Friday, August 22, 2014

ਮੇਰਾ ਪ੍ਰੈਸ ਨੋਟ ਨਾਲ ਕੋਈ ਸਬੰਧ ਨਹੀਂ-ਅਜੀਤ ਸਿੰਘ ਲਾਇਲ

ਨਾਮਧਾਰੀ ਪੰਥਕ ਏਕਤਾ ਦੀਆਂ ਕੋਸ਼ਿਸ਼ਾਂ ਫਿਰ ਨਾਕਾਮ ਹੋਈਆਂ 
ਨਿਰਾਸ਼ਾ ਦੇ ਬਾਵਜੂਦ ਸੰਗਤਾਂ ਵਿੱਚ ਭੁੱਖ ਹੜਤਾਲ ਲਈ ਲਗਾਤਾਰ ਵਧ ਰਿਹਾ ਉਤਸ਼ਾਹ-102 ਸਾਲ ਦੀ ਬਿਰਧ ਮਾਤਾ ਭੁੱਖ ਹੜਤਾਲ 'ਤੇ 
ਲੁਧਿਆਣਾ: 22 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਕੰਗ ਅਤੇ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਦੇ ਸਕੱਤਰ ਅਜੀਤ ਸਿੰਘ ਲਾਇਲ ਹੁਰਾਂ ਦੇ ਦਸਖਤਾਂ ਵਾਲਾ ਇੱਕ ਪ੍ਰੈਸ ਨੋਟ ਜਦੋਂ ਕਲ੍ਹ 21 ਅਗਸਤ ਦੀ ਸ਼ਾਮ ਨੂੰ ਜਾਰੀ ਹੋਇਆ ਤਾਂ ਪੰਥਕ ਏਕਤਾ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੀ ਸੰਗਤ ਵਿੱਚ ਕਾਫੀ ਉਤਸ਼ਾਹ ਸੀ। ਪੰਜਾਬ ਸਕਰੀਨ ਨੂੰ ਇਸ ਪ੍ਰੈਸ ਨੋਟ ਦੀ ਕਾਪੀ ਇਸ ਐਕਸ਼ਨ ਕਮੇਟੀ ਦੇ ਜਿੰਮੇਵਾਰ ਆਗੂਆਂ ਨੇ ਖੁਦ ਆਪਣੇ ਹੱਥੀਂ ਦਿੱਤੀ। ਦਸਖਤ ਅਸਲੀ ਹਨ ਜਾਂ ਜਾਅਲੀ ਇਸਦਾ ਪਤਾ ਤਾਂ ਹੁਣ ਕਿਸੇ ਜਾਂਚ ਨਾਲ ਹੀ ਲੱਗ ਸਕਦਾ ਹੈ ਪਰ ਅਜੀਤ ਸਿੰਘ ਲਾਇਲ ਹੁਰਾਂ ਨੇ ਕਿਹਾ ਹੈ ਕਿ ਇਸ ਪ੍ਰੈਸ ਨੋਟ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਉਹਨਾਂ ਕਿਹਾ,"ਓਪਰੋਤਕ ਪੈ੍ਸ ਨੋਟ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ,ਇਹ ਕਿਸੇ ਸ਼ਰਾਰਤੀ ਦਿਮਾਗ ਦੀ ਸ਼ਰਾਰਤ ਹੈ। ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਨਾਲ ਨਾਮਧਾਰੀ ਸਮਾਜ਼ ਵਿਚ ਕੋਈ ਦੁਫੇੜ ਨਹੀਂ. ਦੁਫੇੜ ਹੈ ਤਾਂ ਸ਼ਰਾਰਤੀ ਸੋਚ ਵਿਚ ਹੋਏਗੀ...ਜਿਨਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ....ਨਿਜੀ-ਮੁਫਾਦਾਂ ਦੀ ਪੂਰਤੀ ਲਈ ਹੀ ਤਰਾਂ ਤਰਾਂ ਦੇ ਅਡੰਬਰ ਰਚਣੇ ਪੈਂਦੇ ਹਨ............................"
 ਇਸ ਪੋਸਟ ਦੀ ਹੂਬਹੂ ਨਕਲ ਹੇਠਾਂ ਦਿੱਤੀ ਜਾ ਰਹੀ ਹੈ।  ਇਸ ਲਿਖਤ ਨੂੰ ਅੱਜ ਸ਼ੁੱਕਰਵਾਰ 22 ਅਗਸਤ 2014 ਨੂੰ ਸਵੇਰੇ 7:49 ਵਜੇ ਪੋਸਟ ਕੀਤਾ ਗਿਆ। ਦੂਜੇ ਪਾਸੇ ਭੁੱਖ ਹੜਤਾਲ ਤੇ ਬੈਠੀ ਸੰਗਤ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਕੰਗ ਸਾਹਿਬ ਦੀ ਰਿਕਾਰਡਿੰਗ ਵੀ ਮੌਜੂਦ ਹੈ। ਉਹ ਖੁਦ ਦੀਵਾਨ ਵਿੱਚ ਆ ਕੇ ਇਹ ਐਲਾਨ ਕਰਕੇ ਗਏ। ਹੁਣ ਦੇਖਣਾ ਹੈ ਕਿ ਨਾਮਧਾਰੀ ਵਿਵਾਦ ਕੀ ਰੁੱਖ ਅਖਤਿਆਰ ਕਰਦਾ ਹੈ।
  • Ajit Lyall ਓਪਰੋਤਕ ਪੈ੍ਸ ਨੋਟ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ,ਇਹ ਕਿਸੇ ਸ਼ਰਾਰਤੀ ਦਿਮਾਗ ਦੀ ਸ਼ਰਾਰਤ ਹੈ।ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਨਾਲ ਨਾਮਧਾਰੀ ਸਮਾਜ਼ ਵਿਚ ਕੋਈ ਦੁਫੇੜ ਨਹੀਂ .ਦੁਫੇੜ ਹੈ ਤਾਂ ਸ਼ਰਾਰਤੀ ਸੋਚ ਵਿਚ ਹੋਏਗੀ...ਜਿਨਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ....ਨਿਜੀ-ਮੁਫਾਦਾਂ ਦੀ ਪੂਰਤੀ ਲਈ ਹੀ ਤਰਾਂ ਤਰਾਂ ਦੇ ਅਡੰਬਰ ਰਚਣੇ ਪੈਂਦੇ ਹਨ............................
    2 hours ago · Like · 2
  • Namdhari Panth ajit lyall ji savere kih k sam nu mukar jana .koi akalmandi di gal nahi hai ji
    2 hours ago · Like · 1
  • Namdhari Panth nale savere whithe ban ke sam nu red ban lani koi akalmandi di gal nahi hai ji

No comments: