Monday, July 21, 2014

ਗਜ਼ਲ ਮੰਚ ਵੱਲੋਂ ਹੁਣ ਕਲਮੀ ਸਾਧਨਾ ਦੇ ਨਾਲ ਨਾਲ ਬਾਗਬਾਨੀ ਸਾਧਨਾ ਦਾ ਸੱਦਾ

ਪਹਿਲਾਂ ਤੋਂ ਉੱਗੇ ਪੌਦਿਆਂ ਨੂੰ ਅਪਣਾ ਕੇ ਉਸ ਦੇ ਪਾਲਣ ਪੋਸ਼ਣ ਦਾ ਫ਼ੈਸਲਾ

ਲੁਧਿਆਣਾ : 21 ਜੁਲਾਈ (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਗਜਲ ਮੰਚ (ਰਜਿ.) ਫਿਲੋਰ ਦੀ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਸ. ਗੁਰਦਿਆਲ ਦਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੋਲਾਂ ਸਹਿਤਕਾਰਾਂ ਨੇ ਸਮੂਲੀਅਤ ਕੀਤੀ।ਦਲਾਲ ਹੋਰਾਂ ਨਾਲ ਸਰਦਾਰ ਪੰਛੀ ਜੀ ਅਤੇ ਜਗੀਰ ਸਿੰਘ ਪ੍ਰੀਤ ਪਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਪੰਮੀ ਹਬੀਬ ਨੇ ਨੋਟਾਂ ਦੀ ਮਿੱਲ, ਸ. ਜੈ ਕਿਸ਼ਨ ਸਿੰਘ ਵੀਰ ਨੇ
ਰਾਤੇਂ ਜੋ ਬੀਤੀ ਵਸਲ ਕੀ ਕੁਛ ਨਾਂ ਪਤਾ ਚਲਾ, 
ਗੁਜਰੀ ਹੈ ਕੈਸੇ ਇਕ ਸ਼ਬ-ਏ-ਫਰਕਤ ਨਾਂ ਪੁਛੀਏੂ (ਉਰਦੂ ਗਜਲ),
ਇੰਜ. ਸੁਰਜਨ ਸਿੰਘ (ਗੀਤ) ਨੇ
ਦੂਰ ਜਾਣ ਵਾਲਿਆ ਕਿਉਂ ਯਾਦ ਤੇਰੀ ਆ ਗਈ,
ਸ. ਬਲਬੀਰ ਸਾਹਨੇਵਾਲ (ਗਜਲ) ਨੇ
ਚਾਹੇ ਕੋਈ ਸ਼ਾਹ ਹੈ ਭਾਵੇਂ ਹੈ ਕੰਗਾਲ, 
ਚੋਰ ਹੈ ਜਾਂ ਸਾਧ ਹੈ ਰੰਗ ਲਹੂ ਦਾ ਲਾਲ,
ਰਮਨਦੀਪ ਸਿੰਘ (ਗਜਲ) ਨੇ
ਕੀ ਕਰੇਂਗਾ ਯਾਰ ਤੂੰ ਟੁਟੈ ਦਿਲਾਂ ਦਾ ਮਸ਼ਵਰਾ, 
ਹੁਣ ਨਾਂ ਉਡਣੇ ਦੇ ਖਵਾਬ ਦੇਖਾਂ ਹੁਣ ਇਹ ਪੰਛੀ ਬਿਨ ਪਰਾ,
ਕੇ ਸਾਧੂ ਸਿੰਘ (ਕਵਿਤਾ) ਨੇ ਲੱਛਮੀ, ਸ. ਭਗਵਾਨ ਸਿੰਘ (ਨਜਮ) ਨੇ ਭਗਵੀ ਪੱਗ ਦਾ ਤੁਰਲਾ, ਰਵੀਦੀਪ (ਕਵਿਤਾ) ਨੇ ਕਦੀ ਆਦਮੀ ਡਰਦਾ ਸੀ, ਸ. ਜਨਮੇਜਾ ਸਿੰਘ ਜੌਹਲ ਨੇ ਰੁੱਖ ਜਦੋਂ ਤੁਰਨ ਲੱਗ ਪੈਣ, ਤਾਂ ਮਨੁੱਖ ਬਣ ਜਾਂਦੇ ਹਨ, ਡਾ. ਪ੍ਰਿਤਪਾਲ ਕੌਰ ਨੇ
ਕੀ ਗਿਲਾ ਹੁਣ ਦੋਸਤਾ, ਤੇਰੇ ਰਸਤੇ ਲੱਖਾਂ ਸੂਰਜ, 
ਮੇਰੇ ਰਸਤੇ ਟਿਮਟਿਮਾਉਂਦੇ ਦੀਪਾਂ ਦਾ ਇੱਕ ਸਿਲਾ,
ਸ. ਤਰਲੋਚਨ ਝਾਂਡੇ (ਗਜਲ) ਨੇ 
ਗੱਲ ਤਾਂ ਕੋਈ ਖਾਸ ਨਹੀਂ ਹੈ, ਤੂੰ ਹੀ ਮੇਰੇ ਪਾਸ ਨਹੀਂ ਹੈ,
ਸ. ਜਗੀਰ ਸਿੰਘ 'ਪ੍ਰੀਤ' (ਗਜਲ) ਨੇ
ਰੂਪ ਤਾਂ ਤੇਰਾ ਹਾੜ 'ਚ ਠੰਡਾ ਠਾਰ ਜਿਹਾ, 
ਪੋਹ ਦੇ ਵਿੱਚ ਤਾਂ ਇਸ਼ਕ ਮੇਰਾ ਅੰਗਿਆਰ ਜਿਹਾ,
ਸ. ਗੁਰਦਿਆਲ ਦਲਾਲ (ਗਜਲ) ਨੇ
ਜੋ ਹਾਰ ਜਾਵੇ ਵਿਚਾਰਾ ਨਹੀ ਹੁੰਦਾ, 
ਹਰ ਚਮਕਦਾ ਕਣ ਸਿਤਾਰਾ ਨਹੀਂ ਹੁੰਦਾ,
ਸਰਦਾਰ ਪੰਛੀ ਨੇ ਅਪਣੀ ਬਹੁਤ ਪੁਰਾਣੀ ਗਜਲ
ਮੇਰੇ ਜਖਮਾਂ ਚੋ ਖੁਸ਼ਬੂ ਆਉਣ ਦਾ ਐਲਾਨ ਕਰਦਾ ਹੈ, 
ਉਹ ਮੇਰੇ ਕਾਤਲਾਂ ਦਾ ਇਸ ਤਰਾਂ ਸਨਮਾਨ ਕਰਦਾ ਹੈ,
ਸ.ਦਵਿੰਦਰ ਸੰਧੂ ਨੇ
ਲਾਲੋ ਦੀ ਰੋਟੀ ਕੋਣ ਖਾਂਦਾ, 
ਸਭ ਛਕਦੇ ਭਾਗੋ ਦੀਆਂ ਖੀਰਾਂ ਨੂੰ,
ਹਰਬੰਸ ਮਾਲਵਾ (ਗੀਤ) ਨੇ
ਉਹਦੀ ਗੱਲ ਗਲੇ ਚੋਂ ਨਾ ਨਿਕਲੀ, 
ਮੈਂ ਭਰਤਾ ਹੁੰਗਾਰਾ ਗੱਲ ਦਾ।
ਸਾਹਿਤਿਕ ਮਹਿਫਿਲ ਸਮੇਂ ਸਰਵ ਸੰਮਤੀ ਨਾਲ ਫੈਸਲਾ ਕੀਤਾ ਕਿ ਹਰ ਮੈਂਬਰ ਪ੍ਰਣ ਲਵੇ ਕਿ ਘੱਟੋ ਘੱਟ ਇੱਕ ਰੁੱਖ ਅਪਣੇ ਆਲੇ ਦੁਆਲੇ ਅਪਣਾ ਕੇ ਉਸਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਲਵੇ।ਸਮੁਚੀ ਮੀਟਿੰਗ ਵਿੱਚ ਅਰਥ ਭਰਪੂਰ ਟਿੱਪਣੀਆਂ ਕਰਦਿਆਂ ਡਾ ਗੁਲਜਾਰ ਸਿੰਘ ਪੰਧੇਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ।

No comments: