Saturday, August 30, 2014

ਮਿਸ਼ਨਰੀ ਕਾਲਜਾਂ ਲਈ ਨਿਯਮ ਤੇ ਸਿਲੇਬਸ ਜਾਰੀ

Sat, Aug 30, 2014 at 4:02 PM
ਧਰਮ ਪ੍ਰਚਾਰ ਕਮੇਟੀ ਵੱਲੋਂ ਸਿਲੇਬਸ ਜਾਰੀ ਕੀਤਾ ਜਥੇਦਾਰ ਅਵਤਾਰ ਸਿੰਘ ਨੇ
ਅੰਮ੍ਰਿਤਸਰ: 30 ਅਗਸਤ 2014- (ਇੰਦਰਮੋਹਨ ਸਿੰਘ ਅਨਜਾਣ//ਪੰਜਾਬ ਸਕਰੀਨ): 
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੀਆਂ ਮਿਸ਼ਨਰੀ ਸੰਸਥਾਵਾਂ ਲਈ ਨਿਯਮ ਤੇ ਸਿਲੇਬਸ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਰੇ ਵਿੱਦਿਅਕ ਅਦਾਰਿਆਂ ਦਾ ਸਿਲੇਬਸ ਇਕਸਾਰ ਕਰ ਦਿੱਤਾ ਗਿਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਦੇ ਸਿਲੇਬਸ ਨੂੰ ਇਕਸਾਰ ਕਰਨ ਲਈ ਸਬ-ਕਮੇਟੀ ਵਿੱਚ ਸ. ਸਤਬੀਰ ਸਿੰਘ ਤੇ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਲਵਿੰਦਰ ਸਿੰਘ ਜੋੜਾਸਿੰਘਾ ਐਡੀਸ਼ਨਲ ਸਕੱਤਰ, ਡਾ. ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ ਬਠਿੰਡਾ ਤੇ ਪ੍ਰੋ.ਸੁਰਜੀਤ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਵੱਡਮੁੱਲਾ ਕਾਰਜ ਵਿਦਵਾਨਾਂ ਵੱਲੋਂ ਪੂਰੀ ਘੋਖ-ਪੜਤਾਲ ਉਪਰੰਤ ਹੀ ਸੰਪੂਰਨ ਹੋਇਆ ਹੈ। 
    ਦਫ਼ਤਰ ਤੋਂ ਜਾਰੀ ਪ੍ਰੈਸ ਨੋਟ 'ਚ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਧਰਮ ਪ੍ਰਚਾਰ ਕਮੇਟੀ, ਸਿੱਖ ਧਰਮ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਹਮੇਸ਼ਾ ਕਾਰਜਸ਼ੀਲ ਰਹੀ ਹੈ। ਇਨ੍ਹਾਂ ਕਾਰਜਾਂ ਦੇ ਅੰਤਰਗਤ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਨੌਜਵਾਨ ਵਿਦਿਆਰਥੀਆਂ ਨੂੰ ਉੱਚ-ਪੱਧਰ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ 16 ਪ੍ਰਮੁੱਖ ਮਿਸ਼ਨਰੀ ਸੰਸਥਾਵਾਂ/ਗੁਰਮਤਿ ਵਿਦਿਆਲੇ ਅਤੇ 11 ਸਿੱਖ ਪ੍ਰਚਾਰ ਮਿਸ਼ਨ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਇਨ੍ਹਾਂ ਸਾਰੇ ਵਿਦਿਅਕ ਅਦਾਰਿਆਂ ਦਾ ਸਿਲੇਬਸ ਇਕਸਾਰ ਕਰ ਦਿੱਤਾ ਗਿਆ ਹੈ, ਜੋ ਕਿ ਅਕਾਦਮਿਕ ਪੱਖ ਤੋਂ ਇਕ ਬੜਾ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਕਿਹਾ ਕਿ ਕੁੱਲ 16 ਮਿਸ਼ਨਰੀ ਅਦਾਰਿਆਂ ਵਿੱਚ ਵੱਖ-ਵੱਖ ਗੁਰਮਤਿ ਕੋਰਸਾਂ ਵਿੱਚ 1083 ਵਿਦਿਆਰਥੀ ਪੜ੍ਹਾ ਰਹੇ ਹਨ। ਇਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਸੰਗੀਤ, ਤਬਲੇ ਤੇ ਪ੍ਰਚਾਰਕ ਕਲਾਸਾਂ ਦਾ ਕੋਰਸ ਤਿੰਨ ਸਾਲ ਅਤੇ ਗ੍ਰੰਥੀ ਸਿੰਘਾਂ ਦਾ ਕੋਰਸ 2 ਸਾਲ ਦਾ ਰੱਖਿਆ ਗਿਆ ਹੈ ਅਤੇ ਹੋਣਹਾਰ ਵਿਦਿਆਰਥੀਆਂ ਨੂੰ 1200 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ।
ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਕਾਦੀਆਂ ਤੇ ਸ. ਹਰਜਾਪ ਸਿੰਘ, ਸ.ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਲਮੇਘ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਬਿਜੈ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਨੋਟ-ਤਸਵੀਰ ਈ-ਮੇਲ ਕੀਤੀ ਗਈ ਹੈ।
ਫੋਟੋ ਕੈਪਸ਼ਨ- ਧਰਮ ਪ੍ਰਚਾਰ ਕਮੇਟੀ ਦੀਆਂ ਮਿਸ਼ਨਰੀ ਸੰਸਥਾਵਾਂ ਲਈ ਸਿਲੇਬਸ ਜਾਰੀ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਧਿਕਾਰੀ।

1 comment:

Joga Virk said...

ਸਤਿਕਾਰਯੋਗ ਜੀਓ,
ਮੇਰਾ ਭਾਸ਼ਾ ਬਾਰੇ ਦਸਤਾਵੇਜ 'ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ: ਮਾਤ ਭਾਸ਼ਾ ਖੋਲ੍ਹਦੀ ਹੈ ਸਿੱਖਿਆ ਗਿਆਨ ਅਤੇ ਅੰਗਰੇਜ਼ੀ ਸਿੱਖਣ ਦੇ ਦਰਵਾਜੇ' ਪੰਜਾਬੀ, ਹਿੰਦੀ, ਅੰਗਰੇਜ਼ੀ, ਸ਼ਾਹਮੁਖੀ, ਤਾਮਿਲ, ਤੇਲੁਗੂ, ਤੇ ਮੈਥਿਲੀ ਵਿੱਚ http://punjabiuniversity.academia.edu/JogaSingh ਤੋਂ ਵੇਖਣ ਦੀ ਕਿਰਪਾਲਤਾ ਕਰਨਾ ਜੀ। ਏਥੇ ਭਾਸ਼ਾ ਬਾਰੇ ਕੁਝ ਹੋਰ ਦਸਤਾਵੇਜ ਵੀ ਪਏ ਨੇ। ਯੂ ਟਿਊਬ 'ਤੇ On medium of education with special reference to Punjabi qaumi masle episode 19, 20 ਅਤੇ Situation of Languages and Language Policy in India - Talkshow with Prof. Joga Singh ਨਾਂ ਦੇ ਭਾਸ਼ਾ ਦੇ ਮਾਮਲਿAਆਂ ਬਾਰੇ ਪੰਜਾਬੀ ਵਿੱਚ ਤਿੰਨ ਬੋਲਚਿੱਤਰ (ਵੀਡੀਓ) ਵੀ ਇਹਨਾਂ ਪਤਿਆਂ ਤੋਂ ਵੇਖ ਸੱਕਦੇ ਓ: http://www.youtube.com/watch?v=a8w6xNrCP88, http://www.youtube.com/watch?v=Ux8Bg95BSRg, http://www.youtube.com/watch?v=w4njNvR4UI0&feature=share ਦਸਤਾਵੇਜ ਚੰਗੇ ਲੱਗਣ ਤਾਂ ਹੋਰਨਾਂ ਨਾਲ ਸਾਂਝੇ ਕਰਨ ਦੀ ਕਿਰਪਾਲਤਾ ਕਰਨਾ ਜੀ। ਨਕਲ ਚਾਹੀਦੀ ਹੋਵੇ ਤਾਂ ਬਿੱਜ-ਪਤਾ ਭੇਜ ਦਿਓ। ਮੇਰਾ ਏ:
jogasinghvirk@yahoo.co.in +919915709582