Friday, August 01, 2014

ਪੰਜਾਬ ਸਰਕਾਰ ਦੇ ਕਾਲ਼ੇ ਕਨੂੰਨਾਂ ਵਿਰੋਧੀ ਮੁਹਿੰਮ

ਕਾਨਫਰੰਸ ਵਿੱਚ 20 ਜੱਥੇਬੰਦੀਆਂ ਸ਼ਾਮਲ ਸਨ August 1 at 10:34pm
ਸਾਥੀਓ,
ਅੱਜ ਲੁਧਿਆਣੇ ਦੇ ਪੰਜਾਬੀ ਭਵਨ ਵਿਖੇ ਮਜ਼ਦੂਰ,ਕਿਸਾਨ, ਮੁਲਾਜ਼ਮ, ਵਿਦਿਅਾਰਥੀ-ਨੌਜਵਾਨਾਂ, ਲੋਕ ਜਮਹੂਰੀ ਜੱਥੇਬੰਦੀਅਾ ਅਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਕਾਲੇ ਕਾਨੂੰਨ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014) ਨੂੰ ਰੱਦ ਕਰਵਾਉਣ ਲਈ ਕਨਵੈਨਸ਼ਨ ਕੀਤੀ ਗਈ। ਵੱਖ ਵੱਖ ਬੁਲਾਰਿਅਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਇਹ ਬਿੱਲ ਪਾਸ ਕਰਕੇ ਲੋਕਾਂ ਦੇ ਹੱਕੀ ਸੰਘਰਸ਼ਾਂ ਅਤੇ ਜਥੇਬੰਦਕ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਇਹ ਅੈਕਟ ਨੁਕਸਾਨ ਪਰੂਤੀ ਦੇ ਨਾਂ ਹੇਠ ਸੰਘਰਸ਼ੀਲ ਲੋਕਾਂ ਦੇ ਸੰਵਧਾਨਿਕ ਹੱਕਾ ਉੱਪਰ ਸਿੱਧਾ ਹਮਲਾ ਹੈ। ਸਾਰੀਅਾਂ ਇਨਕਲਾਬੀ ਤਾਕਤਾਂ ਨੂੰ ਇੱਕਜੁੱਟਤਾ ਨਾਲ਼ ਇਸ ਵਿਰੁੱਧ ਜੋਰਦਾਰ ਸੰਘਰਸ਼ ਕਰਨਾ ਪਵੇਗਾ ਅਤੇ ਉਹ ਇਸ ਸੰਘਰਸ਼ ਲਈ ਤਿਆਰ ਹਨ। ਕਾਨਫਰੰਸ ਤੋਂ ਬਾਅਦ ਡੀ.ਸੀ. ਦਫ਼ਤਰ ਤੱਕ ਕਾਲ਼ੇ ਝੰਡਿਆਂ, ਮਾਟੋ ਲਿਖਿਆਂ ਤਖ਼ਤੀਆਂ ਅਤੇ ਜੋਰਦਾਰ ਨਾਰਿਆਂ ਨਾਲ਼ ਪੈਦਲ ਮਾਰਚ ਕੀਤਾ ਗਿਆ। ਅਤੇ ਇਸ ਅੈਕਟ ਨੂੰ ਤੁਰੰਤ ਵਾਪਸ ਲੈਣ ਲਈ ਡੀ.ਸੀ. ਰਾਹੀਂ ਪੰਜ਼ਾਬ ਸਰਕਾਰ ਨੂੰ ਇੱਕ ਮੈਮੋਰੈਂਡਮ ਦਿੱਤਾ ਗਿਆ। ਕਾਨਫਰੰਸ ਵਿੱਚ 20 ਜੱਥੇਬੰਦੀਆਂ ਸ਼ਾਮਲ ਸਨ।  --Samar --August 1 at 10:34pm

No comments: