Friday, August 01, 2014

ਨਾਮਧਾਰੀ ਵਿਵਾਦ ਹੋਇਆ ਹੋਰ ਤਿੱਖਾ

ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ 5 ਦਿਨਾਂ ਭੁੱਖ ਹੜਤਾਲ ਸ਼ੁਰੂ 
ਮਾਤਾ ਦਲੀਪ ਕੌਰ ਜੀ ਅਤੇ ਠਾਕੁਰ ਦਲੀਪ ਸਿੰਘ ਨੂੰ ਵੀ ਆਉਣ-ਜਾਣ ਦੀ ਖੁੱਲ੍ਹ ਮਿਲੇ : ਸੂਬਾ ਦਰਸ਼ਨ ਸਿੰਘ
ਲੁਧਿਆਣਾ: 1 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਸਿਖਰ ਦੁਪਹਿਰਾ, ਘਬਰਾਹਟ ਭਰੀ ਅਜੀਬ ਜਹੀ ਗਰਮੀ। ਪਰ ਨਾਮਧਾਰੀ ਸੰਗਤ ਸ਼ਾਂਤਚਿੱਤ ਬੈਠੀ ਸੀ। ਪੂਰੇ ਅਨੁਸ਼ਾਸਨ ਵਿੱਚ ਭਾਸ਼ਣ ਵੀ ਹੋ ਰਹੇ ਸਨ ਅਤੇ ਜਲ ਵੀ ਵਰਤਿਆ ਜਾ ਰਿਹਾ ਸੀ। ਇਹ ਦਰਿਸ਼ ਸੀ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਬ ਹੁੱਖ ਹੜਤਾਲ ਦਾ। ਪਿਛਲੇ ਦਿਨੀਂ ਮਾਤਾ ਚੰਦ ਕੌਰ ਜੀ, ਠਾਕੁਰ ਉਦੈ ਸਿੰਘ ਜੀ, ਸੰਤ ਜਗਤਾਰ ਸਿੰਘ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਨਾਮਧਾਰੀ ਪੰਥ ਦੀ ਏੇਕਤਾ ਵਾਸਤੇ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲੰਮੀ ਉਡੀਕ ਤੋਂ ਬਾਅਦ ਪਹਿਲਾਂ ਤੋਂ ਹੀ ਐਲਾਨ ਕੀਤੇ ਪ੍ਰੋਗਰਾਮ ਮੁਤਾਬਕ ਅੱਜ ਡੀ. ਸੀ. ਦਫਤਰ ਦੇ ਸਾਹਮਣੇ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।  
ਇਕਠ ਭਰਵਾਂ ਸੀ। ਸੰਗਤ ਦੂਰੋਂ ਦੂਰੋਂ ਆਈ ਸੀ। ਇਸ ਮੌਕੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਯੂ. ਪੀ. ਸਮੇਤ ਭਾਰਤ ਦੇ ਕਈ ਰਾਜਾਂ ਤੋਂ ਨਾਮਧਾਰੀ ਸੰਗਤ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਕੇ ਨਾਮਧਾਰੀ ਪੰਥ ਦੀ ਏੇਕਤਾ ਵਾਲੇ ਨਾਅਰੇ ਨੂੰ ਹੋਰ ਵੀ ਬੁਲੰਦ ਕੀਤਾ। ਭੁੱਖ ਹੜਤਾਲ ਦੇ ਕਾਰਨਾਂ ਬਾਰੇ ਪੁੱਛਣ 'ਤੇ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਮੀਡੀਆ ਨੂੰ ਦੱਸਿਆ ਕਿ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਸਿਰਫ ਇਹੀ ਚਾਹੁੰਦੀ ਹੈ ਕਿ ਠਾਕੁਰ ਉਦੈ ਸਿੰਘ ਦੀ ਸਕੀ ਮਾਤਾ ਬੇਬੇ ਦਲੀਪ ਕੌਰ ਜੀ ਅਤੇ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਸਮੇਤ ਪੰਥ ਦੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚ ਆਉਣ-ਜਾਣ ਦੀ ਖੁੱਲ੍ਹ ਮਿਲੇ। ਨਾਮਧਾਰੀ ਸੰਗਤ ਨੂੰ ਕਿਸੇ ਵੀ ਨਾਮਧਾਰੀ ਪੰਥ ਦੇ ਗੁਰਦੁਆਰੇ ਜਾਂ ਧਰਮਸ਼ਾਲਾ ਵਿਚ ਜਾ ਕੇ ਆਪਣੇ ਵਿਸ਼ਵਾਸ ਮੁਤਾਬਕ ਨਾਮ ਸਿਮਰਨ ਅਤੇ ਸਮਾਗਮ ਕਰਨ ਦੀ ਖੁੱਲ੍ਹ ਮਿਲੇ ਕਿਉਂਕਿ ਭੈਣੀ ਸਾਹਿਬ ਵਾਲਾ ਪੁਜਾਰੀ ਧੜਾ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਨੂੰ ਭੈਣੀ ਸਾਹਿਬ, ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਨਾਲ ਜਾਣ ਤੋਂ ਰੋਕਦਾ ਹੈ। ਇਸ ਮੌਕੇ ਸੰਤ ਹਰਵਿੰਦਰ ਸਿੰਘ ਯੂ. ਪੀ. ਅਤੇ ਉਨ੍ਹਾਂਦੀ ਧਰਮਪਤਨੀ ਬੀਬੀ ਪਰਵੀਨ ਕੌਰ ਪੰਜ ਦਿਨ ਲਈ ਭੁੱਖ ਹੜਤਾਲ 'ਤੇ ਬੈਠ ਗਏ। ਇਹ ਭੁੱਖ ਹੜਤਾਲ ਲਗਾਤਾਰ ਚੱਲੇਗੀ ਅਤੇ ਪੰਜ ਦਿਨ ਬਾਅਦ ਅੱਗੇ ਦੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ। 
ਸ੍ਟੇਜ ਤੋਂ ਇਹ ਐਲਾਨ ਵੀ ਹੋ ਰਿਹਾ ਸੀ ਕਿ ਭੈਣੀ ਸਾਹਿਬ ਸਦਾ ਹੈ ਅਸੀਂ ਜਿਸ ਦਿਨ ਚਾਹਾਂਗੇ ਉੱਥੇ ਜਾ ਪਹੁੰਚਾਂਗੇ। ਇਸ ਮਕਸਦ ਲੈ ਨਾਮਧਾਰੀ ਸੰਗਤ ਦੇ ਸੰਰ, ਨਾਮ ਸਿਮਰਨ ਅਤੇ ਮਲੇਰਕੋਟਲੇ ਦੀਆਂ ਸ਼ਹੀਦੀਆਂ ਵਾਲੀ ਯਾਦ ਵੀ ਤਾਜ਼ਾ ਕੀਤੀ ਜਾ ਰਹੀ ਸੀ। ਸਟੇਜ ਤੋ ਹੋ ਰਹੇ ਭਾਸ਼ਣਾਂ ਦੀ ਸੁਰ ਨਰਮ ਅਤੇ ਕਾਵਿਕ ਸੀ ਪਰ ਉਸ ਵਿਚਲਾ ਸੰਦੇਸ਼ ਗੰਭੀਰ ਸਥਿਤੀ ਦੀ ਦਸਤਕ ਦੇ ਰਿਹਾ ਸੀ। ਵਿਚ ਵਿੱਚ ਅੰਮ੍ਰਿਤਾ ਪ੍ਰੀਤਮ ਵਰਗੀਆਂ ਪ੍ਰਸਿਧ ਸ਼ਖਸੀਅਤਾਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਸੀ। ਇਸ ਮੌਕੇ ਸੂਬਾ ਅਮਰੀਕ ਸਿੰਘ, ਡਾ. ਸੁਖਦੇਵ ਸਿੰਘ, ਜਸਵਿੰਦਰ ਸਿੰਘ, ਨਵਤੇਜ ਸਿੰਘ, ਸੰਤ ਜੀਤ ਸਿੰਘ  ਤਾਂਵਾਲੀ, ਸੂਬਾ ਭਗਤ ਸਿੰਘ ਯੂ. ਪੀ., ਹਰਵਿੰਦਰ ਸਿੰਘ ਲੁਧਿਆਣਾ, ਪਲਵਿੰਦਰ ਸਿੰਘ ਕੁਕੀ, ਸੰਤ ਕਾਹਨ ਸਿੰਘ, ਬਲਵਿੰਦਰ ਸਿੰਘ ਡੁਗਰੀ, ਮਨਮੋਹਨ ਸਿੰਘ ਕਾਨਪੁਰ, ਹਰਦੇਵ ਸਿੰਘ ਭੁਲੱਥ, ਰਣਜੀਤ ਸਿੰਘ ਰਾਣਾ, ਸਾਹਿਬ ਸਿੰਘ ਅੰਮ੍ਰਿਤਸਰ, ਜਸਬੀਰ ਸਿੰਘ ਮੁਕੇਰੀਆਂ, ਕੁਲਦੀਪ ਸਿੰਘ ਜੰਮੂ ਸਮੇਤ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਸਨ। ਸੰਗਤ ਲੈ ਪਾਣੀ ਦਾ ਪੂਰਾ ਪ੍ਰਬੰਧ ਸੀ ਅਤੇ ਮੀਡੀਆ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਲੈ ਬਹੁਤ ਹੀ ਸਾਦਾ ਪਰ ਵਿਸ਼ੇਸ਼ ਪ੍ਰਬੰਧ ਸੀ। ਸ਼ਾਮ ਨੂੰ ਦੂਰ ਦੁਰਾਡਿਓਂ ਆਈ ਸੰਗਤ ਵਾਪਿਸ ਮੁੜ ਗਈ।  ਹੁਣ ਦੇਖਣਾ ਹੈ ਕਿ ਕੱਲ ਦੋ ਅਗਸਤ ਨੂੰ ਇਸ ਸੰਘਰਸ਼ ਦੇ ਦੂਸਰੇ ਦਿਨ ਇਹ ਅੰਦੋਲਨ ਕੀ ਰੁੱਖ ਅਖਤਿਆਰ ਕਰਦਾ ਹੈ?

No comments: