Wednesday, June 25, 2014

ਪੰਜਾਬ ਦੇ ਰਿਸਦੇ ਜਖਮਾਂ ਦੀ ਕਹਾਣੀ ਹੈ-ਪੰਜਾਬ-1984

Tue, Jun 24, 2014 at 4:54 PM
27 ਜੂਨ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ‘ਪੰਜਾਬ 1984’ -ਮਾਂ-ਪੁੱਤਰ ਦੇ ਰਿਸ਼ਤੇ ਦੀ ਕਹਾਣੀ ਹੈ ਪੰਜਾਬ 1984’
ਫਿਲਮ ਦੇ ਨਿਰਮਾਤਾ  ਮੰਗਲਵਾਰ ਨੂੰ ਆਪਣੀ ਟੀਮ ਨਾਲ ਪਹੁੰਚੇ ਲੁਧਿਆਣਾ
ਲੁਧਿਆਣਾ,24ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮੰਗਲਵਾਰ ਨੂੰ ਫ਼ਿਲਮ ਪ੍ਰਮੋਸ਼ਨਲ ਟੂਰ ਪਹੁੰਚਿਆ ਲੁਧਿਆਣਾ,ਜਿੱਥੇ ਦਿਲਜੀਤ ਦੁਸਾਂਝ, ਸੋਨਮ ਬਾਜਵਾ, ਮਨਮੋਰਦ ਸਿੱਧੂ 1984 ਦੇ ਉਸ ਮਾੜੇ ਸਮੇਂ ਦੌਰ ਨੇ ਪੰਜਾਬ ਦੇ ਕਈ ਪਰਵਾਰਾਂ ਨੂੰ ਨੁਕਸਾਨ ਪਹੰਚਾਇਆ। ਲੋਕ ਬੇਘਰ ਹੋਏ, ਬੇਵਜਾ ਮਾਰੇ ਗਏ ਅਤੇ ਕਿਸੇ ਵੀ ਨੁੱਕਰ ’ਚ ਉਨਾਂ ਦੀ ਸੁਣਵਾਈ ਨਹੀਂ ਹੋਈ। ਅਜਿਹੇ ਹੀ ਇੱਕ ਪਰਵਾਰ ਦੇ ਦਰਦ ਦੀ ਕਹਾਣੀ ਹੈ ‘ਪੰਜਾਬ 1984’ ਜਿਥੇ ਇੱਕ ਮਾਂ ਪਿਛਲੇ ਇੱਕ ਸਾਲ ਤੋਂ ਹੋਰ ਰੋਜ਼ ਪੁਲਿਸ ਸਟੇਸ਼ਨ ਸਾਹਮਣੇ ਆਪਣਾ ਪੂਰਾ ਦਿਨ ਗੁਜ਼ਾਰ ਦਿੰਦੀ ਹੈ , ਪਰ ਉਸ ਦੀ ਸੁਣਨ ਵਾਲਾ ਕੋਈ ਨਹੀਂ। ਇਹ ਮਹਿਲਾ ਹੈ ਸਤਵੰਤ ਕੌਰ, ਜਿਸ ਦਾ ਪੁੱਤਰ ਇੱਕ ਦਿਨ ਖੇਤਾਂ ’ਚ ਕੰਮ ਕਰਨ ਗਿਆ, ਪਰ ਕਦੇ ਵਾਪਸ ਨਾ ਆਇਆ। ਮਾਂ ਦੇ ਇਸ ਦਰਦ ਅਤੇ ਪੁੱਤਰ ਦੀ ਲੜਾਈ ਦੀ ਇਹ ਕਹਾਣੀ ਪਰਦੇ ’ਤੇ ਲੈ ਕੇ ਆ ਰਹੇ ਹਨ ਵਾਈਟ ਹਿੱਲ ਪ੍ਰੋਡਕਸ਼ਨ ਅਤੇ ਬੇਸਿਕ ਬ੍ਰਦਰਜ਼ ਪ੍ਰੋਡਕਸ਼ਨ। ਮਾਂ ਦੀ ਭੂਮਿਕਾ ’ਚ ਨਜ਼ਰ ਆਵੇਗੀ ਕਿਰਨ ਖੇਰ ਅਤੇ ਪੁੱਤਰ ਦੀ ਭੂਮਿਕਾ ਨੂੰ ਨਿਭਾਇਆ ਹੈ ਪੰਜਾਬੀ ਫ਼ਿਲਮਾਂ ਦੇ ਸਟਾਰ ਦਲਜੀਤ ਦੋਸਾਂਝ ਨੇ। ਇਸ ਤੋਂ ਪਹਿਲਾਂ ਸੁਪਰਹਿੱਟ ਫ਼ਿਲਮਾਂ ਬਣਾ ਚੁੱਕੇ ਅਨੁਰਾਗ ਸਿੰਘ ਇਸ ਫ਼ਿਲਮ ਨੂੰ ਡਾਈਰੈਕਟ ਕਰਨ ਦੇ ਨਾਲ-ਨਾਲ ਕਹਾਣੀ ਅਤੇ ਡਾਇਲਾਗ ਲਿਖੇ ਹਨ। ਇਸ ਨੂੰ ਪ੍ਰੋਡਿਊਜ਼ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ। ਫ਼ਿਲਮ ’ਚ ਪਵਨ ਮਲਹੋਤਰਾ, ਸੋਨਮ ਬਾਜਵਾ, ਅਰੁਣ ਬਾਲੀ, ਰਾਣਾ ਰਣਬੀਰ, ਮਾਨਵ ਵਿਜ ਅਤੇ ਵਿਸ਼ਵਾਸ ਕਿਨੀ ਵੀ ਨਜ਼ਰ ਆਉਣਗੇ।
ਅਨੁਰਾਗ ਸਿੰਘ ਇਸ ਨਾਲ ਪਹਿਲਾਂ ਵੀ ਦਲਜੀਤ  ਨਾਲ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਅਨੁਰਾਗ ਸਿੰਘ ਨੇ ਕਿਹਾ ਕਿ ਦਲਜੀਤ  ਅਜਿਹੇ ਅਦਾਕਾਰ ਹਨ, ਜਿਹੜੇ ਕਦੇ ਡਾਇਲਾਗ ਦਾ ਇੱਕ-ਇੱਕ ਸ਼ਬਦ ਯਾਦ ਨਹੀਂ ਕਰਦੇ। ਉਹ ਸੀਨ ਅਤੇ ਸਥਿਤੀ ਨੂੰ ਸਮਝਕੇ ਇੰਮਪ੍ਰੋਵਾਈਜ਼ ਕਰਦੇ ਹਨ। ‘ਪੰਜਾਬ 1984’ ਬਣਾਉਣਾ ਮੇਰੀ ਜ਼ਿੰਦਗੀ ’ਚ ਹਿੱਕ ਵੱਡਾ ਬਦਲਾਅ ਲਿਆ ਹੈ। ਮੈਂ ਇਹ ਜਾਣਿਆ ਹੈ ਕਿ ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੀ ਸਾਦਾਰਨ ਮਹਿਲਾਵਾਂ ’ਚ ਕਿੰਨੀ ਵਿਲੱਖਣ ਬਹਾਦਰੀ ਹੈ। ਦਿਲਜੀਤ ਦੋਸਾਂਝ ਨੇ ਕਿਰਨ ਖੇਰ ਅਤੇ ਪਵਨ ਮਲਹੋਤਰਾ ਨਾਲ ਕੰਮ ਕਰਨ ਨਾਲ ਬਹੁਤ ਸਿੱਖਿਆ। ਉਨਾਂ ਕਿਹਾ ਕਿ ਅਜਿਹੇ ਸੀਨੀਅਰ ਅਤੇ ਇੰਡਸਟਰੀ ਦੇ ਪੁਰਾਣੇ ਅਦਾਕਾਰਾਂ ਨਾਲ ਕੌਣ ਕੰਮ ਕਰਨਾ ਨਹੀਂ ਚਾਹੁੰਦਾ। ਮੈਂ ਮੰਨਦਾ ਹਾਂ ਕਿ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਇੱਕ ਸਟੂਡੈਂਟ ਦੇ ਤੌਰ ’ਤੇ ਕਈ ਕਦਮ ਅੱਗੇ ਵਧਿਆ ਹਾਂ। ਦੂਜੇ ਪਾਸੇ  ਬਾਜਵਾ ਨੇ ਕਿਹਾ ਕਿ ਪੰਜਾਬੀ ਫ਼ਿਲਮ ’ਚ ਕੰਮ ਕਰਨਾ ਮੇਰਾ ਲਈ ਮਾਣ ਦੀ ਗੱਲ ਹੈ। ਖ਼ੁਸ਼ੀ ਹੈ ਕਿ ਪਾਲੀਵੁੱਡ ਦੀ ਸਭ ਤੋਂ ਵਧੀਆ ਟੀਮ ਨੇ ਮੈਨੂੰ ਇਸ ਕਿਰਦਾਰ ਲਈ ਚੁਣਿਆ। ਫ਼ਿਲਮ ਦਾ ਮਿਊਜ਼ਿਕ ਪਿਛਲੇ ਦਿਨੀਂ ਸਪੀਡ ਰੀਕਾਰਡਜ਼ ’ਤੇ ਰੀਲੀਜ਼ ਕੀਤਾ ਗਿਆ ਸੀ, ਜਿਸ ਨੂੰ ਬੜਾ ਚੰਗਾ ਹੁਲਾਰਾ ਮਿਲ ਰਿਹਾ ਹੈ। ਗੁਰਮੀਤ ਸਿੰਘ, ਨਿਕ ਧਾਮੂ, ਜਤਿੰਦਰ ਸ਼ਾਹ ਅਤੇ ਗੁਰਮੋਹ ਨੇ ਗਾਣਿਆ ਨੂੰ ਕੰਪੋਜ਼ ਕੀਤਾ ਹੈ। ਵੀਤ ਬਲਜੀਤ, ਰਾਜ ਰਣਜੋਧ, ਜਗਵੀਰ ਸੋਹੀ ਅਤੇ ਡਾ. ਤਜਿੰਦਰ ਹਰਜੀਤ ਨੇ ਗਾਣਿਆਂ ਦੀ ਬੋਲ ਲਿਖੇ ਹਨ। ਅਨੁਰਾਗ ਸਿੰਘ ਖੁਦ ਵੀ ਮਿਊਜ਼ਿਕ ਦਾ ਹਿੱਸਾ ਰਹੇ ਹਨ। ਐਲਬਮ ’ਚੋਂ ਹਿੱਕ ਗਾਣਾ ‘ਅਮੀ ਉਡੀਕਦੀ’ ਉਨਾਂ ਨੇ ਖੁਦ ਲਿਖਿਆ ਹੇ। ਦਲਜੀਤ ਦੋਸਾਂਝ ਨੇ ਕੁੱਲ ਚਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
ਮਨਮੋਰਦ ਸਿੱਧੂ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਧੀਆ ਪ੍ਰੋਜੈਕਟਰਜ਼ ਦਾ ਹਿੱਸੇ ਰਹੇ ਹਨ। ਉਨਾਂ ਕਿਹਾ ਕਿ ਇਹ ਫ਼ਿਲਮ ਇੱਕ ਮਾਂ ਅਤੇ ਪੁੱਤਰ ਦੇ ਆਪਸੀ ਰਿਸ਼ਤੇ ’ਤੇ ਆਧਾਰਤ ਹੈ। ਇਹ ਅਜਿਹਾ ਰਿਸ਼ਤਾ ਹੈ, ਜਿਸ ਨਾਲ ਦੁਨੀਆਂ ਦਾ ਹਰ ਵਿਅਕਤੀ ਇਤਫਾਕ ਰੱਖਦਾ ਹੈ। ਅਨੁਰਾਗ ਸਿੰਘ ਜਦੋਂ ਇਹ ਸਕ੍ਰਿਪਟ ਲੈ ਕੇ ਆਏ, ਤਾਂ ਨਾ ਕਹਿਣ ਦੀ ਤੁਕ ਹੀ ਨਹੀਂ ਸੀ ਬਣਦੀ।

No comments: