Friday, May 02, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ: ਪੋਲਿੰਗ ਦਾ ਸਮਾਂ ਵਧਾਇਆ

 Fri, May 2, 2014 at 1:36 PM 
ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੈਣਗੀਆਂ ਵੋਟਾਂ 
ਲੁਧਿਆਣਾ 02 ਮਈ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੰਜਾਬੀ ਸਾਹਿਤ ਸੰਸਾਰ ਵਿਚ ਬੁੱਧੀਜੀਵੀਆਂ ਦੀ ਇਕ ਪ੍ਰਤਿਸ਼ਠ ਸੰਸਥਾ ਹੈ। ਇਸ ਦੀਆਂ ਚੋਣਾਂ 04 ਮਈ 2014 ਨੂੰ ਹੋ ਰਹੀਆਂ ਹਨ। ਇਹਨਾਂ ਚੋਣਾਂ ਨੂੰ ਕਰਾ ਰਹੇ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਹੋਰਾਂ ਨੇ ਦੱਸਿਆ ਕਿ ਮੈਂਬਰ ਵੋਟਰਾਂ ਦੀ ਸਹੂਲਤ ਨੂੰ ਮੱਦੇ ਨਜ਼ਰ ਰੱਖਦਿਆਂ ਵੋਟਾਂ ਪਾਉਣ ਦਾ ਸਮਾਂ ਦੋ ਘੰਟੇ ਵਧਾਇਆ ਗਿਆ ਹੈ। ਪਹਿਲਾਂ ਵੋਟਾਂ ਪਾਉਣ  ਦਾ ਸਮਾਂ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 01 ਵਜੇ ਤੱਕ ਸੀ ਜੋ ਹੁਣ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 03 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਦੂਰ ਦੁਰਾਡੇ ਤੋਂ ਆਉਣ ਵਾਲੇ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ ਨੂੰ ਸੂਚਨਾ ਹਿਤ ਦਸਿਆ ਜਾਂਦਾ ਹੈ ਕਿ ਸੰਬੰਧਤ ਬੈਲਟ ਪੇਪਰਾਂ ਦਾ ਨਮੂਨਾ ਅਕਾਡਮੀ ਦੀ ਵੈੱਬ ਸਾਈਟ ਉਤੇ ਪਾ ਦਿੱਤਾ ਗਿਆ ਹੈ। 
      ਡਾ. ਸਰਜੀਤ ਸਿੰਘ ਗਿੱਲ ਨੇ ਦਸਿਆ ਕਿ ਵੋਟਰ ਪਰਚੀ ਪ੍ਰਧਾਨ ਜੀ ਅਤੇ ਜਨਰਲ ਸਕੱਤਰ ਵਲੋਂ ਅਧਿਕਾਰਤ  ਵਿਅਕਤੀਆਂ ਵਲੋਂ ਤਸਦੀਕ ਕੀਤੀ ਜਾਵੇਗੀ। ਜਿਨ੍ਹਾਂ ਮੈਂਬਰਾਂ ਕੋਲ ਵੋਟਰ ਪਰਚੀ ਨਹੀਂ ਹੋਵੇਗੀ ਉਨ੍ਹਾਂ ਨੂੰ ਮੌਕੇ ਤੇ ਮੁਹਈਆ ਕਰਵਾਈ ਜਾਵੇਗੀ। ਸਿਰਫ ਤਸਦੀਕ ਕੀਤੀ ਵੋਟਰ ਪਰਚੀ ਹੀ ਪਰਵਾਨ ਕੀਤੀ ਜਾਵੇਗੀ। ਵੋਟਰ ਪਰਚੀ ਜਾਰੀ ਕਰਨ ਲਈ ਪੰਜਾਬੀ ਭਵਨ ਦੇ ਮੁੱਖ ਗੇਟ ਉਤੇ ਪੋਲਿੰਗ ਦਾ ਏਰੀਆ ਸ਼ੁਰੂ ਹੋਣ ਤੋਂ ਪਹਿਲਾਂ ਕਾਊਂਟਰ ਲਗਾਏ ਜਾਣਗੇ। ਪੰਜਾਬੀ ਭਵਨ ਦਾ ਮੁੱਖ ਗੇਟ ਤਿੰਨ ਵਜੇ ਬੰਦ ਕਰ ਦਿੱਤਾ ਜਾਵੇਗਾ। 

No comments: