Wednesday, August 13, 2014

ਨਾਮਧਾਰੀ ਅੰਦੋਲਨ:14 ਅਗਸਤ ਨੂੰ ਹੋਣਗੇ ਅਹਿਮ ਐਲਾਨ

ਅੰਦੋਲਨ ਨੂੰ ਹੋਰ ਤੇਜ ਕਰਨ ਵਾਸਤੇ ਕਈ ਤਰ੍ਹਾਂ ਦੇ ਸ਼ਾਤੀ ਪੂਰਨ ਢੰਗਾਂ 'ਤੇ ਵਿਚਾਰ
ਲੁਧਿਆਣਾ: 13 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਨਾਮਧਾਰੀ ਪੰਥਕ ਏਕਤਾ ਲਈ ਭੁੱਖ ਹੜਤਾਲ ਦੇ ਅੱਜ ੧੩ ਦਿਨ ਪੁਰੇ ਹੈ। ਅੱਜ ਵੀ 7 ਸ਼ਰੀਰ ਪਿਛਲੇ 3 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਹੜੇ ਕਿ ਅਗਲੇ 2 ਦਿਨ ਹੋਰ ਆਪਣੀ ਭੁਖ ਹੜਤਾਲ ਜਾਰੀ ਰਖਣਗੇ। ਇਹਨਾਂ ਵਿਚ ਏਕਤਾ ਪ੍ਰਤੀ ਜਜਬਾ ਅਜੇ ਵੀ ਕਾਇਮ ਹੈ। ਸੰਗਤ ਵਿਚ ਏਕਤਾ ਲਈ ਭੁੱਖ ਹੜਤਾਲ ਵਿਚ ਬੈਠਣ ਦਾ ਉਤਸ਼ਾਹ ਦਿਨੋ ਦਿਨ ਵਧ ਰਿਹਾ ਹੈ। ਭੁੱਖ ਹੜਤਾਲ ਨੂੰ ਹੋਰ ਤੇਜ ਕਰਨ ਵਾਸਤੇ ਪੰਥਕ ਏਕਤਾ ਐਕਸ਼ਨ ਕਮਟੀ ਕਈ ਤਰ੍ਹਾਂ ਦੇ ਸ਼ਾਤੀ ਪੂਰਨ ਢੰਗ ਤੇ ਵਿਚਾਰ ਕਰ ਰਹੀ ਹੈ ਇਸਦਾ ਐਲਾਨ ਕੱਲ ਕੀਤਾ ਜਾਵੇਗਾ। 
ਇਸ ਮੋਕੇ ਐਕਸ਼ਨ ਕਮੇਟੀ ਵਲੋਂ ਫਿਰ ਸਮੂਹ ਨਾਮਧਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਾਹੇ ਕੋਈ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਤਕ ਜਾਂ ਠਾਕੁਰ ਉਦੈ ਸਿੰਘ ਜੀ ਜਾਂ ਠਾਕੁਰ ਦਲੀਪ ਸਿੰਘ ਜੀ ਨੂੰ ਗੁਰੂ ਮੰਨਦਾ ਹੈ, ਉਹ ਆਪੋ ਆਪਣੇ ਥਾਂ ਜਿਸ ਨੂੰ ਚਾਹੁਣ ਗੁਰੂ ਮੰਨ੍ਹੀ ਜਾਣ, ਪਰ ਪੰਥਕ ਏਕਤਾ ਵਾਲੇ ਪ੍ਰੋਗਰਾਮ ਤੋਂ ਬਿਨਾਂ ਜੋ ਹੋਰ ਸਮਾਗਮ ਹੋ ਰਹੇ ਹਨ ਉਹਨਾਂ ਤੋ ਸੁਚੇਤ ਹੋਣ ਦੀ ਲੋੜ ਹੈ। ਜੋ ਸਮਾਗਮ ੇ ਪੰਥਕ ਏਕਤਾ ਦੇ ਰਾਹ ਵਿਚ ਅੜਿੱਕਾ ਪਾਉਣ ਲਈ ਉਲੀਕੇ ਜਾ ਰਹੇ ਹਨ ਉਥੇ ਹਾਜਰੀ ਭਰਨ ਦੀ ਥਾਂ  ਸਿਰਫ ਤੇ ਸਿਰਫ ਭੁੱਖ ਹੜਤਾਲ ਵਿਚ ਸ਼ਾਮਿਲ ਹੋ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸਾਜੇ ਹੋਏ ਨਾਮਧਾਰੀ ਪੰਥ ਦੀ ਏਕਤਾ ਵਾਸਤੇ ਆਪਣਾ ਹਿੱਸਾ ਪਾਉਣ। ਅਸੀ ਆਪ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਭੁੱਖ ਹੜਤਾਲ ਵਾਲੀ ਜਗਾ੍ਹ ਤੇ ਅਰਦਾਸ ਸਿਰਫ ਸ੍ਰੀ ਸਤਿਗੁਰੁ ਜਗਜੀਤ ਸਿੰਘ ਤੱਕ ਹੀ ਕੀਤੀ ਜਾਵੇਗੀ ਕਿਉਂਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਾਰਾ ਨਾਮਧਾਰੀ ਪੰਥ ਇੱਕਠਾ ਹੈ। 
ਸੰਗਤ ਵਿੱਚ ਭੁੱਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਕੇ ਦੁਗਨਾ ਹੋ ਰਿਹਾ ਹੈ। ਸੂਬਾ ਦਰਸ਼ਨ ਸਿੰਘ ਰਾਏਸਰ, ਗੁਰਮੇਲ ਸਿੰਘ ਬਰਾੜ, ਬਲਦੇਵ ਸਿੰਘ, ਮਹਿੰਦਰ ਸਿੰਘ, ਫੁਮਨ ਸਿੰਘ, ਸਵਰਨ ਸਿੰਘ, ਜਸਪਿੰਦਰ ਸਿੰਘ, ਗੁਰਦੇਵ ਸਿੰਘ, ਅਜਮੇਰ ਸਿੰਘ, ਬੂਟਾ ਸਿੰਘ ਸਿਰਸਾ, ਇੰਦਰਜੀਤ ਸਿੰਘ ਜਲੰਧਰ, ਅਤਰ ਸਿੰਘ,  ਸਰੋਪ ਸਿੰਘ ਬਾਜਵਾ, ਬੀਬੀ ਸੁਰਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਨਿਹਾਲ ਕੌਰ, ਬੀਬੀ ਦਲਜੀਤ ਕੌਰ , ਬੀਬੀ ਜਗਦੀਸ ਕੌਰ, ਬੀਬੀ ਬੇਅਂਤ ਕੌਰ, ਬਬੀ ਗੁਰਮੀਤ  ਕੌਰ  ਆਦਿ ਹਾਜ਼ਰ ਸਨ।

No comments: