Tuesday, August 19, 2014

ਵਧ ਰਹੇ ਹਨ ਔਰਤਾਂ ਅਤੇ ਕੁੜੀਆਂ ਖਿਲਾਫ਼ ਜੁਰਮ

ਪੁਲਿਸ ਵੀ ਕਰ ਰਹੀ ਹੈ ਲਗਾਤਾਰ ਸਖਤੀ 
ਲੁਧਿਆਣਾ: 19 ਅਗਸਤ 2014: (ਪੰਜਾਬ ਸਕਰੀਨ ਬਿਊਰੋ): 
ਜੁਰਮ ਅਤੇ ਪੁਲਿਸ ਦੀ ਜੰਗ ਜਾਰੀ ਹੈ। ਹਰ ਰੋਜ਼ ਦੀ  ਵੀ ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹੋਏ ਹਨ। ਪੁਲਿਸ ਦੀਆਂ ਸਖਤੀਆਂ ਅਤੇ ਵਧੀਆਂ ਹੋਈਆਂ ਗਸ਼ਤਾਂ  ਦੇ ਬਾਵਜੂਦ ਚੋਰੀਆਂ, ਲੁੱਟਣ-ਖੋਹਾਂ, ਠੱਗੀਆਂ-ਫਰਾਡ ਅਤੇ ਘਰੇਲੂ ਝਗੜਿਆਂ ਸਿਲਸਿਲਾ ਜਾਰੀ ਹੈ। ਮੁਜਰਿਮ ਲਗਾਤਾਰ ਬੇਖੌਫ ਹੁੰਦੇ ਜਾ ਰਹੇ ਹਨ। 
ਵਿਆਹ ਬਣੇ ਸਜ਼ਾ 
ਪੁਲਿਸ ਨੇ ਪ੍ਰੋਫੈਸਰ  ਬੇਟੀ ਨ੍ਰਿਪਜੀਤ ਕੌਰ ਵਾਸੀ ਸੰਤ ਫਤਿਹ ਸਿੰਘ ਨਗਰ ਦੁਗਰੀ ਦੀ ਸ਼ਿਕਾਇਤ 'ਤੇ ਹਰਪ੍ਰੀਤ ਸਿੰਘ (ਪਤੀ), ਜਗੀਰ ਸਿੰਘ (ਸਹੁਰਾ), ਬੇਅੰਤ ਕੌਰ (ਸੱਸ) ਵਾਸੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਰਿਪੋਰਟ 'ਚ ਉਸ ਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਦਰਖਾਸਤੀ ਦੇ ਮੁਤਾਬਿਕ ਦਾਜ ਵਾਲਾ ਸਮਾਂ ਵੀ ਖੁਰਦ ਬੁਰਦ ਕਰ ਦਿੱਤਾ ਗਿਆ ਅਤੇ ਮੁਦਈਆ ਦੇ ਹੁੰਦੇ ਹੋਏ ਦੋਸ਼ੀ ਨੇ ਦੂਜਾ ਵਿਆਹ ਵੀ ਕਰਵਾ ਲਿਆ। ਇਸ ਮਾਮਲੇ ਦੀ ਜਾਂਚ ਐਸ ਆਈ ਕੁਲਵੰਤ ਕੌਰ ਨੂੰ ਸੌੰਪੀ ਗਈ ਹੈ। 
ਔਰਤਾਂ ਖਿਲਾਫ਼ ਵਧੀਕੀਆਂ ਦੇ ਹੁਣ ਕਈ ਮਾਮਲੇ ਸਾਹਮਣੇ ਆਉਣ ਲੱਗ ਪਾਏ ਹਨ। ਜਿਹੜੇ ਮਾਮਲੇ ਸਮਾਜ ਦੇ ਡਰ ਜਾਂ ਹੋਰ ਕਾਰਨਾਂ ਕਰਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਦੀ ਗਿਣਤੀ ਨਿਸਚੇ ਹੀ ਅਜੇ ਵੀ ਜ਼ਿਆਦਾ ਹੈ।  ਇਸੇ ਕਿਸਮ ਦੇ ਦੂਜੇ ਮਾਮਲੇ 'ਚ ਪੁਲਿਸ ਨੇ ਰਚਨਾ ਰਾਣੀ ਵਾਸੀ ਜਨਕਪੁਰੀ ਦੀ ਸ਼ਿਕਾਇਤ 'ਤੇ ਪਤੀ ਰਿੰਪਲ ਅਗਰਵਾਲ ਵਾਸੀ ਪਟੇਲ ਚੋਂਕ ਜਲੰਧਰ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਉਸਨੂੰ ਹੋਰ ਦਾਜ ਲਿਆਉਣ ਲਈ ਤੰਗ  ਪਰੇਸ਼ਾਨ ਕੀਤਾ ਜਾਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੀ ਜਿੰਮੇਦਾਰ ਇਸ ਮਾਮਲੇ ਵਿੱਚ ਵੀ ਇੰਸਪੈਕਟਰ ਕੁਲਵੰਤ ਕੌਰ ਕੋਲ ਹੀ ਹੈ। ਔਰਤਾਂ ਦੇ ਨਾਲ ਨਾਲ ਕੁੜੀਆਂ ਨੂੰ ਵੀ ਜੁਰਮਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  
ਨਾਬਾਲਗ ਲੜਕੀ ਅਗਵਾ
ਪੁਲਿਸ ਨੇ ਜੈ ਨਰਾਇਣ ਪਾਂਡੇ ਵਾਸੀ ਸਨਿਆਸ ਨਗਰ, ਫਾਮੜਾ  ਰੋਡ ਦੀ ਸ਼ਿਕਾਇਤ 'ਤੇ ਰਮੇਸ਼ ਵਾਸੀ ਬਹਾਦਰਕੇ ਰੋਡ ਦੇ ਖਿਲਾਫ਼ ਕੇਸ ਦਰਜ ਕੀਤਾ। ਪੁਲਿਸ ਪਾਸ ਲਿਖਵਾਈ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ 'ਤੇ ਉਸ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਕਥਿਤ ਦੋਸ਼ੀ ਅਜੇ ਫਰਾਰ ਹੈ। ਪੁਲਿਸ ਉਸਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਂਚ ਵੀ ਤੇਜ਼ੀ ਨਾਲ ਜਾਰੀ ਹੈ। ਇਹ ਘਟਨਾ ਦੋ ਅਗਸਤ ਸ਼ਾਮ ਦੀ ਹੈ। 
ਸੱਟੇਬਾਜ਼ ਕਾਬੂ
ਬਸ ਥੋਹੜੀ ਜਿਹੀ ਮਿਹਨਤ ਅਤੇ ਬਹੁਤੇ ਸਾਰੇ ਪੈਸੇ---ਉਹ ਵੀ ਝਟਪਟ---ਇਹ ਸੋਚ ਕਾਫੀ ਪੁਰਾਨੀ ਹੈ। ਸਮੇੰਦੇ ਨਾਲ ਲੋਕ ਅਜੇ ਵੀ ਇਸ ਸ਼ਾਰਟਕੱਟ ਵਾਲੀ ਕਮਾਈ ਦੇ ਖਤਰਿਆਂ ਅਤੇ ਬੁਰਾਈਆਂ ਨੂੰ ਸਮਝ ਨਹੀਂ ਸਕੇ। ਸ਼ਾਰਟਕਟ ਕਮਾਈ ਦੇ ਇਹਨਾਂ ਤਰੀਕਿਆਂ ਵਿੱਚ ਸੱਟੇਬਾਜੀ ਵੀ ਇੱਕ ਹੈ। ਸੱਟੇਬਾਜੀ ਸਾਰੀਆਂ ਰੋਕਣ ਦੇ ਬਾਵਜੂਦ ਕਿਸੇ ਨ ਕਿਸੇ ਥਾਂ ਜਾਰੀ ਰਹਿੰਦੀ ਹੈ।  
ਪੁਲਿਸ ਨੇ ਰਵੀ ਕੁਮਾਰ ਵਾਸੀ ਘਾਟੀ ਵਾਲਮੀਕਿ ਨਗਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2650 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਸ਼ਰੇਆਮ ਕਿੰਗ ਪੈਲੇਸ ਨੇੜੇ ਸੱਟੇਬਾਜ਼ੀ ਕਰ ਰਿਹਾ ਸੀ। ਪੁਲਿਸ ਨੇ ਉਸ ਪਾਸੋਂ ਪਰਚੀਆਂ ਵੀ ਬਰਾਮਦ ਕੀਤੀਆਂ ਹਨ। 
ਨਾਜਾਇਜ਼ ਰੇਤਾ ਲਿਜਾਂਦਾ ਕਾਬੂ
ਪੁਲਿਸ ਨੇ ਬੂਟਾ ਸਿੰਘ ਵਾਸੀ ਲਾਦੀਆਂ ਖੁਰਦ, ਹਰਵਿੰਦਰ ਸਿੰਘ ਵਾਸੀ ਪਿੰਡ ਰੱਜੋਵਾਲ, ਕਾਲੂ ਪੁੱਤਰ ਅਮਰਜੀਤ ਸਿੰਘ, ਮਨਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚੂਹਡ਼ਵਾਲ, ਕੁਲਦੀਪ ਸਿੰਘ ਪੁੱਤਰ ਰੌਸ਼ਨ ਸਿੰਘ, ਅਮਰੀਕ ਸਿੰਘ ਪੁੱਤਰ ਭਜਨ ਸਿੰਘ, ਬੂਟਾ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਸਰਾਲੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਨਾਜਾਇਜ਼ ਰੇਤੇ ਦੀਆਂ ਟਰਾਲੀਆਂ ਬਰਾਮਦ ਕੀਤੀਆਂ ਹਨ। ਇਹ ਨਾਜਾਇਜ਼ ਢੰਗ ਨਾਲ ਰੇਤਾ ਲਿਜਾ ਰਹੇ ਸਨ। 
ਚੋਰੀ ਦਾ ਮਾਮਲਾ
ਨਮਾਜ਼ ਪੜ੍ਹਨ ਜਾਣਾ ਏਨਾ ਮਹਿੰਗਾ ਪਵੇਗਾ ਉਸਨੇ ਕਦੇ ਨਾਸੀਂ ਸੋਚਿਆ ਹੋਣਾ। ਨਮਾਜ਼ ਦਾ ਵਕ਼ਤ ਹੋਇਆ ਤਾਂ ਉਹ ਆਪਣਾ ਦਫਤਰ ਖੁੱਲਾ ਛੱਡਕੇ ਨਮਾਜ਼ ਵਾਸਤੇ ਚਲਾ ਗਿਆ। ਵਾਪਿਸ ਆਇਆ ਚਾਂਦੀ ਦੇ ਦੋ ਪੁਸ਼ਤੈਨੀ ਪੈਂਡਲ, ਦੋ ਇਕਰਾਰਨਾਮੇ ਅਤੇ ਕੁਝ ਹੋਰ ਜਰੂਰੀ ਕਾਗਜ਼ਾਤ ਗਾਇਬ ਸਨ।  ਇਹ ਸਭ ਵਾਪਰਿਆ ਸਥਾਨਕ ਟਿੱਬਾ ਰੋਡ 'ਤੇ ਰਹਿਣ ਵਾਲੇ ਚਾਂਦ ਮੁਹੰਮਦ ਦੇ ਨਾਲ।ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਹੌਲਦਾਰ ਓਮਪ੍ਰਕਾਸ਼ ਵੱਲੋਂ ਕੀਤੀ ਜਾ ਰਹੀ ਹੈ। | 

No comments: