Thursday, June 05, 2014

ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜਵਾਂ ਕੀਰਤਨ ਦਰਬਾਰ 7 ਨੂੰ

 Thu, Jun 5, 2014 at 7:30 PM
ਕਈ ਸ਼ਖਸੀਅਤਾਂ ਉਚੇਚੇ ਤੌਰ 'ਤੇ ਪੁੱਜਣਗੀਆਂ 
ਲੁਧਿਆਣਾ: 5  ਜੂਨ 2014: (ਹਰਜੋਤ ਸਿੰਘ//ਪੰਜਾਬ ਸਕਰੀਨ):
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਰਤਨ  ਦਰਬਾਰ 7 ਜੂਨ ਨੂੰ ਗੁਰੂਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਆਦਰਸ਼ ਨਗਰ  ਸੈਕਟਰ 32 ਚੰਡੀਗੜ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਕੀਰਤਨ  ਦਰਬਾਰ ਵਿਚ ਸਿੱਖ ਪੰਥ ਦੀਆਂ ਕਈ ਮਾਣ ਮੱਤੀਆਂ ਸ਼ਖਸੀਅਤਾਂ ਭਾਗ ਲੈ ਰਹੀਆਂ ਹਨ ।ਸਿੱਖ ਪੰਥ ਦੇ ਕਈ ਮਹਾਨ ਕੀਰਤਨੀ ਜੱਥੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਨਿਹਾਲ ਕਰਨਗੇ । 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਰਮ ਕਲੋਨੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸੇਵਾ ਸੁਸਾਇਟੀ ਵਲੋਂ ਹਰ ਸਾਲ  ਦੀ ਤਰਾਂ ਇਸ ਸਾਲ ਵੀ ਪੰਜਵਾਂ ਕੀਰਤਨ  ਦਰਬਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਕੀਰਤਨ  ਦਰਬਾਰ ਵਿੱਚ ਭਾਈ ਗੁਰਵਿੰਦਰ ਸਿੰਘ , ਭਾਈ ਗੁਰਮਿੰਦਰ ਪਾਲ ਸਿੰਘ , ਕੀਰਤਨੀ ਜਥਾ ਬਾਬਾ ਕੁੰਦਨ ਸਿੰਘ ਭਲਾਈ ਕੇਂਦਰ ਦੇ ਜੱਥੇ ਤੋਂ ਇਲਾਵਾ ਕਈ  ਹੋਰ ਕੀਰਤਨੀ ਜੱਥੇ ਵੀ ਪੁੱਜ ਰਹੇ ਹਨ । ਉਨ੍ਹਾਂ ਦਸਿਆ ਕਿ ਬਾਬਾ ਜਸਵੰਤ ਸਿੰਘ (ਨਾਨਕਸਰ ਵਾਲੇ) ਅਤੇ ਮਾਤਾ ਵਿਪਨਪ੍ਰੀਤ ਕੋਰ ਉਚੇਚੇ ਤੌਰ ਤੇ ਕੀਰਤਨ  ਦਰਬਾਰ ਵਿੱਚ ਸ਼ਾਮਲ ਹੋਣਗੇ। 

No comments: