Monday, August 11, 2014

ਅਕਾਲ ਚਲਾਣੇ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਦੇ ਅਪਮਾਨ ਦਾ ਦੋਸ਼

ਨਾਮਧਾਰੀ ਭੁੱਖ ਹੜਤਾਲ 11ਵੇਂ ਦਿਨ ਵਿੱਚ ਦਾਖਿਲ
ਸੰਤ ਗੁਰਮੁਖ ਸਿੰਘ ਦਮਦਮਾ ਸਾਹਿਬ ਨੇ ਕੀਤਾ ਕਈ ਗੱਲਾਂ ਦਾ ਖੁਲਾਸਾ
ਲੁਧਿਆਣਾ: 11 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਿਦੇਸ਼ੀ ਟੀਵੀ ਚੈਨਲ ਵਾਲੇ 
ਸੰਤ ਗੁਰਮੁਖ ਸਿੰਘ 
ਅੱਜ ਐਨ ਮੌਕੇ ਤੇ ਆਪਣੀ ਰਣਨੀਤੀ ਨੂੰ ਬਦਲਦਿਆਂ ਜਿੱਥੇ 11 ਦੀ ਬਜਾਏ ਸੱਤ ਨਾਮਧਾਰੀ ਮੈਂਬਰਾਂ ਨੂੰ ਭੁੱਖ ਹੜਤਾਲ 'ਤੇ ਬਿਠਾਇਆ ਗਿਆ ਉੱਥੇ ਭਾਸ਼ਣਾਂ ਦੀ ਸੁਰ ਵੀ ਤਿੱਖੀ ਕੀਤੀ ਗਈ। ਇਕ ਅਗਸਤ ਤੋਂ ਲਗਾਤਾਰ ਚੱੱਲ ਰਹੀ ਨਾਮਧਾਰੀ ਭੁੱਖ ਹੜਤਾਲ ਅੱਜ ਗਿਆਰਵੇਂ ਦਿਨ ਵਿੱਚ ਦਾਖਿਲ ਹੋਣ ਤੇ  ਭੁਖ ਹੜਤਾਲੀਆਂ ਦਾ ਦੂਜਾ ਜਥਾ {ਸੱਤ ਮੈਬਰੀਂ) ਜੋ ਭੁੱਖ ਹੜਤਾਲ ਤੇ ਪਿਛਲੇ ਪੰਜ ਦਿਨਾਂ ਤੋਂ ਬੈਠਾ ਸੀ, ਉਹਨਾਂ ਨੂੰ ਅੱਜ ਜੂਸ ਪਿਲਾ ਕੇ ਉਠਾ ਦਿਤਾ ਗਿਆ। ਇਹਨਾਂ ਨੂੰ ਜੂਸ ਪਿਲਾਉਣ ਦੀ ਰਸਮ ਬੀਬੀ ਚਰਨਜੀਤ ਕੌਰ, ਬਬੀ ਪਰਮਜੀਤ ਕੌਰ, ਸੰਤ ਗੁਰਜੀਤ ਸਿੰਘ, ਸੰਤ ਮਨਜੀਤ ਸਿੰਘ ਅਤੇ ਸੰਤ ਹਰਦੀਪ ਸਿੰਘ ਨੇ ਅਦਾ ਕੀਤੀ । ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਗਲੇ ਪੰਜ ਦਿਨ ਲਈ ਸੱਤ ਮੈਂਬਰੀ ਨਵਾਂ ਜਥਾ ਭੁਖ ਹੜਤਾਲ ਤੇ ਬੈਠ ਗਿਆ ਹੈ ਜਿਨਾਂ ਦੇ ਨਾਂ ਇਸ ਪ੍ਰਕਾਰ ਹਨ। ਸੰਤ ਪ੍ਰੀਤਮ ਸਿੰਘ ਜੀ (ਗੁਰਦਾਸਪੁਰ), ਸੰਤ ਹਰਭੇਜ ਸਿੰਘ ਜੀ (ਮੱਧ ਪ੍ਰਦੇਸ਼),ਸੰਤ ਛਿੰਦਰ ਸਿੰਘ ਜੀ (ਸੰਗਰੂਰ), ਸੰਤ ਜਗੀਰ ਸਿੰਘ ਜੀ (ਗੁਰਦਾਸਪੁਰ), ਸੰਤ ਜਸਪਾਲ ਸਿੰਘ (ਕਲਾਨੌਰ),ਬੀਬੀ ਦਲਜੀਤ ਕੌਰ (ਅਮ੍ਰਿਤਸਰ),ਬੀਬੀ ਰਜਵੰਤ ਕੌਰ (ਮਾਛੀਆਂ ਖੁਰਦ) ਜੋ ਕਿ ਜੈ ਕਾਰਿਆਂ ਦੀ ਗੂੰਜ ਵਿਚ ਬੈਠੇ। ਇਹ ਦ੍ਰਿਸ਼ ਆਪਣੇ ਆਪ ਚ ਵਿਲਖਣ ਸੀ, ਸੰਗਤਾਂ ਭਾਰੀ ਗਿਣਤੀ ਵਿਚ ਪੂਰੇ ਉਤਸ਼ਾਹ ਦੇ ਨਾਲ ਹਿਸਾ ਲੈ ਰਹੀਆਂ ਹਨ।
ਇਸ ਦੌਰਾਨ ਬਾਬਾ ਛਿੰਦਾ ਸਿੰਘ ਜੀ ਮੁਹਾਵੇ ਵਾਲਿਆਂ ਦਾ ਜਥਾ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਇਆ।ਇਹਨਾਂ ਤੋਂ ਇਲਾਵਾ ਵੱਖੋ-ਵੱਖਰੇ ਇਲਾਕਿਆਂ ਜਿਵੇਂ ਕਿ ਬਟਾਲਾ, ਅੰਮ੍ਰਿਤਸਰ, ਭੁਲੱੱਥ, ਪਟਿਆਲਾ, ਜੀਵਨ ਨਗਰ ( ਸਿਰਸਾ ), ਮੰਡੀ ( ਹਿਮਾਚਲ ) ਆਦਿ  ਸੰਗਤਾਂ ਨੇ ਵੀ ਆਪਣੀ ਹਾਜ਼ਰੀ ਭਰੀ। ਇਸ ਮੌਕੇ ਬੁਲਾਰਿਆਂ ਨੇ ਨਾਮਧਾਰੀ ਪੰਥ  ਲਈ ਜੂਝ ਰਹੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ।
ਅੱਜ ਇਥੇ ਸੂਬਾ ਦਰਸ਼ਨ ਸਿੰਘ ਰਾਏਸਰ ਪ੍ਰਧਾਨ, ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਨੇ ਦੱਸਿਆ ਕਿ ਹੁਣ ਤੱੱਕ ਨਾ ਤਾ ਪ੍ਰਸ਼ਾਸਨ ਅਤੇ ਨਾ ਹੀ ਭੈਣੀ ਸਾਹਿਬ ਵਾਲਿਆਂ ਨੇ ਏਕਤਾ ਵਾਸਤੇ ਕੋਈ ਉਦਮ ਕੀਤਾ ਹੈ।ਇਸ ਗੱਲ ਨੂੰ ਵੇਖਦਿਆਂ ਹੋਇਆਂ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਅਗਲੇ ਪੰਜ ਦਿਨਾਂ ਦੇ ਅੰਦਰ ਪ੍ਰਸ਼ਾਸਨ ਨੇ ਗੱਲਬਾਤ ਵਾਸਤੇ ਕੋਈ ਉਦਮ ਨਾ ਕੀਤਾ ਤਾਂ ਐਕਸ਼ਨ ਕਮੇਟੀ ਸਖਤ ਰੁਖ ਅਪਨਾਏਗੀ ਜਿਸਦਾ ਖੁਲਾਸਾ ਅੱਜ ਤੋਂ ਪੰਜ ਦਿਨਾਂ ਬਾਅਦ ਕੀਤਾ ਜਾਵੇਗਾ। ਗੱਲਬਾਤ ਦਾ ਢੰਗ ਪ੍ਰਸ਼ਾਸਨ ਨੂੰ ਸੋਚਣਾ ਅਤੇ ਲੱਭਣਾ ਪਵੇਗਾ।
ਉਹਨਾਂ ਦੁਹਰਾਇਆ ਕਿ ਭੈਣੀ ਸਾਹਿਬ ਦੇ ਪੁਜਾਰੀ ਧੜੇ ਨੂੰ ਅਸੀ ਬੇਨਤੀ ਕਰਦੇ ਹਾਂ ਕੇ ਜਿਹੜਾ ਇਹ ਸਰਕਾਰ ਜਾਂ ਪ੍ਰਸ਼ਾਸ਼ਨ ਕੋਲ ਰੌਲਾ ਪਾਉਂਦੇ ਹਨ ਕਿ ਇਹ ਭੈਣੀ ਸਾਹਿਬ ਤੇ ਕਬਜਾ ਕਰਨ ਦੇ ਚਾਹਵਾਨ ਹਨ, ਅਸੀ ਇਹਨਾਂ ਨੂੰ ਸ਼ੱਪਸਟ ਕਰ ਦੇਣਾ ਚਾਹੁੰਦੇ ਹਾਂ ਕਿ ਕਬਜ਼ਾ ਤਾਂ ਜਦ ਚਾਹੇ , ਅਸੀ ਕਰ ਸਕਦੇ ਹਾਂ । ਤੁਸੀ ਸਦਾ ਭੈਣੀ ਸਾਹਿਬ ਤਾਂ ਬੈਠੇ ਨਹੀਂ ਰਹਿੰਦੇ, ਇਹ ਗੱਲ ਸਭ ਨੂੰ ਪਤਾ ਹੈ ਕਿ ਅੱਜ ਤੱਕ ਕਬਜ਼ੇ ਕੌਣ ਕਰਦਾ ਆਇਆ ਹੈ। ਕਬਜਿਆਂ ਵਾਲਾ ਕੰਮ ਤੁਹਾਨੂੰ ਮੁਬਾਰਕ ਹੋਵੇ। ਅਸੀ ਇਹ ਕੰਮ ਨਾ ਕਦੇ ਕੀਤਾ ਹੈ ਨਾ ਹੀ  ਕਰਨਾ ਚਾਹੁੰਦੇ ਹਾਂ। ਸਾਡੀ ਤਾਂ ਇਕੋ ਇਕ ਸੋਚਣੀ ਹੈ ਕਿ ਨਾਮਧਾਰੀ ਪੰਥ ਇਕ ਹੋਵੇ । ਜਿਹੜੇ ਘਰ ਘਰ ਲੜਾਈ ਝਗੜੇ ਪਏ ਹੋਏ ਹਨ ਨਾਮਧਾਰੀ ਪੰਥ ਦੇ ਦੋ ਫਾੜ ਹੋਣ ਕਰਕੇ, ਉਹ ਸਾਰੇ ਖਤਮ ਹੋ ਜਾਣ ਅਤੇ ਨਾਮਧਾਰੀ ਪੰਥ ਸੁਖੀ ਵਸੇ। ਜਿਹੜਾ ਸਮਾਂ ਜਾਂ ਪੈਸੇ ਨਾਮਧਾਰੀ ਪੰਥ ਦੇ ਲੜਾਈ ਝਗੜੇ ਤੇ ਲਗ ਰਿਹਾ ਹੈ, ਉਹੀ ਪੈਸਾ ਤੇ ਸਮਾਂ ਨਾਮਧਾਰੀ ਪੰਥ ਦੀ ਤਰੱਕੀ ਵਾਸਤੇ ਲਗੇ।ਇਹੋ ਸਾਡਾ ਮਨੋਰਥ ਹੈ।

ਇਸੇ ਦੌਰਾਨ ਸੰਤ ਗੁਰਮੁਖ ਸਿੰਘ ਦਮਦਮਾ ਸਾਹਿਬ ਨੇ ਮੰਚ ਤੋਂ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ।  ਉਹਨਾਂ ਦੱਸਿਆ ਕਿ ਪੁਜਾਰੀ ਧੜੇ ਨੇ ਦੋ ਦਿਨਾਂ ਤੱਕ ਤਾਂ ਅਕਾਲ ਚਲਾਨੀ ਦੀ ਖਬਰ ਬਾਹਰ ਹੀ ਨਹੀਂ ਆਉਂਣ ਦਿੱਤੀ।  ਜਦੋਂ ਖਬਰ ਬਾਹਰ ਆਈ ਤਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਆਖਿਰੀ ਦਰਸ਼ਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਅੰਤਿਮ ਸੰਸਕਾਰ ਵੇਲੇ ਸਤਿਗੁਰਾਂ ਦੀ ਦੇਹ ਨੂੰ 

ਬੜੀ ਕਾਹਲ ਕਾਹਲ ਵਿੱਚ ਮੰਜੇ ਤੋਂ ਘਸੀਟ ਕੇ ਇਸ ਤਰਾਂ ਕਰ ਵਿੱਚ ਲਿਆਂਦਾ ਗਿਆ ਜਿਵੇਂ ਕਿਸੇ ਚੀਜ਼ ਨੂੰ ਸੁੱਟਣਾ ਹੁੰਦਾ ਹੈ। ਉਹਨਾਂ ਅਕਾਲ ਚਲਾਣੇ ਮਗਰੋਂ ਸ਼ਰਾਬ ਪੀਣ ਅਤੇ ਮੀਟ ਖਾਣ ਵਰਗੀਆਂ ਗੱਲਾਂ ਦੇ ਗੰਭੀਰ ਦੋਸ਼ ਵੀ ਲਾਏ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਨਾਮਧਾਰੀਆਂ ਦੀ ਉੱਚੀ ਸੁੱਚੀ ਰਹਿਣੀ ਬਹਿਣੀ ਦੀ ਪ੍ਰਸੰਸਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੁੰਦੀ ਹੈ।ਸਾਡਾ ਅਤੇ ਅਕਾਲੀ ਭਰਾਵਾਂ ਦਾ ਕੋਈ ਜਿਆਦਾ ਫਰਕ ਵੀ ਨਹੀਂ।  ਸਾਡੇ ਵਿੱਚ ਸਾਢੇ 99% ਗੱਲਾਂ ਸਾਂਝੀਆਂ ਹਨ।  ਸਿਰਫ ਇੱਕ ਵਖਰੇਵਾਂ ਹੈ ਕਿ ਓਹ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਅਸੀਂ ਗ੍ਰੰਥ ਸਾਹਿਬ ਵਿੱਚ ਲਿਖੀ ਇੱਕ ਇੱਕ ਗੱਲ ਉੱਤੇ ਪੂਰੀ ਦਿੜਤਾ ਨਾਲ ਅਮਲ ਕਰਦੇ ਹਾਂ। ਇਸ ਲਈ ਇਸ ਵਿਵਾਦ ਨੂੰ ਖਤਮ ਕਰਨ ਵਿੱਚ ਅਕਾਲੀ ਭਰਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। 

ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ,  ਬਲਵਿੰਦਰ ਸਿੰਘ ਡੁਗਰੀ, ਡਾ. ਸੁਖਦੇਵ ਸਿੰਘ ਮਹਿਸਮਪੁਰ, ਜਸਵਿੰਦਰ ਸਿੰਘ ਬਿਲੂ , ਗੁਰਮੇਲ ਸਿੰਘ ਬਰਾੜ, ਸੂਬਾ ਅਮਰੀਕ ਸਿੰਘ, ਨਵਤੇਜ ਸਿੰਘ ਲੁਧਿਆਣਾ, ਹਰਭਜਨ ਸਿੰਘ ਫੋਰਮੈਨ, ਹਰਵਿੰਦਰ ਸਿੰਘ ਗੱਗੀ, ਪਲਵਿੰਦਰ ਸਿੰਘ ਕੁੱਕੀ, ਅਰਵਿੰਦਰ ਸਿੰਘ ਲਾਡੀ, ਸ਼ੇਰ ਸਿੰਘ ਬਰ੍ਹੀਲਾ, ਬਲਜਿਮਦਰ ਸਿੰਘ ਕਿਲਾ ਦੇਸਾ ਸਿੰਘ , ਸਰਪੰਚ ਮੇਵਾ ਸਿੰਘ, ਜਗਤ ਸਿੰਘ ਬਟਾਲਾ ,ਬਸੰਤ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ ਦਸੂਆ, ਹਰਬੰਸ ਸਿੰਘ ਮਾਛੀਵਾੜਾ, ਬੀਬੀ ਰਾਜਪਾਲ ਕੋਰ, ਬੀਬੀ ਸਤਨਾਮ ਕੌਰ, ਬੀਬੀ ਭੰਗਵਤ ਕੌਰ  ਆਦਿ ਹਾਜ਼ਰ ਸਨ। ਇਸ ਸਾਰੇ ਸਮੇਂ ਦੌਰਾਨ ਸ਼ਬਦ ਕੀਰਤਨ ਬਾਕਾਇਦਾ ਜਾਰੀ ਰਹਿੰਦਾ ਹੈ। 

No comments: