Sunday, August 03, 2014

ਇਨਸਾਨ ਭਾਵੇਂ ਨਾ ਬਣੋ ਪਰ ਹਿੰਦੂ, ਸਿੱਖ, ਮੁਸਲਿਮ ਜਾਂ ਇਸਾਈ ਜਰੂਰ ਬਣੋ ?

ਫੇਸਬੁਕ 'ਤੇ ਚੇਤਨ ਕਲਮਕਾਰਾ ਕਰਮਜੀਤ ਕੌਰ ਨੇ ਉਠਾਇਆ ਇੱਕ ਹੋਰ ਜਰੂਰੀ ਮੁੱਦਾ 
ਇੱਕ ਪਿਆਰੇ ਜਿਹੇ ਦੋਸਤ ਵੱਲੋਂ ਮੈਨੂੰ ਝਟਕਾਏ ਜਾਣ ਤੋਂ (Block ਕਰਨ ਤੋਂ ) ਪਹਿਲਾਂ ਦੀ ਗੱਲ ਬਾਤ—
ਦੀਦੀ ਇੱਕ ਗੱਲ ਪੁਛ ਸਕਦਾ ਹਾਂ—
ਜੀ-
ਤੁਸੀਂ ਨਾਸਤਿਕ ਹੋ ?
ਨਹੀਂ 
ਮੈਨੂੰ ਤਾਂ ਇਹੀ ਲਗਦਾ
ਤੁਹਾਨੂੰ ਲੱਗਣ ਤੇ ਮੇਰੇ ਹੋਣ ਵਿੱਚ ਬਹੁਤ ਵੱਡਾ ਫਰਕ ਹੈ
ਪਰ ਤੁਹਾਡੇ ਕੌਮੇੰਟ ਤੇ status ਤਾਂ ਇਹੀ ਦਰਸਾਉਂਦੇ ਨੇ-
ਤੁਹਾਡੀ ਆਪਣੀ ਸੋਚ ਤੇ ਮੇਰੇ comments ਤੇ status ਪੜਨ ਦਾ ਤੁਹਾਡਾ ਆਪਣਾ ਅੰਦਾਜ਼
ਮੈਂ ਬਹੁਤ ਸੋਚ ਵਿਚਾਰ ਤੋਂ ਬਾਅਦ ਇਹ ਕਹਿ ਰਿਹਾ ਹਾਂ—
ਤੁਸੀਂ ਮੇਰੇ ਬਾਰੇ ਮੈਨੂੰ ਪੁੱਛ ਰਹੇ ਹੋ ਜਾਂ ਮੇਰੇ ਬਾਰੇ ਤੁਸੀਂ ਮੈਨੂੰ ਦੱਸ ਰਹੇ ਹੋ ?
ਦੀਦੀ ਮੈਂ ਤੁਹਾਡੀ ਬਹੁਤ ਇਜ਼ਤ ਕਰਦਾ ਹਾਂ---ਤੁਸੀਂ ਮੰਨ ਲਓ ਕਿ ਤੁਸੀਂ ਨਾਸਤਿਕ ਹੋ—
ਜਵਾਬ ਦੇਵੋ---ਕੀ ਤੁਸੀਂ ਮੁਹੰਮਦ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਇਸਲਾਮ ਦੀ ਇਜ਼ਤ ਕਰਦੇ ਹੋ ?
ਨਹੀਂ –ਮੈਂ ਸਿੱਖ ਹਾਂ-
ਫੇਰ ਮੁਸਲਮਾਨਾਂ ਲਈ ਤੁਸੀਂ ਨਾਸਤਿਕ ਹੋ----ਕੀ ਤੁਸੀਂ ਹਿੰਦੂ ਧਰਮ ਅਨੁਸਾਰ ਮੰਦਿਰ ਜਾਂਦੇ ਹੋ ?
ਨਹੀਂ---ਇਹ ਕੀ ਸਵਾਲ ਹੋਇਆ ?
ਫੇਰ ਤੁਸੀਂ ਹਿੰਦੂ ਧਰਮ ਦੇ ਅਨੁਸਾਰ ਨਾਸਤਿਕ ਹੋ—
ਕੀ ਤੁਸੀਂ ਇਸਾਈ ਧਰਮ ਦੀ ਇਜ੍ਜਤ ਕਰਦੇ ਹੋ?
ਇਹ ਕੀ ਬਕਵਾਸ ਹੈ ? ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ---ਮੈਂ ਸਿੱਖ ਹਾਂ—ਤੇ ਤੂੰ ਤਾਂ ਕੁਝ ਵੀ ਨਹੀਂ ਲਗਦੀ—
ਤੁਹਾਨੂੰ ਨਹੀਂ ਲਗਦੀ---ਮੈਂ ਤਾਂ ਸਾਰਿਆਂ ਦੀ ਇਜ਼ਤ ਕਰਦੀ ਹਾਂ---ਸੋ ਧਾਰਮਿਕ ਹੋਈ----ਤੁਸੀਂ ਇੱਕ ਵਾਰੀ ਧਾਰਮਿਕ ਤੇ ਕਈ ਵਾਰ ਨਾਸਤਿਕ—
ਤੇ -------block ---
ਹਾਹਾਹਾਹਾਹਾਹਾ—ਜਿਵੇ ਇਹੋ ਜਿਹੀਆਂ ਬਿਮਾਰੀਆਂ ਤੋਂ ਬਿਨਾ ਮੈਂ ਉਦਾਸ ਹੋ ਜਾਵਾਂਗੀ----ਬਿਮਾਰੀ ਇਸ ਕਰਕੇ—ਕਿ ਬੀਮਾਰ ਨਾਲ ਤਾਂ ਹਮਦਰਦੀ ਕੀਤੀ ਜਾ ਸਕਦੀ ਹੈ –ਪਰ ਬਿਮਾਰੀ ਨਾਲ ਨਹੀਂ—ਬੀਮਾਰ ਨਾਲ ਤਾਂ ਰਿਸ਼ਤਾ ਹੋ ਸਕਦਾ ਹੈ ਬਿਮਾਰੀ ਨਾਲ ਨਹੀਂ—ਤੇ ਇਹੋ ਜਿਹੇ ਲੋਕ ਬਿਮਾਰੀ ਹੀ ਹੁੰਦੇ ਨੇ--

No comments: