Saturday, June 21, 2014

ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਇੱਕ ਦੇ ਦੋ ਸਲੰਡਰ ਬਣਾਉਣ ਵਾਲਾ ਸ਼ਾਤਰ

Sat, Jun 21, 2014 at 5:31 PM
ਜਾਅਲੀ ਸੀਲਾਂ ਲਾਉਣ ਵਿੱਚ ਵੀ ਪੂਰੀ ਤਰਾਂ ਮਾਹਰ 
ਲੁਧਿਆਣਾ: 21 ਜੂਨ 2014: (ਪੰਜਾਬ ਸਕਰੀਨ ਬਿਊਰੋ):
ਹਰ ਮਾਮਲੇ ਵਿੱਚ ਹੇਰਾਫੇਰੀ, ਹਰ ਮਾਮਲੇ ਵਿੱਚ ਠੱਗੀਠੋਰੀ ਅੱਜ ਕਲ੍ਹ ਦੇ ਜਮਾਨੇ ਦਾ ਇੱਕ ਅਤਿੱਤ ਅੰਗ ਬਣ ਗਿਆ ਹੈ। ਇਸਦਾ ਪਤਾ ਉਦੋਂ ਲਗਿਆ ਜਦੋਂ ਐਲਪੀਜੀ ਗੈਸ ਦੀ ਸੀਲ ਵਾਲਾ ਵਿਸ਼ਵਾਸ ਵੀ ਸੁਆਲਾਂ ਦੇ ਘੇਰੇ ਵਿੱਚ ਆ ਗਿਆ। ਇੱਕ ਸ਼ਾਤਰ ਵਿਅਕਤੀ ਨੇ ਸੀਲਾਂ ਤੋੜ ਕੇ ਸਲੰਡਰਾਂ ਵਿੱਚੋਂ ਗੈਸ ਚੋਰੀ ਕਰ ਕੇ ਬਾਕਾਇਦਾ ਫਿਰ ਨਵੀਆਂ ਸੀਲਾਂ ਨਾਲ ਸਲੰਡਰ ਨੂੰ ਦੁਬਾਰਾ ਨਵਾਂ ਨਕੋਰ ਬਣਾ ਦੇਣਾ ਰੋਜ਼ ਦਾ ਸਿਲਸਿਲਾ ਬਣਾ ਲਿਆ ਸੀ। ਇਸ ਸ਼ਾਤਰ ਸਮਾਜ ਵਿਰੋਧੀ ਅਨਸਰ ਨੂੰ ਐਂਟੀ ਨਾਰਕੋਟਿਕ ਸੈੱਲ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਇਕ ਤੋਂ ਦੋ ਗੈਸ ਸਿਲੰਡਰ ਬਣਾ ਕੇ ਬਲੈਕ ਵਿਚ ਵੇਚਣ ਦਾ ਕਥਿਤ ਤੌਰ 'ਤੇ ਧੰਦਾ ਕਰਦਾ ਆ ਰਿਹਾ ਸੀ। ਸੈੱਲ ਦੇ ਮੁਖੀ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਹੈਬੋਵਾਲ ਦੀ ਬੈਂਕ ਕਾਲੋਨੀ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਵਿਅਕਤੀ ਗੈਸ ਸਿਲੰਡਰਾਂ ਦੀਆਂ ਸੀਲਾਂ ਤੋੜ ਕੇ ਉਨ੍ਹਾਂ ਵਿਚੋਂ ਗੈਸ ਕੱਢ ਕੇ ਇਕ ਤੋਂ ਦੋ ਸਿਲੰਡਰ ਬਣਾਉਣ ਤੋਂ ਬਾਅਦ ਜਾਅਲੀ ਸੀਲਾਂ ਲਗਾ ਕੇ ਅੱਗੇ ਬਲੈਕ ਵਿਚ ਵੇਚਣ ਦਾ ਗੋਰਖਧੰਦਾ ਕਰਦਾ ਆ ਰਿਹਾ ਹੈ। ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਟੈਗੋਰ ਨਗਰ ਇਲਾਕੇ ਦੀ ਇਕ ਕੋਠੀ ਵਿਚ ਇਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸਤਵੰਤ ਸਿੰਘ ਵੀ ਰੇਡ ਕਰਨ ਵਾਲੀ ਟੀਮ ਵਿਚ ਸ਼ਾਮਲ ਸਨ। ਕਥਿਤ ਦੋਸ਼ੀ ਜਫਰੂਦੀਨ ਅੰਸਾਰੀ ਉਰਫ ਮੋਨੂੰ ਮੂਲ ਰੂਪ ਵਿਚ ਯੂ. ਪੀ. ਦਾ ਰਹਿਣ ਵਾਲਾ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਧੰਦਾ ਕਰਦਾ ਆ ਰਿਹਾ ਸੀ। ਇਸ ਦੇ ਖਿਲਾਫ ਕੇਸ ਦਰਜ ਕਰਕੇ 10 ਗੈਸ ਸਿਲੰਡਰ, ਜਾਅਲੀ ਸੀਲਾਂ ਅਤੇ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ। ਹੁਣ ਦੇਖਣਾ ਹੈ ਕਿ ਪੁਛਗਿਛ ਦੌਰਾਨ ਹੋਰ ਹੋਰ ਕਿਹੜੇ ਕਿਹੜੇ ਮਾਮਲੇ ਸਾਹਮਣੇ ਆਉਂਦੇ ਹਨ? 

No comments: