Monday, July 14, 2014

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਵੋਟਾਂ ਦਾ ਕੰਮ ਕੰਪਿਊਟਰ ਨਾਲ ਮੁਕੰਮਲ

ਤਕਨੀਕੀ ਇਤਿਹਾਸ ਰਚਨਾ ਦੇ ਮੌਕੇ ਕਈ ਲੇਖਕਾਂ ਨੇ ਕੀਤੇ ਇਤਰਾਜ਼ 
ਲੁਧਿਆਣਾ: 13 ਜੁਲਾਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਐਤਵਾਰ 13 ਜੁਲਾਈ ਜੂਨ ਹੋਈਆਂ ਚੋਣਾਂ ਲਈ ਵਰਤੇ ਗਏ ਕੰਪਿਊਟਰ ਸਿਸਟਮ ਨੂੰ ਬੁਰੀ ਤਰ੍ਹਾਂ ਨਾਕਾਮ ਦਸਦਿਆਂ ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਪੂਰੀ ਤਰਾਂ ਰਦ ਕਰ ਦਿੱਤਾ ਹੈ। ਪ੍ਰਸਿਧ ਲੇਖਕ ਹਰਮੀਤ ਵਿਦਿਆਰਥੀ ਅਤੇ ਦੇਸਰਾਜ ਕਾਲੀ ਨੇ ਦੱਸਿਆ ਕਿ 430 ਤੋਂ ਵਧੇਰੇ ਵੋਟਾਂ ਹੀ ਗਾਇਬ ਹਨ। ਸ਼ਾਮ ਨੂੰ ਚੋਣ ਨਤੀਜਿਆਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਸਪਸ਼ਟ ਕਿਹਾ ਕਿ ਜੇ ਚੋਣਾਂ ਦੁਬਾਰਾ ਨਾ ਹੋਈਆਂ ਤਾਂ ਅਸੀਂ ਬਾਕਾਇਦਾ ਅਦਾਲਤ ਵਿੱਚ ਵੀ ਜਾਵਾਂਗੇ। ਉਹਨਾਂ ਇਹ ਵੀ ਆਖਿਆ ਕਿ ਵੋਟ ਦੀ ਮਰਜ਼ੀ ਗੁਪਤ ਰੱਖਨ ਵਾਲੇ ਸਿਧਾਂਤ ਦੀ ਵੀ ਇਸ ਸਿਸਟਮ ਵਿੱਚ ਪਾਲਣਾ ਨਹੀਂ ਕੀਤੀ ਗਈ। ਹਰ ਵੋਟਰ ਲੇਖਕ ਨੂੰ ਕੰਪਿਊਟਰ ਓਪਰੇਟਰ ਕੋਲ ਜਾ ਕੇ ਦੱਸਣਾ ਪੈਂਦਾ ਸੀ ਕਿ ਉਸਨੇ ਕਿਸ ਨੂੰ ਵੋਟ ਪਾਉਣੀ ਹੈ। ਦਰਅਸਲ ਕੰਪਿਊਟਰ ਦੀ ਦੁਨੀਆ ਦੇ ਮਾਹਰ ਜਨਮੇਜਾ ਸਿੰਘ ਜੌਹਲ ਨੇ ਇਸ ਦੀ ਸ਼ੁਰੁਆਤ ਇਸ ਆਸ ਨਾਲ ਕੀਤੀ ਸੀ ਕਿ ਇਸ ਨਾਲ ਪੰਜਾਬੀ ਲੇਖਕਾਂ ਦੀਆਂ ਚੋਣਾਂ ਵੀ ਡਿਜਿਟਲ ਯੁਗ ਵਿੱਚ ਆ ਜਾਣਗੀਆਂ।  ਪਰ ਸ਼ਾਇਦ ਉਹਨਾਂ ਕੋਲੋਂ ਗਲਤੀ ਇਹ ਹੋਈ ਕਿ ਉਹਨਾਂ ਇਸਦਾ ਐਲਾਨ ਬਾਕਾਇਦਾ ਮੀਟਿੰਗ ਬੁਲਾ ਕੇ ਅਤੇ ਬਾਕੀ ਮੈਂਬਰਾਂ ਦੇ ਦਸਖਤ ਕਰਵਾ ਕੇ ਨਹੀਂ ਕੀਤਾ। ਉਂਝ ਇਸ ਦੀ ਖਬਰ ਤਸਵੀਰਾਂ ਸਮੇਤ ਤਕਰੀਬਨ ਸਾਰੀਆਂ ਪ੍ਰਮੁਖ ਅਖਬਾਰਾਂ ਵਿੱਚ ਆ ਗਈ ਸੀ ਇਸ ਲਈ ਕੋਈ ਵੀ ਸੱਜਣ ਇਸ ਨੂੰ ਅਚਾਨਕ ਲਾਗੂ ਕਰਨ ਜਾਂ ਪ੍ਰਬੰਧਕਾਂ ਦੀ ਨੀਅਤ 'ਤੇ ਸ਼ੱਕ ਨਹੀਂ ਕਰ ਸਕਦਾ। ਇਹ ਤਕਨੀਕੀ ਤਜਰਬਾ ਪਹਿਲੀ ਵਾਰ ਹੋਣ ਕਰਕੇ ਸ਼ਾਇਦ ਕੁਝ ਗੜਬੜ ਵੀ ਕਰ ਗਿਆ ਹੋਵੇ ਪਰ ਨਵੇਂ ਤਜਰਬੇ ਕਰਦਿਆਂ ਅਜਿਹਾ ਅਕਸਰ ਵਾਪਰਦਾ ਹੈ। 
ਇਹਨਾਂ ਇਤਰਾਜ਼ਾਂ ਦੀ ਗੱਲ ਕਰਦਿਆਂ ਜਨਮੇਜਾ ਜੌਹਲ ਨੇ ਰਾਤ ਨੂੰ 10 ਵੱਜ ਕੇ 32 ਮਿੰਟਾਂ 'ਤੇ ਪੋਸਟ ਕੀਤੀ ਇੱਕ ਲਿਖਤ ਵਿੱਚ ਸਪਸ਼ਟੀਕਰਨ/ਵੇਰਵਾ ਦੇਂਦਿਆਂ ਆਖਿਆ---400 ਵੋਟਾਂ ਕਿੱਥੇ ਗਈਆਂ ?
"ਬਹੁਤ ਦਿਲਚਸਪ ਸਵਾਲ ਹੈ, ਹੋਇਆ ਇੰਝ ਕੇ ਜੋ ਵੋਟਾਂ ਪੋਲ ਹੋਈਆਂ ਤੇ ਜੋ ਜੋੜ ਸੀ. ਮੀਤ ਪ੍ਰਧਾਾਨ ਦੇ ਜੋੜ ਦਾ ਬਣਦਾ ਹੈ ਉਹ 1000 ਪਲਸ, ਹੈ ਤੇ ਕੁਲ ਵੋਟਰ 140, 400 ਵੋਟ ਕਿਥੇ ਗਈ, ਬੰਦੇ ਔਖੇ ਹੋ ਗਏ, ਉੱਤੋ ਦੁਆਈ ਨਹੀ਼ ਮਿਲੀ !, ਮੇਰੇ ਲਈ ਬੜੀ ਦੁਬਿਧਾ ਸੀ, ਆ ਲੋਕਾਂ ਦੀ ਸੇਵਾ ਕਰਦੇ ਕਰਦੇ ਨਵਾਂ ਪੰਗਾ ਲੈ ਲਿਆ !। ਖੈਰ ਮਨ ਨੂੰ ਠੰਡਾ ਰਖਿਆ ਤੇ ਦਿਨ ਦੇ ਹੁਮੰਸ ਨੂੰ ਪਾਣੀ ਦੀ ਸ਼ਾਵਰ ਨਾਲ ਠੀਕ ਕਰਕੇ ਦਿਮਾਗ ਲੜਾਇਆ ਬਈ ਜਨਮੇਜਾ ਸਿੰਹਾਂ, ਨਾ ਤੂੰ ਕੁਝ ਲੈਣਾ ਦੇਣਾ, ਆਹ ਕੁਝ ਪ੍ਰੋਫੈਸ਼ਨਲ ਲੜਾਕੇ ਆਪਣੇ ਗੱਲ ਕਿਓਂ ਪਾ ਲਏ। ਦੋ ਚਾਰ ਅੱਗੇ ਹੋ ਗਏ ਤੇ ਵੱਡੇ ਖਿਲਾੜੀ ਪਿੱਛੇਓ਼ ਪੰਪ ਮਾਰਨ ਲਗ ਪਏ। ਮੈਨੂੰ ਕੁਝ ਵੀ ਲਿਖਤੀ ਦੇਣ ਦੀ ਬਜਾਏ, ਪਹਿਲੋ ਆਪਣਾ ਮੂਹ ਪ੍ਰੈਸ ਵੱਲ ਕਰ ਲਿਆ
ਮੈ਼ ਤਾਂ, ਤਾਂ ਡਰਾਂ ਜੇ ਮੈ ਕੁਝ ਗੱਲਤ ਕੀਤਾ ਹੋਵੇ?। ਖੈਰ ਮੈ ਸਾਰੇ ਵਾਲਿੰਟੀਅਰਸ ਦੀ ਮੀਟਿੰਗ ਸਦ ਲਈ, ਇਹ ਦੱਸਣਾ ਜ਼ਰੂਰੀ ਹੇ ਕਿ ਇਹਨਾਂ ਇੰਜਨੀਰਿੰਗ ਦੇ ਨੋਜਵਾਨਾਂ ਚੋ ਕੋਈ ਵੀ , ਸਾਹਿਤ ਅਕਾਡਮੀ ਜਾਂ ਕੇਂਦਰੀ ਸਭਾ ਦਾ ਮੈਬਰ ਹੌਣਾ ਤਾਂ ਦੂਰ ਦੀ ਗੱਲ, ਉਹ ਕਦੇ ਪੰਜਾਬੀ ਭਵਨ ਵੀ ਨਹੀ਼ ਆਏ ਸਨ। ਸਾਡੀ ਸਾਰੀ ਗੱਲਬਾਤ ਚੋਂ ਸਾਂਨੂੰ 400 ਵੋਟ ਲੱਭ ਗਈ,
ਉਹ ਸਿਰਫ ਉਸੇ ਦੀ ਮਦਦ ਕਰਦੇ ਸਨ ਜੇ ਮੰਗਦਾ ਸੀ, ਬਾਕੀ ਜਿਹਨਾਂ ਨੇ ਕੰਮਪੀਊਟਰ ਚਾਹਿਆ ਆਪ ਚਲਾਇਆ।
ਉਹਨਾਂ ਅਨੁਸਾਰ ਬਹੁਤ ਬੰਦੇ ਸਿਰਫ ਇਕ ਜਾਂ ਦੋ ਵੋਟਾਂ ਹੀ ਪਾਉੱਦੇ ਜੋ ਉਹ ਲਿਖ ਕੇ ਲਿਆਏ ਹੁੰਦੇ ਸਨ। ਇਹ ਉਮੀਦਵਾਰਾਂ ਦਾ ਕੰਮ ਹੀ ਹੋ ਸਕਦਾ ਹੇ। ਤਕਰੀਬਨ 900-1000 ਬੰਦੇ ਨੇ ਹੀ ਸਭ ਨੂੰ ਵੋਟ ਪਾਈ, ਲਓ ਦੇਖੋ ਕਿਵੇ, ਮੀਤ ਪ੍ਰਧਾਨ ਲਈ 4 ਵੇਟਾਂ ਪਾਉਣੀਆਂ ਸਨ, ਜਿਸ ਹਿਸਾਬ ਨਾਲ 1463 ਜ਼ਰਬ 4 , 5852 ਵੋਟ ਬਣਦੇ ਹਨ, ਪਰ ਪਏ 3531, ਐਵਰੇਜ 900 ਤੌ ਘੱਟ। ਸਕੱਤਰਾਂ ਲਈ 1463 ਜ਼ਰਬ 3, 4389 ਵੋਟ ਬਣਦੇ ਹਨ, ਪਰ ਪਏ 2747, ਐਵਰੇਜ 905, ਸੇ ਹਰ ਥਾਂ ਤੇ 400 ਪਲੱਸ ਵੇਟਾਂ ਨਹੀ ਪਈਆਂ, ਯਾਦ ਰਹੇ 2012 ਵਿਚ ਵੀ 200 ਪਲੱਸ ਦਾ ਅੰਤਰ ਸੀ, ਸੋ ਮੇਰੀ ਉਮੀਦਵਾਰਾਂ ਨੂੰ ਸਲਾਹ ਹੇ ਕਿ ਕੰਮਪੀਊਟਰ ਅੰਦਰ ਝਾਕਣ ਦੀ ਬਜਾਏ ਆਪਣੇ ਅੰਦਰ ਝਾਕਣ, 400 ਵੋਟ ਲੱਭ ਪਵੇਗੀ। ਕਿੱਸੇ ਦਾ ਦਿਲ ਦੁਖਿਆ ਹੋਵੇ ਜਾਂ ਨਾ ਸਮਝ ਆਇਆ ਹੋਵੇ ਤਾਂ, ਮੁਆਫੀ ਚਾਹੁੰਨਾ ਹਾਂ।"

ਇਸ ਸਾਰੇ ਮਾਮਲੇ ਬਾਰੇ ਟਿੱਪਣੀ ਕਰਦਿਆਂ Hardeep Singh Mann ਨੇ ਲਿਖਿਆ,"ਕੋਈ ਨਹੀਂ ਜੀ, ਹਰ ਨਵੀਂ ਖੋਜ ਪਹਿਲਾ ਪਹਿਲਾ ਸੁਧਾਰ ਮੰਗਦੀ ਅਤੇ ਸਵਾਲ ਪੈਦਾ ਕਰਦੀ ਹੈ। ਹੌਲੀ ਹੌਲੀ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਅਤੇ ਸੁਧਾਰ ਵੀ ਹੁੰਦਾ ਰਹੇਗਾ। 
ਪਰ ਆਪਣੀ ਜਨਤਾ ਅਤੀਤ (ਪੁਰਾਣੇ ਢੰਗ-ਤਰੀਕੇ) ਨੂੰ ਛੱਡਣ ਲਈ ਤਿਆਰ ਨਹੀਂ, ਜੇ ਕੋਈ ਕੁਝ ਨਵਾਂ ਕਰਦਾ ਹੈ ਤਾਂ ਲੱਤਾਂ ਖਿੱਚਣ ਲੱਗ ਪੈਂਦੇ ਹਨ। ਸਹਿਣਸ਼ੀਲਤਾ ਅਤੇ ਸਹਿਯੋਗਤਾ ਬਹੁਤ ਘੱਟ ਹੈ। ਨਵੀਆਂ ਖੋਜਾਂ ਹੌਲੀ ਹੌਲੀ ਅੰਤਿਮ ਸੰਪੂਰਨ ਰੂਪ ਲੈਂਦੀਆਂ ਹਨ। ਕੰਪਿਊਟਰ ਅਤੇ ਲਿਖਤੀ ਪ੍ਰਯੋਗ ਵੇਲੇ ਤਾਂ ਸਭ ਕੁਝ ਠੀਕ ਹੀ ਲੱਗਦਾ ਹੈ, ਪਰ ਬਾਅਦ ਵਿਚ ਜਦੋਂ ਅਮਲੀ ਰੂਪ ਵਿੱਚ ਕਾਰਜ ਕੀਤਾ ਜਾਂਦਾ ਤਾਂ ਤਦ ਗੱਲ ਬਣਦੀ ਜਾਂ ਵਿਗੜਦੀ ਜਾਂ ਸੁਧਾਰ ਮੰਗਦੀ ਹੈ। "
ਹੁਣ ਦੇਖਣਾ ਇਹ ਹੈ ਕਿ ਇਸ ਤਕਨੀਕੀ ਗਲਤੀ ਦੇ ਭੁਲੇਖੇ ਨੂੰ ਦੂਰ ਕਰਨ ਲਈ ਇਹ ਚੋਣ ਦੁਬਾਰਾ ਹੁੰਦੀ ਹੈ ਜਾਂ ਨਹੀਂ?


2 comments:

JANMEJA JOHL said...

may god bless them

harmeet said...

ਇਸ ਪੋਸਟ ਨੇ ਸਾਨੂੰ ਤਕਨੀਕ ਵਿਰੋਧੀ ਸਿੱਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਖੈਰ ਰੱਬ ਰਾਖਾ