Monday, July 14, 2014

ਜਨਮੇਜਾ ਜੌਹਲ ਜੀ ਇੰਜ ਤੇ ਨਾ ਕਰੋ.................

ਸਵਾਲ ਇੱਕ ਤਜਰਬੇ ਦਾ ਹੈ, ਜੋ ਸਾਨੂੰ ਲੱਗਦਾ ਹੈ ਕਿ ਸਫ਼ਲ ਨਹੀਂ ਹੋਇਆ 
July 14, 2014 at 8:36am
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾ ਹੋ ਚੁੱਕੀਆਂ ਨੇ। 1463 ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ । ਅਸੀਂ ਸਾਰੇ ਦੋਸਤ ਬੜੇ ਬਾਗੋ-ਬਾਗ ਸਾਂ ਕਿ ਨਤੀਜਾ ਇੱਕ ਮਿਨਟ ਵਿੱਚ ਆ ਜਾਵੇਗਾ। 
ਇਹ ਲਿੰਕ ਵੀ ਦੇਖੋ -----430 ਤੋਂ ਵਧੇਰੇ ਵੋਟਾਂ ਹੀ ਗਾਇਬ ਹਨ
ਨਤੀਜੇ ਆਏ, ਰਲਵੇਂ ਮਿਲਵੇਂ,ਕਾਲੀ ਚੇਣ ਹਾਰ ਗਿਆ.ਪਰ ਅਤਰਜੀਤ ਹੋਰੀਂ ਜਿੱਤ ਗਏ । ਜੇ ਡਾ.ਰਾਮ ਮੂਰਤੀ ਹਾਰ ਗਿਆ ਤਾਂ ਡਾ.ਮਾਨ ਸਿੰਘ ਢੀੰਡਸਾ ਅਤੇ ਵਰਗਿਸ ਸਲਾਮਤ ਚੇਣ ਜਿੱਤ ਗਏ । ਜਸਵੀਰ ਝੱਜ,ਕਰਮ ਸਿੰਘ ਵਕੀਲ ਸਾਰੇ ਪੈਨਲਾਂ ਵਿੱਚ ਸਨ । ਜਦੋਂ ਪਹਿਲਾ ਨਤੀਜਾ ਐਲਾਨਿਆ ਜਾ ਰਿਹਾ ਸੀ ,ਅਤਰਜੀਤ ਅਤੇ ਸੁਲੱਖਨ ਸਰਹੱਦੀ ਹੋਰਾਂ ਦੀਆਂ ਵੋਟਾਂ 517-516 ਬਾਰੇ ਬਹੁਤ ਸਾਰੇ ਦੋਸਤਾਂ ਜੋਹਲ ਸਾਹਿਬ ਨੂੰ ਹੈਰਾਨ ਹੋ ਕੇ ਟੋਕਿਆ ਵੀ ਸੀ । ਕਿਉਂ ਕਿ ਕੁੱਲ ਵੋਟਾਂ 1463 ਹਨ । ਸੀਨੀਅਰ ਮੀਤ ਪਰਧਾਨ ਦੇ ਦੋਵੇਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਕੁੱਲ ਜੋੜ 1033 ਬਣਦਾ ਹੈ । ਇਹੋ ਹਾਲ ਜਨਰਲ ਸਕੱਤਰ ਦੇ ਅਹੁਦੇ ਤੇ ਪਈ ਵੋਟ ਦਾ ਹੈ। ਡਾ.ਕਰਮਜੀਤ ਸਿੰਘ ਅਤੇ ਦੇਸ ਰਾਜ ਕਾਲੀ ਨੂੰ ਕਰਮਵਾਰ 581 ਅਤੇ 449 ਵੋਟ ਪਈ ਹੈ,ਜੋੜ ਫਿਰ 1030 ਬਣਦਾ ਹੈ। 
ਇਹ ਸਵਾਲ ਜੌਹਲ ਸਾਹਿਬ ਨੂੰ ਪੁੱਛਿਆ ਗਿਆ, ਬਹੁਤ ਨਿਮਰਤਾ ਨਾਲ ,ਸਤਿਕਾਰ ਨਾਲ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ।ਉਹਨਾਂ ਦਾ ਜਵਾਬ ਸੀ ਕਿ ਲੋਕਾਂ ਇਹਨਾਂ ਦੋ ਅਹੁਦਿਆੰ ਲਈ ਵੋਟ ਨਹੀਂ ਪਾਈ ਹੋਵੇਗੀ, ਫਿਰ ਵੀ ਮੈਂ ਪਤਾ ਕਰਕੇ ਪਰਚੀਆਂ ਦਾ ਜੋੜ ਲਾਕੇ ਤੁਹਾਨੂੰ ਦੱਸਦਾ ਹਾਂ । ਇਹ ਕਹਿਕੇ ਉਹ ਉੱਥੋਂ ਉੱਠ ਗਏ। ਅਸੀਂ ਸੋਚਿਆ ਕਿ ਉਹ ਅੰਦਰ ਗਏ ਹਨ ਪਰ ਬਾਦ ਵਿੱਚ ਪਤਾ ਲੱਗਾ ਕਿ ਉਹ ਉੱਥੋਂ ਚਲੇ ਗਏ ਹਨ ।ਇੱਥੇ ਕੁਝ ਰੁਕਦੇ ਹਾਂ, ਸਾਹ ਵੀ ਲੈਂਦੇ ਹਾਂ ਤੇ ਜੌਹਲ ਸਾਹਿਬ ਦੀ ਰਾਤ ਪੋਸਟ ਕੀਤੀ ਇੱਕ ਲਿਖਤ ਵੱਲ ਧਿਆਨ ਮਾਰਦੇ ਹਾਂ ( ਆਹ ਕੁਝ ਪ੍ਰੋਫੈਸ਼ਨਲ ਲੜਾਕੇ ਆਪਣੇ ਗੱਲ ਕਿਓਂ ਪਾ ਲਏ। ਦੋ ਚਾਰ ਅੱਗੇ ਹੋ ਗਏ ਤੇ ਵੱਡੇ ਖਿਲਾੜੀ ਪਿੱਛੇਓ਼ ਪੰਪ ਮਾਰਨ ਲਗ ਪਏ.....ਜੌਹਲ ਸਾਹਿਬ)ਦੋ ਗੱਲਾਂ ਪੁੱਛੀਆਂ ਤੇ ਅਸੀਂ  ਪ੍ਰੋਫੈਸ਼ਨਲ ਲੜਾਕੇ ਹੋ ਗਏ...ਧੰਨਵਾਦ ਜੌਹਲ ਸਾਹਿਬ.(ਮੈਨੂੰ ਮੈਨੂੰ ਕੁਝ ਵੀ ਲਿਖਤੀ ਦੇਣ ਦੀ ਬਜਾਏ, ਪਹਿਲੋ ਆਪਣਾ ਮੂਹ ਪ੍ਰੈਸ ਵੱਲ ਕਰ ਲਿਆ ....ਜੌਹਲ ਸਾਹਿਬ) ਜੌਹਲ ਸਾਹਿਬ ਅਸੀਂ ਕਿਸੇ ਪਰੈਸ ਕੋਲ ਨਹੀਂ ਗਏ ਸਾਂ ਪਰੈਸ ਵਾਲਿਆਂ ਦੇ ਫੋਨ ਆਉਣ ਉੱਤੇ ਆਪਣਾ ਪੱਖ ਜ਼ਰੂੂਰ ਰੱਖਿਆ ਸੀ...........ਲਿਖਤੀ ਤੌਰ ਤੇ ਆਪਣਾ ਇਤਰਾਜ਼ ਪੱਤਰ ਤੁਹਾਡੇ ਘਰ ਜਾਕੇ ਮੈਂ ਖੁਦ ਦੇ ਕੇ ਆਇਆ ਹਾਂ।ਤੁਸੀਂ ਘਰ ਹੀ ਸੀ । ਪਰ ਸਾਨੂੰ ਤੁਸੀਂ ਝੂਠ ਕਿਹਾ ਕਿ ਤੁਸੀਂ ਘਰ ਨਹੀਂ ਹੋ ਸਗੋਂ ਪਾਰਟੀ ਤੇ ਹੋ । 7-55 ਸ਼ਾਮ ਨੂੰ ਤੁਸੀਂ ਕਿ ਤੁਸੀਂ ਪਾਰਟੀ ਤੇ ਹੋ ਜਦ ਕਿ 8-13 ਤੇ ਜਦ ਅਸੀਂ ਤੁਹਾਡੇ ਘਰ ਪੁੱਜੇ ਤਾਂ ਤੁਸੀਂ ਘਰ ਹੀ ਸੀ      ਜਨਮੇਜਾ ਜੌਹਲ ਜੀ ਇੰਜ ਤੇ ਨਾ ਕਰੋ..........................।
ਅਗਲੀ ਗੱਲ ਜੌਹਲ ਸਾਹਿਬ  ਸੀਨੀਅਰ ਮੀਤ ਪਰਧਾਨ ਅਤੇ ਜਨਰਲ ਸਕੱਤਰ ਦੀ ਸਿੱਧੀ ਵੋਟ ਨੇ ਹੀ ਦੱਸਣਾ ਹੈ ਕਿ ਕੁਲ਼ ਵੋਟ ਕਿੰਨੀ ਪੋਲ ਹੋਈ। 430 ਵੋਟਾਂ ਟੋਟਲ ਪੋਲ ਹੋਈ ਵੋਟ ਦਾ 29% ਬਣਦਾ ਹੈ । ਕੀ ਇਹ ਗੱਲ ਮੰਨਣ ਯੋਗ ਹੈ ਕਿ ਵੋਟ ਪਾਉਣ ਵਾਲੇ ਦੋਸਤਾਂ ਚੋਂ ਕਰੀਬ ਇੱਕ ਤਿਹਾਈ ਨੇ  ਸੀਨੀਅਰ ਮੀਤ ਪਰਧਾਨ ਅਤੇ ਜਨਰਲ ਸਕੱਤਰ ਨੂੰ ਵੋਟ ਹੀ ਨਾ ਪਾਈ ਹੋਵੇ ? ਜੌਹਲ ਸਾਹਿਬ ਨੇ ਆਪਣੀ ਲਿਖਤ ਵਿੱਚ ਪਿਛਲੀ ਚੋਣ ਦੇ ਨਤੀਜੇ ਦਾ ਹਵਾਲਾ ਦਿੰਦਿਆਂ ਕਿਹਾ ਕਿ 200 ਲੋਕਾਂ ਨੇ ਵੋਟ ਨਹੀਂ ਪਾਈ । ਪਿਛਲੀ ਵਾਰ ਵੀ ਕੁੱਲ ਵੋਟਾਂ ਏਨੀਆਂ ਹੀ ਪਈਆਂ ਸਨ। ਜਿਸ ਵਿੱਚ ਜਨਰਲ ਸਕੱਤਰ ਤੇ ਸੀਨੀਅਰ ਮੀਤ ਪਰਧਾਨ ਲਈ  3-3 ਉਮੀਦਵਾਰ ਮੈਦਾਨ ਚ ਸਨ । ਜੇ ਉਦੋਂ 200 ਲੋਕਾਂ ਦੀਆਂ ਵੋਟਾਂ ਲਾਪਤਾ ਹੋਣ ਤਾਂ ਮੈਂ ਕੇਂਦਰੀ ਸਭਾ ਦੀ ਮੈਂਬਰ ਸ਼ਿੱਪ ਤੋ ਅਸਤੀਫਾ ਦੇ ਦਿਆਂਗਾ।
ਅਸੀਂ ਪੰਜਾਬੀ ਲੇਖਕ ਤੁਹਾਡੀ ਨੀਅਤ ਤੇ ਸ਼ੱਕ ਨਹੀਂ ਕਰ ਰਹੇ ਜੌਹਲ ਸਾਹਿਬ,ਸਵਾਲ ਇੱਕ ਤਜਰਬੇ ਦਾ ਹੈ ,ਜੋ ਸਾਨੂੰ ਲੱਗਦਾ ਹੈ ਕਿ ਸਫ਼ਲ ਨਹੀਂ ਹੋਇਆ .ਤੁਹਾਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ ਹੈ ।
ਸਾਨੂੰ ਤਸੱਲੀ ਕਰਵਾ ਦਿਉ.ਸਾਡੀ ਕੋਈ ਜ਼ਿਦ ਨਹੀਂ ਹੈ । ਅਸੀਂ ਤੁਹਾਡੇ ਜਿੰਨੇ ਨਾ ਸਹੀ ਪਰ ਜ਼ਿੰਮੇਵਾਰ ਲੋਕ ਹਾਂ......................ਤੁਹਾਡੀ ਭਾਸ਼ਾ ਚ ਪ੍ਰੋਫੈਸ਼ਨਲ ਲੜਾਕੇ  ਨਹੀਂ..

ਇਸੇ ਪੋਸਟ 'ਤੇ ਕੁਝ ਟਿੱਪਣੀਆਂ:
  • Iqbal Dhanaula ਲੱਗੇ ਰਹੋ ਬਾਬਿਓ
    11 hrs · Like
  • Avtar Jaura ਵਿਦਿਆਰਥੀ ਤੂੰ ਠੀਕ ਕਹਿ ਰਿਹਾਂ ਹੈ.ਚੋਣਾਂ ਅਸੀਂ ਵੀ ਲੜੇ,ਹਾਰੇ-ਜਿੱਤੇ ਵੀ,ਵਿਚਾਰ,ਸੋਚ,ਪਸੰਦ ਸਭ ਦੀ ਆਪਣੀ ਹੁੰਦੀ ਹੈ.ਪਰ ਅਜਿਹਾ ਕਦੇ ਨਹੀਂ ਸੀ ਹੋਇਆ ਕਿ ਐਨੀਆਂ ਵੋਟਾਂ ਪਈਆਂ ਨਾ ਹੋਣ.ਕਿੱਥੇ ਗਈਆਂ,ਰੱਦ ਵੀ ਨਹੀਂ ਹੋਈਆਂ ਦੱਸੀਆਂ ਗਈਆਂ,ਵੋਟਾਂ ਦਾ ਅਸੂਲ ਹੈ ਕਿ ਗਿਣਤੀ ਵੇਲੇ ਪਹਿਲਾਂ ਪੋਲ ਹੋਈਆਂ ਵੋਟਾਂ ਦੀ ਕੁੱਲ ਗ਼ਿਣਤੀ ਤਸਦੀਕ ਕੀਤੀ ਜਾਂਦੀ ਹੈ,ਜੇ ਕੁਝ ਗੜਬੜ ਹੋਵੇ ਤਾਂ ਹਾਰ-ਜਿੱਤ ਵਿਚਲਾ ਅੰਤਰ ਵੇਖਿਆ ਜਾਂਦਾ ਹੈ.ਅੰਤਰ ਤੇ ਕੁੱਲ ਵਿਚ ਅੰਤਰ ਵੱਧ-ਘੱਟ ਹੋਵੇ ਤਾਂ ਹਾਰ-ਜਿੱਤ ਐਲਾਨੀ ਨਹੀਂ ਜਾਂਦੀ,ਵੋਟਿੰਗ ਦੁਬਾਰਾ ਹੁੰਦੀ ਹੈ.ਇਹ ਕਾਨੂੰਨੀ ਮੁੱਦਾ ਹੈ.ਜੇ ਮਸ਼ੀਨ 'ਤੇ ਕਲਿਕ ਕੋਈ ਹੋਰ ਕਰ ਰਿਹਾ ਸੀ ਤੇ ਵੋਟਰ ਡਿਕਟੇਟ ਕਰਵਾ ਰਿਹਾ ਸੀ ਤਾਂ ਇਸ ਸੂਰਤ ਵਿਚ ਘੱਪਲੇਬਾਜ਼ੀ ਦਾ ਦੋਸ਼ ਲੱਗੇਗਾ ਹੀ.ਚਿੰਤਾ ਦਾ ਵਿਸ਼ਾ ਤਾਂ ਬਣਦਾ ਹੀ ਹੈ.ਇਸ ਚੋਣ ਨੂੰ ਕਾਨੂੰਨੀ ਮਾਨਤਾ ਵੀ ਨਹੀਂ ਮਿਲ ਸਕਦੀ.
    11 hrs · Like · 2
  • Joginder Singh Johal g di bhawna shubh c hun sabh kathe akhrkar sae lekhk taan hn hi
    10 hrs · Like
  • Sushil Raheja ਮੈਂ ਗਾਜ਼ਾ ਪੱਟੀ ਦੇ ਪੀੜਤਾ ਬਾਰੇ ਸੋਚ ਰਿਹਾ ਹਾਂ । 
    ਪਰ-ਕੀ ਇਹ ਗੱਲ ਮੰਨਣ ਯੋਗ ਹੈ ਕਿ ਵੋਟ ਪਾਉਣ ਵਾਲੇ ਦੋਸਤਾਂ ਚੋਂ ਕਰੀਬ ਇੱਕ ਤਿਹਾਈ ਨੇ ਸੀਨੀਅਰ ਮੀਤ ਪਰਧਾਨ ਅਤੇ ਜਨਰਲ ਸਕੱਤਰ ਨੂੰ ਵੋਟ ਹੀ ਨਾ ਪਾਈ ਹੋਵੇ ? .........
    8 hrs · Like · 1
  • DrBhupinder Singh truth should prevail especially in the galaxy of intellectual s___Dr Bhupinder Singh Pheruman
    6 hrs · Like
  • Deep Jagdeep wese eh koi wadda masla nahi
    lod pain te ess gall di tasdeek kiti ja sakdi hai
    kyon ke ess tra de kise v software wich jo vi entries kitiyan jandiyan han ohna da poora record data base wich sambheya janda hai

    kull pole hoyi kalli kalli vote di kalli kalli entry dekhi ja sakdi hai ke har entry te kis nu vote payi gayi hai kisnu nhi
    technology di ehi khasiyat hai ke ess wich kujh v lukeya nhi reh dakda
    bass ek parda hunda hai jis nu lod pain te khol ke takkeya ja sakda hai
    so bajaye ess chhoti jehi gall nu VIVAD banaun de samabandat dhiran de sajjan apas ch mil baith ke tassali kar lao.

    Avtar Jaura ji ess takniki system wich vote radd hon di sambhawana hi nahi hai, kyon ke ess vich mithey gaye vikalapan to zayada vote di entry ho hi nahi sakdi.
    parchi waley voting wich zayadatar vota odon radd hundiyan san jado mithey toN zayada naama te nishani layi jandi si ya sahi jaga te nishani nhi hundi si ya fer hor kisey kisam di angehali jis naal faisla karna mushkil hove ke vote kisde haq wich gayi.

    es software wich kull votan te prapat votan de wich farak de mere hisaab naal do kaaran ho sakde han ja ta koi kise chunne hoye umeedwaar vote pave hi na (te ehi gall johl saab keh v rahe ne) duja karan eh ho sakda hai ke.kise voter di entry daraj hi na hoyi hove par es di sambhawana bahut ghat hai te eh ossey halaat wich ho sakda hai jadon chalde chalde software wich koi waddi khami aa jave, par is tran hon to baad agliyan votan vi daraj nhi hongiyan natijtan polling da kamm hi ruk javega ya software band ho.javega... par poora sama polling station te rehan kar ke mere hisaab nal ajeha ek pal layi v nahi hoya, balki enni bheed de bawjood polling ik mint v nahi ruki.
    ek hor gall jiste shayad tuhanu hairami vi te khushi v... ke jado main vote paan gaya main computer oprate kar rahe sajjan nu keha ke main apni vote ohle wich apne aap payunga tuhatho nahi puwani tavohna ne laptop di screen mere wall ghuma ditti te mouse mere hath fada ditta. jis wele main gupt tarike naap vote pa reha c, oh sajjan ed taknik de kujh ahem nukte mere naal sanjhe karde rahe.
    duje passey Amritbir Kaur jadon vote pa rahi si ta ohna nu dekh ke hi computer oprater naujawan computer chhad ke paran khada ho gaya. Amritbir ne vi poori tran gupat tarike naal vote payi.
    mere khayal wich sanu navi taknik nu wartan atey sikhan layi utshahit hona chahida hai.
    5 hrs · Edited · Like
  • Avtar Jaura ਮੁੱਖ ਚੋਣ ਮੁਕਾਬਲਾ ਪ੍ਰਧਾਨ,ਜ.ਸਕੱਤਰ ਤੇ ਸੀ,ਮੀ.ਪ੍ਰਦਾਨ ਦਾ ਹੀ ਹੁੰਦਾ ਹੈ.ਐਨੀਆਂ ਵੋਟਾਂ ਪੋਲ ਨਾ ਹੋਣੀਆਂ ਸਮਝ,ਯਕੀਨ ਵਿਚ ਨਹੀਂ ਆ ਰਿਹਾ.ਇੰਞ ਤਾਂ ਕਦੇ ਅੱਗੇ ਹੋਇਆ ਸੁਣਿਆਂ ਨਹੀਂ,ਟੱਕਰ ਵੀ ਇਸ ਤੋਂ ਫੱਸਵੀਂ ਹੁੰਦੀ ਸੀ.ਅੰਤਰ ਚਾਰ ਦਾ ਹੋਵੇ ਜਾਂ ਚਾਰ ਸੌ ਦਾ,ਟੋਟਲ ਪੋਲ ਵੋਟ ਦਾ ਟੋਟਲ ਮਿਲਦਾ ਹੁੰਦਾ ਸੀ.ਨਵੇਂ ਸਿਸਟਮ ਵਿਚ ਅਜਿਹਾ ਹੋਣਾ ਸ਼ੱਕ,ਪ੍ਰਸ਼ਨ ਤਾਂ ਖੜ੍ਹੇ ਕਰੇਗਾ ਹੀ,ਇਸ ਨੂੰ ਵੇਖਣਾ,ਸਮਝਣਾ ਪਵੇਗਾ ਹੀ.ਕਿੰਤੂ-ਪ੍ਰੰਤੂ ਤਾਂ ਬਣਦਾ ਹੀ ਹੈ.ਮੈਨੂੰ ਤਾਂ ਕੰਪਿਉਟਰ ਦੀ ਬਹੁਤੀ ਸਮਝ ਨਹੀਂ,ਹਾਂ ਸਭਾ ਦਾ ਹੀ ਜ਼ਿੰਮਾ ਹੈ ਕਿ ਪੂਰੀ ਤਸੱਲੀ,ਸੰਤੁਸ਼ਟੀ ਲਈ,ਸਰਗਰਮ ਜ਼ਰੂਰ ਹੋਣ,ਜਿੱਤ-ਹਾਰ ਦੀ ਗੱਲ ਨਹੀਂ,ਗੱਲ ਸਿਸਟਮ ਦੀ ਕੰਕਰੀਟਤਾ ਤੇ ਸਾਰਥੱਕਤਾ,ਵਿਸ਼ਵਾਸ ਦੀ ਹੈ.ਵਾਦ-ਵਿਵਾਦ ਤਾਂ ਹੁੰਦੇ ਹੀ ਹਨ,ਹੋਣੇ ਚਾਹੀਦੇ ਵੀ,ਮੱਸਲਾ ਵਿਸ਼ਵਾਸ,ਵੈਦਤਾ ਦਾ ਹੈ,ਬੱਸ.
    4 hrs · Like
  • Deep Jagdeep Avtar Jaura ji main vivad de hall da takniki tarika upparli tippani wich likh ditta hai... hun hall krna ta sab dhiran di sehmati te nirbhar hai... 
    mainu enna pta hai poll hoyi kalli kalli vote dekhi ja sakdi hai...
    main apni sojhi mutabik jo jaankari
    ...See More
    4 hrs · Edited · Like
  • Attarjeet Kahanikar ਮੈਂ ਤੇਰੇ ਅੰਗ ਸੰਗ ਹਾਂ ਪਾਤਰਾ ਸ਼ਾਬਾਸ਼
    3 hrs · Like
  • Attarjeet Kahanikar ਪੁਤਰਾ ਰੁਕਣਾ ਨਹੀਂ ਲੜਾਂਗੇ
    3 hrs · Like
  • Harmeet Vidiarthy Deep Jagdeep ਮੈਂ ਦੀਪ ਜਗਦੀਪ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਟੈਕਨੋਲੋਜੀ ਕੁਝ ਵੀ ਲੁਕਣ ਨਹੀਂ ਦਿੰਦੀ ਪਰ ਇਸ ਚੋਣ ਦੇ ਸਵਾਲ ਤਕਨੀਕ ਦੀ ਵਰਤੋਂ ਨਾਲੋਂ ਵੱਡੇ ਹਨ......ਇੱਕ ਸਵਾਲ ਇਹ ਕਿ ਕੀ ਜੌਹਲ ਸਾਹਿਬ ਕੋਲ ਵੋਟ ਪਾਉਣ ਵਾਲੇ ਮੈਂਬਰਾਂ ਦੇ ਦਸਤਖਤਾਂ ਵਾਲੀ ਕੋਈ ਮਾਰਕਡ ਕਾਪੀ(ਵੋਟਰ ਸੂਚੀ )ਹੈ।ਕੌਣ ਤੈਅ ਕਰੇਗਾ ਕਿ ਵੋਟ ਕਿਸ ਨੇ ਪਾਈ ਹੈ।।।।।................
    1 hr · Like
  • Mangat Rai Mittal johal sahib ney nai taknik di varton karn da vadhia tajarba kita hai par 29% voters ney g.skatar and s.m.pardhan nu vot na pai howay,gal hajam nahi hundi
    1 hr · Like

No comments: