Saturday, July 12, 2014

ਫੋਰਟਿਸ ਵੱਲੋਂ ਹੁਣ ਇੱਕ ਨਵੀਂ ਪ੍ਰਾਪਤੀ

Sat, Jul 12, 2014 at 4:46 PM
ਅਤੀ-ਅਧੁਨਿਕ ਤਕਨੀਕ ਵਾਲਾ ਰੇਡੀਓਲੋਜੀ/ਮੈਡੀਕਲ ਇਮੇਜਿੰਗ ਸੈਂਟਰ ਸ਼ੁਰੂ 
ਇਲਾਜ ਨੂੰ ਕਿਫਾਇਤੀਬਣਾਉਂਦੀ ਹੈ ਨਵੀਂ ਤਕਨੀਕ,
*ਐਡਵਾਂਸਡ ਮੈਡੀਕਲ ਤਕਨੀਕਾਂ ਤੱਕ ਹਰ ਕਿਸੇ ਦੀ ਪਹੁੰਚ ਹੋਣੀ ਜਰੂਰੀ : ਡੀ. ਸੀ.
*ਲੁਧਿਆਣਾ ਮੈਡੀਕਲ ਸਹੂਲਤਾਂ ਦਾ ਕੇਂਦਰ : ਸਿਵਲ ਸਰਜਨ ਡਾ. ਸੁਭਾਸ਼ ਬੱਤਾ 
ਲੁਧਿਆਣਾ: 12 ਜੁਲਾਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ਼ਹਿਰ ਅਤੇ ਰੀਜ਼ਨ ਦੇ ਅੱਵਲ ਮੈਡੀਕਲ ਫੈਸੀਲਿਟੀ ਸੈਂਟਰ ਫੋਰਟਿਸ ਹਸਪਤਾਲ ਨੇ ਸਹੂਲਤਾਂ ਦੇਣ ਵਿਚ ਇਕ ਵੱਡਾ ਕਦਮ ਹੋਰ ਅੱਗੇ ਵਧਾ ਲਿਆ ਹੈ। ਅੱਜ ਇੱਥੇ ਅਤੀ-ਅਧੁਨਿਕ ਤਕਨੀਕ ਵਾਲਾ ਰੇਡੀਓਲੋਜੀ ਅਤੇ ਮੈਡੀਕਲ ਇਮੇਜਿੰਗ ਸੈਂਟਰ ਸ਼ੁਰੂ ਕੀਤਾ ਗਿਆ। ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਸਿਵਿਲ ਸਰਜਨ ਡਾ. ਸੁਭਾਸ਼ ਬੱਟਾ, ਫੋਰਟਿਸ ਦੇ ਡਾਇਰੈਕਟਰ ਵਿਵਾਨ ਗਿਲ, ਮੈਡੀਕਲ ਡਾਇਰੈਕਟਰ ਗੁਰਬੀਰ ਸਿੰਘ ਅਤੇ ਅੇਸ ਹੈਲਥਵੇਜ ਦੇ ਐਮ.ਡੀ. ਰੋਹਿਤ ਕਪੂਰ ਦੀ ਮੌਜੂਦਗੀ ਵਿਚ ਇਸਦਾ ਉਦਘਾਟਨ ਕੀਤਾ।
ਉਦਘਾਟਨ ਸਮਾਰੋਹ ਵਿਚ ਬੋਲਦੇ ਹੋਏ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ ਕਿਫਾਇਤੀ ਇਲਾਜ ਮੁਹੱਈਆ ਕਰਵਾਉਣਾ, ਖਾਸ ਕਰਕੇ ਗਰੀਬ ਤਬਕੇ ਦੇ ਲੋਕਾਂ ਨੂੰ। ਉਨਾਂ ਕਿਹਾ, ‘ਐਡਵਾਂਸਡ ਮੈਡੀਕਲ ਤਕਨੀਕਾਂ ਤੱਕ ਹਰ ਕਿਸੇ ਦੀ ਪਹੁੰਚ ਹੋਣੀ ਬਹੁਤ ਜਿਆਦਾ ਜਰੂਰੀ ਹੈ। ਪੈਸੇ ਦੁਖੋਂ ਕਿਸੇ ਵੀ ਮਰੀਜ਼ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ। ਸ਼੍ਰੀ ਅਗਰਵਾਲ ਨੇ ਮੈਡੀਕਲ ਖੇਤਰ ਦੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਗਰੀਬ ਲੋਕਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਲਈ ਹਮਦਰਦੀ ਵਾਲੀ ਭਾਵਨਾ ਰੱਖਣ। ਲੁਧਿਆਣਾ ਬੇਸਡ ਸਿਵਲ ਸਰਜਨ ਡਾ. ਸੁਭਾਸ਼ ਬੱਤਾ ਇਸ ਮੌਕੇ ’ਤੇ ਗੈਸਟ ਆਫ ਆਨਰ ਸਨ। ਉਨਾਂ ਕਿਹਾ ਕਿ ਸੂਬੇ ਵਿਚ ਲੁਧਿਆਣਾ ਮੈਡੀਕਲ ਸਹੂਲਤਾਂ ਦੇ ਕੇਂਦਰ ਹੈ ਅਤੇ ਬੇਹਤਰ ਨੈਦਾਨਿਕ ਤਕਨੀਕ ਦੇ ਹੋਣ ਦਾ ਮਤਲਵ ਹੈ ਬੇਹਤਰ ਇਲਾਜ ਅਤੇ ਸਿਹਤਮੰਦ ਲੋਕ।

ਫੋਰਟਿਸ ਵਲੋਂ ਬੋਲਦੇ ਹੋਏ ਵਿਵਾਨ ਸਿੰਘ ਗਿਲ ਨੇ ਦੱਸਿਆ ਕਿ ਸੈਂਟਰ ਵਿਚ 128-ਸਲਾਈਸ ਸਿਟੀ ਸਕੈਨ ਮੌਜੂਦ ਹਨ। ਇਹ ਇਨੋਵੇਟਿਵ ਟੈਕਨਾਲੋਜੀ ਨਾਲ ਲੈਸ ਹੈ ਜੋ ਕਿ ਰੇਡੀਯੇਸ਼ਨ ਐਕਸਪੋਜ਼ਰ ਨੂੰ 80 ਫੀਸਦੀ ਤੱਕ ਘਟਾ ਦਿੰਦਾ ਹੈ। ਸੈਂਟਰ ਨੂੰ ਰੇਡੀਓ-ਡਾਇਗਨੋਸਿਟਕ ਪਾਟਨਰ ਦੇ ਤੌਰ ’ਤੇ ‘ਏਸ ਟੈਕਨਾਲੋਜੀਸ’ ਦੇ ਨਾਲ ਮਿਲਕੇ ਲਾਂਚ ਕੀਤਾ ਗਿਆ ਹੈ।
ਏਸ ਹੈਲਥਵੇਜ਼ ਦੇ ਐਮ.ਡੀ. ਰੋਹਿਤ ਕਪੂਰ ਨੇ ਕਿਹਾ ਕਿ 4ਡੀ ਅਲਟ੍ਰਾ ਸਾਉਡ ਸਿਸਟਮ ਦੇ ਇਲਾਵਾ ਸੈਂਟਰ ਵਿਚ ਐਡਵਾਂਸਡ ਫਿਲੀਪਸ ਮਲਿਟਵਾ 1.5 ਟੇਸਲਾ ਐਮ. ਆਰ. ਆਈ. ਸਕੈਨ ਹੈ ਜੋ ਕਿ ਰੀਜਨ ਵਿਚ ਪਹਿਲਾ ਹੈ। ਇਹ 16 ਗੁਣਾ ਤੇਜ਼ ਇਮੇਜਿੰਗ ਪ੍ਰਫਾਰਮ ਕਰਦਾ ਹੈ ਅਤੇ ਬੇਹਤਰੀਨ ਇਮੇਜ਼ ਕੁਆਲਿਟੀ ਵੀ ਦਿੰਦਾ ਹੈ। ਇਹ ਕਲਾਸਟ੍ਰੋਫੋਬੀਆ ਨੂੰ ਘੱਟ ਕਰਦਾ ਹੈ ਅਤੇ ਮਰੀਜ਼ ਨੂੰ ਆਪਣੇ ਖੁੱਲੇ ਬੋਰ ਵਿਚ ਕੰਫਟ੍ਰੇਬਲ  ਫੀਲ ਕਰਵਾਉਦਾ ਹੈ, ਨਾਲ ਹੀ ਕਲੀਨਿਲੀ ਤੌਰ ’ਤੇ ਇਸ ਦੀ ਯੋਗਤਾ ਜਿਆਦਾ ਹੈ। ਮੌਜੂਦ ਰਹੇ ਬਾਕੀ ਮੰਨੇ ਪ੍ਰਮੰਨੇ ਲੋਕਾਂ ਵਿਚ ਸਿਟੀ ਅਤੇ ਐਮ. ਆਰ. ਆਈ. ਦੇ ਲਈ ਦਿੱਲੀ ਸਥਿਤ ਸਰ ਗੰਗਾਰਾਮ ਹਸਪਤਾਲ ਦੇ ਡਾ. ਟੀ. ਬੀ. ਐਸ. ਬਖਸ਼ੀ ਅਤੇ ਹੈਦਰਾਬਾਦ ਸਥਿਤ ਵਿਜਯਾ ਡਾਇਗਨੋਸਿਟਕਸ ਦੇ ਡਾਇਰੈਕਟਰ ਅਤੇ ਕੰਸਲਟੈਂਟ ਰੇਜੀਓਲਾਜਿਸਟ ਡਾ. ਰਾਮ ਮੋਹਨ ਵਾਡਾਪੱਲੀ। 

No comments: