Saturday, August 16, 2014

ਨਾਮਧਾਰੀ ਅੰਦੋਲਨ ਨੇ ਕੀਤੀ ਰਣਨੀਤੀ ਵਿੱਚ ਤਬਦੀਲੀ

Sat, Aug 16, 2014 at 2:50 PM
ਹੁਣ ਭੁੱਖ ਹੜਤਾਲ ਦੇ ਨਾਲ ਨਾਲ ਪੰਥਕ ਏਕਤਾ ਲਈ ਮਰਨ ਵਰਤ ਵੀ ਸ਼ੁਰੂ 
ਲੁਧਿਆਣਾ: 16 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਇਕ ਅਗਸਤ ਤੋਂ ਲਗਾਤਾਰ ਚੱੱਲ ਰਹੀ ਨਾਮਧਾਰੀ ਭੁੱਖ ਹੜਤਾਲ ਅੱਜ 16ਵੇਂ ਦਿਨ ਵਿੱਚ ਸ਼ਾਮਲ ਹੋਣ ਤੇ  ਭੁਖ ਹੜਤਾਲੀਆਂ ਦਾ ਤੀਸਰਾ ਜੱਥਾ {ਸੱਤ ਮੈਬਰੀਂ) ਜੋ ਭੁੱਖ ਹੜਤਾਲ ਤੇ ਪਿਛਲੇ ਪੰਜ ਦਿਨਾਂ ਤੋਂ ਬੈਠਾ ਸੀ, ਉਹਨਾਂ ਨੂੰ ਅੱਜ ਜੂਸ ਪਿਲਾ ਕੇ ਉਠਾ ਦਿਤਾ ਗਿਆ। ਇਹਨਾਂ ਨੂੰ ਜੂਸ ਪਿਲਾਉਣ ਦੀ ਰਸਮ ਸੂਬਾ ਭਗਤ ਸਿੰਘ ਯੂ.ਪੀ, ਸੰਤ ਗੁਰਮੁਖ ਸਿੰਘ ਦਮਦਮਾ, , ਸੰਤ ਜਗੀਰ ਦਸੂਹਾ, ਸੰਤ ਕਾਹਨ ਸਿੰਘ ਗੜਦੀਵਾਲ ਅਤੇ ਸੰਤ ਗੁਰਮੁਖ ਸਿੰਘ ਅਰਾਈਮਾਜਰਾ ਨੇ ਅਦਾ ਕੀਤੀ। ਗਿਆਰਾਂ ਅਗਸਤ ਨੂੰ ਪੰਥਕ ਏਕਤਾ ਐਕਸ਼ਨ ਕਮੇਟੀ ਵੱੱਲੋਂ ਜਿਹੜਾ ਪੰਜ ਦਿਨ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ, ਉਸਦੀ ਮਿਆਦ ਅੱਜ ਖਤਮ ਹੋ ਗਈ ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਹੁੰਗਾਰਾ ਐਕਸ਼ਨ ਕਮੇਟੀ ਨੂੰ ਨਹੀਂ ਦਿੱਤਾ। ਇਹ ਦੱਸਦਿਆਂ ਹੋਇਆਂ ਸੂਬਾ ਦਰਸ਼ਨ ਸਿੰਘ ਰਾਏਸਰ ਪ੍ਰਧਾਨ ਐਕਸ਼ਨ ਕਮੇਟੀ ਨੇ ਕਿਹਾ ਕਿ ਅੱਜ ਤੋਂ ਭੁਖ ਹੜਤਾਲ ਦੇ ਨਾਲ-ਨਾਲ ਮਰਨ ਵਰਤ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਗਲੇ ਪੰਜ ਦਿਨ ਲਈ ਅੱਠ ਮੈਂਬਰੀ ਨਵਾਂ ਜਥਾ ਭੁਖ ਹੜਤਾਲ ਤੇ ਬੈਠ ਗਿਆ ਹੈ ਜਿਸ ਵਿਚ ਇਕ ਸਿੰਘ ਮਰਨ ਵਰਤ ਤੇ ਬੈਠਾ ਹੈ ਜਿਨਾਂ ਦੇ ਨਾਂ ਇਸ ਪ੍ਰਕਾਰ ਹਨ। ਸੰਤ ਬਚਿੱਤਰ ਸਿੰਘ ਭੁਰਜੀ(ਮਰਨ ਵਰਤ) 68 ਸਾਲ, ਸੰਤ ਜਗੀਰ ਸਿੰਘ(ਦਸੂਹਾ)75 ਸਾਲ, ਸੰਤ ਸੁਖਵੰਤ ਸਿੰਘ ਜੀ ਅੰਮ੍ਰਿਤਸਰ 82 ਸਾਲ, ਬੀਬੀ ਸੁਖਵੰਤ ਕੌਰ ਦਸੂਹਾ 60 ਸਾਲ, ਬੀਬੀ ਦਲਜੀਤ ਕੌਰ ਅੰਮ੍ਰਿਤਸਰ 65 ਸਾਲ, ਬੀਬੀ ਜਗਦੀਸ਼ ਕੌਰ ਜਲੰਧਰ 60 ਸਾਲ, ਬੀਬੀ ਹਰਜੀਤ ਕੌਰ ਬਟਾਲਾ 46 ਸਾਲ ਅਤੇ ਸੰਤ ਜਸਵਿੰਦਰ ਸਿੰਘ (ਦਸੂਹਾ) 35 ਸਾਲ ਜੋ ਕਿ ਜੈ ਕਾਰਿਆਂ ਦੀ ਗੂੰਜ ਵਿਚ ਬੈਠੇ। ਇਹ ਦ੍ਰਿਸ਼ ਆਪਣੇ ਆਪ ਚ ਵਿਲਖਣ ਸੀ, ਸੰਗਤਾਂ ਭਾਰੀ ਗਿਣਤੀ ਵਿਚ ਪੂਰੇ ਉਤਸ਼ਾਹ ਦੇ ਨਾਲ ਹਿਸਾ ਲੈ ਰਹੀਆਂ ਹਨ।
15 ਅਗਸਤ ਆਜ਼ਾਦੀ ਵਾਲਾ ਦਿਨ ਪੰਥਕ ਏਕਤਾ ਵਾਸਤੇ ਭੁੱਖ ਹੜਤਾਲ ਤੇ ਬੈਠੀ ਸੰਗਤ ਨੇ ਕਾਲੀਆਂ ਪੱਟੀਆਂ ਬੰਨ ਕੇ ਅਤੇ ਕਾਲਾ ਝੰਡਾਂ ਲਹਿਰਾ ਕੇ ਮਨਾਇਆ। ਕਾਲੀਆਂ ਪੱਟੀਆਂ ਉਪਰ (ਆਜਾਦ ਦੇਸ਼ ਦੇ ਗੁਲਾਮ) ਲਿਖਿਆ ਹੋਇਆ ਸੀ।
ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਬੋਲਦਿਆਂ ਹੋਇਆ ਕਿਹਾ ਕਿ ਨਾਮਧਾਰੀ ਪੰਥ ਭਾਰਤ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮੋਢੀ ਹਨ, ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵਾਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। 
ਪਰ ਅੱਜ ਉਹਨਾਂ ਨਾਮਧਾਰੀਆਂ ਨੂੰ ਹੀ ਆਜ਼ਾਦ ਭਾਰਤ ਵਿਚ ਗੁਲਾਮੀ ਦੀ ਜਿੰਦਗੀ ਜਿਉਣ ਲਈ ਪ੍ਰਸ਼ਾਸ਼ਨ ਵਲੋਂ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਦਾ ਅਨੁਮਾਨ ਇਸ ਗਲ ਤੋਂ ਲਾਇਆ ਜਾ ਸਕਦਾ ਹੈ ਸਾਨੂੰ ਆਪਣੇ ਹੀ ਧਾਰਮਿਕ ਸਥਾਨਾਂ ਵਿਚ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਪੁਲਿਸ ਫੋਰਸ ਲਾਉਂਦੀ ਹੈ ਅਤੇ ਹੱਦ aਦੋਂ ਹੋ ਗਈ ਜਦੋਂ ਖੂਹ ਤੋਂ ਪੀਣ ਵਾਲਾ ਪਾਣੀ ਲੈਣ ਤੋਂ ਵੀ ਰੋਕ ਦਿਤਾ ਗਿਆ। ਜਿਸ ਕਰਕੇ ਨਾਮਧਾਰੀ ਸੰਗਤ ਨੂੰ ਅੱਜ ਮਹਿਸੂਸ ਹੀ ਨਹੀਂ ਹੋ ਰਿਹਾ ਬਲਕਿ ਪ੍ਰਤੱਖ ਹੋ ਗਿਆ ਹੈ ਕਿ ਪ੍ਰਸ਼ਾਸਨ ਵੀ ਸਾਨੂੰ ਗੁਲਾਮ ਸਮਝਦਾ ਹੈ।
ਅੱਜ ਭੁੱਖ ਹੜਤਾਲ ਨੂੰ ਉਸ ਵੇਲੇ ਹੋਰ ਹੰਗਾਰਾ ਮਿਲਿਆ ਜਦੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਸ੍ਰੀ ਐਚ.ਐਸ ਫੂਲਕਾ ਨੇ ਆਪਣੀ ਹਾਜ਼ਰੀ ਲਾ ਕੇ ਸਾਡੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜਿਹੜਾ ਨਾਮਧਾਰੀ ਪੰਥ  ਇਹ ਬੜਾ ਪਵਿੱਤਰ ਪੰਥ ਹੈ। ਇਸ ਨਾਮਧਾਰੀ ਪੰਥ ਨੇ ਜੰਗੇ ਆਜਾਦੀ ਵਿਚ ਕੁਰਬਾਨੀਆਂ ਦੇਕੇ ਦੇਸ਼ ਨਂੂੰ ਆਜ਼ਾਦ ਕਰਵਾਇਆ ਜਿਸ ਦੀ ਅਗੁਵਾਈ ਨਾਮਧਾਰੀ ਪੰਥ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਕੀਤੀ। ਇਸ ਪੰਥ ਦੇ ਵਿਚ ਪਿਛਲੇ ਕੁਝ ਟਾਇਮ ਤੋਂ ਦੁਫਾੜ ਪਿਆ ਹੋਇਆ ਹੈ  ਜਿਸ ਨੂੰ ਖਤਮ ਕਰਨ ਲਈ ਪੰਥ ਹਿਤੈਸ਼ੀ ਸੰਗਤ ਵਲੋਂ ਭੁੱਖ ਹੜਤਾਲ ਦਾ ਪ੍ਰੋਗਰਾਮ ਚਲ ਰਿਹਾ ਹੈ।ਇਹ ਬੜਾ ਸ਼ਲਾਘਾਯੋਗ ਹੈ , ਮੈਂ ਇਸ ਦੀ ਸਰਾਹਣਾ ਕਰਦਾਂ ਹਾਂ ।ਇਸ ਵਿਚ ਮੈਂ ਆਪਣੀ ਆਮ ਆਦਮੀ ਪਾਰਟੀ ਵਲੋਂ ਹੋਰ ਭਰੋਸਾ ਦਿਵਾaਂਦਾ ਹਾਂ ਕਿ ਜਿਥੇ ਲੋੜ ਹੋਵੇਗੀ ,  ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾਂ ।
ਇਸ ਮੋਕੇ ਬੀਬੀ ਭੁਪਿੰਦਰ ਕੌਰ ਜੀ ਅਮਿੰ੍ਰਤਸਰ, ਜਥੇਦਾਰ ਗੁਰਚਰਨ ਸਿੰਘ ਜੀ ਚੰਨ ਭੈਣੀ ਸਾਹਿਬ ਅਤੇ ਜਥੇਦਾਰ ਇਕਬਾਲ ਸਿੰਘ ਜੀ ਭੈਣੀ ਸਾਹਿਬ ਦੇ ਜਥੇ ਨੇ ਸੰਗਤਾ ਨੂੰ ਕੀਰਤਨ ਅਤੇ ਦੀਵਾਨ ਨਾਲ ਨਿਹਾਲ ਕੀਤਾ।
ਅੱਜ ਮਰਨ ਵਰਤ ਸ਼ੁਰੂ ਹੋਣ ਮੌਕੇ ਡਾ. ਸੁਖਦੇਵ ਸਿੰਘ ਮਹਿਸਮਪੁਰ ਨੇ ਸੰਬੋਧਨ ਕਰਦਿਆ ਕਿਹਾ ਕਿ 15 ਦਿਨ ਬੀਤ ਜਾਣ ਦੇ ਬਾਵਜੂਦ ਭੈਣੀ ਸਾਹਿਬ ਦੇ ਪੁਜਾਰੀ ਧੜੇ ਨੇ ਨਾਮਧਾਰੀ ਪੰਥਕ ਏਕਤਾ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ ਹੈ ਬਲਕਿ ਇਹਨਾਂ ਨੇ ਟਾਲ ਮਟੋਲ ਵਾਲੀ ਨੀਤੀ ਆਪਣਾਈ ਹੋਈ ਹੈ ਜਿਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀਂ ਥੋੜੀ ਹੈ । ਇਸੇ ਕਰਕੇ  ਸਾਨੂੰ ਅੱਜ ਮਰਨ ਵਰਤ ਸੁਰੂ ਕਰਨ ਲਈ ਮਜਬੂਰ ਹੋਣਾ ਪਿਆ। ਸਾਨੂੰ ਨਾਮਧਾਰੀ ਪੰਥਕ ਏਕਤਾ ਲਈ ਜੇ ਸ਼ਹਾਦਤ ਵੀ ਦੇਣੀ ਪਈ ਤਾਂ ਪਿਛੇ ਨਹੀਂ ਹਟਾਂਗ। ਸ਼ਹਾਦਤ ਦੇਣ ਵਾਲਿਆਂ ਦੀ ਬਹੁਤ ਲੰਬੀ ਕਤਾਰ ਹੈ ਜੋ ਪੰਥਕ ਏਕਤਾ ਲਈ ਕੁਰਬਾਨੀ ਦੇਣ ਨੂੰ ਤਿਆਰ ਹਨ। 
ਇਸ ਦੌਰਾਨ ਬਾਬਾ ਛਿੰਦਾ ਸਿੰਘ ਜੀ ਮੁਹਾਵੇ ਵਾਲਿਆਂ ਦਾ ਜਥਾ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਇਆ। ਇਹਨਾਂ ਤੋਂ ਇਲਾਵਾ ਵੱਖੋ-ਵੱਖਰੇ ਇਲਾਕਿਆਂ ਜਿਵੇਂ ਕਿ ਬਟਾਲਾ, ਅੰਮ੍ਰਿਤਸਰ, ਭੁਲੱੱਥ, ਪਟਿਆਲਾ, ਜੀਵਨ ਨਗਰ, ਆਦਿ  ਸੰਗਤਾਂ ਨੇ ਵੀ ਆਪਣੀ ਹਾਜ਼ਰੀ ਭਰੀ। ਇਸ ਮੌਕੇ ਬੁਲਾਰਿਆਂ ਨੇ ਨਾਮਧਾਰੀ ਪੰਥ  ਲਈ ਜੂਝ ਰਹੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ।
ਸੰਗਤ ਵਿੱਚ ਭੁੱਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਕੇ ਦੁਗਨਾ ਹੋ ਰਿਹਾ ਹੈ।ਸੰਤ ਬਲਦੇਵ ਸਿੰਘ ਗੱਗੁ ਮਾਲ੍ਹ, ਸੰਤ ਬੂਟਾ ਸਿੰਘ ਅੰਮ੍ਰਿਤਸਰ, ਸੰਤ ਗੁਰਦੀਪ ਸਿੰਘ ਬਾਜਵਾ, ਪਟਵਾਰੀ ਰਘੁਬੀਰ ਸਿੰਘ, ਸੰਤ ਬਲਕਾਰ ਸਿੰਘ ਮਲ੍ਹੀ, ਸੰਤ ਬਲਵਿੰਦਰ ਸਿੰਘ, ਸੰਤ ਆਸਾ ਸਿੰਘ ਤਰਨ ਤਾਰਨ, ਸੰਤ ਹਰਬੰਸ ਸਿੰਘ ਤਰਨ ਤਾਰਨ, ਬੀਬੀ ਗੁਰਜੀਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਰਾਜਪਾਲ ਕੌਰ, ਬੀਬੀ ਸੰਪੂਰਨ ਕੌਰ, ਬੀਬੀ ਰਵੇਲ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਲਖਵਿੰਦਰ ਕੌਰ ਆਦਿ ਸਨ।  

No comments: