Sunday, August 17, 2014

ਤੋਪਾਂ ਅੱਗੇ ਖੜ੍ਹਨ ਵਾਲੇ ਕੂਕੇ ਬਣੋ--ਨਾਮਧਾਰੀ ਸੁਖਵਿੰਦਰ ਸਿੰਘ

Sun, Aug 17, 2014 at 4:30 PM
ਮੰਚ ਤੋਂ ਦੱਸੇ ਨਾਮਧਾਰੀਆਂ ਨੂੰ ਅੰਦੋਲਨ ਤੇਜ਼ ਕਰਨ ਦੇ ਗੁਰ 
ਲੁਧਿਆਣਾ: 17 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਮਧਾਰੀ ਪੰਥਕ ਏਕਤਾ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਦੂਜੇ ਦਿਨ ਅਤੇ ਲੜੀਵਾਰ ਭੁਖ ਹੜਤਾਲ 17ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਪਰੰਤੂ ਨਾ ਤਾ ਭੈਣੀ ਸਾਹਿਬ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਹਿਲਜੁਲ ਕੀਤੀ ਹੈ। ਸ਼ਾਇਦ ਉਹ ਸੋਚਦੇ ਹਨ ਕਿ ਇਹ ਭੁੱਖ ਹੜਤਾਲ ਦੋ-ਚਾਰ ਦਿਨ ਚਲਕੇ ਆਪਣੇ ਆਪ ਖਤਮ ਹੋ ਜਾਵੇਗੀ। ਭੁਖ ਹੜਤਾਲ ਜਿਉਂ ਜਿਉਂ ਅੱਗੇ ਵੱਧ ਰਹੀ ਹੈ, ਤਿਉਂ ਤਿਉਂ ਸੰਗਤ ਵਿੱਚ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ ਜਿਸਦਾ ਅਨੁਮਾਨ ਸੰਗਤ ਵੱਲੋਂ ਹਰ ਪ੍ਰਕਾਰ ਦੀ ਸਹਾਇਤਾ ਚਾਹੇ ਉਹ ਮਾਇਕ ਪੱਖੋਂ ਜਾਂ ਹਾਜ਼ਰੀ ਪੱਖੋਂ ਹੈ।
ਅੱਜ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਦੱਸਿਆ ਕਿ  ਨਾਮਧਾਰੀ ਪੰਥਕ ਏਕਤਾ ਲਈ ਚਲ ਰਹੀ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਇਸ ਲਈ ਤਬਦੀਲ ਕਰਨਾ ਪਿਆ ਕਿਉਂਕਿ ਭੈਣੀ ਸਾਹਿਬ ਦਾ ਪੁਜਾਰੀ ਧੜਾ ਲਗਾਤਾਰ ਪੰਥਕ ਏਕਤਾ ਦੇ ਯਤਨਾਂ ਨੂੰ ਅਨਗੋਲਿਆਂ ਕਰਦਾ ਆ ਰਿਹਾ ਹੈ ਅਤੇ ਗਲਬਾਤ ਕਰਨ ਤੋਂ ਭੱਜ ਰਿਹਾ ਹੈ । ਭੈਣੀ ਸਾਹਿਬ ਵਾਲਿਆਂ ਦਾ ਲਾਲਚ ਇੰਨਾਂ ਵੱਧ ਚੁਕਿਆ ਹੈ ਕਿ ਇਹਨਾਂ ਨੇ ਸੰਗਤ ਦੇ ਪੈਸਿਆਂ ਦਾ ਮੂੰਹ ਅਫਸਰਾਂ ਅਤੇ ਸਿਆਸੀ ਲੋਕਾਂ ਲਈ ਖੋਲ ਦਿਤਾ ਹੈ ਅਤੇ ਨਾਮਧਾਰੀ ਪੰਥ ਦੀਆਂ ਜਾਇਦਾਦਾਂ ਵੇਚ-ਵੇਚ ਕੇ ਹਿੰਦੋਸਤਾਨ ਤੋਂ ਬਾਹਰ ਜਾਇਦਾਦਾਂ ਬਨਾਉਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਹੜਾ ਕਿ ਸਾਬਿਤ ਕਰਦਾ ਹੈ ਕਿ ਇਹ ਲੋਕ ਸਿਰਫ ਲਾਲਚ ਵਿਚ ਬਝੇ ਹੋਏ ਹਨ। ਆਪਣੀਆਂ ਪਦਵੀਆਂ ਅਤੇ ਜਾਇਦਾਦਾਂ ਖੁਸ ਜਾਣ ਦੇ ਡਰ ਕਾਰਨ ਏਕਤਾ ਦੇ ਯਤਨਾਂ ਤੋਂ ਭੱਜ ਰਹੇ ਹਨ।
ਸਾਡੇ ਵੱਲੋਂ ਜੋ ਮਰਨ ਵਰਤ ਸੁਰੂ ਕੀਤਾ ਗਿਆ ਹੈ, ਇਹ ਇਹਨਾਂ ਲਾਲਚੀ ਲੋਕਾਂ ਦੀਆਂ ਜੜਾਂ ਤਾਂ ਹਿਲਾ ਹੀ ਦੇਵੇਗਾ ਪਰ ਇਸਦੇ ਨਾਲ-ਨਾਲ  ਨਾਮਧਾਰੀ ਪੰਥਕ ਏਕਤਾ ਵਾਸਤੇ ਭੈਣੀ ਸਾਹਿਬ ਦੇ ਪੁਜਾਰੀ ਧੜੇ ਨੂੰ ਗੋਡੇ ਟੇਕਨ ਲਈ ਮਜਬੂਰ ਵੀ ਕਰ ਦੇਵੇਗਾ। ਇਹਨਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ, ਅਜੇ ਵੀ ਸਮਾਂ ਹੈ। ਇਹਨਾਂ ਨੂੰ ਏਕਤਾ ਲਈ ਗਲ ਕਰਨ ਵਿੱਚ ਹੀ ਫਾਇਦਾ ਹੈ।
ਇਸ ਮੋਕੇ ਤੇ ਰਮਨਜੀਤ ਸਿੰਘ ਲਾਲੀ (ਬਹੁਜਨ ਮਿਸਨਰੀ ਸਮਾਜ ਪਾਰਟੀ) ਬੋਲਦੇ ਹੋਏ ਕਿਹਾ ਕੇ ਪ੍ਰਸ਼ਾਸਨ ਦੀ ਨਿਲੇਕੀ ਕਾਰਨ ਇਹ ਸੰਘਰਸ ਇਹਨਾਂ ਲੰਬਾ ਚਲਾ ਗਿਆ ਹੈ ਅਸੀ ਸਰਕਾਰ ਨੂੰ ਚਤਾਵਨੀ ਦੇਂਦੇ ਹਾਂ ਜਲਦ ਤੋਂ ਜਲਦ ਨਾਮਧਾਰੀ ਐਕਸ਼ਨ ਕਮੇਟੀ ਦੀਆਂ ਮੰਗਾਂ ਤੇ ਗੋਰ ਕੀਤਾ ਜਾਵੇ ਨਹੀਂ ਤੇ ਇਹ ਸੰਘਰਸ ਹੋਰ ਤੇਜ ਹੋ ਜਾਵੇਗਾ ਜਿਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ।
ਨਾਮਧਾਰੀ ਅੰਦੋਲਨ ਦੇ ਇਸ ਮੰਚ ਤੋਂ ਹੀ ਜਿੱਥੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਨਾਮਧਾਰੀ ਨੇ ਇਸ ਅੰਦੋਲਨ ਦੀ ਹਮਾਇਤ ਕੀਤੀ ਉੱਥੇ ਅੰਦੋਲਨ ਨੂੰ ਤੇਜ਼ ਕਰਨ ਦੇ ਗੁਰ ਵੀ ਦੱਸੇ। ਉਹਨਾਂ ਕਿਹਾ ਕਿ ਨਾਮਧਾਰੀਆ ਨੂੰ ਭੁੱਖ ਹੜਤਾਲ ਤੇ ਬੈਠੇ ਇਹਨਾਂ ਇਨ ਦਾ ਸ਼ਹੀਦਾਂ ਦੀ ਡਾਕਟਰੀ ਜਾਂਚ ਹਰ ਰੋਜ਼ ਕਰਾਉਣੀ ਚਾਹੀਦੀ ਹੈ ਤਾਂਕਿ ਇਹਨਾਂ ਦੀ ਦਿਨ ਬ ਦਿਨ ਵਿਗੜਦੀ ਸਿਹਤ ਹਰ ਰੋਜ਼ ਆਮ ਲੋਕਾਂ ਤਕ ਪੁੱਜ ਸਕੇ।  ਉਹਨਾਂ ਦਾਕਰੀ ਜਾਂਚ ਨਾ ਕਰਾਏ ਜਾਣ ਨੂੰ ਮੰਦਭਾਗਾ ਦੱਸਿਆ। ਉਹਨਾਂ ਕਮਿਊਨਿਸਟਾਂ ਦੀ ਪ੍ਰਸੰਸਾ ਕਰਦਿਆਂ ਯਾਦ ਕਰਾਇਆ ਕਿ ਸਤਿਗੁਰੁ ਰਾਮ ਸਿੰਘ ਹੁਰਾਂ ਨੇ ਵੀ ਰੂਸ ਨਾਲ ਸਮਝੌਤਾ ਕੀਤਾ ਸੀ। ਇਸ ਲਈ ਕਮਿਊਨਿਸਟਾਂ ਨੂੰ ਨਾਸਤਿਕ ਆਖਕੇ ਮਾਦਾ ਆਖੀ ਜਾਣਾ ਠੀਕ ਨਹੀਂ। ਉਹਨਾਂ ਇਹ ਵੀ ਕਿਹਾ ਕਿ ਅੰਦੋਲਨਕਾਰੀ ਨਾਮਧਾਰੀਆਂ ਨੂੰ ਹਰ ਰੋਜ਼ ਦੇਸੀ ਦਫਤਰ ਸਾਹਮਣੇ ਨਾਅਰੇਬਾਜੀ ਕਰਨੀ ਚਾਹੀਦੀ ਹੈ ਅਤੇ ਆਪਣਾ ਮੰਗਪੱਤਰ  ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਸਪਸ਼ਟ ਕਿਹਾ ਕਿ ਇਸ ਥਾਂ ਤੇ ਧਰਨੇ ਦਾ ਕੋਈ ਤੁਕ ਹੀ ਨਹੀਂ ਬਣਦਾ। ਇਹ ਧਰਨਾ ਭੈਣੀ ਸਾਹਿਬ ਸਾਹਮਣੇ ਦਿੱਤਾ ਜਾਣਾ ਚਾਹੀਦਾ ਹੈ।
ਇਸ ਮੋਕੇ ਜਥੇਦਾਰ ਇਕਬਾਲ ਸਿੰਘ ਸ੍ਰੀ ਭੈਣੀ ਸਾਹਿਬ, ਜਥੇਦਾਰ ਅਮਰੀਕ ਸਿੰਘ, ਅਮਰੀਕ ਸਿੰਘ ਲੁਹਾਰਾਂ, ਗੁਰਚਰਨ ਸਿੰਘ ਚੱਨ ਸ੍ਰੀ ਭੈਣੀ ਸਾਹਿਬ, ਜਥੇਦਾਰ ਬਲਦੇਵ ਸਿੰਘ ਇਲਨਾਬਾਦ ਨੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ
ਇਸ ਮੋਕੇ ਹਾਜਰ ਸਨ  ਸੂਬਾ ਦਰਸ਼ਨ ਸਿੰਘ ਰਾਏਸਰ,ਗੁਰਸੇਵਕ ਸਿੰਘ ਚੰਡੀਗਡ, ਸ਼ਮਸੇਰ ਸਿੰਘ ਬਿੱਚੀ, ਗੁਰਦੀਪ ਸਿੰਘ ਬਾਜਵਾ, ਗੁਰਚਰਨ ਸਿੰਘ ਅਮਿੰ੍ਰਤਸਰ, ਸਾਹਿਬ ਸਿੰਘ ਅੰਮ੍ਰਿਤਸਰ, ਗੁਰਚਰਨ ਸਿੰਘ ਸ੍ਰੀ ਭੈਣੀ ਸਾਹਿਬ, ਸ੍ਰ. ਮਹਿੰਦਰ ਸਿੰਘ ਸੀਨੀਅਰ ਲੀਡਰ, ਸੰਤ ਦਯਾ ਸਿੰਘ ਖੋਤੜਾਂ ਗਿਆਨ ਸਿੰਘ ਬਾਲੀ, ਗੁਰਦਿਆਲ ਸਿੰਘ , ਸੁਰਜੀਤ ਸਿੰਘ, ਹਰਬੰਸ ਸਿੰਘ ਬੜੇਵਾਲ, ਨਰਿੰਦਰ ਸਿੰਘ ਭੋਲੀ, ਬੂਟਾ ਸਿੰਘ ਜੀਵਨ ਨਗਰ, ਗੁਰਮੁਖ ਸਿੰਘ ਦਮਦਮਾ, ਜਗਮੋਹਨ ਸਿੰਘ ਮੰਗਾ, ਸੰਤ ਬੂਟਾ ਸਿੰਘ ਵਾਂ, ਬੀਬੀ ਸਤਿੰਦਰ ਕੌਰ ਮੌਲੀ  ਬੀਬੀ ਰਾਜਪਾਲ ਕੌਰ  ਆਦਿ ਹਾਜ਼ਰ ਸਨ।  

No comments: