Thursday, June 05, 2014

ਵੈਟਨਰੀ ਕਿੱਤੇ ਵਿੱਚ ਮਨੁੱਖੀ ਸਾਧਨਾਂ ਦੀ ਘਾਟ ਚਿੰਤਾ ਦਾ ਵਿਸ਼ਾ-ਡਾ. ਪਾਠਕ

Thu, Jun 5, 2014 at 4:27 PM
GADVASU:ਵੈਟਨਰੀ ਸਾਇੰਸ ਕਾਲਜ ਦੀ ਕਨਵੋਕੇਸ਼ਨ
100 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ
ਲੁਧਿਆਣਾ-05-ਜੂਨ, 2014 (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਵੈਟਨਰੀ ਸਾਇੰਸ ਕਾਲਜ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਇਕ ਮਾਣਮੱਤਾ ਸਥਾਨ ਰੱਖਦਾ ਹੈ।ਇਹ ਵਿਚਾਰ ਡਾ. ਕੇ. ਐਮ.ਐਲ. ਪਾਠਕ ਡਿਪਟੀ ਡਾਇਰੈਕਟਰ ਜਨਰਲ, ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਵੈਟਨਰੀ ਸਾਇੰਸ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।ਡਾ. ਪਾਠਕ ਕਾਲਜ ਦੀ 13ਵੀਂ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ ਜਿਸ ਵਿੱਚ 111 ਵਿਦਿਆਰਥੀਆਂ ਨੂੰ ਬੀ. ਵੀ.ਐਸ. ਸੀ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਉੱਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ, ਪ੍ਰਮਾਣ ਪੱਤਰ ਅਤੇ ਕਿਤਾਬਾਂ ਖਰੀਦਣ ਲਈ ਨਕਦ ਰਾਸ਼ੀ ਨਾਲ ਵੀ ਨਿਵਾਜਿਆ ਗਿਆ।

ਡਾ. ਪਾਠਕ ਨੇ ਕਿਹਾ ਕਿ ਵੈਟਨਰੀ ਕਿੱਤੇ ਵਿੱਚ ਮਨੁੱਖੀ ਸਾਧਨਾਂ ਦੀ ਘਾਟ ਹੈ ਜੋ ਕਿ ਇਕ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਦੇਸ਼ ਵਿੱਚ ਹੋਰ ਵਧੇਰੇ ਵੈਟਨਰੀ ਕਾਲਜ ਖੋਲਣ ਦੀ ਲੋੜ ਹੈ ਅਤੇ ਪਹਿਲਿਆਂ ਨੂੰ ਆਧੁਨਿਕ ਬਨਾਉਣਾ ਲੋੜੀਂਦਾ ਹੈ।ਉਨਾਂ ਕਿਹਾ ਕਿ ਪਸ਼ੂ ਪਾਲਣ ਕਿੱਤੇ ਖੇਤੀ ਵਿਭਿੰਨਤਾ ਵਿੱਚ ਉੱਤਮ ਬਦਲ ਹਨ।ਪੇਂਡੂ ਖੇਤਰ ਵਿੱਚ 70 ਪ੍ਰਤੀਸ਼ਤ ਆਬਾਦੀ ਪਸ਼ੂ ਜਰੂਰ ਪਾਲਦੀ ਹੈ ਜਿਸ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਹੈ।ਇਨਾਂ ਕਿੱਤਿਆਂ ਨਾਲ ਹੋਰ ਰੋਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ ਅਤੇ ਭੋਜਨ ਵਿੱਚ ਮਿਆਰੀ ਪੌਸ਼ਟਿਕਤਾ ਵਧਾਈ ਜਾ ਸਕਦੀ ਹੈ।ਡਾ. ਪਾਠਕ ਨੇ ਯੂਨੀਵਰਸਿਟੀ ਵੱਲੋਂ ਵਧੀਆ ਮੁਰਾ ਮੱਝਾਂ, ਮੁਰਗੀ ਪਾਲਣ, ਬਟੇਰ ਪਾਲਣ ਅਤੇ ਨੀਲੀ ਰਾਵੀ ਮੱਝ ਦੀ ਨਸਲ ਸੁਧਾਰ ਕੀਤੇ ਜਾਣ ਦੇ ਕੰਮਾਂ ਸਬੰਧੀ ਪ੍ਰਸੰਸਾ ਕੀਤੀ।ਉਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਬਿਪਤਾ ਦੀ ਘੜੀ ਤੋਂ ਬਚਣ ਵਾਸਤੇ ਅਪਣਾਏ ਜਾਣ ਵਾਲੇ ਨੁਕਤਿਆਂ ਸਬੰਧੀ ਸੰਸਥਾਵਾਂ ਤੋਂ ਸਿੱਖਣਾ ਚਾਹੀਦਾ ਹੈ।

ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਵੀ.ਕੇ. ਤਨੇਜਾ ਨੇ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ।ਇਸ ਮੌਕੇ ਤੇ ਯੂਨੀਵਰਸਿਟੀ ਦੇ ਅਧਿਕਾਰੀ ਡਾ. ਪ੍ਰਯਾਗ ਦੱਤ ਜੁਆਲ,, ਰਜਿਸਟਰਾਰ, ਡਾ. ਸਰਨਰਿੰਦਰ ਸਿੰਘ ਰੰਧਾਵਾ, ਨਿਰਦੇਸ਼ਕ ਖੋਜ, ਡਾ. ਰਣਜੋਧਨ ਸਿੰਘ ਸਹੋਤਾ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਸੁਸ਼ੀਲ ਪ੍ਰਭਾਕਰ, ਕੰਟਰੋਲਰ ਪ੍ਰੀਖਿਆਵਾਂ ਵੀ ਮੌਜੂਦ ਸਨ।
ਕਨਵੋਕੇਸ਼ਨ ਵਿੱਚ ਬੋਲਦਿਆਂ ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਹਰਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿੱਚ ਖੋਜ, ਅਧਿਆਪਨ ਅਤੇ ਪਸਾਰ ਗਤੀਵਿਧੀਆਂ ਦੀ ਭਰਪੂਰ ਚਰਚਾ ਕੀਤੀ।ਉਨਾਂ ਨੇ ਭਵਿੱਖੀ ਯੋਜਨਾਵਾਂ ਤੇ ਵੀ ਰੋਸ਼ਨੀ ਪਾਈ।ਉਨਾਂ ਕਿਹਾ ਕਿ ਅਜਿਹੀਆਂ ਤਕਨੀਕਾਂ ਤਿਆਰ ਕਰਨ ਦੀ ਜਰੂਰਤ ਹੈ ਜੋ ਵਾਤਾਵਰਣ ਤਬਦੀਲੀਆਂ ਵਿੱਚ ਪਸ਼ੂ ਪਾਲਣ ਕਿੱਤਿਆਂ ਲਈ ਮੁਫ਼ੀਦ ਹੋ ਸਕਣ।ਬਿਮਾਰੀਆਂ ਦੀ ਸਹੀ ਪਛਾਣ, ਇਲਾਜ ਅਤੇ ਇਲਾਜ ਉਪਰੰਤ ਸੰਭਾਲ ਸਬੰਧੀ ਹੋਰ ਵਧੇਰੇ ਸਿੱਖਿਆ ਹੋਣਾ ਚਾਹੀਦਾ ਹੈ।ਅਜਿਹੀ ਤਕਨਾਲੋਜੀ ਵਿਕਸਿਤ ਕੀਤੀ ਜਾਏ ਜਿਸ ਨਾਲ ਕਿਸਾਨਾਂ ਨੂੰ ਘੱਟ ਖਰਚ ਤੇ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ।ਸਮਾਰੋਹ ਵਿੱਚ ਡਾ. ਕੁਲਬੀਰ ਸਿੰਘ ਸੰਧੂ, ਮੈਂਬਰ ਪੰਜਾਬ ਲੋਕ ਸੇਵਾ ਕਮਿਸ਼ਨ, ਸਾਬਕਾ ਅਧਿਕਾਰੀਆਂ ਵਿੱਚ ਡਾ. ਕੇ.ਕੇ. ਬਖਸ਼ੀ, ਡਾ. ਡੀ. ਆਰ ਸ਼ਰਮਾ ਅਤੇ ਡਾ. ਆਰ. ਪੀ. ਸਹਿਗਲ ਅਤੇ ਡਾ. ਐਸ. ਕੇ. ਜੰਡ (ਵਰਤਮਾਨ ਪਿ੍ਰੰਸੀਪਲ ਖਾਲਸਾ ਕਾਲਜ ਆਫ ਵੈਟਨਰੀ, ਅੰਮਿ੍ਰਤਸਰ) ਵੀ ਮੌਜੂਦ ਸਨ।

No comments: