Thursday, August 07, 2014

ਨਾਮਧਾਰੀ ਭੁੱਖ ਹੜਤਾਲ 7ਵੇਂ ਦਿਨ ਵਿੱਚ

Thu, Aug 7, 2014 at 3:04 PM
ਆਉਂਦੇ ਦਿਨਾਂ ਵਿੱਚ ਭੁੱਖ ਹੜਤਾਲ ਹੋਵੇਗੀ ਹੋਰ ਵੀ ਸਖਤ
ਲੁਧਿਆਣਾ: 7 ਅਗਸਤ 2014: (ਪੰਜਾਬ ਸਕਰੀਨ ਬਿਊਰੋ): 
ਨਾਮਧਾਰੀ ਏਕਤਾ ਵਾਸਤੇ ਲਗਾਤਾਰ ਚੱਲ ਰਹੀ ਭੁੱਖ ਹੜਤਾਲ ਅੱਜ 7ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ। ਸੱਤਵੇਂ ਦਿਨ ਕਰਕੇ ਸੰਗਤ ਵਿੱਚ ਭੈਣੀ ਸਾਹਿਬ ਵਾਲਿਆਂ ਵਿਰੁਧ ਰੋਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਇਸ ਗਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭੁਖ ਹੜਤਾਲ ਵਾਸਤੇ ਸੰਗਤਾ ਦੇ ਸਮੱਰਥ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਜਿਸ ਕਰਕੇ ਭੁੱਖ ਹੜਤਾਲ ਵਾਸਤੇ ਬੈਠਣ ਵਾਲਿਆਂ ਦੀ ਗਿਣਤੀ ਅਗਲੇ ਦੋ ਮਹੀਨੀਆ ਲਈ ਕਾਫੀ ਹੈ

ਅੱਜ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਜੀ ਨੇ ਐਲਾਨ  ਕਰਦਿਆਂ ਕਿਹਾ ਕਿ  ਜੇਕਰ ਪ੍ਰਸ਼ਾਸਨ ਅਤੇ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ ਨੇ ਸਾਡੀਆਂ ਮੰਗਾਂ ਤੇ ਜਲਦ ਹੀ ਵਿਚਾਰ ਨਾ ਕੀਤਾ ਤਾਂ ਆਉਂਦੇ ਦਿਨਾਂ ਵਿੱਚ ਇਹ ਭੁੱਖ ਹੜਤਾਲ ਹੋਰ ਵੀ ਸਖਤ ਰੁੱਖ ਅਪਣਾ ਲਏਗੀ।
ਕੱਲ ਸ਼੍ਰੀ ਵਿਜੈ ਦਾਨਵ ਜੀ ਰਾਜ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਦਲਿਤ ਵਿਕਾਸ ਬੋਰਡ ਨੇ ਭੁੱਖ ਹੜਤਾਲ ਵਾਲੀ ਜਗ੍ਹਾ ਤੇ ਪੁਹੰਚ ਕੇ ਭੁੱਖ ਹੜਤਾਲ ਉਪਰ ਬੈਠੇ ਹੋਏ ਸਿੰਘਾ ਅਤੇ ਬੀਬੀਆ ਦਾ ਹਾਲ ਚਾਲ ਪੁੱਛਿਆ ਇਸ ਤੋਂ ਬਾਅਦ ਉਹਨਾਂ ਨੇ ਸੰਗਤ ਨੁੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਉਹ ਇਸ ਭੁੱਖ ਹਵਤਾਲ ਦਾ ਸਮਰਥਨ ਕਰਦੇ ਹਨ ਕਿ ਇਹ ਭੁੱਖ ਹੜਤਾਲ ਪੰਥਕ ਏਕਤਾ ਲਈ ਹੈ ਨਾ ਕੇ ਕਿਸੇ ਨਿਜੀ ਸਵਾਰਥ ਲਈ ਹੈ ਇਸ ਮੋਕੇ ਐਕਸ਼ਨ ਕਮੇਟੀ ਵਲੋਂ ਇਕ ਮਮਰੈਡਮ ਸ਼੍ਰੀ ਵਿਜੈ ਦਾਨਵ ਜੀ ਦਿਤਾ ਗਿਆ ਜਿਸ ਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਸਾਡੀਆਂ ਮੰਗਾ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਰਖਣਗੇ ਇਸ ਤੋਂ ਬਾਅਦ ਸੰਗਤਾ ਵਲੋਂ ਉਹਨਾਂ ਦਾ  ਧੰਨਵਾਦ ਕਿਤਾ ਗਿਆ।


ਅੱਜ ਨਾਮਧਾਰੀ ਸਮਾਜ ਦੇ ਉੱਘੇ ਸੰਤ ਬਾਬਾ ਛਿੰਦਾ ਸਿੰਘ ਜੀ ਮੁਹਾਵੇ ਵਾਲਿਆਂ ਨੇ ਸੰਗਤਾਂ ਨੂੰ ਦੀਵਾਨ ਲਾਕੇ ਨਿਹਾਲ ਕੀਤਾ।ਇਹਨਾਂ ਤੋਂ ਇਲਾਵਾ ਹੋਰ ਵੀ ਕਈ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਸ਼ਾਸਨ ਤੇ ਭੈਣੀ ਸਾਹਿਬ ਵਾਲਿਆਂ ਨੂੰ ਪੰਥਕ ਏਕਤਾ ਜਲਦ ਤੋਂ ਜਲਦ ਕਰਾਓਨ ਦੀ ਅਪੀਲ ਕੀਤੀ ਤਾਂ ਜੋ ਨਾਮਧਾਰੀ ਪੰਥ ਵਿੱਚ ਪੈਦਾ ਹੋਏ ਵਿਵਾਦ ਨੂੰ ਸੁਲਝਾਇਆ ਜਾ ਸਕੇ।
ਇਥੇ ਇਹ ਵਰਨਣਯੋਗ ਹੈ ਕਿ ਸਾਡੀਆਂ ਮੰਗਾਂ ਸਿਰਫ ਏਨੀਆਂ ਹੀ ਹਨ ਕਿ ਠਾਕੁਰ ਉਦੈ ਸਿੰਘ ਜੀ ਦੀ ਸਕੀ ਮਾਤਾ ਬੇਬੇ ਦਲੀਪ ਕੌਰ ਜੀ, ਵੱਡੇ ਭਰਾ ਠਾਕੁਰ ਦਲੀਪ ਸਿੰਘ ਜੀ ਅਤੇ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਨੂੰ ਭੈਣੀ ਸਾਹਿਬ ਅਤੇ ਨਾਮਧਾਰੀ ਗੁਰਦੁਆਰਿਆਂ ਵਿੱਚ ਆਓਣ ਜਾਣ ਦੀ ਖੁਲ ਹੋਵੇ, ਮਾਤਾ ਚੰਦ ਕੌਰ ਜੀ ਜੀਵਨ ਨਗਰ ਆਓਣ ਜਾਣ, ਕਿਸੇ ਨੂੰ ਵੀ ਕਿਤੇ ਵੀ ਆਓਣ-ਜਾਣ ਵਾਸਤੇ ਰੋਕ ਨਹੀਂ ਹੋਣੀ ਚਾਹੀਦੀ। ਇਸ ਤਰਾਂ ਕਰਨ ਨਾਲ ਹੀ ਨਾਮਧਾਰੀ ਪੰਥ ਦੀ ਏਕਤਾ ਹੋ ਸਕਦੀ ਹੈ ਅਤੇ ਪੰਥ ਪ੍ਰਫੁਲਿਤ ਹੋ ਸਕਦਾ ਹੇ।
ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਸਰਪੰਚ ਮੇਵਾ ਸਿੰਘ ਸਮਰਾਵਾਂ, ਬਾਬਾ ਛਿੰਦਾ ਸਿੰਘ ਜੀ ਮੁਹਾਵਾ, ਬਲਵਿੰਦਰ ਸਿੰਘ ਡੁਗਰੀ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਗੁਰਮੇਲ ਸਿੰਘ ਬਰਾੜ, ਕਰਤਾਰ ਸਿੰਘ ਚੂਨੀ, ਗੁਰਚਰਨ ਸਿੰਘ ਮੋਹਾਲੀ, ਦਰਸ਼ਨ ਸਿੰਘ ਕਟਾਰੀਆਂ, ਸੂਬਾ ਅਮਰੀਕ ਸਿੰਘ, ਨਵਤੇਜ ਸਿੰਘ ਲੁਧਿਆਣਾ, ਦਿਲਬਾਗ ਸਿੰਘ ਦਸੂਹਾ, ਹਜ਼ਾਰਾ ਸਿੰਘ, ਹਰਭਜਨ ਸਿੰਘ ਫੋਰਮੈਨ, ਪਲਵਿੰਦਰ ਸਿੰਘ ਕੁੱਕੀ, ਸੇਵਕ ਦੀਦਾਰ ਸਿੰਘ,ਅਰਵਿੰਦਰ ਸਿੰਘ ਲਾਡੀ ਬਸੰਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

No comments: