Thursday, June 05, 2014

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਤਾੜਣਾ

Thu, Jun 5, 2014 at 4:53 PM
ਮੰਦਭਾਗੀ ਘਟਨਾ ਦੇ ਜ਼ਿੰਮੇਦਾਰ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਹੋਵੇਗੀ
ਅੰਮ੍ਰਿਤਸਰ 5 ਜੂਨ 2014: (ਜਸਵਿੰਦਰ ਪਾਲ ਸਿੰਘ//ਪੰਜਾਬ ਸਕਰੀਨ): 
ਮੁਕਤਸਰ ਜ਼ਿਲੇ ਦੇ ਪਿੰਡ ਭਲੇਰੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਚਾਰ ਪਾਵਨ ਸਰੂਪ ਅਗਨ ਭੇਟ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ। 
ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸਮੇਂ-ਸਮੇਂ ਅਖ਼ਬਾਰਾਂ ਅਤੇ ਮੀਡੀਏ ਰਾਹੀਂ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਗੁਰੂ-ਘਰ ਦੇ ਗ੍ਰੰਥੀ ਸਿੰਘ ਅਤੇ ਕਮੇਟੀਆਂ ਇਹੋ ਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਤੋਂ ਸੁਚੇਤ ਰਹਿਣ। ਜਦੋਂ ਵੀ ਗ੍ਰੰਥੀ ਸਿੰਘ ਜਾਂ ਸੰਗਤ ਗੁਰੂ ਦਰਬਾਰ ਵਿਚ ਨਾ ਹੋਣ ਤਾਂ ਪੱਖੇ, ਏ.ਸੀ ਆਦਿ ਬੰਦ ਰੱਖਣੇ ਚਾਹੀਦੇ ਹਨ। ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਸ ਦਾ ਕਾਰਨ ਜਿਆਦਾਤਰ ਬਿਜ਼ਲੀ ਦਾ ਸ਼ਾਟ-ਸਰਕਟ ਦੱਸਿਆ ਜਾਂਦਾ ਹੈ। ਜਿਸ ਲਈ ਗ੍ਰੰਥੀ ਅਤੇ ਗੁਰਦੁਆਰਾ ਕਮੇਟੀਆਂ ਜ਼ਿਮੇਵਾਰ ਹੁੰਦੀਆਂ ਹਨ। ਇਸ ਲਈ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਜਿਸ ਵੀ ਗੁਰੂ-ਘਰ ਵਿਚ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਮੰਦਭਾਗੀ ਘਟਨਾ ਦੇ ਜ਼ਿੰਮੇਦਾਰ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਹੋਵੇਗੀ ਅਤੇ ਇਨ੍ਹਾਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

No comments: