾ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹੋਰ ਦਿਖਾਈ ਦੇ ਰਹੇ ਹਨ।

No comments: