Monday, May 05, 2014

ਗੁਰੂ ਕੇ ਲੰਗਰ ਲਈ ਸੰਗਤਾਂ ਵੱਧ ਤੋਂ ਵੱਧ ਕਣਕ ਭੇਜਣ

Mon, May 5, 2014 at 1:54 PM
ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮੈਨੇਜਰ ਵੱਲੋਂ ਅਪੀਲ
ਅੰਮ੍ਰਿਤਸਰ: 5 ਮਈ 2014: (ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਜਾਨਾਂ ਹੀ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਆਪਣੇ ਪਰਿਵਾਰਾਂ ਸਮੇਤ ਆਉਂਦੇ ਹਨ, ਜੋ ਗੁਰੂ-ਘਰਾਂ ਦੇ ਦਰਸ਼ਨਾਂ ਉਪਰੰਤ ਗੁਰੂ ਕੇ ਲੰਗਰਾਂ ਵਿੱਚ ਬੈਠ ਕੇ ਸ਼ਰਧਾ ਨਾਲ ਪ੍ਰਸ਼ਾਦਾ ਛਕਦੇ ਹਨ। ਇਹ ਪ੍ਰਥਾ ਗੁਰੂ ਕਾਲ ਤੋਂ ਬਾ-ਦਸਤੂਰ ਜਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ.ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਬਿਆਨ 'ਚ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ-ਘਰਾਂ ਦੇ ਲੰਗਰ ਸੰਗਤਾਂ ਵੱਲੋਂ ਭੇਜੀ ਜਾਂਦੀ ਰਸਦ ਤੇ ਮਾਇਆ ਨਾਲ ਹੀ ਚਲਦੇ ਹਨ। ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਚਲਦੇ ਗੁਰੂ ਕੇ ਲੰਗਰ ਲਈ ਕਣਕ ਦੀ ਜਰੂਰਤ ਹੈ। ਬੀਤੇ ਦਿਨੀਂ ਵੱਖ-ਵੱਖ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਸੰਗਤਾਂ ਨੂੰ ਗੁਰੂ ਕੇ ਲੰਗਰਾਂ ਵਾਸਤੇ ਕਣਕ ਭੇਜਣ ਦੀ ਅਪੀਲ ਕੀਤੀ ਗਈ ਹੈ। ਬਹੁਤ ਸਾਰੇ ਦਾਨੀ ਸੱਜਣਾਂ ਨੇ ਇਸ ਸਬੰਧੀ ਸੰਪਰਕ ਵੀ ਕੀਤਾ ਹੈ ਜਿਹੜੇ ਸ਼ਰਧਾਲੂ ਤਖਤ ਸਾਹਿਬ ਦੇ ਲੰਗਰਾਂ ਵਾਸਤੇ ਸ਼ਰਧਾ-ਭਾਵਨਾ ਨਾਲ ਕਣਕ ਭੇਜਣਾ ਚਾਹੁੰਦੇ ਹਨ ਉਹ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨਾਲ 01887-232023, 232524, 98148-98257 ਫੋਨ ਨੰਬਰਾਂ ਤੇ ਸੰਪਰਕ ਕਰਕੇ ਕਣਕ ਭੇਜ ਸਕਦੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਿਸੇ ਨੂੰ ਤਖਤ ਸਾਹਿਬ ਲਈ ਕਣਕ ਦੀ ਉਗਰਾਹੀ ਕਰਨ ਨਹੀਂ ਭੇਜਿਆ। ਕੋਈ ਵੀ ਸੱਜਣ ਤਖ਼ਤ ਸਾਹਿਬ ਦੇ ਨਾਮਪੁਰ ਕਿਸੇ ਨੂੰ ਕਣਕ ਨਾ ਦੇਣ।


No comments: