Thursday, May 22, 2014

ਨਸ਼ਿਆਂ ਦੇ ਖਿਲਾਫ਼ ਪੰਜਾਬ ਪੁਲਿਸ ਦੀ ਤੁਫਾਨੀ ਮੁਹਿੰਮ ਜਾਰੀ

550 ਪੇਟੀਆਂ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਸਮੇਤ 3 ਦੋਸ਼ੀ ਕਾਬੂ 
ਲੁਧਿਆਣਾ: 22 ਮਈ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਕਾਰਣ ਕੁਝ ਵੀ ਹੋਣ ਪਰ ਨਸ਼ੀਲੀਆਂ ਚੀਜ਼ਾਂ ਦੀ ਗੈਰਕਾਨੂੰਨੀ ਖਰੀਦੋ ਫਰੋਖਤ ਕਰਨ ਵਾਲਿਆਂ ਦੇ ਖਿਲਾਫ਼ ਪੰਜਾਬ ਪੁਲਿਸ ਦੀ ਤੁਫਾਨੀ ਤੇਜ਼ੀ ਜਾਰੀ ਹੈ। ਸ਼ਾਇਦ ਹੀ ਕੋਈ ਦਿਨ ਹੋਵੇ ਜਿਸ ਦਿਨ ਕੋਈ ਨ ਕੋਈ  ਨਸ਼ੀਲੀ ਚੀਜ਼ ਜਾਂ ਇਸਦੀ ਸਮਗਲਿੰਗ ਵਾਲਾ ਪੁਲਿਸ ਦੇ ਕਾਬੂ ਨਾ ਆਉਂਦਾ ਹੋਵੇ।
ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਸਮੇਤ ਏ.ਐਸ.ਆਈ ਸੁਖਦੇਵ ਸਿੰਘ ਅਤੇ ਹੋਰ ਪੁਲਿਸ ਮੁਲਾਜਮਾਂ ਨੂੰ ਏਸ ਮਾਮਲੇ ਵਿੱਚ ਇੱਕ ਹੋਰ ਸਫਲਤਾ ਮਿਲੀ।  ਨਸ਼ੇ ਦੇ ਸਮਗਲਰਾਂ ਤੇ ਨਕੇਲ ਕਸਣ ਲਈ ਲਾਏ ਗਏ ਨਾਕੇ ਦੌਰਾਨ ਲਲਤੋਂ ਚੌਂਕ, ਪੱਖੋਵਾਲ ਰੋਡ 'ਤੇ ਨਾਕਾਬੰਦੀ ਦੌਰਾਨ ਕੇਂਟਰ 1109 ਨੰ: ਪੀ.ਬੀ. -10ਡੀ.ਜ਼ੈਡ-7445 ਸਵਾਰ ਅਜੀਤਪਾਲ ਸਿੰਘ ,ਵਾਸੀ ਸ਼ੇਰਪੁੱਰ ਕਲਾਂ,ਜਗਰਾਓ , ਅੰਕਿਤ ਕੁਮਾਰ ਵਾਸੀ ਪਿੰਡ ਘਾਟਮਪੁੱਰਾ, ਥਾਨਾ ਮਾਨਦਤ ਜਿਲਾ ਪ੍ਰਤਾਪ ਗੜ੍ਹ ( ਯੂ.ਪੀ. ) ਅਤੇ ਇਮਤਿਆਜ਼ ਮੁਹੰਮਦ ਵਾਸੀ ਪਿੰਡ ਧਾਮਪੁੱਰ ਜਿਲਾ ਬਜਨੌਰ ਨੂੰ ਚੈਕਿੰਗ ਲਈ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਕੇਂਟਰ  ਵਿੱਚੋਂ ਵੱਖ-ਵੱਖ ਮਾਰਕਾ ਵਾਲੀਆਂ 550 ਪੇਟੀਆਂ ਦੇਸੀ ਅਤੇ ਅੰਗਰੇਜ਼ੀ ਸ਼ਰਾਬਬ ਦੀਆਂ ਬਰਾਮਦ ਕੀਤੇਆਂ ਗਈਆਂ। ਦੋਸ਼ੀ ਮੌਕੇ ਤੇ ਸ਼ਰਾਬ ਦੀਆਂ ਪੇਟੀਆਂ ਦਾ ਕੋਈ ਵੀ ਲਾਇਸੰਸ ਜਾਂ ਬਿੱਲ ਵਗੈਰਾ ਪੇਸ਼ ਨ ਕਰ ਸਕੇ ।
ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ਼ ਇੰਸਪੈਕਟਰ ਹਰਬੰਸ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਦੋਸ਼ੀਆਂ ਨੇ  ਪੁਛਗਿਛ ਦੌਰਾਨ ਦਸਿਆ ਕਿ ਕਾਲੂ ਨਾਂ ਦਾ ਵਿਅਕਤੀ ਲਾਡੋਵਾਲ ਹਾਰਡੀਵਰਡ ਦੇ ਕੋਲੋਂ ਉਹਨਾਂ ਕੋਲੋਂ  ਇਹ ਕੈਂਟਰ ਲੈ ਗਿਆ ਅਤੇ 4 ਘੰਟੇ ਬਾਦ ਸ਼ਰਾਬ ਲੱਦ ਕੇ ਲਾਡੋਵਾਲ ਦੇ ਨਜਦੀਕ ਦੇ ਗਿਆ ਹੈ ਜਿਸ ਨੇ ਉਹਨਾਂ  ਨੂੰ ਪਿੰਡ ਜੋਧਾਂ ਦੇ ਨਜਦੀਕ ਮਿਲਣ ਲਈ ਕਿਹਾ ਸੀ । ਦੋਸ਼ੀਆਂ ਨੇ ਦਸਿਆ ਕਿ ਇਹ ਸ਼ਰਾਬ ਕਿਸ ਨੂੰ ਸਪਲਾਈ ਕਰਨੀ ਹੈ ਇਸ ਬਾਰੇ ਕਾਲੂ ਨੂੰ ਹੀ ਪਤਾ ਹੈ ।
ਦੋਸ਼ੀਆਂ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਅਧੀਨ ਥਾਨਾ ਸਦਰ ਵਿੱਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ  ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀਆਂ ਨੇ ਇੰਨੀ ਵੱਡੀ ਮਾਤਰਾ 'ਚ  ਸ਼ਰਾਬ ਕਿਥੋਂ ਲੋਡ ਕੀਤੀ ਸੀ ਅਤੇ ਇਸ ਸ਼ਰਾਬ ਦੀ ਸਪਲਾਈ  ਕਿੱਥੇ ਕਿੱਥੇ ਕਰਨੀ ਸੀ । ਇਸ ਗੱਲ ਦਾ ਵੀ ਪਤਾ ਲਗਾਇਆ ਜਾਵੇਗਾ ਕਿ ਕਾਬੂ ਕੀਤੇ ਗਏ ਕੈਂਟਰ ਦਾ ਅਸਲੀ ਮਾਲਕ ਕੌਣ ਹੈ।
ਹੁਣ ਦੇਖਣਾ ਹੈ ਕਿ ਨਸ਼ਿਆਂ ਖਿਲਾਫ਼ ਚੱਲੀ ਇਸ ਮੁਹਿੰਮ ਵਿੱਚ ਸਿਆਸੀ ਆਗੂ ਕਦੋਂ ਨਸ਼ਿਆਂ ਨੂੰ ਜਦੋਂ ਪੁੱਟਣ ਲਈ ਸਰਗਰਮ ਕਦਮ ਚੁੱਕਦੇ ਹਨ?

No comments: