Sunday, June 22, 2014

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 13 ਜੁਲਾਈ ਨੂੰ

Sun, Jun 22, 2014 at 5:30 PM
ਆਖਿਰੀ 6 ਤਾਰੀਖ ਤੱਕ ਕੁੱਲ 32 ਨਾਮਜ਼ਦਗੀਆਂ ਪ੍ਰਾਪਤ
ਪ੍ਰਧਾਨਗੀ ਲਈ ਮੁਕਾਬਲਾ ਕੁਲਦੀਪ ਸਿੰਘ ਬੇਦੀ ਅਤੇ ਲਾਭ ਸਿੰਘ ਖੀਵਾ ਦਰਮਿਆਨ 
ਲੁਧਿਆਣਾ: 22 ਜੂਨ 2014: (ਪੰਜਾਬ ਸਕਰੀਨ ਬਿਊਰੋ):
ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਪੰਜਾਬ ਦੀ ਚੋਣ 13 ਜੁਲਾਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਹੋ ਰਹੀ ਹੈ। ਅੱਜ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦਾ ਆਖਰੀ ਦਿਨ ਸੀ। ਜਿਹੜੇ ਨਾਮਜ਼ਦਗੀ ਪੱਤਰ ਅੱਜ ਤੱਕ ਪਹੁੰਚੇ ਹਨ ਉਨਾਂ ਅਨੁਸਾਰ ਪ੍ਰਧਾਨਗੀ ਲਈ ਡਾ ਲਾਭ ਸਿੰਘ ਖੀਵਾ ਅਤੇ ਕੁਲਦੀਪ ਸਿੰਘ ਬੇਦੀ ਵਿਚਕਾਰ ਮੁਕਾਬਲਾ ਹੈ। ਜਨਰਲ ਸਕੱਤਰ ਲਈ 3 ਉਮੀਦਵਾਰ ਮੈਦਾਨ ਵਿਚ ਹਨ। ਸੁਸ਼ੀਲ ਦਸਾਂਝ, ਡਾ ਕਰਮਜੀਤ ਸਿੰਘ ਅਤੇ ਦੇਸ ਰਾਜ ਕਾਲੀ। ਸੀਨੀਅਰ ਮੀਤ ਪ੍ਰਧਾਨ ਦੇ ਇਕੋ ਇਕ ਅਹੁਦੇ ਲਈ ਮੱਖਣ ਕੁਹਾੜ, ਸੁਲੱਖਣ ਸਰਹੱਦੀ, ਅਤਰਜੀਤ ਅਤੇ ਗੁਰਚਰਨ ਕੌਰ ਕੋਚਰ ਵਿਚਕਾਰ ਮੁਕਾਬਲਾ ਹੈ। ਮੀਤ ਪ੍ਰਧਾਨ ਦੇ ਚਾਰ ਅਹੁਦਿਆਂ ਲਈ 12 ਉਮੀਦਵਾਰ ਮੈਦਾਨ ਵਿਚ ਹਨ, ਸੁਖਚਰਨ ਸਿੰਘ ਸਿੱਧੂ, ਸੁਰਿੰਦਰਪ੍ਰੀਤ ਘਣੀਆ, ਪ੍ਰੋ ਰਾਮ ਮੂਰਤੀ, ਦਲਬੀਰ ਸਿੰਘ ਸੈਣੀ, ਦੇਵ ਦਰਦ, ਦੀਪ ਦਵਿੰਦਰ ਸਿੰਘ, ਤਰਲੋਚਨ ਝਾਂਡੇ, ਹਰਦੀਪ ਢਿੱਲੋਂ, ਕਰਮ ਸਿੰਘ ਵਕੀਲ, ਜਸਵੀਰ ਝੱਜ, ਮਾਨ ਸਿੰਘ ਢੀਂਢਸਾ ਹਨ। ਔਰਤਾਂ ਵਿਚੋਂ ਇਕੋ ਇਕ ਰਾਖਵੇਂ ਅਹੁਦੇ ਲਈ ਮਨਜੀਤ ਕੌਰ ਦਾ ਨਾਮ ਆਇਆ ਹੈ। ਸਕੱਤਰ ਦੇ ਚਾਰ ਅਹੁਦਿਆਂ ਲਈ 11 ਉਮੀਦਵਾਰ ਮੈਦਾਨ ਵਿਚ ਹਨ, ਸੁਰਿੰਦਰਪ੍ਰੀਤ ਘਣੀਆਂ, ਡਾ ਜਸਪਾਲਜੀਤ, ਦੀਪ ਜਗਦੀਪ ਸਿੰਘ, ਦੀਪ ਦੇਵਿੰਦਰ ਸਿੰਘ, ਸੁਖਦਰਸ਼ਨ ਗਰਗ, ਬਲਕਾਰ ਸਿੱਧੂ, ਕਰਮ ਸਿੰਘ ਵਕੀਲ, ਵਰਗਿਸ ਸਲਾਮਤ, ਡਾ ਕੰਵਰ ਜਸਮਿੰਦਰਪਾਲ ਸਿੰਘ ਹਨ। ਔਰਤਾਂ ਵਿਚੋਂ ਇਕੋ ਇਕ ਰਾਖਵੇਂ ਅਹੁਦੇ ਲਈ ਡਾ ਅਰਵਿੰਦਰ ਕੌਰ ਕਾਕੜਾ ਅਤੇ ਅੰਮਿ੍ਰਤਬੀਰ ਕੌਰ ਦੇ ਕਾਗਜ਼ ਪ੍ਰਾਪਤ ਹੋਏ ਹਨ। ਮੁੱਖ ਚੋਣ ਅਧਿਕਾਰੀ ਸ਼੍ਰੀ ਜਨਮੇਜਾ ਸਿੰਘ ਜੌਹਲ ਨੇ 2 ਵਜੇ ਤੱਕ ਨਾਮਜ਼ਦਗੀਆਂ ਪ੍ਰਾਪਤ ਕਰਨ ਤੋਂ ਬਾਅਦ ਦੱਸਿਆ ਕਿ ਆਖ਼ਰੀ ਦਿਨ ਤੱਕ 12 ਅਹੁੁਦਿਆਂ ਲਈ ਕੁੱਲ 32 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨਾਂ ਅੱਗੇ ਦੱਸਿਆ ਕਿ ਇਸ ਵਾਰ ਵੋਟਾਂ ਪਾਉਣ ਦੀ ਪ੍ਰਕਿਰਿਆ ਕੰਪਿੳੂਟਰ ਰਾਹੀਂ ਕੀਤੀ ਜਾਵੇਗੀ। ਸਾਰੇ ਲੇਖਕ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟਾਂ ਵਾਲੇ ਦਿਨ ਆਪਣਾ ਪਹਿਚਾਣ ਪੱਤਰ ਜ਼ਰੂਰ ਨਾਲ ਲੈ ਕੇ ਆਉਣ, ਪਹਿਚਾਣ ਪੱਤਰ ਤੋਂ ਬਿਨਾਂ ਵੋਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਅੰਤਿਮ ਲੈਣ ਦੀ ਅੰਤਿਮ ਮਿਤੀ 24 ਜੂਨ ਨੂੰ ਦੁਪਹਿਰ 3 ਵਜੇ ਤੱਕ ਹੋਵੇਗੀ। ਕੰਪਿੳੂਟਰ ਰਾਹੀਂ ਵੋਟਿੰਗ ਅਤੇ ਗਿਣਤੀ ਦੀ ਪ੍ਰਕਿਰਿਆ ਹੋਣ ਕਰਕੇ ਨਤੀਜੇ ਸ਼ਾਮ ਨੂੰ 5 ਵਜੇ ਤੋਂ ਤੁਰੰਤ ਬਾਅਦ ਐਲਾਨੇ ਜਾਣ ਦੀ ਸੰਭਾਵਨਾ ਹੈ।
ਜਨਮੇਜਾ ਸਿੰਘ ਜੌਹਲ
ਮੁੱਖ ਚੋਣ ਅਧਿਕਾਰੀ
   

No comments: