Wednesday, June 04, 2014

ਲੁਧਿਆਣਾ: ਪੁਲਿਸ ਨੇ ਕਾਬੂ ਕੀਤੀ 970 ਗਰਾਮ ਹੈਰੋਇਨ

ਵੱਡੇ ਮਗਰਮੱਛਾਂ ਦੀ ਗਰਦਨ ਵੱਲ ਵੀ ਕਾਨੂੰਨੀ ਸ਼ਿਕੰਜਾ ਜਲਦੀ ?
ਲੁਧਿਆਣਾ:4 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ) ਨਸ਼ਿਆਂ ਖਿਲਾਫ ਛੇੜੀ ਜੰਗ ਵਿਚ ਪੁਲਿਸ ਨੂੰ ਉਸ ਵੇਲੇ ਇਕ ਹੋਰ ਸਫਲਤਾ ਮਿਲੀ ਜਦੋਂ ਪੁਲਿਸ ਨੇ 970 ਗਰਾਮ ਹੈਰੋਇਨ ਕਾਬੂ ਕਰ ਕੇ ਇਕ ਹੋਰ ਪਰਾਪਤੀ ਆਪਣੇ ਨਾਮ ਕੀਤੀ। ਇਸ ਨਵੀਂ ਸਫਲਤਾ ਦਾ ਵਿਸਥਾਰਤ ਵੇਰਵਾ ਏ.ਡੀ.ਸੀ.ਪੀ.-3 ਸ਼੍ਰੀ ਸਤਵੀਰ ਸਿੰਘ ਅਟਵਾਲ, ਏ.ਸੀ.ਪੀ.ਰਵਿੰਦਰ ਪਾਲ ਸਿੰਘ ਸੰਧੂ (ਵੈਸਟ) ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਇਕ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਦਿਤਾ। ਉਹਨਾਂ ਦੱਸਿਆ ਕਿ ਹੰਬੜਾ ਰੋਡ ਕੱਟ ਵਾਈ ਬਲਾਕ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਫਗਵਾੜਾ ਦੇ ਰਹਿਣ ਵਾਲੇ  ਸੰਜੀਵ ਕੁਮਾਰ ਉਰਫ ਸੋਨੂ ਅਤੇ ਰਾਮਪਾਲ ਉਰਫ ਰਾਮ ਲੁਭਾਇਆ ਉਰਫ ਜੱਗੂ ਕੋਲੋਂ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਰਾਮਪਾਲ ਕੋਲੋਂ  ਸਖਤੀ ਕੀਤੀ ਗਈ ਤਾਂ ਕੋਲੋਂ 940 ਗ੍ਰਾਮ  ਹੈਰੋਇਨ ਮਿਲੀ ਮਿਲੀ। ਆਪਣੇ ਇਸ ਐਕਸ਼ਨ ਦੇ ਨਾਲ ਹੀ ਹੁਣ ਪੁਲਿਸ ਨੇ ਨਸ਼ਿਆਂ ਦੇ ਵੱਡੇ ਮਗਰਮੱਛਾਂ ਦੀ ਗਰਦਨ ਵੱਲ ਵੀ ਆਪਣਾ ਕਾਨੂੰਨੀ ਸ਼ਿਕੰਜਾ ਕਸੱਣ ਦਾ ਸਪਸ਼ਟ ਇਸ਼ਾਰਾ ਦੇ ਦਿੱਤਾ ਹੈ।  ਇਹਨਾਂ ਦੋਸ਼ੀਆਂ ਦਾ ਪੂਰਾ ਨੈਟਵਰਕ ਲੱਭਣ ਵਾਸਤੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਜਾ ਰਿਹਾ ਹੈ।  

No comments: