Wednesday, May 21, 2014

ਭਾਈ ਲਾਹੋਰੀਆ ਅਤੇ ਮਾਣਕਿਆ ਪੁਲਿਸ ਦੀ ਸਖਤ ਸੁੱਰਖਿਆ ਹੇਠ ਪੇਸ਼

Tue, May 20, 2014 at 11:14 PM
ਭਾਈ ਸੁਖਦੇਵ ਸਿੰਘ ਬੱਬਰ ਦੇ ਭਰਾਤਾ ਭਾਈ ਅੰਗਰੇਜ ਸਿੰਘ ਦੇ ਚਲਾਣੇ 'ਤੇ ਬੰਦੀ ਸਿੱਖਾਂ ਵੱਲੋਂ ਦੁਖ ਦਾ ਪ੍ਰਗਟਾਵਾ 

ਖਾੜਕੂ ਸਿੰਘਾਂ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਮਈ ਨੂੰ ਹੋਵੇਗੀ 
ਨਵੀਂ ਦਿੱਲੀ 20 ਮਈ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੋਰੀਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਤੋਂ ਅੱਧੇ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ਇਨ੍ਹਾਂ ਦੇ ਨਾਲ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ। ਇਸ ਵਾਰੀ ਦਿੱਲੀ ਪੁਲਿਸ ਵਲੋਂ ਭਾਈ ਬਲਜੀਤ ਸਿੰਘ ਭਾਉ ਨੂੰ ਅਤੇ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ । ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਸਰਕਾਰ ਵਲੋਂ ਸਿੰਘਾਂ ਕੋਲੋ ਪਕੜੇ ਗਏ ਅਸਲੇ ਪੇਸ਼ ਕੀਤੇ ਗਏ ਸਨ ਪਰ ਕੋਈ ਵੀ ਗਵਾਹ ਵੀ ਪੇਸ਼ ਨਾ ਹੋਣ ਕਰਕੇ ਸੁਣਵਾਈ ਨਹੀ ਹੋ ਸਕੀ । ਤਿਹਾੜ ਜੇਲ੍ਹ ਵਿਚ ਬੰਦ ਸਮੂਹ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਇਆ ਸਿੰਘ ਲਾਹੋਰੀਆ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਜੀਤ ਸਿੰਘ ਭਾਉ, ਕੁਲਵਿੰਦਰ ਸਿੰਘ ਖਾਨਪੁਰੀ ਨੇ ਅਪਣੇ ਭੇਜੇ ਸੁਨੇਹੇ ਰਾਹੀ ਬੱਬਰ ਖਾਲਸਾ ਦੇ ਮੁੱਖੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਭਰਾਤਾ ਭਾਈ ਅੰਗਰੇਜ ਸਿੰਘ ਦੇ ਅਕਾਲ ਚਲਾਣੇ ਦਾ ਦੁਖ ਪ੍ਰਗਟ ਕੀਤਾ । ਭਾਈ ਨਵਤੇਜ ਸਿੰਘ ਅਤੇ ਗੁਰਤੇਜ ਸਿੰਘ ਨੂੰ ਪੁਹਲਾ ਕਾਂਡ ਵਿਚ ਬਰੀ ਹੋਣ ਤੇ ਸਮੂਹ ਬੰਦੀ ਸਿੰਘਾਂ ਨੇ ਕੌਮ ਨੂੰ ਵਧਾਈ ਦੇਦੇਆਂ ਹੋਏ ਕਿਹਾ ਕਿ ਹਮੇਸ਼ਾ ਹੀ ਬੁਰਾਈ ਤੇ ਸੱਚ ਦੀ ਹੀ ਜਿੱਤ ਹੁੰਦੀ ਹੈ ਜਿਸਦਾ ਨਤੀਜਾ ਅਜ ਕੌਮ ਦੇ ਸਾਹਮਣੇ ਹੈ ।
ਭਾਈ ਤਰਲੋਚਨ ਸਿੰਘ ਮਾਣਕਿਆਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਨੂੰ ਬੇਮਤਲਬ ਦਾ ਤੰਗ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਰੋਜੀ ਰੋਟੀ ਕਮਾਉਣ ਵਿਚ ਵੀ ਪਰੇਸ਼ਾਨੀ ਆ ਗਈ ਹੈ ਤੇ ਘਰ ਦੇ ਹਾਲਾਤ ਮੁੜ ਤੋਂ ਮਾੜੇ ਹੋ ਗਏ ਹਨ । ਉਨ੍ਹਾਂ ਦਸਿਆ ਕਿ ਮੇਰੇ ਤੇ ਝੂਠਾ ਕੇਸ ਪਾਉਣ aਪਰੰਤ ਵੀ ਪੁਲਿਸ ਥਾਣੇ ਵਾਲੇ ਉਨਾਂ ਨੂੰ ਹਰ ਰੋਜ ਹਾਜਿਰੀ ਲਗਵਾਉਣ ਵਾਸਤੇ ਕਹਿੰਦੇ ਹਨ ਤੇ ਜਦ ਮਰਜੀ ਫੋਨ ਕਰਕੇ ਥਾਣੇ ਬੁਲਾਈ ਰਖਦੇ ਹਨ ਤੇ ਬਿਨਾਂ ਦੱਸੇ ਘਰ ਆ ਕੇ ਤਲਾਸ਼ੀਆਂ ਲਈ ਜਾਂਦੇ ਹਨ ਜਿਸ ਕਰਕੇ ਉਹ ਅਪਣੀ ਰੋਜੀ ਰੋਟੀ ਕਮਾਉਣ ਵਾਸਤੇ ਕਿੱਥੇ ਵੀ ਨਹੀ ਜਾ ਪਾਦੇਂ ਹਨ । ਖਾੜਕੂ ਸਿੰਘਾਂ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਮਈ ਨੂੰ ਹੋਵੇਗੀ ।

No comments: