Wednesday, May 28, 2014

'ਸੁਪਨੇ' ਐਲਬਮ ਦੇ ਗੀਤ ਇੱਕ ਮੀਲ ਪੱਥਰ ਸਥਾਪਿਤ ਹੋਣਗੇ : ਮਾਹੀ ਮਾਨ

Wed, May 28, 2014 at 5:23 PM
ਪੰਜਾਬੀ ਸੱਭਿਆਚਾਰ ਅਮੀਰੀ 'ਚ ਕਰਨਗੇ ਹੋਰ ਵਾਧਾ -ਮਾਹੀ ਦਾ ਸਨਮਾਣ 15 ਨੂੰ  
ਲੁਧਿਆਣਾ: 28 ਮਈ 2014:
(ਸਤਪਾਲ ਸੋਨੀ//ਪੰਜਾਬ ਸਕਰੀਨ) :
ਹਰਜੀਤ ਹਰਮਨ ਨੂੰ ਸਫਲਤਾ ਦਾ ਸਿਰਨਾਵਾਂ ਬਣਾਉਣ ਵਾਲੇ ਗੀਤਕਾਰ ਪਰਗਟ ਸਿੰਘ ਦੀ ਅਗਲੀ ਖੋਜ ਗੁਰਨੂਰ ਤੇ  ਮਾਹੀ ਮਾਨ ਦੀ ਸੰਗੀਤਕ ਐਲਬਮ 'ਸੁਪਨੇ' ਟਾਈਟਲ ਨਾਲ ਅਗਲੇ ਦਿਨ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਇਸ ਸਬੰਧੀ ਗਾਇਕਾ ਮਾਹੀ ਮਾਨ ਨੇ ਦਸਿਆ ਕਿ ਜੁਆਏ-ਅਤੁੱਲ ਦੇ ਸੰਗੀਤ ਨਾਲ ਸ਼ਿੰਗਾਰੀ ਇਸ ਐਲਬਮ ਦੇ ਗੀਤ ਐਨੇ ਕੁ ਵਧੀਆ ਹਨ ਕਿ ਇਹ ਐਲਬਮ ਸੰਗੀਤਕ ਖੇਤਰ ਵਿਚ ਇਤਿਹਾਸ ਸਿਰਜ ਸਕਦੀ ਹੈ। ਉਸ ਨੇ ਦਸਿਆ ਕਿ ਇਸ ਐਲਬਮ ਵਿਚ ਪਰਗਟ ਸਿੰਘ ਤੋਂ ਇਲਾਵਾ ਸ਼ਮਸ਼ੇਰ ਸੰਧੂ ਅਤੇ ਗੁਰਵਿੰਦਰ ਬਰਾੜ ਦੇ ਲਿਖੇ ਗੀਤ ਵੀ ਸ਼ਾਮਿਲ ਹਨ। ਇਕ ਸਵਾਲ ਦੇ ਜਵਾਬ ਵਿਚ ਉਸ ਨੇ ਆਖਿਆ ਕਿ ਮੈਂ ਵਿਸ਼ਵਾਸ ਨਾਲ ਆਖ ਸਕਦੀ ਹਾਂ ਕਿ ਇਸ ਐਲਬਮ ਨਾਲ ਸੰਗੀਤ ਖੇਤਰ ਵਿਚ ਲੰਬੇ ਸਮੇਂ ਤੋਂ ਰੜਕ ਰਹੀ ਮੁਕੰਮਲ ਗਾਇਕ ਜੋੜੀ ਦੀ ਘਾਟ ਸਹਿਜੇ ਹੀ ਪੂਰੀ ਹੋ ਜਾਵੇਗੀ। ਉਸ ਨੇ ਦਸਿਆ ਕਿ ਉਹ ਸੰਗੀਤ ਦੇ ਖੇਤਰ ਵਿਚ ਪੱਕੇ ਪੈਰੀਂ ਆਉਣਾ ਚਾਹੁੰਦੀ ਸੀ ਤੇ ਇਸ ਕਰਕੇ ਉਸ ਨੇ ਸਾਲਾਂ ਬੱਧੀ ਮਿਹਨਤ ਕਰਕੇ ਲੋਕਾਂ ਦੇ ਦਿਲਾਂ 'ਤੇ ਦਸਤਕ ਦੇਣ ਦਾ ਉਪਰਾਲਾ ਕੀਤਾ ਹੈ। ਉਸ ਨੇ ਦਸਿਆ ਕਿ 'ਸੁਪਨੇ' ਐਲਬਮ ਦੇ ਦੋ ਵੀਡੀਓ 'ਮੰਮੀ ਕਰਦੀ ਆ ਵੇਟ' ਅਤੇ 'ਚਲਦੀਆਂ ਪੌੜੀਆਂ ਬਿਜਲੀ 'ਤੇ' ਦੇ ਸੰਗੀਤਕ ਵੀਡੀਓ ਸਭ ਤੋਂ ਪਹਿਲਾਂ ਚੈਨਲਾਂ ਦਾ ਸ਼ਿੰਗਾਰ ਬਣ ਰਹੇ ਹਨ ਅਤੇ ਬਾਕੀ ਛੇ ਗੀਤਾਂ ਦੇ ਵੀਡੀਓ ਵੀ ਇਕ-ਇਕ ਕਰਕੇ ਚਲਾਏ ਜਾਣਗੇ। ਉਸ ਨੇ ਇਸ ਐਲਬਮ ਦੀ ਮੁਕੰਮਲਤਾ ਲਈ ਆਪਣੇ ਉਸਤਾਦ ਰਵੀ ਸ਼ਰਮਾ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ 15 ਜੂਨ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਸਮਾਰੋਹ 'ਤੇ ਜਰਖੜ ਸਟੈਡੀਅਮ ਵਿਖੇ ਗਾਇਕਾ ਮਾਹੀ ਮਾਨ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਨਵੀਂ ਐਲਬਮ ਨਾਲ ਮਾਹੀ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਸੰਗੀਤ ਪ੍ਰੇਮੀਆਂ ਵਿੱਚ  ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ।

No comments: