Sunday, July 13, 2014

ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਪਹਿਲੀ ਬੁਨਿਆਦੀ ਕਾਨਫੰਰਸ

Sun, Jul 13, 2014 at 5:06 PM
ਆਯੋਜਨ 31 ਅਗਸਤ ਤੋਂ 2 ਸਤੰਬਰ ਤੱਕ ਕਿਸਾਨ ਭਵਨ ਚੰਡੀਗੜ 
ਦੋਰਾਹਾ:--ਕਿਰਤੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਏਥੇ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿਖੇ ਸਾਥੀ ਪ੍ਰੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਕਿਰਤੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਲੱਖਵਿਦੰਰ ਸਿੰਘ ਬੁਆਣੀ, ਜੰਗ ਸਿੰਘ ਐਡਵੋਕੇਟ ਖੰਨਾ, ਅਜ਼ਾਦ ਸਿੰਘ ਖਟੱੜਾ, ਅਮਰਜੀਤ ਸਿੰਘ ਫੈਜ਼ ਗੜ, ਜ਼ੋਰਾ ਸਿੰਘ ਮੁਹਾਲੀ, ਗੁਰਮੇਲ ਸਿੰਘ ਸੰਗਰੂਰ, ਕੁਲਦੀਪ ਸਿੰਘ ਆਦਿ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਕਿਸਾਨ ਭਵਨ ਚੰਡੀਗੜ ਵਿਖੇ 31 ਅਗਸਤ ਅਤੇ 1 ਤੇ 2 ਸਤੰਬਰ 2014 ਨੂੰ ਹੋ ਰਹੀ ਕੁੱਲ ਹਿੰਦ ਕਾਨਫਰੰਸ ਦੀਆਂ ਤਿਆਰੀਆਂ ਸੰਬਧੀ ਵਿਸਥਾਰ ਪੂਰਵਕ ਢੰਗ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਕਾਨਫੰਰਸ ਵਿੱਚ ਆਂਧਰਾ ਪ੍ਰਦੇਸ਼, ਕੇਰਲਾ, ਤਾਮਿਲ ਨਾਡੂ, ਪਛੱਮੀ ਬੰਗਾਲ, ਯੂ ਪੀ, ਬਿਹਾਰ, ਕਰਨਾਟਕਾ, ਰਾਜਸਥਾਨ, ਪੰਜਾਬ ਅਤੇ ਚੰਡੀਗੜ ਤੋਂ ਦੋ ਸੌ ਡੈਲੀਗੇਟ ਭਾਗ ਲੈਣਗੇ।ਇਸ ਤਿੰਨ ਦਿਨਾ ਕਾਨਫੰਰਸ ਵਿੱਚ ਦੇਸ਼ ਵਿੱਚ ਖੇਤੀਬਾੜੀ ਸਬੰਧੀ ਅਤੇ ਕਿਸਾਨਾ ਸਾਹਮਣੇ ਦਰਪੇਸ਼ ਸੱਮਸਿਆਂਵਾ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਮੀਟਿੰਗ ਵਿੱਚ ਸਮੂਹ ਪਂਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਕਾਨਫੰਰਸ ਨੂੰ ਸਫਲ ਬਨਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ।
ਕਿਰਤੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਲੱਖਵਿਦੰਰ ਸਿੰਘ ਬੁਆਣੀ ਅਨੁਸਾਰ ਇੱਕ ਮਤੇ ਦੁਆਰਾ ਪੰਜਾਬ ਵਿੱਚ ਬਾਰਸ਼ ਘੱਟ ਹੋਣ ਕਾਰਨ ਸੋਕੇ ਵਰਗੀ ਹਾਲਤ ਪੈਦਾ ਹੋ ਜਾਣ ਕਾਰਨ ਸਰਕਾਰ ਤੋਂ ਕਿਸਾਨਾ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਹੈ ਅਤੇ ਕਿਸਾਨਾ ਨੂੰ ਨਿਯਮਤ ਬਿਜਲੀ ਸਪਲਾਈ ਦੇਣ ਦੀ ਵੀ ਮੰਗ ਕੀਤੀ ਹੈ।ਸੂਬਾ ਕਮੇਟੀ ਨੇ ਕੇਂਦਰੀ ਬੱਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ।ਸੂਬਾ ਕਮੇਟੀ ਨੇ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਨਾਂਕਾਫੀ ਦਸਦਿਆਂ ਇਸ ਸੰਬਧ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।

No comments: