Tuesday, May 13, 2014

ਭਾਈ ਭਿਉਰਾ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ 'ਚ ਪੇਸ਼

 Mon, May 12, 2014 at 10:35 PM
ਕਸ਼ਮੀਰੀਆਂ ਨੂੰ ਕੁਝ ਭੁੱਲਿਆ ਨਹੀਂ ਪਰ ਸਿੱਖਾਂ ਨੂੰ ਕੁਝ ਯਾਦ ਨਹੀ:ਭਾਈ ਭਿਉਰਾ 
ਨਵੀਂ ਦਿੱਲੀ 12 ਮਈ 2014: (ਮਨਪ੍ਰੀਤ ਸਿੰਘ ਖਾਲਸਾ): 
ਏਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਣਯੋਗ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਅਦਾਲਤ ਅੰਦਰ ਸਮੇਂ ਨਾਲੋਂ ਤਕਰੀਬਨ ਇਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ ਪਰ ਅਜ ਕੋਈ ਵੀ ਗਵਾਹ ਪੇਸ਼ ਨਹੀ ਹੋਇਆ ਸੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਅਤੇ 5 ਜੁਲਾਈ ਨੂੰ ਹੋਵੇਗੀ। ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਵਡੇ ਭਰਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ ਜੰਮੂ ਕਸ਼ਮੀਰ ਦੇ ਸੋਪੋਰ ਜ਼ਿਲੇ ਵਿਚ ਇਕ ਵੀ ਵੋਟ ਨਹੀ ਹੋਈ ਉਹ ਇਸ ਕਰਕੇ ਕਿ ਉਥੇ ਰਹਿੰਦੇ ਕਸ਼ਮੀਰੀਆਂ ਨੂੰ ਸਰਕਾਰ ਅਤੇ ਪੁਲਿਸ ਦਾ ਬੇਗੁਨਾਹ ਕਸ਼ਮੀਰੀਆਂ ਤੇ ਗੁਜ਼ਰੇ  ਹੋਏ ਹਰ ਜ਼ੁਲਮ ਦੀ ਦਾਸਤਾਨ ਅਤੇ ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਅਜ ਵੀ ਚੰਗੀ ਤਰ੍ਹਾਂ ਯਾਦ ਹੈ, ਤੇ ਦੁਜੇ ਪਾਸੇ ਸਿੱਖਾਂ ਦੇ ਗੜ੍ਹ ਪੰਜਾਬ ਅੰਦਰ ਕੋਈ ਵੀ ਥਾਂ ਐਸੀ ਨਹੀ ਹੋਣੀ ਜਿੱਥੇ ਸਿਰਫ ਨਸ਼ੇ ਦੀ ਖਾਤਿਰ ਸਿੱਖਾਂ ਨੇ ਵੋਟ ਨਾ ਪਾਈ ਹੋਵੇ। ਨਸ਼ੇ ਦੀ ਖਾਤਿਰ ਵੋਟ ਪਾਉਦੇਂ ਹੋਏ ਸਿੱਖ ਇਹ ਵੀ ਭੁਲ ਗਏ ਕਿ ਇਸੇ ਮੁਲਕ ਦੀ ਸਰਕਾਰ ਨੇ ਉਨ੍ਹਾਂ ਦੇ ਪਵਿਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਅਨੇਕਾਂ ਰੁਹਾਨਿਅਤ ਦੇ ਸੰਦੇਸ਼ ਦੇਦੇਂ ਹੋਏ ਗੁਰਦੁਆਰਿਆਂ ਨੂੰ ਟੈਕਾਂ ਨਾਲ ਨੇਸਤੋਨਾਬੁਦ ਕਰ ਦਿੱਤਾ ਸੀ ੳਪਰੰਤ ਲਖਾਂ ਬੇਗੁਨਾਹ ਨੌਜੁਆਨਾਂ ਨੂੰ ਝੂਠੇ ਮੁਕਾਬਲੇਆਂ ਵਿਚ ਮਾਰ ਮੁਕਾਇਆ ਸੀ। ਉਨ੍ਹਾਂ ਕਿਹਾ ਕਿ ਸਾਡੀ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਸਿੱਖ ਕੌਮ ਦੇ ਕੌਮੀ ਨਿਸ਼ਾਨੇਆਂ ਨੂੰ ਭੁਲ ਗਈ ਹੈ ਤੇ ਉਨ੍ਹਾਂ ਨੇ ਹੁਣ ਆਪਣੀ ਮੰਜਿਲ ਨੂੰ ਆਰ ਐਸ ਐਸ ਦੀ ਝੋਲੀ ਵਿਚ ਗਿਰਵੀ ਰੱਖ ਦਿੱਤਾ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਵੀ ਸਮਾਂ ਹੈ ਪਤਿਤਪੁਣੇ ਅਤੇ ਨਸ਼ੇ ਦਾ ਤਿਆਗ ਕਰਦੇ ਹੋਏ ਪੁਰਾਤਨ ਸਿੰਘਾਂ ਵਾਂਗ ਅਪਣੇ ਸੁਤੇ ਹੋਏ ਜੁਝਾਰੂਪਨੇ ਨੂੰ ਅੰਗੜਾਈ ਦੇ ਕੇ ਜਗਾਉਦੇਂ ਹੋਏ ਕੌਮ ਦੀ ਵਾਗਡੋਰ ਅਪਣੇ ਹੱਥ ਵਿਚ ਲੈ ਕੇ ਸਿੱਖੀ ਨੂੰ ਸੰਸਾਰ ਪੱਧਰ ਤੇ ਫੈਲਾਇਆ ਜਾਏ ਤੇ ਸਮੂਹ ਸੰਸਾਰ ਨੂੰ ਹਿੰਦੁਸਤਾਨ ਅੰਦਰ ਹੋ ਰਹੇ ਸਿੱਖੀ ਦੇ ਘਾਣ ਬਾਰੇ ਦਸਿਆ ਜਾਏ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਤੀਜਾ ਮਨਪ੍ਰੀਤ ਸਿੰਘ ਅਤੇ ਭਾਈ ਜਗਦੀਪ ਸਿੰਘ ਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ। ਭਾਈ ਭਿਉਰਾ ਵੱਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 4 ਅਤੇ 5 ਜੁਲਾਈ ਨੂੰ ਹੋਵੇਗੀ।

No comments: