Friday, June 13, 2014

GADVASU: ਵਿਦਿਆਰਥਣਾਂ ਨੇ ਮਰਨ ਵਰਤ ਖੋਹਲਿਆ ਪਰ ਸੰਘਰਸ਼ ਰਹੇਗਾ ਜਾਰੀ

ਰਜਿਸਟਰਾਰ ਤੇ ਡੀਨ ਨੇ ਜੂਸ ਪਿਲਾ ਕੇ ਖੁਲ੍ਹਵਾਇਆ ਮਰਨ ਵਰਤ 
ਮੰਗਲਵਾਰ ਨੂੰ ਪਸ਼ੂ ਪਾਲਣ ਮੰਤਰੀ ਨਾਲ ਮੁਲਾਕਾਤ ਦਾ ਵਾਅਦਾ ਵੀ ਕੀਤਾ 
ਮੀਟਿੰਗ ਨਾ ਹੋਣ 'ਤੇ ਮੁੜ ਤੋਂ ਮਰਨ ਵਰਤ ਜਾਰੀ ਰੱਖਣ ਦਾ ਐਲਾਨ
ਲੁਧਿਆਣਾ: 13 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਕੜਕਦੀ ਧੁੱਪ ਅਤੇ ਸਾੜ ਦੇਣ ਵਾਲੀ ਲੂ ਦੇ ਬਾਵਜੂਦ ਆਪਣੀਆਂ ਮੰਗਾਂ ਅਤੇ ਆਪਣੇ ਹੱਕਾਂ ਨੂੰ ਲੈ ਕੇ ਫਿਰੋਜਪੁਰ ਰੋਡ 'ਤੇ ਸੜਕ ਕਿਨਾਰੇ ਦੇ ਨਹਿਰ ਨਾਲ ਲੱਗਦੇ ਵੈਟਰਨਰੀ ਹਸਪਤਾਲ ਵਾਲੇ ਗੇਟ ਸਾਹਮਣੇ ਬੈਠੀਆਂ ਬੈਠੀਆਂ ਇਹਨਾਂ ਕੁੜੀਆਂ ਨੇ ਯੂਨੀਵਰਸਿਟੀ ਦੇ ਬੈਠੀਆਂ ਇਹਨਾਂ ਕੁੜੀਆਂ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਪ੍ਰਯਾਗ ਦੱਤ ਜੁਆਲ ਵੱਲੋਂ ਸਮਝਾਉਣ ਤੇ ਹਾਂ ਪੱਖੀ ਹੁੰਗਾਰਾ ਭਰਿਆ ਤੇ 48 ਘੰਟਿਆਂ ਤੋਂ ਚਲਿਆ ਆ ਰਿਹਾ ਮਰਨ ਵਰਤ ਖੋਹਲਣ ਲਈ ਤਿਆਰ ਹੋ ਗਈਆਂ। ਚੇਤੇ ਰਹੇ ਕਿ 2 ਜੂਨ ਤੋਂ ਨੌਕਰੀਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦੇ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਆਖਰ ਯੂਨੀਵਰਸਿਟੀ ਨੂੰ ਝੁਕਣਾ ਹੀ ਪਿਆ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਪ੍ਰਯਾਗ ਦੱਤ ਜੁਆਲ ਅਤੇ ਫਿਸ਼ਰੀਜ਼ ਕਾਲਜ ਦੀ ਡੀਨ ਆਸ਼ਾ ਧਵਨ ਨੇ ਮਰਨ ਵਰਤ 'ਤੇ ਬੈਠੀਆਂ ਮਮਤਾ ਸ਼ਰਮਾ ਲੁਧਿਆਣਾ ਅਤੇ ਨਵਜੋਤ ਕੌਰ ਫ਼ਰੀਦਕੋਟ ਦਾ ਜੂਸ ਪਿਲਾ ਕੇ ਮਰਨ ਵਰਤ ਖੁਲ੍ਹਵਾ ਦਿੱਤਾ ਹੈ।  ਜੂਸ ਪਿਲਾਉਣ ਸਮੇਂ ਡਾਕਟਰ ਜਵਾਲ ਅਤੇ ਡੀਨ ਡਾਕਟਰ ਆਸ਼ਾ ਧਵਨ ਇਹਨਾਂ ਬੱਚੀਆਂ ਨਾਲ ਕਿਸੇ ਅਫਸਰ ਵਾਂਗ ਨਹੀਂ ਬਲਕਿ ਮਾਤਾ ਪਿਤਾ ਵਾਂਗ ਗੱਲ ਕਰ ਰਹੇ ਸਨ। ਇਹਨਾਂ ਹੜਤਾਲੀ ਬੱਚੀਆਂ ਨੇ ਵੀ ਇਹਨਾਂ ਆ ਉਚ੍ਚ ਅਧਿਕਾਰੀਆਂ ਦਾ ਮਨ ਰੱਖਿਆ। ਇਹ ਦੋਵੇਂ ਕੁੜੀਆਂ ਮਸਾਂ ਇੱਕੀਆਂ ਕੁ ਸਾਲਾਂ ਦੀਆਂ ਹਨ। ਇਹਨਾਂ ਸਾਰੀਆਂ ਕੁੜੀਆਂ ਦੇ ਚਿਹਰਿਆਂ 'ਤੇ ਆਇਆ ਆਤਮਵਿਸ਼ਵਾਸ ਭਰਿਆ ਨੂਰ ਦੱਸ ਰਿਹਾ ਸੀ ਕਿ ਉਹਨਾਂ ਚੁਨੌਤੀਆਂ ਦੇ ਸਾਹਮਣੇ ਦੀ ਹਿੰਮਤ ਇਸ ਸੰਘਰਸ਼ ਨਾਲ ਹੋਰ ਮਜਬੂਤ ਹੋਈ ਹੈ। 
ਡਾ.ਜੁਆਲ ਨੇ ਵਿਦਿਆਰਥਣਾਂ ਨੂੰ ਭਰੌਸਾ ਦੁਆਇਆ ਕਿ ਯੂਨੀਵਰਸਿਟੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਨ੍ਹਾਂ ਦੀਆਂ ਮੰਗਾਂ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਸ਼ਰੀਜ਼ ਕਾਲਜ ਦੇ ਵਿਦਿਆਰਥੀਆਂ ਦੀ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਗੁਲਜ਼ਾਰ  ਸਿੰਘ ਰਣੀਕੇ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਹਨਾਂ ਵਿਦਿਆਰਥਣਾਂ ਨੇ ਸਪਸ਼ਟ ਆਖਿਆ ਕਿ ਅਸੀਂ ਯੂਨੀਵਰਸਿਟੀ ਪ੍ਰਬੰਧਕਾਂ ਦੀ ਮਰਨ ਵਰਤ ਦੀ ਬੇਨਤੀ ਨੂੰ ਤਾਂ ਮੰਨ ਲਿਆ ਹੈ ਪਰ ਅਸੀਂ ਸੰਘਰਸ਼ ਨਹੀਂ ਛੱਡਿਆ। ਕਾਬਿਲੇ ਜ਼ਿਕਰ ਹੈ ਕਿ ਰਾਤ ਸਮੇਂ ਹੜਤਾਲ ਬੰਦ ਕਰਨ ਦੀ ਸ਼ਰਤ ਨੂੰ ਟਾਲ ਕੇ ਸਾਰੇ ਵਿਦਿਆਰਥੀ ਆਮ ਵਾਂਗ ਫਿਰ ਹੜਤਾਲ 'ਤੇ ਡੱਟ ਗਏ ਹਨ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਸ਼ਰਮਾ ਲੁਧਿਆਣਾ, ਨਵਜੋਤ ਕੌਰ ਫ਼ਰੀਦਕੋਟ ਅਤੇ ਵਿਦਿਆਰਥੀਆਂ ਅਮਰਦੀਪ ਕੌਰ, ਖੁਸ਼ਵਿੰਦਰ ਸਿੰਘ, ਹਰਮਨਪ੍ਰੀਤ ਕੌਰ, ਜਗਦੀਪ ਕੌਰ ਸਾਰੇ ਵਾਸੀ ਲੁਧਿਆਣਾ, ਗਿਤੀਕਾ ੳਬਰਾਏ ਅੰਮਿ੍ਤਸਰ, ਰਜਿੰਦਰ ਕੌਰ, ਰਵਿੰਦਰ ਕੌਰ, ਗੁਰਜੀਤ ਕੌਰ ਸਾਰੇ ਗੁਰਦਾਸਪੁਰ, ਬਲਵਿੰਦਰ ਸਿੰਘ ਕਪੂਰਥਲਾ, ਸਰਬਜੀਤ ਕੌਰ ਰੋਪੜ, ਅਰਪਨਾ ਕੁਮਾਰੀ ਪੱਛਮੀ ਬੰਗਾਲ ਨੇ ਕਿਹਾ ਕਿ ਜੇਕਰ ਸਾਡੀ ਮੰਗਲਵਾਰ ਨੂੰ ਪਸ਼ੂ ਪਾਲਣ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਗਈ, ਤਾਂ ਉਹ ਮੁੜ ਤੋਂ ਮਰਨ ਵਰਤ ਸ਼ੁਰੂ ਕਰਨਗੇ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਵਾਅਦਾ ਪੂਰਾ ਹੋਵੇ ਅਤੇ ਮੰਗਲਵਾਰ ਨੂੰ ਇਹਨਾਂ ਵਿਦਿਆਰਥੀਆਂ ਦੀ ਮੁਲਾਕਾਤ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨਾਲ ਹੋ ਜਾਵੇ ਅਤੇ ਸਾਰਾ ਮਾਮਲਾ ਸੁਲਝ ਜਾਵੇ।  ਅਜਿਹਾ ਨਾ ਹੋਣ ਤੇ ਮਾਮਲਾ ਬੁਰੀ ਤ੍ਰਾਹਨ ਵਿਗੜ ਸਕਦਾ ਹੈ। ਪੰਜਾਬ ਵਿੱਚ ਵਿਦਿਆਰਥੀ ਅੰਦੋਲਨਾਂ ਦਾ ਇੱਕ ਸ਼ਾਨਦਾਰ ਇਤਿਹਾਸ ਰਿਹਾ ਹੈ। 

GADVASU:ਬੂਟ ਪਾਲਿਸ਼ ਤੋਂ ਬਾਅਦ ਹੁਣ ਕਾਰਾਂ ਸਾਫ਼ ਕੀਤੀਆਂ

No comments: