Saturday, August 02, 2014

ਤੀਜ ਦੇ ਤਿਓਹਾਰ ਦਾ ਜੋਸ਼ੋ ਖਰੋਸ਼ ਜਾਰੀ

BJP ਲੀਡਰ ਸੰਗੀਤਾ ਭੰਡਾਰੀ ਨੇ ਵੀ ਦਿੱਤੀ ਤੀਜ ਦੀ ਵਧਾਈ 
ਲੁਧਿਆਣਾ: 2 ਅਗਸਤ 2014: ਤੀਜ ਦਾ ਤਿਓਹਾਰ ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਕਾਲਜਾਂ ਵਿੱਚ ਤਾਂ ਰਿਫਰੈਸ਼ਰ ਪਾਰਟੀਆਂ ਬਹੁਤ ਦੇਰ ਨਾਲ ਸ਼ੁਰੂ ਹੋਈਆਂ ਕਿਓਂਕਿ ਕਾਲਜ ਹੀ ਕਾਫੀ ਦੇਰ ਨਾਲ ਬਣੇ ਪਰ ਜ਼ਿੰਦਗੀ ਦੇ ਕਾਲਜ ਵਿੱਚ ਜਦੋਂ ਕੋਈ ਕੁੜੀ ਆਪਣਾ ਘਰ ਬਾਰ-ਪੇਕਾ ਪਰਿਵਾਰ ਛੱਡ ਕੇ ਕਿਸੇ ਬੇਗਾਨੇ ਅਣਜਾਣੇ ਪਰਿਵਾਰ ਨੂੰ ਵਸਾਉਣ ਤੁਰ ਪੈਂਦੀ ਹੈ ਤਾਂ ਇਹ ਕਿਸੇ ਬਲਿਦਾਨ ਤੋਂ ਘੱਟ ਨਹੀਂ ਹੁੰਦਾ। ਇਹ ਸਿਲਸਿਲਾ ਸਦੀਆਂ ਤੋਂ ਜਾਰੀ ਹੈ ਉਸ ਵੇਲੇ ਤੋਂ ਜਦੋਂ ਆਵਾਜਾਈ ਦੇ ਸਾਧਨ ਬਹੁਤ ਹੀ ਘੱਟ ਹੁੰਦੇ ਸਨ--ਨਾਂਹ ਵਰਗੇ। ਛੋਟੀ ਮੋਟੀ ਦੂਰੀ ਵੀ ਸੱਤ ਸਮੁੰਦਰਾਂ ਵਰਗੀ ਲੱਗਦੀ ਸੀ। ਵਿਛੜ ਗਏ ਤਾਂ ਮਿਲਣਾ ਆਸਾ ਨਹੀਂ ਸੀ ਹੁੰਦਾ। ਨਦੀ ਨਾਮ ਸੰਜੋਗੀ ਮੇਲੇ ਵਾਲੀ ਗੱਲ ਸੀ। ਉਸ ਵੇਲੇ ਤੀਜ ਦਾ ਤਿਓਹਾਰ ਮਿਲਣੀ ਦਾ ਸੁਨੇਹਾ ਲੈ ਕੇ ਆਉਂਦਾ। ਉਸ ਵੇਲੇ ਜਦੋਂ ਸਾਵਨ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜਾ ਦਿਨ ਆਉਂਦਾ ਤਾਂ ਉਦੋਂ ਤੀਜ ਦਾ ਤਿਓਹਾਰ ਮਨਾਇਆ ਜਾਂਦਾ। ਸਭ ਸਹੇਲੀਆਂ ਇੱਕਠੀਆਂ ਹੁੰਦੀਆਂ ਤੇ ਇਹ ਮਿਲਣੀ ਕੋਈ ਆਮ ਨਹੀਂ ਹੁੰਦੀ। ਆਖਦੇ ਨੇ ਸਾਵਣ ਦੇ ਮਹੀਨੇ ਕੋਈ ਨਸ਼ਾ ਨ ਕਰੋ।  ਗੱਲ ਬੜੀ ਭੇਦਭਰੀ ਲੱਗੀ ਕਿ ਸਿਰਫ ਸਾਵਣ ਦੇ ਮਹੀਨੇ ਹੀ ਕੋੰ? ਅੱਗੇ ਪਿਛੇ ਸਖਤੀ ਨਾਲ ਕਿਓਂ ਨਹੀਂ ਵਰਜਿਆ ਗਿਆ। ਪਰ ਖਾਸੀਅਤ ਬੜੀ ਵਿਗਿਆਨਕ ਹੈ। ਸਾਵਣ ਦੇ ਮਹੀਨੇ ਹਰ ਪਾਸੇ ਹਰਿਆਲੀ ਹੁੰਦੀ ਹੈ। ਸਿਰਫ ਬਾਹਰ ਖੇਤਾਂ-ਮੈਦਾਨਾਂ ਅਤੇ ਪਹਾੜਾਂ ਵਿੱਚ ਹੀ ਨਹੀਂ ਸਾਡੇ ਜਿਸਮ ਅਤੇ ਮਨ ਦੇ ਅੰਦਰ ਵੀ ਕਈ ਨਵੀਆਂ ਸ਼ਕਤੀਆਂ ਪੈਦਾ ਹੋਣ ਲੈ ਤਿਆਰ ਹੋ ਜਾਂਦੀਆਂ ਹਨ। ਆਖਦੇ ਨੇ ਉਦੋਂ ਜਿਸਮ ਅਤੇ ਮਨ ਨੂੰ ਜਿਹੜੀ ਵੀ ਆਦਤ ਪਾ ਲਾਓ ਉਹ ਬਹੁਤ ਛੇਤੀ ਲੱਗਦੀ ਹੈ ਇਸ ਲਈ ਕਿਸੇ ਨਸ਼ੇ ਵਰਗੀ ਕੋਈ ਮਾੜੀ ਆਦਤ ਨਹੀਂ ਪਾਉਣੀ ਚਾਹੀਦੀ। ਉਸ ਵੇਲੇ ਔਰਤਾਂ ਜਿੱਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਪੀਂਘਾਂ ਝੂਟਦੀਆਂ ਹਨ ਉਸਦੇ ਨਾਲ ਹੀ ਆਪਣੇ ਪਤੀ ਅਤੇ ਆਪਣੇ ਪਰਿਵਾਰ ਦੀ ਸੁੱਖ ਵੀ ਮੰਗਦਿਆਂ ਹਨ।  ਇੱਕ ਤਰਾਂ ਨਾਲ ਔਰਤ ਦੇ ਜ਼ਹਿਨ ਵਿੱਚ ਸਰਬੱਤ ਦੇ ਭਲੇ ਦੀ ਤਾਂਘ ਪੈਦਾ ਹੁੰਦੀ ਹੈ। ਪੀਂਘਾਂ ਉਸ ਤਾਂਘ ਨੂੰ ਹੁਲਾਰਾ ਦੇਂਦੀਆਂ ਹਨ। ਪਤੀ ਦੇ ਸੁੱਖ ਦੀ ਕਾਮਨਾ ਪਤੀ ਪ੍ਰਮੇਸ਼ਰ ਦੀ ਯਾਦ ਵੀ ਕਰਾਉਂਦੀ ਹੈ ਅਤੇ ਤੀਜ ਦੇ ਦਿਨਾਂ ਵਿੱਚ ਪਿਆਰ ਨਾਲ ਰਹਿਣ ਦੀ ਇਹ ਆਦਤ ਜਿੰਦਗੀ ਭਰ ਦੀ ਆਦਤ ਬਣ ਜਾਂਦੀ ਹੈ। ਕਿਸੇ ਸ਼ਾਇਰ ਨੇ ਐਵੇਂ ਨਹੀਂ ਸੀ ਲਿਖਿਆ-
ਤੇਰੀ ਦੋ ਟਕਿਆਂ ਦੀ ਨੌਕਰੀ--ਮੇਰਾ ਲਾਖੋਂ ਕਾ ਸਾਵਨ ਜਾਏ--
ਸਾਵਨ ਦੇ ਇਸ ਮਹੀਨੇ ਦੀ ਸਾਰਥੱਕਤਾ ਨੂੰ ਯਾਦ ਕਰਨ ਅਤੇ ਇਸਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਹਰ ਵਾਰ ਹਰ ਥਾਂ ਬੜੇ ਜੋਸ਼ੋ ਖਰੋਸ਼ ਨਾਲ ਵਿਸ਼ੇਸ਼ ਆਯੋਜਨ ਹੁੰਦੇ ਹਨ। ਅਜੇਹਾ ਹੀ ਇੱਕ ਖਾਸ ਆਯੋਜਨ ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਸਕੱਤਰ ਅਤੇ ਘੁਮਾਰ ਮੰਡੀ ਮੰਡਲ ਦੀ ਇੰਚਾਰਜ ਸੰਗੀਤਾ ਭੰਡਾਰੀ ਦੀ ਪ੍ਰੇਰਨਾ ਨਾਲ ਵੀ ਹੋਇਆ।  ਇਸ ਵਿੱਚ BJP ਲੀਡਰ ਸੰਗੀਤਾ ਭੰਡਾਰੀ ਨੇ ਸਾਰਿਆਂ ਨੂੰ ਤੀਜ ਦੀ ਮੁਬਾਰਕਬਾਦ ਦਿੱਤੀ। ਉਹਨਾਂ ਵਨਸਪਤੀ ਦੀ ਹਰਿਆਲੀ ਦੇ ਨਾਲ ਨਾਲ ਲੋਕਾਂ ਲਈ ਕਾਰੋਬਾਰੀ ਹਰਿਆਲੀ ਅਤੇ ਹਰ ਪੱਖੋਂ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ। -ਰੈਕਟਰ ਕਥੂਰੀਆ 

No comments: