Sunday, June 01, 2014

ਕਪਿਲ ਦੇਵ ਸਕਾਲਰਸ਼ਿਪ ਐਵਾਰਡ ਦਾ ਆਯੋਜਨ ਜਾਰੀ

Sun, Jun 1, 2014 at 7:09 PM
ਯੂ.ਈ.ਆਈ ਵਲੋਂ ਵਿੱਦਿਆ ਦੇ ਪਸਾਰ ਲਈ ਵਿਸ਼ੇਸ਼ ਉਪਰਾਲਾ
ਲੁਧਿਆਣਾ: 1 ਜੂਨ 2014: (ਸਤਪਾਲ ਸੋਨੀ/ਪੰਜਾਬ ਸਕਰੀਨ):
ਯੂ.ਈ.ਆਈ ਗਲੋਬਲ ਕਾਲਜ, ਫਿਰੋਜ ਗਾਂਧੀ ਮਾਰਕੀਟ , ਲੁਧਿਆਣਾ ਵਿੱਖੇ 12ਵੀ ਪਾਸ / 12ਵੀ ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਟੈਸਟ 2014 ਦਾ ਆਯੋਜਨ ਉਨਾਂ੍ਹ ਵਿਦਿਆਰਥੀਆਂ ਲਈ ਕੀਤਾ ਗਿਆ ਜਿਨਾਂ੍ਹ ਦੀ ਰੁੱਚੀ ਨੌਕਰੀ ‘ਚ ਸਹਾਇਕ ਹੋਟਲ ਮੈਨੇਜਮੈਂਟ ਅਤੇ ਬੀ.ਬੀ.ਏ ਕੋਰਸਾਂ ‘ਚ ਹੈ । ਇਹ ਸਕਾਲਰਸ਼ਿਪ ਐਵਾਰਡ ਸਮਾਰੋਹ ਦੀ ਯੂ.ਈ.ਆਈ ਗਲੋਬਲ ਕਾਲਜ , ਲੁਧਿਆਣਾ ਦੇ ਡਾਇਰੈਕਟਰ ਨਵਨੀਤ ਚਿਤਕਾਰਾ ਜੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ । ਇਸ ਮੌਕੇ ਕਪਿਲ ਦੇਵ ਫਾਊਂਡੇਸ਼ਨ ਦੇ ਸਿਖ ਕੇ ਅਗਵਾਈ ਕਰੋ ਪ੍ਰੋਗਰਾਮ ਦੇ ਤਹਿਤ  ਹੋਟਲ ਮੈਨੇਜਮੈਂਟ ਅਤੇ ਬੀ.ਬੀ.ਏ ਦੇ ਵੱਖ-ਵੱਖ ਕੋਰਸਾਂ ਲਈ  35 ਵਿਦਿਆਰਥੀਆਂ ਨੂੰ 6.35 ਲੱਖ ਰੁੱਪਏ ਦੇ ਸਕਾਲਰਸ਼ਿਪ ਦਿੱਤੇ ਗਏ । ਨਵਨੀਤ ਚਿਤਕਾਰਾ ਜੀ ਨੇ ਦਸਿਆ ਕਿ ਯੂ.ਈ.ਆਈ ਗਲੋਬਲ ਦੀਆਂ ਦੇਸ਼ ਵਿੱਚ 16 ਬਰਾਂਚਾਂ ਹਨ । ਸਿਖ ਕੇ ਅਗਵਾਈ ਕਰੋ ਪ੍ਰੋਗਰਾਮ ਦੀ ਕਾਮਯਾਬੀ ਦੇ ਲਈ 3000 ਵਲੰਟੀਅਰ ਕੰਮ ਕਰ ਰਹੇ ਹਨ ਜੋ ਦੇਸ਼ ਭਰ ‘ਚ 25000 ਸਕੂਲਾਂ ‘ਚ ਪੁੱਜ ਕੇ 50,00000 ਵਿਦਿਆਰਥੀਆਂ ਤਕ ਪਹੁੰਚ ਕਰਨਗੇ । ਸਾਡਾ ਉਦੇਸ਼ 12 ਵੀਂ ਕਲਾਸ ‘ਚ ਪੜ੍ਹ ਰਹੇ ਬਚਿੱਆਂ ਨੂੰ ਪ੍ਰੋਫੈਸ਼ਨਲ ਕੋਰਸਾਂ ਬਾਰੇ ਜਾਣਕਾਰੀ ਦੇਣਾ ਹੈ ।
ਯੂ.ਈ.ਆਈ ਗਲੋਬਲ ਕਾਲਜ,  ਲੁਧਿਆਣਾ ਦੇ ਕੋਆਡੀਨੇਟਰ ਕਮ ਟ੍ਰੇਨਰ ਰਾਹੁਲ ਸ਼ਰਮਾ ਨੇ ਦਸਿਆ ਕਿ ਸਿੰਤਬਰ ਤਕ ਸਿਖ ਦੇ ਅਗਵਾਈ ਕਰੋ ਪ੍ਰੋਗਰਾਮ ਦੇ ਤਹਿਤ ਹੋਰ ਬਹੁਤ ਸਾਰੇ ਨਕਦ ਇਨਾਮ ਅਤੇ ਸਕਾਲਰਸ਼ਿਪ ਦਿੱਤੇ ਜਾਣਗੇ । ਇਸ ਮੌਕੇ ਸੁਖਪ੍ਰੀਤ ਸਿੰਘ,ਜਗਦੇਵ ਸਿੰਘ, ਸਨਦੀਪ ਬਾਂਸਲ,ਗੌਰਵ, ਜਗਦੀਪ ਸਿੰਘ,ਹਰਪ੍ਰੀਤ ਕੌਰ, ਸੁਨੀਤਾ, ਤਰਨਜੀਤ ਕੌਰ ਅਤੇ ਕਈ ਹੋਰ ਵਿਦਿਆਰਥੀ ਜਿਨਾਂ੍ਹ ਨੇ 5000-30000 ਰੁੱਪਏ ਦੇ ਸਕਾਲਰਸ਼ਿਪ ਜਿੱਤੇ ਸਨ ਹਾਜ਼ਿਰ ਸਨ । ਯੂ.ਈ.ਆਈ ਗਲੋਬਲ ਕਾਲਜ,  ਲੁਧਿਆਣਾ ਦੀ ਹੋਟਲ ਮੈਨੇਜਮੈਂਟ ਵਿਦਿਆਰਥਨ ਫੈਰੀ ਸ਼ਰਮਾ ਨੇ ਕਿਹਾ ਕਿ ਮੈਂ ਬਹੁੱਤ ਖੁਸ਼ ਹਾਂ ਅਤੇ ਯੂ.ਈ.ਆਈ ਗਲੋਬਲ ਕਾਲਜ , ਲੁਧਿਆਣਾ ਦੇ ਡਾਇਰੈਕਟਰ ਨਵਨੀਤ ਚਿਤਕਾਰਾ ਜੀ ਦੀ ਬਹੁੱਤ ਧੰਨਵਾਦੀ ਹੈ ਜਿਸ ਸਦਕਾ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਉਹ ਹੋਟਲ ਮੈਨਜਮੈਂਟ ਦਾ ਕੋਰਸ ਕਰ ਰਹੀ ਹਾਂ । ਸਕਾਲਰਸ਼ਿਪ ਜਿੱਤਣ ਵਾਲੇ ਦੂਸਰੇ ਵਿਦਿਆਰਥੀ ਵੀ ਬਹੁੱਤ ਖੁਸ਼ ਸਨ । ਉਨਾਂ੍ਹ ਨੇ ਕਿਹਾ ਕਿ ਉਹ ਚਾਹੁਣਗੇ ਕਿ ਉਨਾਂ੍ਹ ਦੇ ਦੋਸਤ ਵੀ ਕਪਿਲ ਦੇਵ ਸਕਾਲਰਸ਼ਿਪ ਪ੍ਰੋਗਰਾਮ ਦਾ ਫਾਇਦਾ ਉਠਾਉਣ ।

No comments: