Sunday, June 15, 2014

ਸਾਈਕਲ ਇੰਡਸਟਰੀ ਦਾ ਇੱਕ ਚੋਰ ਕਾਬੂ-ਦੋ ਹੋਰਾਂ ਦੀ ਤਲਾਸ਼ ਜਾਰੀ

6.50 ਲੱਖ ਰੁੱਪਏ ਦੇ ਚੋਰੀ-ਸ਼ੁਦਾ ਮਾਲ ਸਮੇਤ ਦੋਸ਼ੀ ਪੁਲਿਸ ਵੱਲੋਂ ਕਾਬੂ 
ਲੁਧਿਆਣਾ: 15 ਜੂਨ ( ਸਤਪਾਲ ਸੋਨੀ/ਪੰਜਾਬ ਸਕਰੀਨ ):

ਮੁੱਖ ਥਾਨਾ ਅਫਸਰ ਫੋਕਲ ਪੁਆਇੰਟ ਦਲੀਪ ਕੁਮਾਰ ਬੇਦੀ ਅਤੇ ਢੰਡਾਰੀ ਕਲਾਂ ਚੌਂਕੀ ਇੰਚਾਰਜ਼ ਗੁਰਬਖਸ਼ ਸਿੰਘ ਵਲੋਂ ਪਿੱਛਲੇ ਦਿਨੀਂ ਭਾਰਤ ਸਾਈਕਲ ਉਦਯੋਗ ,ਸਿੰਗਲ ਸਾਈਕਲ ਰੋਡ ਤੇ ਹੋਈ ਚੋਰੀ ਦੀ ਤਫਤੀਸ਼ ਦੋਰਾਨ ਦੋਸ਼ੀ ਪੁੱਤਰ ਉਮਰ ਸ਼ੇਖ ਜਿਲਾ ਮੁਰਸ਼ਿਦਾਬਾਦ ਜੋ ਹਾਲ ਵਾਸੀ ਇਸਟਮੈਨ ਚੌਂਕ, ਲੁਹਾਰਾ ਰੋਡ , ਨਜਦੀਕ ਝੁੱਗੀਆਂ ‘ਚ ਰਹਿ ਰਿਹਾ ਹੈ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ‘ਚੋਂ ਭਾਰਤ ਸਾਈਕਲ ਉਦਯੋਗ ਤੋਂ ਚੋਰੀ ਸ਼ੁਦਾ ਸਮਾਨ ਸਾਈਕਲ ਪਾਰਟਸ ਬਣਾਉਣ ਵਾਲੀਆਂ 25 ਡਾਈਆਂ, 150 ਕਿਲੋ ਨਿਕਲ,30 ਕਰੋਮ ਲੈਡ ਪਲੇਟਾਂ ਅਤੇ 68 ਕਿਲੋ 4 ਬੋਰੀਆਂ ਸਾਈਕਲ ਦੇ ਬਰੇਕ ਪਾਰਟਸ ਕੀਮਤ ਤਕਰੀਬਨ 6.50 ਲੱਖ ਰੁਪਏ ਬਰਾਮਦ ਕੀਤੇ । ਇਸ ਚੋਰੀ ਦੀ ਵਾਰਦਾਤ ‘ਚ ਦੋਸ਼ੀ ਦੇ ਤਿੰਨ ਹੋਰ ਸਾਥੀ ਮਿਥੁੱਨ ਪੁੱਤਰ ਕਮਲ ਸ਼ਾਹ ਵਾਸੀ ਪਿੰਡ ਫਰੀਦਪੁਰ ਥਾਨਾ ਰਜਪਾਕਰ, ਬਿਹਾਰ , ਹਾਲ ਵਾਸੀ ਇਸਟਮੈਨ ਚੌਂਕ, ਲੁਹਾਰਾ ਰੋਡ , ਨਜਦੀਕ ਝੁੱਗੀਆਂ ਸੋਨੂੰ ਵਾਸੀ ਬਿਹਾਰ  ਹਾਲ ਵਾਸੀ ਇਸਟਮੈਨ ਚੌਂਕ, ਲੁਹਾਰਾ ਰੋਡ , ਨਜਦੀਕ ਝੁੱਗੀਆਂ ਅਤੇ ਇਕ ਹੋਰ ਨਾਂ-ਮਾਲੂਮ ਦੋਸ਼ੀ ਸ਼ਾਮਿਲ ਸਨ । ਮਿਥੁੱਨ ਅਤੇ ਸੋਨੂੰ ਅਤੇ ਇਕ ਹੋਰ ਨਾਂ-ਮਾਲੂਮ ਵਿਅਕਤੀ ਦੀ ਤਲਾਸ਼ ਜਾਰੀ ਹੈ । ਮਿਥੁੱਨ ਕੁਝ ਦਿਨ ਪਹਿਲਾਂ ਹੀ ਸਜਾ ਕੱਟ ਕੇ ਜੇਲ ‘ਚੋਂ ਬਾਹਰ ਆਇਆ ਹੈ।

  ਇਸ ਮਾਮਲੇ ਦੀ ਤਫਤੀਸ਼ ਇੱਕ ਸਾਈਕਲ ਫੈਕਟਰੀ ਚੋਂ ਵੱਡੀ ਪਧਰ 'ਤੇ  ਸਮਾਨ ਚੋਰੀ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਹ ਚੋਰੀ ਭਾਰਤ ਸਾਈਕਲ ਉਦਯੋਗ ਦੇ ਮੈਨੇਜਰ ਰਾਮ ਵਿਲਾਸ ਵੱਲੋਂ 13 ਜੂਨ 2014 ਨੂੰ ਕਿਸੇ ਨਾਮਾਲੂਮ ਚੋਰਾਂ ਖਿਲਾਫ਼ ਪੁਲਿਸ ਕੋਲ ਰਿਪੋਰਟ ਕੀਤੇ ਗਈ ਸੀ। ਪੁਲਿਸ ਨੇ  ਮੁਹੰਮਦ ਜਾਕਿਰ ਹੁਸੈਨ ਨੂੰ ਤਾਂ ਕਾਬੂ ਕਰ ਲਿਆ ਹੈ ਪਰ ਅਜੇ ਉਸਦੇ ਦੋ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।   

No comments: