Saturday, May 31, 2014

ਪੁਲਿਸ ਕਮਿਸ਼ਨਰ ਵੱਜੋਂ ਆਰ ਕੇ ਜਾਇਸਵਾਲ ਮੀਡੀਆ ਨਾਲ ਰੂਬਰੂ

ਨਸ਼ੇ ਦੇ ਸਮਗਲਰਾਂ 'ਤੇ ਹੋਰ ਕੱਸੀ ਜਾਏਗੀ ਨਕੇਲ 
ਲੁਧਿਆਣਾ: 30 ਮਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੁਲਿਸ ਕਮਿਸ਼ਨਰ ਵੱਜੋਂ ਚਾਰਜ ਸੰਭਾਲਣ ਤੋਂ ਬਾਅਦ ਆਰ ਕੇ ਜਾਇਸਵਾਲ ਇੱਕ ਵਾਰ ਫੇਰ ਆਪਣੇ ਜਾਣੇ ਪਛਾਣੇ ਜ਼ਿਲੇ ਲੁਧਿਆਣਾ  ਮੀਡੀਆ  ਨਾਲ ਰੂਬਰੂ ਸਨ। ਨਵਿਆਂ ਨਾਲ ਜਾਣ-ਪਛਾਣ ਅਤੇ ਅਤੇ ਪੁਰਾਣਿਆਂ ਨਾਲ ਸੰਬੰਧਾਂ ਦੀ ਤਾਜ਼ਗੀ। ਖਚਾਖਚ  ਭਰੀ ਪ੍ਰੈਸ ਕਾਨਫਰੰਸ  ਮਾਹੌਲ  ਪਰਿਵਾਰਿਕ ਜਿਹਾ ਸੀ ਜਿਹਾ ਸੀ। ਲੁਧਿਆਣਾ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਸ੍ਰੀ ਰਾਜੇਸ਼ ਕੁਮਾਰ ਜਾਇਸਵਾਲ ਨੇ ਸਪਸ਼ਟ ਕਿਹਾ ਹੈ ਕਿ ਉਹ ਲੁਧਿਆਣਾ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਅਤੇ ਨਸ਼ੇ ਦੇ ਖਿਲਾਫ਼ ਆਉਣ ਵਾਲੇ ਦਿਨਾਂ ਵਿਚ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਿੰਨੀ ਸਕੱਤਰੇਤ ਕੰਪਲੈਕਸ ਦੇ ਸਿੰਗਲ ਵਿੰਡੋ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ। ਸਮੇਂ ਦੇ ਪਾਬੰਦੀ ਦੇ ਨਾਲ ਨਾਲ ਉਹਨਾਂ ਕਈ ਹੋਰ ਗੱਲਾਂ ਵੀ ਕੀਤੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਉਹ ਸਰਕਾਰੀ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਲੈ ਕੇ ਚੱਲਣਗੇ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ਼ ਕੱਲ੍ਹ ਤੋਂ ਇਕ ਵੱਡੇ ਪੱਧਰ 'ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਲੁਧਿਆਣਾ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਨਸ਼ੇ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਇਲਾਜ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਸ੍ਰੀ ਜੈਸਵਾਲ ਨੇ ਦੱਸਿਆ ਕਿ ਅੱਜਕੱਲ੍ਹ ਨਸ਼ਾ ਤਸਕਰਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾਉਣ ਲਈ ਇਕ ਨਵੀਂ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਇਹ ਤਸਕਰ ਪਹਿਲਾਂ ਤਿੰਨ ਚਾਰ ਵਾਰ ਨੌਜਵਾਨ ਨੂੰ ਮੁਫ਼ਤ ਹੈਰੋਇਨ ਦਾ ਮਹਿੰਗਾ ਨਸ਼ਾ ਸਪਲਾਈ ਕਰਦੇ ਹਨ, ਜਦੋਂ ਉਹ ਨਸ਼ਾ ਕਰਨ ਦਾ ਆਦੀ ਹੋ ਜਾਂਦਾ ਹੈ ਤਾਂ ਉਸਨੂੰ ਮਹਿੰਗੇ ਭਾਅ 'ਤੇ ਨਸ਼ਾ ਵੇਚ ਕੇ ਮੋਟੀਆਂ ਰਕਮਾਂ ਵਸੂਲ ਕਰਦੇ ਹਨ। ਟ੍ਰੈਫਿਕ ਦੀ ਬੁਰੀ ਹਾਲਤ ਬਾਰੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿਚਲੀ ਆਵਾਜਾਈ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਖਿਲਾਫ਼ ਅੱਜ ਤੋਂ ਹੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਜਿਹੇ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਰਾਧਾਂ ਨਾਲ ਨਜਿੱਠਣ ਲਈ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਸ਼ਹਿਰ ਵਿਚ ਸ਼ਾਂਤੀ ਬਣਾਈ ਜਾ ਸਕੇ। ਉਹਨਾਂ ਦੇ ਨਾਲ ਡੀਸੀਪੀ ਨੀਲਾਂਬਰੀ ਜਗਦਲੇ ਵੀ ਮੌਜੂਦ ਸੀ। ਉਹਨਾਂ ਆਪਣੀ ਟੀਮ ਦੇ ਕੁਝ ਹੋਰ ਮੈਂਬਰਾਂ ਬਾਰੇ ਵੀ ਦੱਸਿਆ ਜਿਹੜੇ ਉਹਨਾਂ ਦੋਹਾਂ ਦੀ ਗੈਰਹਾਜਰੀ ਵਿੱਚ ਵੀ ਲੋਕਾਂ ਦੀ  ਸੁਣਨਗੇ। 

No comments: