Tuesday, June 10, 2014

Ludhiana: 15 ਗ੍ਰਾਮ ਹੈਰੋਇਨ ਬ੍ਰਾਮਦ

Tue, Jun 10, 2014 at 8:58 PM
ਸਕੂਟਰੀ ਸਵਾਰ ਕੋਲੋਂ ਮਿਲਿਆ ਨਸ਼ੀਲਾ ਪਦਾਰਥ 
ਲੁਧਿਆਣਾ: 10 ਜੂਨ 2014: (ਪੰਜਾਬ ਸਕਰੀਨ ਬਿਊਰੋ):
ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਸ਼ਾਇਦ  ਹੀ ਕੋਈ ਦਿਨ ਖਾਲੀ ਨਿਕਲਦਾ ਹੋਵੇ ਜਿਸ ਦਿਨ ਕੋਈ ਨਸ਼ੀਲੀ ਚੀਜ਼ ਬਰਾਮਦ ਨਾ ਹੋਵੇ ਜਾਂ ਫਿਰ ਅਜਿਹੀਆਂ ਵਸਤਾਂ ਦਾ ਕੋਈ ਸਮਗਲਰ ਪੁਲਿਸ ਦੇ ਸ਼ਿਕੰਜੇ ਵਿੱਚ ਨਾ ਆਇਆ ਹੋਵੇ।
ਇੰਚਾਰਜ ਸੀ ਆਈ ਏ-2 ਦੇ ਐਸ ਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਐਸ ਆਈ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਚੋਂਕ ਗੋਪਾਲ ਨਗਰ ਵਿਖੇ  ਨਾਕਾਬੰਦੀ ਕਰਕੇ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਵਹਿਕਲਾਂ ਦੀ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੇ ਦੌਰਾਨ ਸ਼ੱਕ ਦੀ ਬਿਨਾਂਹ ਪਰ ਇਕ ਸਕੂਟਰੀ ਸਵਾਰ ਨੂੰ ਕਾਬੂ ਕੀਤਾ ਜਿਸ ਪਾਸੋ ਤਲਾਸ਼ੀ ਲੈਣ ਪਰ 15 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜੋ ਥਾਣਾ ਬਸਤੀ ਜੋਧੇਵਾਲ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਨੰ 155 ਦਰਜ ਕਰਕੇ  ਤਫਤੀਸ਼ ਕੀਤੀ ਜਾ ਰਹੀ ਹੈ । ਦੋਸ਼ੀ ਦੀ ਪਹਿਚਾਣ ਗੁਰਿੰਦਰ ਸਿੰਘ ਮਨੀ ਪੁੱਤਰ ਦਵਿੰਦਰ ਸਿੰਘ ਵਾਸੀ ਕਰਮਸਰ ਕਲੋਨੀ, ਬਸਤੀ ਜੋਧੇਵਾਲ ਲੁਧਿਆਣਾ ਹੋਈ ਜਿਸਦੇ ਖਿਲਾਫ ਪਹਿਲਾਂ ਵੀ ਥਾਣਾ ਸਲੇਮ ਟਾਬਰੀ ਅਤੇ ਜੋਧੇਵਾਲ ਵਿਖੇ ਹੈਰੋਇਨ ਦੇ ਮੁਕੱਦਮੇ ਦਰਜ ਹਨ । ਜੋ ਤਰਨ ਤਾਰਨ ਦੇ ਸ਼ੰਮੀ ਅਤੇ ਜਲੰਧਰ ਦੇ ਸੰਨੀ ਪਾਸੋ ਹੈਰੋਇਨ ਖਰੀਦ ਕਰਦਾ ਹੈ ਅਤੇ ਮਹਿੰਗੇ ਭਾਅ ਤੇ ਵੇਚਦਾ ਹੈ  ।

No comments: