Tuesday, July 15, 2014

ਮਕਸਦ ਬਜ਼ੁਰਗ ਸ਼ਾਇਰ ਸ੍ਰੀ ਸ਼ਿਵ ਨਾਥ ਦਾ ਚੰਗੇਰਾ ਇਲਾਜ

Tue, Jul 15, 2014 at 12:03 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬ ਸਰਕਾਰ ਨੂੰ ਅਪੀਲ
ਲੁਧਿਆਣਾ : 15 ਜੁਲਾਈ (*ਸੁਰਿੰਦਰ ਰਾਮਪੁਰੀ//ਪੰਜਾਬ ਸਕਰੀਨ):
ਪ੍ਰਸਿੱਧ ਪੰਜਾਬੀ ਸ਼ਾਇਰ ਸ੍ਰੀ ਸ਼ਿਵ ਨਾਥ ਗੰਭੀਰ ਹਿਰਦੇ ਰੋਗ ਕਾਰਨ ਚੰਡੀਗੜ ਵਿਖੇ ਪੀ.ਜੀ.ਆਈ. ਹਸਪਤਾਲ ਵਿਚ ਦਾਖਲ ਹਨ। ਉਨਾਂ ਦੀ ਐਂਜੂਓਗ੍ਰਾਫ਼ੀ ਹੋ ਗਈ ਹੈ। ਉਸ ਦੀਆਂ ਦਿਲ ਦੀਆਂ ਨਾੜੀਆਂ ਬੰਦ ਹੋਣ ਕਾਰਨ ਉਨਾਂ ਦੀ ਬਾਈਪਾਸ ਸਰਜਰੀ ਹੋਣੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਦਸਿਆ ਕਿ ਸ਼ਿਵ ਨਾਥ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਲਗਾਈ। ਉਨਾਂ ਨੇ ਪੰਜਾਬੀ ਕਵਿਤਾ, ਕਹਾਣੀ, ਜੀਵਨੀ, ਰੇਖਾਚਿੱਤਰ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਦੇ ਸ਼੍ਰੋਮਣੀ ਕਵੀ ਵਜੋਂ ਸਨਮਾਨੇ ਜਾ ਚੁੱਕੇ ਹਨ। ਉਨਾਂ ਦੇ ਘਰੇਲੂ ਮੰਦੀ ਆਰਥਿਕ ਹਾਲਤ ਦੇਖਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਲੋਕ ਸ਼ਾਇਰ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਐਸ. ਐਸ. ਜੌਹਲ, ਪਿ੍ਰੰ. ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਿੰਦਰ ਰਾਮਪੁਰੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ ਆਦਿ ਨੇ ਸ੍ਰੀ ਸ਼ਿਵ ਨਾਥ ਦੀ ਸਿਹਤਯਾਬੀ ਲਈ ਕਾਮਨਾ ਕਰਦਿਆਂ ਹੋਇਆਂ ਸਮੂਹ ਪੰਜਾਬੀ ਪਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਸ਼ਿਵ ਨਾਥ ਦੇ ਇਲਾਜ ਲਈ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨ।

*ਸੁਰਿੰਦਰ ਰਾਮਪੁਰੀ ਪੰਜਾਬੀ  ਅਕਾਦਮੀ ਦੇ ਪ੍ਰੈੱਸ ਸਕੱਤਰ  ਦਾ ਮੋਬਾਈਲ ਨੰਬਰ ਹੈ- 99156-34722

No comments: