Friday, August 08, 2014

ਨਾਮਧਾਰੀ ਏਕਤਾ ਲਈ ਭੁੱਖ ਹੜਤਾਲ ਅੱਜ 8ਵੇਂ ਦਿਨ ਵਿੱਚ

ਖੂਹ ਵਾਲੇ ਪਾਣੀ 'ਤੇ ਰੋਕ ਨਾਲ ਮਾਮਲਾ ਫਿਰ ਗਰਮਾਇਆ 
ਸੰਤ ਜਗਤਾਰ ਸਿੰਘ ਨੂੰ ਦੱਸਿਆ ਵਲੀ ਕੰਧਾਰੀ 
ਲੁਧਿਆਣਾ: 8 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਬਹੁਤ ਹੀ ਬਿਰਧ ਔਰਤ ਦੀ ਵੀ ਸੰਘਰਸ਼ ਨਾਲ  ਇੱਕਜੁੱਟਤਾ   
ਅੱਜ ਸੂਬਾ ਦਰਸ਼ਨ ਸਿੰਘ ਜੀ ਨੇ ਬੋਲਦੇ ਹੋਏ ਕਿਹਾ ਕਿ ਸੰਗਤਾ ਦੇ ਮਨ੍ਹ ਨੂੰ ਉਸ ਵੇਲੇ ਕਾਫੀ ਧੱਕਾ ਲੱਗਾ ਜਦੋਂ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ ਨੇ ਪੀਣ ਵਾਲਾ ਪਾਣੀ ਭੁੱਖ ਹੜਤਾਲੀਆਂ ਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਰਕੇ ਪ੍ਰਸ਼ਾਸਨ  ਨੂੰ ਮਜਬੂਰਨ ਸਾਨੂੰ ਸੁੱਰਖਿਆ ਦੇਣ ਤੋਂ ਨਾਂਹ ਕਰਨੀ ਪਈ। ਪ੍ਰਸ਼ਾਸਨ ਦੀ ਮਜਬੂਰੀ ਨੂੰ ਵੇਖਦੇ ਹੋਏ ਅਤੇ ਭੂੱਖ ਹੜਤਾਲ ਵਾਲਿਆਂ ਦੀ ਸਿਹਤ ਨੂੰ ਮੱਦੇ ਨਜਰ ਰੱਖਦਿਆਂ ਹੋਇਆ ਐਕਸ਼ਨ ਕਮੇਟੀ ਨੇ ਪੀਣ ਦੇ ਪਾਣੀ ਦਾ ਪ੍ਰਬੰਧ ਜੰਲਧਰ ਤੋਂ ਕਰਵਾਇਆ। ਇਸ ਤੋ ਇਹ ਸ਼ਪਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਉਹਨਾ ਨੇ ਅਪਣਾ ਅਸਲੀ ਚਿਹਰਾ ਸਾਹਮਣੇ ਦਿਖਾ ਦਿੱਤਾ ਕਿ ਸਿੱਖ ਸਮਾਜ ਵਿੱਚ ਜੋ ਪਾਣੀ ਪਿਆਉਣ ਜਾਂ ਪਾਣੀ ਦੇਣ ਨੂੰ ਪੁੰਨ ਸਮਝਿਆ ਜਾਂਦਾ ਹੈ, ਠਾਕੁਰ ਉਦੈ ਸਿੰਘ ਅਤੇ ਸੰਤ ਜਗਤਾਰ ਸਿੰਘ ਨੇ ਭਾਈ ਘਨੰਈਆ ਦਾ ਰੋਲ ਅਦਾ ਕਰਨ ਦੀ ਬਜਾਏ ਵਲੀ ਕੰਧਾਰੀ ਦਾ ਰੋਲ ਅਦਾ ਕੀਤਾ ਜੋ ਅਤੀ ਨਿੰਦਨ ਯੋਗ ਹੈ ਅਤੇ ਉਹ ਸਿੱਖ ਪਰੰਪਰਾ ਦੇ ਬਿਲਕੁਲ ਉਲਟ ਹੈ।
                            ਪ੍ਰਸ਼ਾਸਨ ਅਤੇ ਮਾਤਾ ਚੰਦ ਕੌਰ ਜੀ ਜੋ ਇਹ ਕਹਿੰਦੇ ਸਨ ਕਿ ਪੰਥਕ ਏਕਤਾ ਵਾਲੀ ਸੰਗਤ ਨੂੰ ਕਿਸੇ ਵੀ ਗੁਰੁਦੁਆਰੇ, ਧਰਮਸ਼ਾਲਾ ਅਤੇ ਭੈਣੀ ਸਾਹਿਬ  ਆਉਣ ਤੋਂ ਨਹੀ ਰੋਕਿਆ ਜਾਂਦਾ ਇਸ ਦੇ ਵਿਪਰੀਤ ਪਾਣੀ ਨਾ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਪੰਥਕ ਏਕਤਾ ਵਾਲੀ ਸੰਗਤ ਨੂੰ ਕਿਸੇ ਵੀ ਨਾਮਧਾਰੀ ਧਾਰਮਿਕ ਸਥਾਨ ਤੇ ਜਾਣ ਨਹੀ ਦਿੱਤਾ ਜਾਂਦਾ।ਮਾਤਾ ਜੀ ਦਾ ਅਤੇ ਪ੍ਰਸ਼ਾਸ਼ਨ ਦਾ ਇਹ ਦਾਹਵਾ ਕਿ ਸਾਰੀ ਸੰਗਤ ਨੂੰ ਹਰ ਥਾਂ ਤੇ ਜਾਣ ਦੀ ਖੁੱਲ ਹੈ,  ਠੁੱਸ ਹੋ ਕਿ ਰਹਿ ਗਿਆ। ਤਕਰੀਬਨ ਪੰਜ ਦਿਨ ਪਹਿਲਾਂ ਐਕਸ਼ਨ ਕਮੇਟੀ ਦਾ ਵਫਦ ਮਾਨਯੋਗ ਡੀ.ਸੀ ਸਾਹਿਬ ਲੁਧਿਆਣਾ ਨੂੰ ਮਿਲਿਆ ਸੀ, ਜਿਥੇ ਡੀ.ਸੀ. ਸਾਹਿਬ ਨੇ ਵਫਦ ਨੂੰ ਇਹ ਕਹਿ ਕਿ ਵਾਪਿਸ ਭੇਜ ਦਿਤਾ ਸੀ ਕਿ ਭੈਣੀ ਸਾਹਿਬ ਜਾਂ ਹੋਰ ਕਿਸੇ ਗੁਰਦੁਆਰੇ ਵਿਚ ਕਿਸੇ ਨੂੰ ਵੀ ਆਣ ਜਾਣ ਦੀ ਮਨਾਹੀ ਨਹੀਂ ਹੈ। ਅੱਜ ਜਦੋਂ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ ਨੇ ਪੀਣ ਵਾਲਾ ਪਾਣੀ  ਲੈਣ ਤੋਂ ਮਨ੍ਹਾ ਕਰ ਦਿੱਤਾ ।ਇਸ ਗੱਲ ਨਾਲ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ ਦਾ ਸੱਚ ਸਾਹਮਣੇ ਉਜਾਗਰ ਹੋ ਗਿਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਐਕਸ਼ਨ ਕਮੇਟੀ ਨੇ ਪ੍ਰਸ਼ਾਸਨ ਨੂੰ ਸਹਿਯੋਗ ਦਾ ਪੂਰਾ ਭਰੋਸਾ ਦਿਤਾ ਅਤੇ ਕਿਹਾ ਕੀ ਸੰਘਰਸ਼ ਪਹਿਲਾਂ ਵੀ ਅਤੇ ਅਗੋਂ ਵੀ ਸ਼ਾਂਤ ਬਣਿਆ ਰਹੇਗਾ।
            ਐਕਸ਼ਨ ਕਮੇਟੀ ਵੱਲੋਂ ਜੋ 8 ਅਗਸਤ ਦੇ ਅਖਬਾਰਾਂ ਵਿੱਚ ਇਹ ਗੱਲ ਆਈ ਹੈ ਕਿ ਸਰਬੱਤ ਖਾਲਸਾ ਬੁਲਾ ਕੇ ਜਾਂ ਵੋਟਿਗ ਕਰਾ ਕਿ ਗੁਰੂ ਬਨਾਇਆ ਜਾਵੇਗਾ ਐਕਸ਼ਨ ਕਮੇਟੀ ਇਸ ਗੱਲ ਤੇ ਸ਼ਪਸ਼ਟੀਕਰਨ ਦੇਣਾ ਚਾਹੁੰਦੀ ਹੈ ਕਿ ਕੇਵਲ ਤੇ ਕੇਵਲ ਗੁਰੂ ਪਰਵਾਰ ਦੇ ਮੈਂਬਰ  ਮਾਤਾ ਚੰਦ ਕੋਰ ਜੀ, ਬੇਬੇ ਦਲੀਪ ਕੌਰ ਜੀ, ਠਾਕੁਰ ਦਲੀਪ ਸਿੰਘ ਜੀ, ਠਾਕੁਰ ਉਦੈ ਸਿੰਘ ਜੀ ਅਤੇ ਸੰਤ ਜਗਤਾਰ ਸਿੰਘ ਜੋ ਵੀ ਗੁਰਗੱਦੀ ਦਾ ਫੈਸਲਾ ਕਰਨਗੇ ਉਹ ਸਾਰੀ ਸਾਧ ਸੰਗਤ ਦੇ ਇਕੱਠ ਵਿੱਚ ਐਲਾਨ ਕੀਤਾ ਜਾਵੇ ਉਹ ਸਾਰੀ ਸੰਗਤ ਨੂੰ ਪਰਵਾਨ ਹੋਵੇਗਾ। ਇਹ ਸਾਰਾ ਕੁਝ ਸਫਲ ਹੋਣ ਨਾਲ ਸੰਪੂਰਨ ਏਕਤਾ ਹੋ ਸਕਦੀ ਹੈ।
ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਸਰਪੰਚ ਮੇਵਾ ਸਿੰਘ ਸਮਰਾਵਾਂ, ਬਾਬਾ ਛਿੰਦਾ ਸਿੰਘ ਜੀ ਮੁਹਾਵਾ, ਬਲਵਿੰਦਰ ਸਿੰਘ ਡੁਗਰੀ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਗੁਰਮੇਲ ਸਿੰਘ ਬਰਾੜ, ਕਰਤਾਰ ਸਿੰਘ ਚੂਨੀ, ਦਰਸ਼ਨ ਸਿੰਘ ਕਟਾਰੀਆਂ, ਸੂਬਾ ਅਮਰੀਕ ਸਿੰਘ, ਨਵਤੇਜ ਸਿੰਘ ਲੁਧਿਆਣਾ, ਦਿਲਬਾਗ ਸਿੰਘ ਦਸੂਹਾ, ਹਜ਼ਾਰਾ ਸਿੰਘ, ਹਰਭਜਨ ਸਿੰਘ ਫੋਰਮੈਨ, ਪਲਵਿੰਦਰ ਸਿੰਘ ਕੁੱਕੀ,ਹਰਵਿੰਦਰ ਸਿੰਘ ਨਾਮਧਾਰੀ, ਸੇਵਕ ਦੀਦਾਰ ਸਿੰਘ,ਅਰਵਿੰਦਰ ਸਿੰਘ ਲਾਡੀ ਬਸੰਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਸੰਗਤ ਬੜੇ ਹੀ ਠਰੰਮੇ ਨਾਲ ਸਟੇਜ ਤੋਂ ਕੀਰਤਨ ਮਾਣਦੀ ਰਹੀ ਜਿੱਥੇ  ਨਾਲ ਨਾਲ ਗੀਤਾ ਰਮਾਇਣ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਟੂਕਾਂ ਅਤੇ ਕਹਾਣੀਆਂ ਦੀ ਵਿਆਖਿਆ ਵੀ ਹੈ।  

No comments: