Monday, May 26, 2014

ਬੇਲਨ ਬ੍ਰਿਗੇਡ ਵੱਲੋਂ ਨਸ਼ਿਆਂ ਖਿਲਾਫ਼ ਜੰਗ ਦਾ ਅਗਲਾ ਸਿਲਸਿਲਾ ਸ਼ੁਰੂ

ਨਸ਼ਿਆਂ ਦੇ ਨੁਕਸਾਨਾਂ ਬਾਰੇ ਚੇਤਨਾ ਮੁਹਿੰਮ ਦੀ ਸਫਲ ਸ਼ੁਰੁਆਤ   Save Punjab 
ਚੋਣਾਂ ਆਉਂਦੀਆਂ ਹਨ ਤਾਂ  ਬਹੁਤ ਸਾਰੇ ਲੀਡਰ ਅਤੇ ਸੰਗਠਨ ਪੈਦਾ ਹੋ ਜਾਂਦੇ ਹਨ। ਚੋਣਾਂ ਖਤਮ ਹੁੰਦਿਆਂ ਹੀ ਓਹ ਸੰਗਠਨ ਅਤੇ ਲੀਡਰ ਅਕਸਰ ਗਾਇਬ ਹੋ ਜਾਂਦੇ ਹਨ ਪਰ ਬੇਲਨ ਬ੍ਰਿਗੇਡ ਅਤੇ  ਇਸਦੀ ਸੁਪਰੀਮੋ ਅਨੀਤਾ ਸ਼ਰਮਾ ਦੀ ਟੀਮ ਚੋਣਾਂ ਤੋਂ ਬਾਅਦ ਵੀ ਡਟੀ ਹੋਈ ਹੈ। ਇਸ ਗਰੁੱਪ ਨੇ ਚੋਣਾਂ ਲੰਘ ਜਾਣ ਤੋਂ ਬਾਅਦ ਨਸ਼ਿਆਂ ਦੇ ਖਤਰਨਾਕ ਅਤੇ ਗੈਰਕਾਨੂੰਨੀ ਪ੍ਰਚਾਰ- ਪ੍ਰਸਾਰ ਉੱਪਰ ਕਈ ਗੰਭੀਰ ਸੁਆਲ ਖੜੇ ਕੀਤੇ ਹਨ। ਨਸ਼ਿਆਂ ਦੀ  ਆਮਦਨ ਆਸਰੇ ਚੱਲਣ ਵਾਲੇ ਸਿਸਟਮ ਅਤੇ ਨਸ਼ਿਆਂ ਦੀ ਆਲੋਚਨਾ ਦੇ ਨਾਲ ਨਾਲ ਇਸ ਸੰਗਠਨ ਨੇ ਹੁਣ ਨਸ਼ਿਆਂ  ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦਾ ਸ਼ਲਾਘਾਯੋਗ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਇਸ ਸਬੰਧ ਵਿੱਚ ਅਸੀਂ ਇਹਨਾਂ ਕਾਲਮਾਂ ਵਿੱਚ ਦੇ ਰਹੇ ਹਾਂ  ਕਰ ਰਹੇ ਖਤਰਨਾਕ ਨਸ਼ੇ ਹੈਰੋਇਨ ਦਾ ਵੇਰਵਾ। ਜੇ ਇਸਨੂੰ ਪੜ੍ਹ ਕੇ ਕੋਈ ਇੱਕ ਜਣਾ ਵੀ ਇਸ ਨਸ਼ੇ ਨੂੰ ਛੱਡ ਕੇ ਇਸਦੇ ਖਿਲਾਫ਼ ਮੁਹਿੰਮ ਤਾਂ ਅਸੀਂ ਸਮਝਾਂਗੇ ਕਿ ਇਹ ਉਪਰਾਲਾ ਸਫਲ ਰਿਹਾ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ। --ਰੈਕਟਰ ਕਥੂਰੀਆ
ਹੈਰੋਇਨ ਕੀ ਹੈ??ਕਿਵੇ ਬਚੀਏ???ਪੜ੍ਹਿਓ ਜਰੂਰ ਜੀ....!
1.ਹੈਰਇਨ ਇਕ ਮਹਿਗਾ ਤੇ ਸਭ ਤੋ ਖਤਰਨਾਕ ਨਸਾ ਹੈ,
ਹੈਰੋਇਨ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ, 
ਲੇਖਕਾ ਅਨੀਤਾ ਸ਼ਰਮਾ
2.ਇਹ 20 ਕਿਲੋ ਅਫੀਮ ਤੇ ਐਸਿਟਿਕ ਐਨਹਾਇਡ੍ਰਾਇਡ ਦੇ ਰਸਾਇਣਕ ਸੁਮੇਲ ਤੋ ਇਕ ਕਿਲੋ ਚਿਟੀ ਹੈਰੋਇਨ ਮਿਲਦੀ ਹੈ ਤਿਆਰ ਕਰਨ ਵੇਲੇ ਜੋ ਬਾਕੀ ਭੂਰੇ ਰੰਗ ਦੀ ਰਹਿਦ ਖ਼ੂੰਦ ਬਚਦੀ ਹੈ ਉਸ ਨੂੰ ਸਮੈਕ ਜਾ ਬਰਾਊਨ ਸੂਗਰ ਕਿਹਾ ਜਾਦਾ ਹੈ,
3.ਪੰਜਾਬ ਵਿਚ ਇਕ ਗ੍ਰਾਮ ਹੈਰੋਇਨ 2500 ਰੁਪਏ ਤਕ ਮਿਲਦੀ ਹੈ, ਇਕ ਅਮਲੀ 2 ਗ੍ਰਾਮ ਹੈਰੋਇਨ ਅਰਾਮ ਨਾਲ ਪੀ ਜਾਦਾ ਹੈ.
4.ਹੈਰੋਇਨ ਤਿਆਰ ਕਰਨ ਵਾਲੇ ਦੇਸ ਪਾਕਿਸਤਾਨ, ਅਫ਼ਗਾਨਿਸਤਾਨ, ਬਰਮਾ ਤੇ ਥਾਈਲੈਂਡ ਮੇਨ ਨੇ.
5.ਹੈਰੋਇਨ ਨੂੰ ਵਰਤਣ ਲਈ ਅਮਲੀ ਇਸ ਤਰਾਂ ਤਰੀਕਾ ਵਰਤਦੇ ਨੇ ਇਕ ਹੈਰੋਇਨ ਨੂੰ ਐਲੂਮੀਨੀਅਮ ਦੇ ਵਰਕ ਉਪਰ ਪਾ ਕੇ ਮੋਮਬੱਤੀ ਨਾਲ ਸੇਕ ਦੇ ਕੇ ਧੂਏ ਨਾਲ, ਦੂਜਾ ਹੈਰੋਇਨ ਨੂੰ ਪਾਣੀ ਵਿੱਚ ਮਿਲਾ ਕੇ ਟੀਕੇ ਦੁਆਰਾ ਵਰਤਣਾ।
6.ਹੈਰੋਇਨ ਦੇ ਮੇਨ ਮਗਰਮੱਛ (ਵੇਚਣ ਵਾਲੇ) ਓਹ ਹੁੰਦੇ ਨੇ ਜਿਹੜੇ ਵੋਟਾਂ ਵੇਲੇ ਲੀਡਰਾਂ ਦੀ ਪੈਸੇ ਤੇ ਨਸੇ ਨਾਲ ਮਦਦ ਕਰਦੇ ਨੇ,
7.ਨਸੇ ਕਰਨ ਵਾਲਾ ਨਸਾ ਨਾ ਮਿਲਣ ਤੇ ਚੋਰੀ, ਡਾਕੇ, ਕਰਦਾ ਹੈ ਇਥੋ ਤਕ ਕਤਲ ਵੀ ਕਰ ਦਿਦਾ ਹੈ,
8.ਨਸਾ ਕਰਨ ਵਾਲੇ ਦੀ ਉਮਰ ਵਧ ਤੋ ਵਧ 10 ਸਾਲ ਹੁੰਦੀ ਹੈ
ਪਰ ਪਹਿਲਾ ਹੀ ਨਸੇ ਦੀ ਵਾਧ ਘਾਟ ਕਰਕੇ ਮਾਰਿਆ ਜਾਦਾ ਹੈ,
9.ਨਸੇ ਛੱਡੇ ਜਾ ਸਕਦੇ ਨੇ, ਹੀਰੋਇਨ ਦਾ ਵੀ, ਆਓ ਰਲ ਮਿਲ ਕੇ ਨਸਿਆ ਖ਼ਿਲਾਫ ਲਡ਼ਿਏ, ਤੇ ਪੰਜਾਬ ਨੂੰ ਖ਼ੁਸਹਾਲ ਬਣਾਈਏ, ਜੇ ਕੋਈ ਨਸਾ ਕਰਦਾ ਓਸ ਨੇ ਰੋਕਿਏ ਤੇ ਸਮਝਾਇਏ, ਸਾਨੂੰ ਕੀ ਵਾਲੀ ਸੋਚ ਛੱਡੀਏ,
ਸਰਕਾਰਾ ਨੇ ਕੁਝ ਨਹੀ ਕਰਨਾ ਉਹਨਾ ਨੂੰ ਤਾ ਅਮਲੀ ਮੰਡੀਰ ਚਾਹੀਦੀ ਹੈ ਰੈਲੀਆਂ ਤੇ ਜ਼ਿੰਦਾਬਾਦ ਮੁਰਦਾਬਾਦ ਕਰਨ ਲਈ ਜਾ ਬਦਮਾਸ ਤੁੇ ਵੈਲੀ ਆਪਣੇ ਆਪਣੇ ਵਿਰੋਧੀਆ ਨੂੰ ਡਰਾਉਣ ਧਮਕਾਉਣ ਲਈ, ਸਭ ਲੋਕ ਇਕੱਠੇ ਹੋਣ
ਤਾ ਕਿ ਦਬਾਅ ਬਣੇ ਸਰਕਾਰਾ ਤੇ ਨਸੇ ਨੂੰ ਖ਼ਤਮ ਕਰਨ ਦਾ, ਫੇਰ ਨਸਾ ਖ਼ਤਮ ਹੋਊ...
ਜੇ ਤੁਸੀ ਵੀ ਮੇਰੇ ਨਾਲ ਹੋ ਤਾਂ ਇਸ ਪੋਸਟ ਨੂੰ ਵੱਧ ਤੋ ਵੱਧ ਸੇਅਰ ਕਰੋ.."
Architect Anita Sharma President
Belan Brigade Punjab
Contact 94174 23238
98143 70369

No comments: