Monday, May 12, 2014

ਮਾਮਲਾ ਪੈਨਸ਼ਨ ਨਾ ਮਿਲਣ ਦਾ

ਪੀ.ਏ.ਯੂ. ਕਰਨਫਡੇਸ਼ਨ ਦਾ ਵਫਦ ਕੰਪਟ੍ਰੋਲਰ ਨੂੰ ਮਿਲੇਗਾ
ਲੁਧਿਆਣਾ, 12 ਮਈ 2014 (ਪੰਜਾਬ ਸਕਰੀਨ ਬਿਊਰੋ): ਕਨਫਰਡੇਸ਼ਨ ਆਫ਼ ਪੀ.ਏ.ਯੂ. ਪੈਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਅੱਜ ਡਾ. ਸਰਜੀਤ ਸਿੰਘ ਗਿੱਲ ਦੀ ਪ੍ਰਧਾਗਨੀ ਹੇਠ ਕਨਫਰਡੇਸ਼ਨ ਦੇ ਦਫਤਰ ਵਿਖੇ ਹੋਈ। ਮੀਟਿੰਗ ਦੀ ਕਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਨਫਰਡੇਸ਼ਨ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਅਜੇ ਤੱਕ ਪੈਨਸ਼ਨ ਨਾ ਮਿਲਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਬਾਰੇ ਫੈਸਲਾ ਲਿਆ ਗਿਆ ਕਿ 13 ਮਈ ਨੂੰ ਪੀ.ਏ.ਯੂ. ਦੇ ਕੰਪਟ੍ਰੋਲਰ ਨੂੰ ਮਿਲਿਆ ਜਾਵੇਗਾ। ਇਸ ਤੋਂ ਬਿਨਾਂ ਜੋ 20 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਫੰਡ ਵਿੱਚੋਂ ਸਰਕਾਰ ਕੋਲ ਜਮਾ ਹੋ ਚੁੱਕੇ ਹਨ, ਉਸ ਨੂੰ ਜਾਰੀ ਕਰਵਾਉਣ ਲਈ ਵੀ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ ਤਾਂ ਕਿ ਪੀ.ਏ.ਯੂ. ਸੇਵਾ ਮੁਕਤ ਮੁਲਾਜਮਾਂ ਦੇ ਜੋ ਸੋਧੇ ਹੋਏ ਸਕੇਲਾਂ ਅਤੇ ਗ੍ਰੈਚੁਟੀ ਆਦਿ ਦੇ ਬਕਾਏ ਪਿਛਲੇ 7-8 ਸਾਲਾਂ ਤੋਂ ਰਹਿੰਦੇ ਹਨ, ਨੂੰ ਜਾਰੀ ਕਰਵਾਇਆ ਜਾ ਸਕੇ।
ਇਸ ਮੌਕੇ ਕਨਫਰਡੇਸ਼ਨ ਵਿਚ ਸ਼ਾਮਿਲ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਜਸਵੰਤ ਸਿੰਘ, ਜਿਲਾ ਰਾਮ ਬਾਂਸਲ, ਸੁਖਦੇਵ ਸਿੰਘ ਆਦਿ ਆਪਣੇ-ਆਪਣੇ ਮੈਂਬਰਾਂ ਸਮੇਤ ਹਾਜ਼ਰ ਸਨ।

No comments: