Friday, May 09, 2014

ਏਸ਼ੀਅਨ ਤੇ ਲਾਇਨਜ਼ ਕਲੱਬ ਨੇ ਯਾਦ ਕੀਤਾ ਤਲਤ ਮਹਿਮੂਦ ਨੂੰ

Fri, May 9, 2014 at 6:29 PM
VRTC  ਵਿਖੇ ਕੀਤਾ ਗਿਆ ਵਿਸ਼ੇਸ਼ ਆਯੋਜਨ 
ਲੁਧਿਆਣਾ 9 ਮਈ (ਸਤਪਾਲ ਸੋਨੀ//ਪੰਜਾਬ ਸਕਰੀਨ): 
ਬਲੈਕ ਐਂਡ ਵਾਈਟ ਪਰਦੇ ਤੇ 1945 ਤੋਂ 1958 ਤੱਕ ਐਕਟਰ ਤੇ ਗਾਇਕ ਦੇ ਤੌਰ ਤੇ ਆਪਣਾ ਨਾਮ ਚਮਕਾਉਣ ਵਾਲੇ ਅਤੇ 8 ਹਜ਼ਾਰ ਤੋਂ ਜ਼ਿਆਦਾ ਗੀਤ ਗਾਉਣ ਵਾਲੇ ਸੁਰ ਸਮਰਾਟ ਪਦਮ ਭੂਸ਼ਣ ਤਲਤ ਮਹਿਮੂਦ ਨੂੰ ਉਹਨਾਂ ਦੀ 16ਵੀਂ ਬਰਸੀ ਤੇ ਏਸ਼ੀਅਨ ਕਲੱਬ ਇੰਟਰਨੈਸ਼ਨਲ ਤੇ ਲਾਇਨਜ਼ ਕਲੱਬ ਜ਼ਿਲ੍ਹਾ 321 ਐਫ ਨੇ ਯਾਦ ਕੀਤਾ। ਉਹਨਾਂ ਦੀ ਯਾਦ ਵਿੱਚ ਏਸ਼ੀਅਨ ਕਲੱਬ ਦੇ ਪ੍ਰਬੰਧ ਨਿਰਦੇਸ਼ਕ ਜੋਤਿਸ਼ਾ ਅਚਾਰੀਆ ਸੁਖਮਿੰਦਰ ਅਤੇ ਲਾਇਨਜ਼ ਕਲੱਬ ਦੇ ਰਿਜ਼ਨਲ ਚੇਅਰਮੈਨ ਨਵਜੀਤ ਸਿੰਘ ਦੀ ਅਗਵਾਈ ਹੇਠ ਨੇਤਰਹੀਣ ਅਤੇ ਅੰਗਹੀਣ ਬੱਚਿਆਂ ਦੀ ਸੰਸਥਾ, ਹੰਬੜਾਂ ਰੋਡ ਵਿਖੇ ਵੋਕੇਸ਼ਨ ਰੀਹੈਬਲੀਟੇਸ਼ਨ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਦੇ ਗੀਤਾਂ ਉੱਤੇ ਅਧਾਰਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੀ.ਆਰ.ਟੀ.ਸੀ. ਵੱਲੋਂ ਅਧਿਆਪਕਾ ਸੋਨੀਆਂ ਨੇ ਜਿੱਥੇ ਨੇਤਰਹੀਣ ਬੱਚਿਆਂ ਦਾ ਨਿਰਦੇਸ਼ਨ ਕੀਤਾ, ਉੱਤੇ ਆਪ ਵੀ "ਜਾਏਂ ਤੋਂ ਜਾਏਂ ਕਹਾਂ" ਗੀਤ ਪੇਸ਼ ਕੀਤਾ। ਇਹ ਹੀ ਨਹੀਂ, ਬਸੰਤ ਨੇ "ਜਲਤੇ ਹੇਂ ਜਿਸ ਕੇ ਲੀਏ' 'ਤਸਵੀਰ ਬਨਾਤਾ ਹੂੰ ਤੇਰੀ ਤਸਵੀਰ ਨਹੀਂ ਬਣਤੀ', ਜੈਆ ਨੇ 'ਸ਼ਾਮੇ ਗਮ ਕੀ ਕਸਮ ਆਜ ਗਮਗੀਂ ਹੈ ਹਮ', ਮਨੀ ਸ਼ਰਮਾਂ ਨੇ 'ਫਿਰ ਵੋਹੀ ਸ਼ਾਮ' ਇਸ਼ੀਤਾ ਨੇ 'ਮੇਰਾ ਕਰਾਰ ਲੇਜਾ' ਗੀਤਾਂ ਨਾਲ ਜਿੱਥੇ ਆਪਣੇ ਸੁਰਾਂ ਦਾ ਜਾਦੂ ਜਗਾ ਦਿੱਤਾ ਉੱਥੇ ਉਹਨਾਂ ਨੂੰ 3 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ। ਏਸ਼ੀਅਨ ਕਲੱਬ ਵੱਲੋਂ ਸੁਖਮਿੰਦਰ ਨੇ 'ਤੁਝੇ ਅਪਨੇ ਪਾਸ ਬੁਲਾਤੀ ਹੈ ਤੇਰੀ ਦੁਨੀਆਂ', 'ਰਾਤ ਨੇ ਕਿਆ ਕਿਆ ਖਾਬ ਦਿਖਾਏ' ਗੀਤ ਗਾਏ ਅਤੇ ਅਸ਼ੋਕ ਧੀਰ ਤੇ ਕੋਮਲ ਵਰਮਾਂ ਨਾਲ 'ਇਤਨਾ ਨਾ ਮੁਝ ਸੇ ਤੂੰ ਪਿਆਰ ਬੜਾ' ਗੀਤਾ ਗਾਇਆ, ਕੋਮਲ ਵਰਮਾਂ ਨੇ 'ਮੇਰੀ ਯਾਦ ਮੇਂ ਤੁਮ ਨਾ ਆਸੂੰ ਬਹਾਨਾ', ਰਕੇਸ਼ ਕਪੂਰ ਨੇ 'ਸੀਨੇ ਮੇਂ ਸੁਲਗਤੇ ਹੇਂ ਆਰਮਾਨ' ਗੀਤਾਂ ਨਾਲ ਵਾਹ-ਵਾਹੀ ਹਾਸਲ ਕੀਤੀ, ਜਦ ਕਿ ਅਰਵਿੰਦ ਰਾਜੂ ਨੇ ਵੱਖ-ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਨਾਲ ਦਰਸ਼ਨਾਂ ਦੀਆਂ ਕਿਲਕਾਰੀਆਂ ਗੁੰਜਾ ਦਿੱਤੀਆਂ । ਲਾਇਨਜ਼ ਕਲੱਬ ਵੱਲੋਂ ਨਵਜੀਤ ਸਿੰਘ ਚੰਦੋਕ ਨੇ 'ਪਲ-ਪਲ ਦਿਲ ਕੇ ਪਾਸ', ਵਿਨੈ ਸੂਦ ਨੇ 'ਫਿਰ ਵੋਹੀ ਸ਼ਾਮ' ਗੀਤ ਸੁਣਾਏ ਤੇ ਅਮਰਜੀਤ ਅਰੋੜਾ ਨੇ 'ਹਾਸ-ਰਸ' ਪੇਸ਼ ਕੀਤਾ । ਇਸ ਮੌਕੇ ਤੇ ਪੰਡਿਤ ਰਾਜਨ ਸ਼ਰਮਾਂ ਨੇ 'ਮੇਂ ਯੇਹ ਸੋਚ ਕਰ ਉਸ ਕੇ ਦਰ ਸੇ ਉਠਾ ਥਾ' ਗੀਤ ਤੇ ਸ਼ਾਮਲ ਲਾਲ ਗੁਪਤਾ ਨੇ ਜ਼ਿੰਦਗੀ ਦੀਆਂ ਸਚਾਈਆਂ ਪੇਸ਼ ਕੀਤੀਆਂ । ਨੇਤਰਹੀਣ ਅਤੇ ਅੰਗਹੀਣ ਬੱਚਿਆਂ ਦੀ ਪੜ੍ਹਾਈ ਦੇ ਲਈ ਅਕਾਂਕਸ਼ਾ ਤੇ ਮੁਸਕਾਨ ਨੇ ਉਹਨਾਂ ਨੂੰ ਕੰਪਿਊਟਰ ਭੇਂਟ ਕਰਨ ਲਈ ਭੇਜਿਆ । ਰਾਕੇਸ਼ ਕਪੂਰ ਨੇ ਸਕੂਲ ਨੂੰ 21 ਹਜ਼ਾਰ ਰੁਪਏ ਤੇ ਵੀ.ਕੇ. ਸੂਦ ਨੇ 1100/- ਰੁਪਏ ਭੇਂਟ ਕੀਤੇ। ਜੋਤਿਸ਼ਾ ਅਚਾਰੀਆਂ ਸੁਖਮਿੰਦਰ, ਨਵਜੀਤ ਸਿੰਘ, ਗਰੀਸ਼ ਗੁਪਤਾ, ਅਸ਼ੋਕ ਧੀਰ, ਲਾਇਨਜ਼ ਕਲੱਬ ਦੇ ਹੋਣ ਵਾਲੇ ਗਵਰਨਰ ਯੋਗੇਸ਼ ਸੋਨੀ, ਪਰਮਜੀਤ ਕੌਰ, ਚੇਤਨਾ ਸ਼ਰਮਾਂ, ਸ਼ਲਿੰਦਰ ਵੱਲੋਂ ਨਗਦ ਰਾਸ਼ੀ ਦੇ ਨਾਲ ਨਾਲ ਫ਼ਲ, ਮਿਠਾਈਆਂ, ਬੇਲ-ਪੂਰੀ, ਮਿਲਕ ਬਰੰਮੀ ਤੇ ਜੂਸ ਬੱਚਿਆਂ ਨੂੰ ਦਿੱਤੇ ਗਏ । ਇਸ ਮੌਕੇ ਤੇ ਰਵਿੰਦਰ ਸਿੰਘ ਸੈਣੀ, ਰੀਆ, ਰਾਜ਼ਨ ਗੁਲਾਟੀ, ਮਨਕੀਰਤ ਕੌਰ, ਰੋਹਿਤ ਸੋਨਕਰ, ਡਾ. ਏ.ਐਸ. ਜੱਸੀ, ਪ੍ਰਮੋਦ ਦਾਦਾ, ਭਾਰਤ ਗੁਪਤਾ, ਡਾ. ਅਨਿਲ ਸ਼ਰਮਾਂ, ਡਿੰਪਲ, ਮੀਨਾ ਨਾਗੀ, ਪ੍ਰੇਮ ਖੁਰਾਨਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਮੰਨੇ-ਪ੍ਰਮੰਨੇ ਲੋਕ ਹਾਜ਼ਰ ਸਨ। 

No comments: