Wednesday, August 27, 2014

ਨਾਮਧਾਰੀ ਗੁੱਟ ਆਖਿਰੀ ਲੜਾਈ ਦੀ ਤਿਆਰੀ ਵਿੱਚ

ਅੱਸੂ ਦੇ ਮੇਲੇ ਵਿੱਚ ਹੋ ਸਕਦਾ ਹੈ ਖੂਨੀ ਟਕਰਾਓ
ਭੁੱਖ ਹੜਤਾਲ ਦੇ ਆਖਿਰੀ ਦਿਨ ਸੰਗਤ ਨੂੰ ਸੰਬੋਧਨ ਕਰਦਿਆਂ ਠਾਕੁਰ ਦਲੀਪ ਸਿੰਘ 
ਲੁਧਿਆਣਾ: 27 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਨਾਮਧਾਰੀ ਸੰਪਰਦਾ ਵਿੱਚ ਡੂੰਘਾ ਹੁੰਦਾ ਜਾ ਰਿਹਾ ਵਿਵਾਦ ਅੱਸੂ ਮਹੀਨੇ ਵਿੱਚ ਵਿੱਚ ਇੱਕ ਨਵਾਂ ਖੂਨੀ ਅਧਿਆਇ ਜੋੜ ਸਕਦਾ ਹੈ। 22 ਦਿਨ ਲੰਮੀ ਲੜੀਵਾਰ ਭੁੱਖ ਹੜਤਾਲ ਤੋਂ ਬਾਅਦ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਪੰਥਕ ਏਕਤਾ ਦੀ ਗੱਲ ਕਰਨ ਵਾਲਾ ਧੜਾ ਹਥਿਆਰ ਚੁੱਕਣ ਦੀ ਤਿਆਰੀ ਵਿੱਚ ਲੱਗਦਾ ਹੈ। ਫੇਸਬੁਕ ਤੇ ਬਣੇ ਨਾਮਧਾਰੀ ਰੈਜੀਮੈਂਟ ਵਾਲੇ ਪ੍ਰੋਫਾਈਲ ਵਿੱਚ ਇਸਦਾ ਸਪਸ਼ਟ ਇਸ਼ਾਰਾ ਦਿੱਤਾ ਗਿਆ ਹੈ।
ਇਸ ਪੋਸਟ ਵਿੱਚ ਕਿਹਾ ਗਿਆ ਹੈ,"ਸਾਧ ਸੰਗਤ ਜੀ ਹੁਣ ਆਖਿਰੀ ਲੜਾਈ ਹੋਣੀ ਹੈ। 

ਅਗਲੀ ਭੁੱਖ ਹੜਤਾਲ ਮਸੰਦਾਂ ਦੀਆਂ ਲਾਸ਼ਾਂ ਉੱਤੇ ਹੋਵੇਗੀ। 

ਹੁਣ ਅੱਸੂ ਦੇ ਮੇਲੇ 'ਤੇ ਇਹਨਾਂ ਦੇ ਘਰ ਜਾ ਕੇ, ਇਹਨਾਂ ਨੂੰ ਮੌਤ ਬਖਸ਼ਾਂਗੇ।"

ਅਖੀਰ ਵਿੱਚ ਕਿਹਾ ਗਿਆ ਹੈ----

ਜੈ ਰਣ ਚੰਡੀ।
ਧੰਨ ਅਕਾਲ ਪੁਰਖ ਪਾਤਸ਼ਾਹ ਦਿਲੀਪ
ਇਹ ਲਿਖਤ ਫੇਸਬੁਕ 'ਤੇ ਸਵੇਰੇ 8:45 ਵਜੇ ਪੋਸਟ ਕੀਤੀ ਗਈ।
Namdhari Regiment
Saadh sangat ji, hun aakhri ladaai honi hai.

Agli bhukh hartaal masanda di laasha utte hovegi.

Hun assu de mele te, ena de ghar ja k, ena nu maut bakshange.
Jai ran chandi.
.
Dhan akalpurakh patshah DILIP
 — with Rajwant Singh and 49 others.
LikeLike ·  · 
  • Rector Kathuria

No comments: