Wednesday, May 28, 2014

ਲੁਧਿਆਣਾ ਕਾਂਗਰਸ ਵਿੱਚ ਧੜ੍ਹੇਬੰਦਕ ਜੰਗ ਤੇਜ਼

 Wed, May 28, 2014 at 6:42 PM
 ਲੀਨਾ ਟਪਾਰੀਆ ਦਾ ਸਮਰਥਨ ਅਤੇ ਪਵਨ ਦੀਵਾਨ ਦਾ ਵਿਰੋਧ ਤੇਜ਼
ਲੁਧਿਆਣਾ: 28 ਮਈ 2014: (ਤੇਜਿੰਦਰ ਸ਼ਰਮਾ//ਵਰਿੰਦਰ//ਅਸ਼ੋਕ ਪੁਰੀ):
ਲੋਕ ਸਭਾ ਚੋਣਾ ਉਪਰੰਤ ਕਾਂਗਰਸ ਪਾਰਟੀ ਵਿੱਚ ਧੜ੍ਹੇਬੰਦੀ ਇੱਕ ਵਾਰ ਫਿਰ ਸਿਖਰਾਂ ਤੇ ਜਾਂ ਪੁਜੀ ਹੈ ਜਿਸ ਦੇ ਸਿੱਟੇ ਵਜੋਂ ਕਈ ਕਾਂਗਰਸੀਆਂ ਨੇ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਦੇ ਅਸਤੀਫੇ ਦੀ ਮੰਗ ਕਰਦੇ ਹੋਏ  ਲੁਧਿਆਣਾ ਮਹਿਲਾ ਕਾਂਗਰਸਾਂ ਦੀ ਸਾਬਕਾ ਪ੍ਰਧਾਨ ਲੀਨਾ ਟਪਾਰੀਆ ਨੂੰ ਮੁੜ ਪ੍ਰਧਾਨਗੀ ਦੇਣ ਤੇ ਜੋਰ ਦਿੱਤਾ ਹੈ। ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਜਰਨਲ ਸਕਤਰ ਗੁਰਚਰਨ ਸਿੰਘ ਘੋਨਾ, ਸਾਬਕਾ ਸਕੱਤਰ ਤਰੱਕੀ ਲਾਲ ਥਾਪਰ,ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਯੂਥ ਕਾਂਗਰਸ ਦੇ ਜਰਨਲ ਸਕੱਤਰ ਇੰਦਰਜੀਤ ਸਿੰਘ ਗਿੱਲ, ਦੱਖਣੀ ਤੋਂ ਯੂਥ ਕਾਂਗਰਸ ਦੇ ਜਰਨਲ ਸਕੱਤਰ ਚੇਤਨ ਥਾਪਰ, ਪੁਨੀਤ ਸਪਰਾ,ਸਿਮਰਨ ਲੋਹਾਰਾ ਅਤੇ ਕਪਿਲ ਸ਼ਰਮਾ ਨੇ ਕਿਹਾ ਕਿ ਲੀਨਾ ਟਪਾਰੀਆ ਦੀ ਥਾਂ ਤੇ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ ) ਦੇ ਪ੍ਰਧਾਨ ਪਵਨ ਦੀਵਾਨ ਨੂੰ ਪ੍ਰਧਾਨਗੀ ਤੋਂ ਲਾਹੁਣਾ ਚਾਹੀਦਾ ਸੀ, ਜਿਨਾਂ ਨੇ ਲੋਕ ਸਭਾ ਦੀਆ ਚੋਣਾਂ  ਵਿਚ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਕੋਈ ਕੰਮ ਨਹੀਂ ਕਰਨ ਦੀ ਬਜਾਏ  ਏਅਰ ਕੰਡੀਸ਼ਨ ਦੀ ਠੰਡੀ ਹਵਾ ਲੈਣ ਨੂੰ ਤਰਜੀਹ ਦਿੱਤੀ ਅਤੇ ਗਿਣਤੀ ਵਾਲੇ ਦਿਨ ਵੀ ਲੁਧਿਆਣਾ ਰਹਿਣ ਦੀ ਬਜਾਏ ਦਿੱਲੀ ਡੇਰੇ ਲਾਈ ਰੱਖੇ । ਪ੍ਰੰਤੂ ਲੀਨਾ ਟਪਾਰੀਆ ਨੇ ਬਿੱਟੂ ਦੇ ਹੱਕ ਵਿਚ ਹਲਕਾ ਪੂਰਬੀ ਵਿਖੇ ਦਿਨ-ਰਾਤ ਇਕ ਕਰਕੇ ਵੱਡੀ ਲੀਡ ਦਵਾਈ । ਉਪਰੋਕਤ ਆਗੂਆਂ ਨੇ ਪਵਨ ਦੀਵਾਨ ਤੇ ਵਰਦੇ  ਹੋਏ ਕਿਹਾ ਕਿ ਕਾਂਗਰਸੀ ਉਮੀਦਵਾਰ ਸ.ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦਾ ਮਰਹੂਮ ਬੇਅੰਤ ਸਿੰਘ ਦੇ ਨਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ ਪ੍ਰੰਤੂ ਜ਼ਿਲਾ  ਪ੍ਰਧਾਨ ਨੇ ਲੁਧਿਆਣਾ ਵਿਖੇ ਕਿਸੇ ਕਾਂਗਰਸੀ ਅਹੁਦੇਦਾਰ ਜਾਂ ਵਰਕਰ ਦੀ ਸਾਰ ਨਹੀ ਲਈ ਅਤੇ ਉਹ ਕਿਸੇ ਦਾ ਫੋਨ ਸੁਣਨਾ ਵੀ ਮਨਾਸਿਬ ਨਹੀਂ ਸਮਝਦੇ ਸਨ ਜਿਸ ਕਾਰਨ ਜ਼ਿਲ•ੇ ਵਿਚ ਕਾਂਗਰਸ ਕਮਜੋਰ ਹੋਈ । ਉਪਰੋਕਤ ਆਗੂਆਂ ਨੇ ਕਾਂਗਰਸ ਹਾਈ ਕਮਾਂਡ ਤੋਂ ਪੁਰਜੋਰ ਸ਼ਬਦਾਂ ਰਾਹੀ ਮੰਗ ਕੀਤੀ ਕਿ ਲੀਨਾ ਟਪਾਰੀਆਂ ਨੂੰ ਉਸ ਦੇ ਅਹੁਦੇ ਤੇ ਬਹਾਲ ਕੀਤਾ ਜਾਵੇ ਅਤੇ ਪਵਨ ਦੀਵਾਨ ਵਰਗੇ ਅਹੁਦੇਦਾਰਾਂ ਦੀ ਥਾਂ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਣ ਬਖਸ਼ਿਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਲੁਧਿਆਣਾ ਵਿਚ ਮੁੜ ਆਪਣੇ ਪੈਰਾਂ ਤੇ ਖੜੀ ਹੋ ਸਕੇ।

No comments: