Tuesday, August 12, 2014

ਨਾਮਧਾਰੀ ਭੁੱਖ ਹੜਤਾਲ 12ਵੇਂ ਦਿਨ ਵੀ ਜਾਰੀ ਰਹੀ

ਬਹੁਤ ਸਾਰੇ ਲੋਕ ਓਧਰੋਂ ਟੁੱਟ ਕੇ ਇਧਰ ਆਉਣ ਦਾ ਦਾਅਵਾ 
ਲੁਧਿਆਣਾ: 12 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਪਹਿਲੀ ਅਗਸਤ ਤੋਂ ਲਗਾਤਾਰ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੂਜੀ ਧਿਰ ਦੇ ਮਨਾਂ 'ਤੇ ਅਸਰ ਪਾਉਣ ਵਿੱਚ ਕਾਮਯਾਬ ਹੁੰਦੀ ਨਜਰ ਆ ਰਹੀ ਹੈ। ਬਹੁਤ ਸਾਰੇ ਨਾਮਧਾਰੀ ਓਧਰੋਂ ਇਧਰ ਆ ਰਹੇ ਹਨ।  ਇਹਨਾਂ ਵਿੱਚ ਕਈ ਖੁਲ੍ਹ ਕੇ ਆ ਰਹੇ ਹਨ ਅਤੇ ਕਈ ਅਜੇ ਗੁਪਤ ਰਹਿਣਾ ਚਾਹੁੰਦੇ ਹਨ। ਉਮੀਦ ਹੈ ਇਹਨਾਂ ਸਾਰੀਆਂ ਦਾ ਖੁਲਾਸਾ ਜਲਦੀ ਹੀ ਸ੍ਟੇਜ ਤੇ ਸਭ ਦੇ ਸਾਹਮਣੇ ਕਰ ਦਿੱਤਾ ਗਿਆ ਹੈ। ਭੁੱਖ ਹੜਤਾਲ ਤੇ ਬੈਠੀ ਸੰਗਤ ਦੀ ਸ੍ਟੇਜ ਤੋਂ ਲਗਾਤਾਰ ਓਧ੍ਰਲੇ ਧੜੇ ਨੂੰ ਮਸੰਦ ਜਾਂ ਪੁਜਾਰੀ ਧੜਾ ਆਖ ਕੇ ਸੰਬੋਧਨ ਕੀਤਾ ਜਾਂਦਾ ਹੈ ਅਤੇ ਅਕਸਰ ਇਸਦੀ ਤੁਲਣਾ ਗੁਰੁਕਾਲ ਵੇਲੇ ਦੇ ਪ੍ਰਿਥੀਏ ਨਾਲ ਕੀਤੀ ਜਾਂਦੀ ਹੈ। ਕਈ ਵਾਰ ਓਧ੍ਰਲੇ ਧੜੇ ਨੂੰ ਨਿਸ਼ਾਨਾ ਬਣਾਉਣ ਲੈ ਜ਼ਕਰੀਆ ਖਾਨ ਮੱਸਾ ਰੰਘੜ ਵਾਲੀਆਂ ਕਹਾਣੀਆਂ ਵੀ ਸੁਨੀਆਂ ਜਾਂਦੀਆਂ ਹਨ। ਲੁਧਿਆਣਾ ਦੇ ਨਾਲ ਨਾਲ ਜਲੰਧਰ ਦੇ ਪਿੰਡਾਂ ਵਿੱਚੋਂ ਵੀ ਸੰਗਤ ਦੁਧ ਅਤੇ ਰਾਸ਼ਨ ਆਦਿ ਨਾਲ ਸੇਵਾ ਕਰ ਰਹੀ ਹੈ। ਇਸ ਜੰਗ ਵਿੱਚ ਮੀਡੀਆ ਦੀ ਅਹਿਮੀਅਤ ਨੂੰ ਸਮਝਦਿਆਂ ਬਾਕਾਇਦਾ ਲੈਪਟੋਪ ਅਤੇ ਪ੍ਰਿੰਟਰ ਵਰਗੀਆਂ ਸਹੂਲਤਾਂ ਕਿਸੇ ਨ ਕਿਸੇ ਗੱਡੀ ਜਾਂ ਸ੍ਟੇਜ ਵਿੱਚ ਹਰ ਵੇਲੇ ਚਾਲੂ ਹਾਲਤ ਵਿੱਚ ਰੱਖੀਆਂ ਜਾਂਦੀਆਂ ਹਨ। ਨਾਮਧਾਰੀ ਪੰਥਕ ਏਕਤਾ ਲਈ ਭੁੱਖ ਹੜਤਾਲ ਦਾ ਅੱਜ 12ਵਾਂ ਦਿਨ ਹੈ। ਇਸ ਵਿਚ 7 ਨਾਮਧਾਰੀ ਪਿਛਲੇ 2 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਜਿਹੜੇ ਕਿ ਅਗਲੇ 3 ਦਿਨ ਹੋਰ ਆਪਣੀ ਭੁਖ ਹੜਤਾਲ ਜਾਰੀ ਰਖਣਗੇ। 
ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ ਪ੍ਰਧਾਨ ਐਕਸ਼ਨ ਕਮੇਟੀ ਨੇ ਦਸਿਆ ਕਿ  ਸਮੂਹ ਨਾਮਧਾਰੀ ਸੰਗਤ ਤਨ ਮਨ ਧਨ ਨਾਲ ਭੁੱਖ ਹੜਤਾਲ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਉਹ ਯੋਗਦਾਨ ਲੰਗਰ ਦੇ ਰੂਪ ਵਿਚ, ਮਾਇਆ ਦੇ ਰੂਪ ਵਿੱੱਚ ਅਤੇ ਭੱਖ ਹੜਤਾਲ ਵਿੱਚ ਸ਼ਾਮਲ ਹੋਣ ਦੇ ਰੂਪ ਵਿਚ ਹੈ। ਇਸ ਤੋਂ ਇਲਾਵਾ ਸਮੂਹ ਨਾਮਧਾਰੀ ਸੰਗਤ ਵਿਚ ਏਕਤਾ ਦੇ ਸਮਰਥਨ  ਵਾਸਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਪ੍ਰਬੰਧਕਾਂ ਨੂੰ ਭੁੱਖ ਹੜਤਾਲ ਨੂੰ ਲੰਬੇ ਸਮੇਂ ਤਕ ਜਾਰੀ ਰਖਣ ਲਈ ਬੱਲ ਮਿਲਿਆ ਹੈ।
ਇਸ ਮੋਕੇ ਐਕਸ਼ਨ ਕਮੇਟੀ ਵਲੋਂ ਸਮੂਹ ਨਾਮਧਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਾਹੇ ਕੋਈ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਠਾਕੁਰ ਉਦੈ ਸਿੰਘ ਜੀ ਜਾਂ ਠਾਕੁਰ ਦਲੀਪ ਸਿੰਘ ਜੀ ਨੂੰ ਗੁਰੂ ਮੰਨਦਾ ਹੈ, ਉਹ ਆਪੋ ਆਪਣੇ ਥਾਂ ਜਿਸ ਨੂੰ ਚਾਹੁਣ ਗੁਰੂ ਮੰਨ੍ਹੀ ਜਾਣ ਪਰ ਉਹ ਭੁਖ ਹੜਤਾਲ ਵਿਚ ਸ਼ਾਮਿਲ ਹੋ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸਾਜੇ ਹੋਏ ਨਾਮਧਾਰੀ ਪੰਥ ਦੀ ਏਕਤਾ ਵਾਸਤੇ ਆਪਣਾ ਹਿੱਸਾ ਪਾਉਣ। ਅਸੀ ਆਪ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਭੁੱਖ ਹੜਤਾਲ ਵਾਲੀ ਜਗਾ੍ਹ ਤੇ ਅਰਦਾਸ ਸਿਰਫ ਸ੍ਰੀ ਸਤਿਗੁਰੁ ਜਗਜੀਤ ਸਿੰਘ ਤੱਕ ਹੀ ਕੀਤੀ ਜਾਵੇਗੀ ਤਾਂ ਜੋ ਏਕਤਾ ਵਾਲੀ ਗੱਲ ਨੂੰ ਹੋਰ ਬਲ ਮਿਲ ਸਕੇ।

ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਸੂਬਾ ਦਰਸ਼ਨ ਸਿੰਘ ਰਾਏਸਰ, ਗੁਰਮੇਲ ਸਿੰਘ ਬਰਾੜ, ਦਲਜੀਤ ਸਿੰਘ ਲੱਲ੍ਹ ਕਲਾਂ, ਜਸਬੀਰ ਸਿੰਘ ਪਾਇਲ ਡਾ. ਹੀਰਾ ਸਿੰਘ ਗਾਂਧੀ, ਡਾ.ਗੁਰਮੁਖ ਸਿੰਘ ਸਿਰਸਾ, ਸਵਰਨ ਸਿੰਘ ਕਰੀਵਾਲਾ, ਜਸਬੀਰ ਸਿੰਘ ਪ੍ਰੀਤਮ ਪੈਲਸ, ਵਕੀਲ ਨਰਿੰਦਰ ਸਿੰਘ,  ਬੀਬੀ ਜਸਪਾਲ ਕੋਰ, ਬੀਬੀ ਸਤਨਾਮ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਭੁਪਿੰਦਰ ਕੌਰ ਗਰਚਾ, ਬੀਬੀ ਰਜਿੰਦਰ ਕੌਰ ਆਦਿ ਹਾਜ਼ਰ ਸਨ।

ਇਸੇ ਦੌਰਾਨ ਭੁੱਖ ਹੜਤਾਲ ਤੋਂ ਕੁਝ ਕੀ ਫੁਟ ਦੂਰ ਲੰਗਰ ਵੀ ਚਲਾਇਆ ਜਾਂਦਾ ਹੈ ਜਿਹੜਾ ਸਾਰੀਆਂ ਵਾਸਤੇ ਖੁੱਲਾ ਹੈ। ਜ਼ਿਲਾ ਪ੍ਰਸ਼ਾਸਨ ਦੇ ਮੁਲਾਜਮ ਵੀ ਇਥੇ ਅਕਸਰ ਆ ਕੇ ਪ੍ਰਸ਼ਾਦਾ ਛਕਦੇ ਦੱਸੇ ਜਾਂਦੇ ਹਨ। ਇਸ ਲੰਗਰ ਦੀ ਸੇਵਾ ਵੀ ਹਰ ਵੇਲੇ ਜਾਰੀ ਰਹਿੰਦੀ ਹੈ।  ਕੋ ਰਾਹਗੀਰ ਜਾਂ ਮਜਦੂਰ ਵੀ ਇਥੇ ਆ ਕੇ ਲੰਗਰ ਛਕ ਸਕਦਾ ਹੈ। ਇਸ ਤਰਾਂ ਇਹ ਅੰਦੋਲਨ ਲੋਕਾਂ ਦੇ ਦਿਲਾਂ ਵਿੱਚ ਵੀ ਆਪਣੀ ਥਾਂ ਬਣਾ ਰਿਹਾ ਹੈ। ਮਹਿੰਗਾਈ ਦੇ ਮਾਰੇ ਲੋਕਾਂ ਲਈ ਇਸ ਲੰਗਰ ਨੂੰ ਵਰਤਾਉਣ ਵਾਲੇ ਰੱਬ ਦਾ ਰੂਪ ਬਣੇ ਹੋਏ ਹਨ ਜਿਹੜੇ ਉਹਨਾਂ ਨੂੰ ਦੁੱਖ ਅਤੇ  ਭੁੱਖ ਤੋਂ ਮੁਕਤ ਕਰਾਉਂਦੇ ਹਨ। ਇਸਦੇ ਨਾਲ ਨਾਲ ਭੁੱਖ ਹੜਤਾਲ ਤੇ ਬੈਠੇ ਨਾਮਧਾਰੀਆਂ ਦੀ ਸਿਹਤ ਅਤੇ ਸੁੱਚਮ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਲਈ ਸ਼ੁਧ ਪਾਣੀ ਦਾ ਪ੍ਰਬੰਧ ਬਿਲਕੁਲ ਵੱਖਰਾ ਰੱਖਿਆ ਜਾਂਦਾ ਹੈ। 
ਲੰਗਰ ਵਾਲੀ ਥਾਂ 'ਤੇ ਬੈਠੇ ਲੰਗਰ ਛਕਦੀਆਂ ਤਰਨਤਾਰਨ ਤੋਂ ਆਏ ਬਲਜਿੰਦਰ ਸਿੰਘ ਨੇ ਦੱਸਿਆ ਕਿ ਲਾਂਗਰੀ ਅਤੇ ਰਾਗੀ ਜੱਥੇ ਅਕਸਰ ਕਿਸੇ ਨ ਕਿਸੇ ਥਾਂ ਇਕੱਠੇ ਹੋ ਹੀ ਜਾਂਦੇ ਹਨ ਅਤੇ ਇਸ ਤਰਾਂ ਗੱਲਾਂ ਵੀ ਤੁਰ ਪੈਂਦੀਆਂ ਹਨ। ਉਹਨਾਂ ਦੇ ਰਾਗੀ ਜੱਥੇ ਦੱਸਦੇ ਹਨ ਕਿ ਕੁਝ ਭਰੋਸੇਮੰਦ ਰਾਗੀਆਂ ਅਤੇ ਲਾਂਗਰੀਆਂ ਨੂੰ ਛੱਡ ਕੇ ਬਾਕੀਆਂ ਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾਂਦਾ। ਅੰਦਰ ਉਹਨਾਂ ਲੈ ਕੋਈ ਕੰਮ ਨਹੀਂ ਹੈ ਕਿਓਂਕਿ ਹੁਣ ਪਹਿਲਾਂ ਵਾਂਗ ਦੀਵਾਨ ਨਹੀਂ ਲੱਗਦੇ। ਬਲਜਿੰਦਰ ਸਿੰਘ ਨੇ ਦੱਸਿਆ ਕਿ ਸਤਿਗੁਰੁ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਾਂ ਉਸਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ। 

No comments: